Jas natural farms

Directions Contact the organization

Jas natural farms Jas natural farms grow natural food items without any chemical

10 ਸਾਲ ਦਾ ਲੰਬਾ ਸਮਾਂ ਲੱਗਿਆ ਨਾਸ਼ਪਾਤੀ ਦੇ ਇਸ ਅਕਾਰ ਦੇ ਬੂਟੇ ਨੂੰ ਆਪਣੇ ਖੇਤ ਵਿੱਚ ਦੇਖਣ ਲਈ।ਬੂਟੇ ਦੀ ਉਮਰ 5 ਸਾਲ ਹੈ ਤੇ 5 ਸਾਲ ਵਾਰ ਵਾਰ ਨਾ...
06/10/2026

10 ਸਾਲ ਦਾ ਲੰਬਾ ਸਮਾਂ ਲੱਗਿਆ ਨਾਸ਼ਪਾਤੀ ਦੇ ਇਸ ਅਕਾਰ ਦੇ ਬੂਟੇ ਨੂੰ ਆਪਣੇ ਖੇਤ ਵਿੱਚ ਦੇਖਣ ਲਈ।ਬੂਟੇ ਦੀ ਉਮਰ 5 ਸਾਲ ਹੈ ਤੇ 5 ਸਾਲ ਵਾਰ ਵਾਰ ਨਾਸ਼ਪਾਤੀ ਦੇ ਬੂਟੇ ਲਾ ਕੇ ਉਹਨਾਂ ਨੂੰ ਸੁੱਕਦਿਆਂ ਨੂੰ ਦੇਖਦੇ ਹੋਏ ਲੰਘ ਗਏ ਸੀ।ਹੁਣ ਤੁਹਾਨੂੰ ਇਹ ਵੀ ਲੱਗ ਸਕਦਾ ਇਸ ਵਿੱਚ ਕੀ ਖਾਸ ਗੱਲ ਹੈ ਪਰ….ਇੱਕ ਸੁਪਨਾ ਪੂਰਾ ਹੋਣ ਦੀ ਕਹਾਣੀ ਹੈ।ਇਸ ਸੁਪਨੇ ਨੂੰ ਕੁਦਰਤ ਦੇ ਆਸ਼ਕ ਬਿਹਤਰ ਸਮਝ ਸਕਦੇ ਆ।ਕਿਸਮ ਪੰਜਾਬ ਨਾਖ ਹੈ ਤੇ ਨੰਗੀ ਜੜ੍ਹ ਆਲੇ ਬੂਟੇ ਦਸੰਬਰ ਮਹੀਨੇ ਲਗਾ ਸਕਦੇ ਹਾਂ।ਧੰਨਵਾਦ ਜੀ।

06/10/2026

ਦਿਸ਼ਾ ਬਾਰੇ

06/10/2026

ਖਾਦ ਬਾਰੇ

ਲੰਬੇ ਸਫ਼ਰ ਵਿੱਚ ਤੇਜ਼ ਕਦਮੀ ਛੇਤੀ ਥਕਾ ਦਿੰਦੀ ਆ।ਕੰਮ ਠਰੰਮੇ ਆਲਾ ਤੇ ਚੱਲ ਵੀ ਠਰੰਮੇ ਨਾਲ ਹੀ ਰਹੇ ਆਂ।ਤੱਤੀਆਂ ਠੰਢੀਆਂ ਹਵਾਵਾਂ ਪਹਿਲਾਂ ਵੀ ਆਈਆ...
05/10/2026

ਲੰਬੇ ਸਫ਼ਰ ਵਿੱਚ ਤੇਜ਼ ਕਦਮੀ ਛੇਤੀ ਥਕਾ ਦਿੰਦੀ ਆ।ਕੰਮ ਠਰੰਮੇ ਆਲਾ ਤੇ ਚੱਲ ਵੀ ਠਰੰਮੇ ਨਾਲ ਹੀ ਰਹੇ ਆਂ।ਤੱਤੀਆਂ ਠੰਢੀਆਂ ਹਵਾਵਾਂ ਪਹਿਲਾਂ ਵੀ ਆਈਆਂ ਨੇ ਤੇ ਅੱਗੇ ਆਉਣ ਗਈਆਂ ਪਰ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਡੰਡਾ ਡੇਰਾ ਸੁੱਟ ਕੇ ਭੱਜ ਜਾਈਏ।ਨਿੱਤ ਨਵੇਂ ਸਵਾਲ ਉੱਠਦੇ ਨੇ ਕੁਝ ਕੁ ਹੱਲ ਹੋ ਜਾਂਦੇ ਨੇ ਤੇ ਕੁਝ ਕੁ ਰਹਿ ਵੀ ਜਾਂਦੇ ਨੇ ਤੇ ਕੋਸ਼ਿਸ਼ ਹਮੇਸ਼ਾ ਜਾਰੀ ਹੈ।ਕੀਤੀ ਹੋਈ ਮਿਹਨਤ ਕਦੇ ਵੀ ਬੇਅਰਥ ਨਹੀਂ ਜਾਂਦੀ ਹਾਂ ਇਹ ਜਰੂਰ ਹੋ ਸਕਦਾ ਫਲ ਕੁਝ ਸਮਾਂ ਪਾ ਕੇ ਮਿਲੇ।ਮੇਰੇ ਤੋਂ ਦਿਖਾਵੇ ਜੇ ਆਲੇ ਕੰਮ ਘੱਟ ਹੀ ਹੁੰਦੇ ਆ ਤੇ ਤਾਂਹੀ ਆਪਾਂ ਚਰਚਿਤ ਨਹੀਂ ਹੈਗੇ।ਐਵੇਂ ਝੂਠੀਆਂ,ਬੇਬੁਨਿਆਦ ਤੇ ਗਲਤ ਜਾਣਕਾਰੀਆਂ ਦੇਣ ਤੋਂ ਹਮੇਸ਼ਾ ਗੁਰੇਜ਼ ਕਰੀਦਾ ਜੇ ਅਨਜਾਣੇ ਵਿੱਚ ਕਦੇ ਕੋਈ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ।ਬਾਕੀ ਕੋਸ਼ਿਸ਼ ਜਾਰੀ ਹੈ ਸੱਚ ਦੇ ਰਾਹ ਔਖੇ ਹੁੰਦੇ ਨੇ ਚੁਣਨੇ ਤੇ ਨਿਭਾਉਣੇ ਜਿਗਰੇ ਨਾਲ ਹੀ ਪੈਂਦੇ ਨੇ।ਧੰਨਵਾਦ ਜੀ।

05/10/2026

ਚਕੋਤਰੇ ਬਾਰੇ

ਕਿੰਨੇ ਫੁੱਲਾਂ ਵਾਲੇ ਬੂਟੇ ਇਸ ਤਸਵੀਰ ਨੇ ਦੇਖੋ ਤਾਂ ਭਲਾ???ਇਹ ਕੋਈ ਇੱਕ ਦਿਨ ਵਿੱਚ ਨਹੀਂ ਵੱਡੇ ਹੋਏ ਕਾਫ਼ੀ ਸਾਲਾਂ ਦੇ ਇੰਤਜ਼ਾਰ ਬਾਅਦ ਫੁੱਲ ਆਏ ...
05/10/2026

ਕਿੰਨੇ ਫੁੱਲਾਂ ਵਾਲੇ ਬੂਟੇ ਇਸ ਤਸਵੀਰ ਨੇ ਦੇਖੋ ਤਾਂ ਭਲਾ???ਇਹ ਕੋਈ ਇੱਕ ਦਿਨ ਵਿੱਚ ਨਹੀਂ ਵੱਡੇ ਹੋਏ ਕਾਫ਼ੀ ਸਾਲਾਂ ਦੇ ਇੰਤਜ਼ਾਰ ਬਾਅਦ ਫੁੱਲ ਆਏ ਨੇ।ਗੁਲਮੋਹਰ,ਅਮਲਤਾਸ,ਜਕਰੰਡਾ,ਚੰਪਾ ਤੇ ਬੋਗਨਵੇਲ ਇਹ ਕਾਫ਼ੀ ਸਾਰੇ ਫੁੱਲਾਂ ਵਾਲੇ ਪੌਦੇ ਹਨ ।ਕੁਦਰਤ ਦੇ ਨਾਲ ਇੱਕ ਮਿੱਕ ਹੋ ਕੇ ਰਹਿਣਾ ਸਾਡੇ ਸੌਂਕ ਦੇ ਨਾਲ ਨਾਲ ਜਰੂਰਤ ਵੀ ਬਣ ਰਿਹਾ ਕਿਉਂਕਿ ਵੱਧ ਰਹੇ ਤਾਪਮਾਨ ਤੋਂ ਬਚਣ ਦਾ ਵਧੀਆ ਸਾਧਨ ਹੈ ।ਬਾਕੀ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੈ ਕੁਝ ਲੋਕ ਪੌਦੇ ਲਗਾਉਣ ਨੂੰ ਚੰਗਾ ਵੀ ਨਹੀਂ ਮੰਨਦੇ ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ।ਰੱਬ ਸਭ ਨੂੰ ਸੁਮੱਤ ਬਖਸ਼ੇ 🙏।ਧੰਨਵਾਦ ਜੀ ।

05/10/2026

ਫਲਦਾਰ ਬੂਟਿਆਂ ਬਾਰੇ

ਅੱਜ ਤੋਂ ਦੋ ਕੁ ਦਹਾਕੇ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਮੋਟਰ ਗੱਡੀਆਂ ਘੱਟ ਹੀ ਹੁੰਦੀਆਂ ਸੀ ਤੇ ਜਿਆਦਾਤਰ ਸਾਂਤਮਈ ਮਹੌਲ ਹੁੰਦਾ ਸੀ ।ਤਰੱਕੀ ਬਹੁਤ ...
04/10/2026

ਅੱਜ ਤੋਂ ਦੋ ਕੁ ਦਹਾਕੇ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਮੋਟਰ ਗੱਡੀਆਂ ਘੱਟ ਹੀ ਹੁੰਦੀਆਂ ਸੀ ਤੇ ਜਿਆਦਾਤਰ ਸਾਂਤਮਈ ਮਹੌਲ ਹੁੰਦਾ ਸੀ ।ਤਰੱਕੀ ਬਹੁਤ ਤੇਜ਼ੀ ਨਾਲ ਹੋਈ ਤੇ ਬਹੁਤ ਕੁਝ ਹੋਰ ਵੀ ਲੈਕੇ ਆਈ ਹਵਾ ਪ੍ਰਦੂਸ਼ਣ,ਪਾਣੀ ਪ੍ਰਦੂਸ਼ਣ,ਮਿੱਟੀ ਪ੍ਰਦੂਸ਼ਣ ,ਅਵਾਜ਼ ਪ੍ਰਦੂਸ਼ਣ ਤੇ ਕਾਫੀ ਹੋਰ ਪ੍ਰਦੂਸ਼ਣ ।ਹਰੀ ਕ੍ਰਾਂਤੀ ਉਸ ਸਮੇਂ ਤੱਕ ਜਵਾਨ ਹੋ ਚੁੱਕੀ ਸੀ ਕਿਉਂਕਿ ਬਚਪਨ ਵਿੱਚ ਮੈਂ ਪੰਜ ਪੰਜ ਲੀਟਰ ਆਲੇ ਲੋਹੇ ਦੇ ਗੇਲਨ ਖਤਰੇ ⚠️ਲਾਲ ਨਿਸ਼ਾਨ ਲੱਗੇ ਆਲੇ ਖੁਦ ਦੇਖੇ ਨੇ।ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਸਬੰਧੀ ਕੋਈ ਵੀ ਜਾਗਰੂਕਤਾ ਉਸ ਸਮੇਂ ਨਹੀਂ ਫੈਲਾਈ ਗਈ ਤੇ ਨਾ ਹੀ ਅਸੀਂ ਲੋਕਾਂ ਨੇ ਜਰੂਰੀ ਸਮਝਿਆ ਜੋ ਚੀਜ਼ਾਂ ਅਸੀਂ ਆਪਣੀ ਹਵਾ,ਪਾਣੀ ਤੇ ਮਿੱਟੀ ਵਿੱਚ ਮਿਲਾ ਰਹੇਂ ਉਹਨਾਂ ਦੇ ਕੀ ਮਾੜੇ ਪ੍ਰਭਾਵ ਨੇ ਤੇ ਕੋਈ ਜਿਆਦਾ ਧਿਆਨ ਹੁਣ ਵੀ ਨਹੀਂ ਦੇ ਰਹੇ ।ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਰੇ ਰਲ ਮਿਲਕੇ ਘੱਟੋ ਘੱਟ ਆਪਣੀ ਰਸੋਈ ਲਈ ਉਹ ਸਾਰੀਆਂ ਚੀਜ਼ਾਂ ਉਗਾ ਸਕੀਏ ਜੋ ਅਸੀਂ ਰੋਜ਼ ਭੋਜਨ ਦੇ ਰੂਪ ਵਿੱਚ ਖਾਣੇ ਆ।ਅਸੀਂ ਹਰ ਸਮੇਂ ਤੁਹਾਡੇ ਲਈ ਹਾਜ਼ਰ ਹਾਂ,ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਮਦਦ ਲਈ।ਬਾਕੀ ਤੁਹਾਡੇ ਸਾਰਿਆਂ ਦੇ ਸਾਥ ਨਾਲ ਇਸ ਟੀਚੇ ਤੱਕ ਜਰੂਰ ਪਹੁੰਚ ਕੇ ਰਹਾਂਗੇ ਕਿ ਅਸੀਂ ਆਪਣੇ ਪਰਿਵਾਰ ਲਈ ਸ਼ੁੱਧ ਭੋਜਨ ਤਿਆਰ ਕਰ ਸਕੀਏ ।ਧੰਨਵਾਦ ਜੀ ।

04/10/2026

ਖੇਤ ਦੀ ਵਾੜ ਲਈ

04/10/2026

ਮੂੰਗਫਲੀ

Address

Maur Mandi
151509

Website

Alerts

Be the first to know and let us send you an email when Jas natural farms posts news and promotions. Your email address will not be used for any other purpose, and you can unsubscribe at any time.

Contact The Organization

Send a message to Jas natural farms:

Shortcuts

Share