Hardeep Singh Narike

Call Directions Website Contact the organization

Hardeep Singh Narike ਹਰਦੀਪ ਸਿੰਘ ਨਾਰੀਕੇ ਮੀਤ ਪ੍ਰਧਾਨ ਯੂਥ ਵਿੰਗ (ਪੰਜਾਬ) ਜਥੇਬੰਦਕ ਸਕੱਤਰ ਜ਼ਿਲ੍ਹਾ ਮਾਲੇਰਕੋਟਲਾ
94786-68400

09/10/2026

ਐਸ.ਆਈ.ਆਰ. ਦੇ ਨਾਂ ’ਤੇ ਕਰੋੜਾਂ ਲੋਕਾਂ ਦੀਆਂ ਵੋਟਾਂ ਕੱਟਣਾ ਜਮਹੂਰੀਅਤ ਦਾ ਘਾਣ — ਸਿਮਰਨਜੀਤ ਸਿੰਘ ਮਾਨ

ਐਸ.ਆਈ.ਆਰ. ਰੱਦ ਹੋਵੇ ਅਤੇ ਸਰਕਾਰ ਅਸਤੀਫ਼ਾ ਦੇਵੇ — ਮਾਨ

ਅੰਮ੍ਰਿਤਸਰ, 9 ਅਕਤੂਬਰ 2026: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕੌਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੁਸਤਾਨ ਵਿੱਚ ਐਸ.ਆਈ.ਆਰ. (SIR) ਦੇ ਮੁੱਦੇ ਨੂੰ ਲੈ ਕੇ ਗੰਭੀਰ ਵਿਰੋਧ ਲਹਿਰ ਉੱਠ ਰਹੀ ਹੈ। ਦਿੱਲੀ ਵਿੱਚ ਵੀ ਵਿਦਿਆਰਥੀ ਇਸ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਹਨ।

ਸ. ਮਾਨ ਨੇ ਦੋਸ਼ ਲਗਾਇਆ ਕਿ ਐਸ.ਆਈ.ਆਰ. ਦੇ ਨਾਂ ਹੇਠ ਕਰੋੜਾਂ ਲੋਕਾਂ ਦੀਆਂ ਵੋਟਾਂ ਵੋਟਰ ਸੂਚੀਆਂ ਵਿੱਚੋਂ ਕੱਟੀਆਂ ਜਾ ਚੁੱਕੀਆਂ ਹਨ, ਜੋ ਕਿ ਜਮਹੂਰੀਅਤ ਅਤੇ ਨਾਗਰਿਕਾਂ ਦੇ ਵੋਟ ਦੇ ਅਧਿਕਾਰ ਉੱਤੇ ਸਿੱਧਾ ਹਮਲਾ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਖੋਹਣਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ. ਮਾਨ ਨੇ ਮੰਗ ਕੀਤੀ ਕਿ ਐਸ.ਆਈ.ਆਰ. ਦੀ ਪ੍ਰਕਿਰਿਆ ਤੁਰੰਤ ਰੱਦ ਕੀਤੀ ਜਾਵੇ ਅਤੇ ਜਮਹੂਰੀਅਤ ਦੇ ਹੋ ਰਹੇ ਘਾਣ ਦੀ ਜ਼ਿੰਮੇਵਾਰੀ ਲੈਂਦਿਆਂ ਸਰਕਾਰ ਅਸਤੀਫ਼ਾ ਦੇਵੇ।

ਜਾਰੀ ਕਰਤਾ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਕੌਮ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ, ਸ਼ਹੀਦ ਭਾਈ ਬਲਵਿੰਦਰ ਸਿੰਘ ਰਾਜੂ ਅਤੇ ਸਮੂਹ ਸ਼ਹੀਦਾਂ ਸਿੰ...
09/10/2026

ਕੌਮ ਦੇ ਮਹਾਨ ਸ਼ਹੀਦ
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ, ਸ਼ਹੀਦ ਭਾਈ ਬਲਵਿੰਦਰ ਸਿੰਘ ਰਾਜੂ ਅਤੇ ਸਮੂਹ ਸ਼ਹੀਦਾਂ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 🙏

ਪਾਕਿਸਤਾਨੀ ਸਿੱਖ ਜਥੇ ਦਾ ਅਸੀਂ ਸੁਵਾਗਤ ਕਰਦੇ ਹਾਂ - ਮਾਨ ਅੰਮ੍ਰਿਤਸਰ 8 ਅਕਤੂਬਰ () ਅੱਜ ਪਾਕਿਸਤਾਨੀ ਸਿੱਖ ਜਥਾ ਗੁਰਧਾਮਾਂ ਦੀ ਯਾਤਰਾ ਕਰਨ ਵਾਸਤ...
08/10/2026

ਪਾਕਿਸਤਾਨੀ ਸਿੱਖ ਜਥੇ ਦਾ ਅਸੀਂ ਸੁਵਾਗਤ ਕਰਦੇ ਹਾਂ - ਮਾਨ

ਅੰਮ੍ਰਿਤਸਰ 8 ਅਕਤੂਬਰ () ਅੱਜ ਪਾਕਿਸਤਾਨੀ ਸਿੱਖ ਜਥਾ ਗੁਰਧਾਮਾਂ ਦੀ ਯਾਤਰਾ ਕਰਨ ਵਾਸਤੇ ਇੰਡੀਆ ਆਇਆ ਹੈ। ਜਿਸ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਵਾਗਤ ਕਰਦੇ ਹੋਏ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਧੰਨਵਾਦ ਕਰਦੇ ਹਾਂ ਪਾਕਿਸਤਾਨ ਦਾ, ਜਿਨ੍ਹਾਂ ਨੇ ਪੂਰੀ ਸ਼ਰਧਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਲਈ ਚੜਦੇ ਪੰਜਾਬ ਭੇਜਿਆ ਹੈ। ਉਨ੍ਹਾਂ ਕਿਹਾ ਅਸੀਂ ਚੜਦਾ ਤੇ ਲਹਿੰਦਾ ਪੰਜਾਬ ਇਕੱਠੇ ਹਾਂ ਅਸੀਂ ਚਾਹੁੰਦੇ ਹਾਂ ਕਿ ਕਰਤਾਰਪੁਰ ਕੋਰੀਡੋਰ ਲਾਂਹਘਾ, ਅਟਾਰੀ ਵਾਂਹਗਾ ਤੇ ਹਸੈਨੀਵਾਲਾ ਬਾਰਡਰ ਆਪਸੀ ਸਾਂਝ ਲਈ ਅਤੇ ਵਪਾਰਕ ਸਾਂਝ ਲਈ ਖੁੱਲਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਇਸ ਗੱਲ ਦੇ ਵੀ ਸ਼ੁਕਰ ਗੁਜ਼ਾਰ ਹਾਂ ਕਿ ਪਾਕਿਸਤਾਨ ਵਿੱਚ ਸਿੱਖਾਂ ਨੂੰ ਪਾਕਿਸਤਾਨ ਨੇ ਸੰਭਾਲ ਕੇ ਰੱਖਿਆ ਹੈ। ਉਹਨਾਂ ਦੀ ਹਿਫਾਜ਼ਤ 24 ਘੰਟੇ ਕੀਤੀ ਜਾ ਰਹੀ ਹੈ।

ਮਿਤੀ: 2 ਅਕਤੂਬਰ 2026ਸ੍ਰੀ ਫਤਿਹਗੜ੍ਹ ਸਾਹਿਬਕੌਮੀ ਇਨਸਾਫ਼ ਮੋਰਚੇ ਦੇ “ਬੰਦੀ ਸਿੰਘ ਰਿਹਾਈ ਮਾਰਚ” ਵਿੱਚ ਸ. ਸਿਮਰਨਜੀਤ ਸਿੰਘ ਮਾਨ ਸਮੇਤ ਸ਼੍ਰੋਮਣ...
02/10/2026

ਮਿਤੀ: 2 ਅਕਤੂਬਰ 2026
ਸ੍ਰੀ ਫਤਿਹਗੜ੍ਹ ਸਾਹਿਬ

ਕੌਮੀ ਇਨਸਾਫ਼ ਮੋਰਚੇ ਦੇ “ਬੰਦੀ ਸਿੰਘ ਰਿਹਾਈ ਮਾਰਚ” ਵਿੱਚ ਸ. ਸਿਮਰਨਜੀਤ ਸਿੰਘ ਮਾਨ ਸਮੇਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਤੇ ਵਰਕਰਾਂ ਦੀ ਸ਼ਮੂਲੀਅਤ

ਸ੍ਰੀ ਫਤਿਹਗੜ੍ਹ ਸਾਹਿਬ, 2 ਅਕਤੂਬਰ 2026: ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਉਲੀਕੇ ਗਏ ਦੋ ਦਿਨਾਂ “ਬੰਦੀ ਸਿੰਘ ਰਿਹਾਈ ਮਾਰਚ” ਦੀ ਅੱਜ ਇਤਿਹਾਸਕ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂਆਤ ਹੋਈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਸੀਨੀਅਰ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਸਮੇਤ ਮਾਰਚ ਵਿੱਚ ਸ਼ਮੂਲੀਅਤ ਕੀਤੀ ਅਤੇ ਮਾਰਚ ਦੀ ਸ਼ੁਰੂਆਤ ਮੌਕੇ ਹੋਈ ਅਰਦਾਸ ਵਿੱਚ ਵੀ ਹਾਜ਼ਰੀ ਭਰੀ।

ਕੌਮੀ ਇਨਸਾਫ਼ ਮੋਰਚੇ ਵੱਲੋਂ ਐਲਾਨੀ ਰੂਪ-ਰੇਖਾ ਅਨੁਸਾਰ ਇਹ ਮਾਰਚ 2 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਵਿੱਚੋਂ ਲੰਘਦਿਆਂ ਪਹਿਲੇ ਦਿਨ ਗੁਰਦੁਆਰਾ ਨਾਨਕਿਆਣਾ ਸਾਹਿਬ, ਸੰਗਰੂਰ ਵਿਖੇ ਪੜਾਅ ਕਰੇਗਾ। 3 ਅਕਤੂਬਰ ਨੂੰ ਮਾਰਚ ਅੱਗੇ ਰਵਾਨਾ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਸਮਾਪਤ ਹੋਣ ਦਾ ਪ੍ਰੋਗਰਾਮ ਹੈ।

ਮਾਰਚ ਦਾ ਮੁੱਖ ਮੁੱਦਾ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੈ,ਅੱਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ. ਸਿਮਰਨਜੀਤ ਸਿੰਘ ਮਾਨ ਦੇ ਨਾਲ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ, ਗਿਆਨੀ ਜਸਬੀਰ ਸਿੰਘ ਰੋਡੇ, ਕੌਮੀ ਜਨਰਲ ਸਕੱਤਰ ਪ੍ਰੋ. ਮਹਿੰਦਰ ਪਾਲ ਸਿੰਘ, ਜਨਰਲ ਸਕੱਤਰ ਸ. ਹਰਪਾਲ ਸਿੰਘ ਬਲੇਰ, ਜਨਰਲ ਸਕੱਤਰ ਸ. ਗੁਰਜੰਟ ਸਿੰਘ ਕੱਟੂ, ਬੀਬੀ ਅਮ੍ਰਿਤ ਕੌਰ ਮਲੋਆ, ਸ. ਪ੍ਰੀਤਮ ਸਿੰਘ ਮਾਨਗੜ੍ਹ, ਸ. ਸ਼ਿੰਗਾਰਾ ਸਿੰਘ ਬਡਲਾ, ਸ. ਧਰਮ ਸਿੰਘ ਕਲੌੜ, ਸ. ਸਿਮਰਨਜੀਤ ਸਿੰਘ ਮਾਨ ਦੇ ਪੀ.ਏ. ਸ. ਉਪਿੰਦਰ ਪ੍ਰਤਾਪ ਸਿੰਘ, ਸ. ਭੁਪਿੰਦਰ ਸਿੰਘ, ਸ. ਸੁਖਦੇਵ ਸਿੰਘ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਰਹੇ।

ਮਾਰਚ ਦੀ ਐਲਾਨੀ ਰੂਪ-ਰੇਖਾ ਮੁਤਾਬਕ ਪਹਿਲੇ ਦਿਨ ਇਹ ਦਾਣਾ ਮੰਡੀ ਸਰਹਿੰਦ, ਜੀ.ਟੀ. ਰੋਡ ਬਾੜਾ, ਸਾਨੀਪੁਰ, ਖੋਜੇਮਾਜਰਾ, ਸੰਗਤਪੁਰਾ, ਵੱਡੀ ਬਧੌਛੀ, ਚਨਾਰਥਲ, ਟੌਹੜਾ, ਤਰਖੇੜੀ, ਜਿੰਦਲਪੁਰ, ਭਾਦਸੋਂ, ਚਾਸਵਾਲ, ਸਕਰਾਲੀ, ਕੱਲਰ ਮਾਜਰੀ, ਸਹੌਲੀ, ਕੈਦੂਪੁਰ, ਲੁਬਾਣਾ, ਰੋਟੀ ਪੁਲ, ਨਾਭਾ ਬਾਈਪਾਸ, ਕਕਰਾਲਾ, ਛਿੰਟਾਵਾਲਾ, ਭਲਵਾਨ ਅਤੇ ਬਾਲੀਆਂ ਆਦਿ ਇਲਾਕਿਆਂ ਵਿੱਚੋਂ ਲੰਘਦਿਆਂ ਸੰਗਰੂਰ ਵੱਲ ਵਧੇਗਾ।

ਜਾਰੀ ਕਰਤਾ:
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਸ. ਸੰਦੀਪ ਸਿੰਘ ਟਾਂਡਾ ਜੀ ਦਾ ਅਚਨਚੇਤੀ ਦਿਹਾਂਤ — ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)  ਨੂੰ ਵੱਡਾ ਘਾਟਾਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ...
01/10/2026

ਸ. ਸੰਦੀਪ ਸਿੰਘ ਟਾਂਡਾ ਜੀ ਦਾ ਅਚਨਚੇਤੀ ਦਿਹਾਂਤ — ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵੱਡਾ ਘਾਟਾ

ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਵਿੰਗ ਦੇ ਪੀ.ਏ.ਸੀ. ਮੈਂਬਰ, ਜਨਰਲ ਸਕੱਤਰ ਅਤੇ ਦੁਆਬਾ ਜ਼ੋਨ ਇੰਚਾਰਜ ਸ. ਸੰਦੀਪ ਸਿੰਘ ਟਾਂਡਾ ਜੀ ਅੱਜ ਅਚਨਚੇਤ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਦੋ ਦਿਨਾਂ ਤੋਂ ਡੀ.ਐਮ.ਸੀ. ਹਸਪਤਾਲ, ਲੁਧਿਆਣਾ ਵਿਖੇ ਦਾਖਲ ਸਨ।

ਸ. ਸੰਦੀਪ ਸਿੰਘ ਟਾਂਡਾ ਜੀ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਵੀ ਰਹੇ ਸਨ। ਉਹ ਇੱਕ ਸੁਲਝੇ ਹੋਏ, ਮਿਹਨਤੀ ਅਤੇ ਜਥੇਬੰਦੀ ਪ੍ਰਤੀ ਸਮਰਪਿਤ ਨੌਜਵਾਨ ਆਗੂ ਸਨ। ਪਾਰਟੀ ਅਤੇ ਯੂਥ ਵਿੰਗ ਵਿੱਚ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦਿਆਂ ਉਨ੍ਹਾਂ ਨੇ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੋੜਨ ਅਤੇ ਦੁਆਬਾ ਖੇਤਰ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾਇਆ।

ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੰਦੀਪ ਸਿੰਘ ਟਾਂਡਾ ਜੀ ਦੇ ਅਚਨਚੇਤੀ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਸ ਛੋਟੀ ਉਮਰ ਵਿੱਚ ਸਾਡੇ ਵਿਚੋਂ ਚਲੇ ਜਾਣਾ ਪਰਿਵਾਰ ਦੇ ਨਾਲ-ਨਾਲ ਸਮੁੱਚੀ ਪਾਰਟੀ ਅਤੇ ਖ਼ਾਸ ਕਰਕੇ ਯੂਥ ਵਿੰਗ ਲਈ ਬਹੁਤ ਵੱਡਾ ਘਾਟਾ ਹੈ। ਪਾਰਟੀ ਨੇ ਇੱਕ ਮਿਹਨਤੀ, ਜ਼ਿੰਮੇਵਾਰ ਅਤੇ ਸਮਰਪਿਤ ਨੌਜਵਾਨ ਸਾਥੀ ਗੁਆਇਆ ਹੈ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਲੀਡਰਸ਼ਿਪ, ਅਹੁਦੇਦਾਰ ਅਤੇ ਵਰਕਰ ਇਸ ਦੁੱਖ ਦੀ ਘੜੀ ਵਿੱਚ ਸ. ਸੰਦੀਪ ਸਿੰਘ ਟਾਂਡਾ ਜੀ ਦੇ ਪਰਿਵਾਰ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੇ ਦੁੱਖ ਵਿੱਚ ਦਿਲੋਂ ਸ਼ਰੀਕ ਹਨ।

ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਸ. ਸੰਦੀਪ ਸਿੰਘ ਟਾਂਡਾ ਜੀ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ, ਸਨੇਹੀਆਂ ਤੇ ਸਮੂਹ ਪਾਰਟੀ ਸਾਥੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

🙏 ਸ. ਸੰਦੀਪ ਸਿੰਘ ਟਾਂਡਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਭਾਵਭਿੰਨੀ ਸ਼ਰਧਾਂਜਲੀ।

— ਸ. ਸਿਮਰਨਜੀਤ ਸਿੰਘ ਮਾਨ
ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਗੋਲੂ ਚੀਮਾ ਦੇ ਪਰਿਵਾਰ ਨਾਲ ਦੁੱਖ ਸਾਂਝਾ29 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮ...
30/09/2026

ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਗੋਲੂ ਚੀਮਾ ਦੇ ਪਰਿਵਾਰ ਨਾਲ ਦੁੱਖ ਸਾਂਝਾ

29 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਪਿੰਡ ਚੀਮਾ ਮੰਡੀ ਵਿਖੇ ਗੋਲੂ ਚੀਮਾ ਦੇ ਗ੍ਰਹਿ ਪਹੁੰਚੇ। ਪਿਛਲੇ ਦਿਨੀਂ ਗੋਲੂ ਚੀਮਾ ਜੀ ਦੇ ਸਤਿਕਾਰਯੋਗ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਸ. ਮਾਨ ਨੇ ਪਰਿਵਾਰ ਨਾਲ ਮੁਲਾਕਾਤ ਕਰਕੇ ਇਸ ਦੁੱਖ ਦੀ ਘੜੀ ਵਿੱਚ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ. ਗੁਰਨੈਬ ਸਿੰਘ ਰਾਮਪੁਰਾ, ਜ਼ਿਲ੍ਹਾ ਯੂਥ ਪ੍ਰਧਾਨ ਸ. ਸਤਨਾਮ ਸਿੰਘ ਰੱਤੋਕੇ, ਐਡਵੋਕੇਟ ਜਗਮੀਤ ਸਿੰਘ, ਉਪਿੰਦਰ ਪ੍ਰਤਾਪ ਸਿੰਘ ਪੀਏ ਪੀਐਸ ਸਰਦਾਰ ਸਿਮਰਨਜੀਤ ਸਿੰਘ ਮਾਨ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਰਹੇ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਚੀਮਾ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟ ਕਰਦਾ ਹੈ।

2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਯੂਥ ਅਕਾਲੀ ਦਲ (ਅੰਮ੍ਰਿਤਸਰ) ਦੀ ਅਹਿਮ ਮੀਟਿੰਗਅੱਜ ਪਿੰਡ ਮੱਕੜ, ਮੋਹਾਲੀ ਵਿਖੇ ਯੂਥ ਅਕਾਲੀ ਦਲ (ਅੰਮ੍ਰਿਤਸ...
28/09/2026

2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਯੂਥ ਅਕਾਲੀ ਦਲ (ਅੰਮ੍ਰਿਤਸਰ) ਦੀ ਅਹਿਮ ਮੀਟਿੰਗ

ਅੱਜ ਪਿੰਡ ਮੱਕੜ, ਮੋਹਾਲੀ ਵਿਖੇ ਯੂਥ ਅਕਾਲੀ ਦਲ (ਅੰਮ੍ਰਿਤਸਰ) ਦੀ ਅਹਿਮ ਮੀਟਿੰਗ ਸ. ਗੋਬਿੰਦ ਸਿੰਘ ਸੰਧੂ, ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਹੋਈ।

ਮੀਟਿੰਗ ਦੌਰਾਨ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਜਥੇਬੰਦਕ ਤਿਆਰੀਆਂ ਅਤੇ ਅਗਲੀ ਰਣਨੀਤੀ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ 4 ਸਤੰਬਰ ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਹਰੀਗੜ੍ਹ ਵਿਖੇ ਪਾਰਟੀ ਦੀ ਪੰਜਾਬ ਪੱਧਰੀ ਅਹਿਮ ਮੀਟਿੰਗ ਕਰਨ ਸਬੰਧੀ ਵੀ ਵਿਚਾਰ-ਚਰਚਾ ਕੀਤੀ ਗਈ, ਤਾਂ ਜੋ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਕੇ ਯੋਜਨਾਬੱਧ ਢੰਗ ਨਾਲ ਅਗਲੇ ਚੋਣੀ ਪੜਾਅ ਲਈ ਤਿਆਰੀ ਕੀਤੀ ਜਾ ਸਕੇ।

ਇਸ ਮੌਕੇ ਸ. ਜਤਿੰਦਰ ਸਿੰਘ ਥਿੰਦ ਸੀਨੀਅਰ ਮੀਤ ਪ੍ਰਧਾਨ, ਸ. ਹਰਿੰਦਰ ਸਿੰਘ ਮੀਤ ਪ੍ਰਧਾਨ, ਸ. ਹਰਦੀਪ ਸਿੰਘ ਨਾਰੀਕੇ ਮੀਤ ਪ੍ਰਧਾਨ, ਸ. ਲਵਪ੍ਰੀਤ ਸਿੰਘ ਤੂਫਾਨ ਜਨਰਲ ਸਕੱਤਰ, ਸ. ਜਸਪਾਲ ਸਿੰਘ ਗਿੱਲ ਮੀਡੀਆ ਇੰਚਾਰਜ, ਸ. ਅਮਰਿੰਦਰ ਸਿੰਘ ਜੋਰਾ, ਸ. ਲੱਖਾ ਗਵਾਰਾ ਅਤੇ ਸ. ਗਗਨਦੀਪ ਸਿੰਘ ਬਰਾੜ ਹਾਜ਼ਰ ਰਹੇ।

— ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

2027 ਵਿਧਾਨ ਸਭਾ ਚੋਣਾਂ — ਹਲਕਾ ਅਮਰਗੜ੍ਹ ਬਾਰੇ ਤੁਹਾਡੀ ਕੀ ਰਾਏ ਹੈ?ਆਪਣੀ ਰਾਏ ਖੁੱਲ੍ਹ ਕੇ ਕਮੈਂਟ ਵਿੱਚ ਲਿਖੋ।ਹਾਂ ਜਾਂ ਨਹੀਂ ਦੇ ਨਾਲ ਆਪਣਾ ਕਾ...
28/09/2026

2027 ਵਿਧਾਨ ਸਭਾ ਚੋਣਾਂ — ਹਲਕਾ ਅਮਰਗੜ੍ਹ ਬਾਰੇ ਤੁਹਾਡੀ ਕੀ ਰਾਏ ਹੈ?
ਆਪਣੀ ਰਾਏ ਖੁੱਲ੍ਹ ਕੇ ਕਮੈਂਟ ਵਿੱਚ ਲਿਖੋ।
ਹਾਂ ਜਾਂ ਨਹੀਂ ਦੇ ਨਾਲ ਆਪਣਾ ਕਾਰਨ ਵੀ ਜ਼ਰੂਰ ਦੱਸੋ।

ਮੋਹਨਜੀਤ ਸਿੰਘ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਤੂਰਬੰਜਾਰਾ ਨੂੰ ਇਨਸਾਫ਼ ਦਿਵਾਉਣ ਲਈ ਸੰਗਰੂਰ ਧਰਨੇ ਵਿੱਚ ਪਹੁੰਚੇ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ...
27/09/2026

ਮੋਹਨਜੀਤ ਸਿੰਘ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਤੂਰਬੰਜਾਰਾ ਨੂੰ ਇਨਸਾਫ਼ ਦਿਵਾਉਣ ਲਈ ਸੰਗਰੂਰ ਧਰਨੇ ਵਿੱਚ ਪਹੁੰਚੇ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਇਮਾਨ ਸਿੰਘ ਮਾਨ

ਸੰਗਰੂਰ, 27 ਸਤੰਬਰ 2026:
ਮੋਹਨਜੀਤ ਸਿੰਘ ਸ਼ੇਰੋਂ ਅਤੇ ਮਰਹੂਮ ਗੁਲਜ਼ਾਰ ਸਿੰਘ ਤੂਰਬੰਜਾਰਾ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਡਰੀਮ ਲੈਂਡ ਕਲੋਨੀ, ਸੰਗਰੂਰ ਵਿਖੇ ਚੱਲ ਰਹੇ ਰੋਸ ਮੁਜ਼ਾਹਰੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਅਤੇ ਦੋਵਾਂ ਮਾਮਲਿਆਂ ਵਿੱਚ ਨਿਰਪੱਖ ਜਾਂਚ ਤੇ ਜਵਾਬਦੇਹੀ ਦੀ ਮੰਗ ਨੂੰ ਉਭਾਰਿਆ। ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਵੀ ਹਾਜ਼ਰ ਰਹੇ।

ਮੋਹਨਜੀਤ ਸਿੰਘ ਸ਼ੇਰੋਂ ਦਾ ਮਾਮਲਾ 2 ਸਤੰਬਰ ਨੂੰ ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਸਾਹਮਣੇ ਆਇਆ ਸੀ। ਉਸ ਨੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕਾਲੀ ਝੰਡੀ ਦਿਖਾਈ ਸੀ। ਬਾਅਦ ਵਿੱਚ ਮੋਹਨਜੀਤ ਸਿੰਘ ਨੇ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਦੇ ਗੰਭੀਰ ਦੋਸ਼ ਲਗਾਏ। ਇਸ ਮਸਲੇ ਵਿੱਚ ਕੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਇਸੇ ਤਰ੍ਹਾਂ ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦਾ ਮਾਮਲਾ ਵੀ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਨਾਲ ਜੋੜ ਕੇ ਸਾਹਮਣੇ ਆਇਆ। ਪਰਿਵਾਰ ਅਤੇ ਹੋਰ ਧਿਰਾਂ ਨੇ ਦੋਸ਼ ਲਗਾਏ ਕਿ ਨਸ਼ਿਆਂ ਦਾ ਮੁੱਦਾ ਚੁੱਕਣ ਤੋਂ ਬਾਅਦ ਉਸ ਨੂੰ ਤੰਗ-ਪਰੇਸ਼ਾਨ ਕੀਤਾ ਗਿਆ ਸੀ; ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਇਨ੍ਹਾਂ ਦੋਸ਼ਾਂ ਅਤੇ ਘਟਨਾ ਦੇ ਹਾਲਾਤਾਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਲੋਕਤੰਤਰ ਵਿੱਚ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਅਤੇ ਲੋਕ ਮੁੱਦਿਆਂ ਬਾਰੇ ਸਵਾਲ ਪੁੱਛਣਾ ਹਰ ਨਾਗਰਿਕ ਦਾ ਹੱਕ ਹੈ। ਉਨ੍ਹਾਂ ਮੰਗ ਕੀਤੀ ਕਿ ਮੋਹਨਜੀਤ ਸਿੰਘ ਸ਼ੇਰੋਂ ਵੱਲੋਂ ਲਗਾਏ ਗਏ ਹਿਰਾਸਤੀ ਤਸ਼ੱਦਦ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇ ਅਤੇ ਗੁਲਜ਼ਾਰ ਸਿੰਘ ਤੂਰਬੰਜਾਰਾ ਦੇ ਮਾਮਲੇ ਨਾਲ ਜੁੜੇ ਸਾਰੇ ਹਾਲਾਤਾਂ ਦੀ ਵੀ ਪਾਰਦਰਸ਼ੀ ਢੰਗ ਨਾਲ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਇਸ ਤੋਂ ਪਹਿਲਾਂ ਵੀ ਦੋਵਾਂ ਮਾਮਲਿਆਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਨਿਵਾਸ ਨੇੜੇ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ।

ਪਾਰਟੀ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਗੰਭੀਰ ਸਮਾਜਿਕ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਬਾਰੇ ਆਵਾਜ਼ ਚੁੱਕਣ ਵਾਲੇ ਨਾਗਰਿਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਨਾਲ ਹੀ, ਕਿਸੇ ਵੀ ਮਾਮਲੇ ਵਿੱਚ ਲੱਗੇ ਦੋਸ਼ਾਂ ਬਾਰੇ ਨਿਰਪੱਖ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਰਾਹੀਂ ਹੀ ਤੱਥ ਸਾਹਮਣੇ ਲਿਆਂਦੇ ਜਾਣ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜ਼ਿਲ੍ਹਾ ਸੰਗਰੂਰ ਜਥੇਬੰਦੀ ਵੱਲੋਂ ਗੁਰਨੈਬ ਸਿੰਘ ਰਾਮਪੁਰਾ ਜ਼ਿਲ੍ਹਾ ਪ੍ਰਧਾਨ ਬੀਬੀ ਹਰਪਾਲ ਕੌਰ, ਐਡਵੋਕੇਟ ਜਗਮੀਤ ਸਿੰਘ, ਸਤਨਾਮ ਸਿੰਘ ਰੱਤੋਕੇ ਮੈਂਬਰ ਪੀ.ਏ.ਸੀ., ਪਰਗਟ ਸਿੰਘ ਯੂਥ ਪ੍ਰਧਾਨ ਸੰਗਰੂਰ ਅਤੇ ਬੀਬੀ ਕਰਮਜੀਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਲਹਿਰਾਗਾਗਾ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।

27/09/2026

Address

Village Narike
Malerkotla
148023

Alerts

Be the first to know and let us send you an email when Hardeep Singh Narike posts news and promotions. Your email address will not be used for any other purpose, and you can unsubscribe at any time.

Contact The Organization

Send a message to Hardeep Singh Narike:

Shortcuts

Share