Sath punjabi Tv

Sath punjabi Tv

Share

media

04/06/2023
04/06/2023

ਪ੍ਰਣਾਮ ਸ਼ਹੀਦਾਂ ਨੂੰ🌼🌼❤️🙏

ਜੂਨ 4 ਸਨ 1984 ਹਮੇਸ਼ਾ ਦੀ ਤਰ੍ਹਾਂ ਸਵੇਰੇ ਹੁਕਮਨਾਮਾ ਸੰਗਤਾਂ ਸਰਵਨ ਕਰ ਰਹੀਆ ਸਨ

4 ਵੱਜ ਕੇ 40 ਮਿੰਟ ਤੇ ਤੋਪ ਦੇ ਦੋ ਗੋਲੇ ਚਲੇ ਇਕ ਰਾਮਗੜ੍ਹੀਆ ਬੁੰਗੇ ਤੇ ਜਾ ਵਜਿਆ ਤੇ ਦੂਜਾ ਅਕਾਲ ਤੱਖਤ ਸਾਹਿਬ ਤੇ।

ਭਾਰਤੀ ਬੁੱਚੜ ਫੌਜ ਨੇ ਹਮਲਾ ਬਿਨਾਂ ਕਿਸੇ ਚੇਤਾਵਨੀ ਦੇ ਕੀਤਾ। ਸਿੰਘ ਪਹਿਲਾਂ ਤੋਂ ਹੀ ਅਪਣੇ ਅਪਣੇ ਮੋਰਚਿਆਂ ਤੇ ਸਾਵਧਾਨੀ ਨਾਲ ਬੈਠੇ ਸਨ।ਜਨਰਲ ਸੁਬੇਗ ਸਿੰਘ ਜੀ ਦੇ ਬਣਾਏ ਮੋਰਚੇ ਇਹਨੇ ਕੁ ਜ਼ਬਰਦਸਤ ਤੇ ਤਾਕਤਵਰ ਸਨ ਫੌਜ ਦੇ ਤੋਪਾਂ ਦੇ ਗੋਲੇ ਵੀ ਉਹਨਾਂ ਦਾ ਕੁਛ ਵਿਗਾੜ ਨਹੀਂ ਸਕਦੀ ਸੀ।

3 ਜੂਨ ਨੂੰ ਫਸੀ ਸੰਗਤ,ਕੁਛ ਨੂੰ ਸੰਤਾਂ ਦੇ ਹੁਕਮਾਂ ਅਨੁਸਾਰ ਸਿੰਘਾਂ ਦੀ ਸਹਾਇਤਾ ਨਾਲ ਬਾਹਰ ਸਫਲਤਾ ਪੂਰਵਕ ਕੱਢ ਦਿੱਤਾ ਗਿਆ ਤੇ ਕੁਛ ਜਿਹੜੇ ਅੰਦਰ ਸਨ ਉਹਨਾਂ ਨੇ ਬਚਨ ਲਈ ਟਿਕਾਣੇ ਲਭ ਲਏ ਜਿਨਾਂ ਨੂੰ ਨਾ ਮਿਲੇ ਉਹ ਸ਼ਹੀਦ ਹੋ ਗਏ। 4 ਜੂਨ ਹਲੇ ਤੱਕ ਤਾਂ ਫੌਜ ਅੰਦਰ ਨਹੀਂ ਸੀ ਆਈ ਕਿਉਂਕਿ ਉਹਨਾਂ ਨੂੰ ਅੰਦਰ ਆਉਣ ਦਾ ਕੋਈ ਮੌਕਾ ਨਹੀਂ ਲੱਭਿਆ। ਇਕ ਟੋਲੀ ਫੌਜੀਆਂ ਦੀ ਅੰਦਰ ਵਲ ਨੂੰ ਵਧਦੀ ਸੀ ਘੰਟਾਂ ਘਰ ਵਾਲੇ ਪਾਸਿਓਂ ਨਾਲ ਹੀ ਏਦਾਂ ਦੇ ਫਾਈਰ ਆਉਂਦੇ ਸਨ ਮੱਥਾ ਫੌਜੀ ਦਾ ਪਾੜ ਕੇ ਲੰਘ ਜਾਂਦੀ ਪਿੱਤਲ ਦੀ ਗੋਲੀ।

4000 ਦੇ ਕਰੀਬ ਫੌਜੀ ਅੰਦਰ ਪਰਿਕਰਮਾ ਵਿਚ ਗਏ ਸਨ ਤੇ ਸਿੰਘਾਂ ਨੇ ਚੰਦ ਮਿੰਟਾ ਵਿਚ ਏਸੇ ਫਾਇਰ ਕੀਤੇ ਇਕ ਇਕ ਗੋਲੀ ਦੋ-ਦੋ ਫੋਜੀ ਨੂੰ ਕੀਲ ਕੇ ਰੱਖ ਦਿੰਦੀ ਸੀ। 2076 ਫੋਜੀ ਅੰਦਰ ਪਰਿਕਰਮਾ ਵਿਚ ਹੀ ਸਿੰਘਾਂ ਹੱਥੋ ਢੇਰ ਕਰ ਦਿੱਤਾ ਗਿਆ ਤੇ 1187 ਫੋਜੀ ਡਰਦਾ ਕੁਰਲਾਉਂਦੀ ਬਾਹਰ ਨੂੰ ਆਉਣ ਲਗਾ ਕਿਉਂਕਿ ਹੋਰ ਕੋਈ ਚਾਰਾ ਨਹੀਂ ਸੀ ਹਨੇਰਾ ਸੀ ਅਫਸਰਾਂ ਨੇ ਹਾਈ ਅਲਰਟ ਜਾਰੀ ਕਰ ਦਿੱਤਾ 1187 ਵਿਚ ਵੀ 164 ਫੋਜੀ ਬਾਹਰ ਜ਼ਿੰਦਾ ਮੁੜਿਆ ਉਸ ਵਿਚੋ ਵੀ ਕਿਸੇ ਦੀ ਲੱਤ ਨਹੀਂ ਸੀ ਕਿਸੇ ਦੀ ਅੱਖ ਨਹੀਂ ਸੀ ਕਿਸੇ ਦੀ ਬਾਂਹ ਨਹੀਂ ਸੀ।

ਫੌਜ ਦੇ ਸਾਰੇ ਪੈਂਤਰੇ ਨਾਕਾਮਯਾਬ ਹੁੰਦੇ ਗਏ,ਟੈਂਕੀ ਉਪਰ ਬੈਠੇ ਬੱਬਰਾਂ ਦੇ ਮੋਰਚੇ ਤੋਂ ਕੋਈ ਬਚ ਨਾ ਸਕਿਆ।ਜੇ ਕੋਈ ਅੰਦਰ ਆਉਂਦਾ ਮੁੜ ਜ਼ਿੰਦਾ ਨਾ ਜਾਂਦਾ। ਅਖੀਰ ਇੰਦਰਾ ਨਾਲ ਜਨਰਲ ਬਰਾੜ ਨੇ ਗੱਲ ਕੀਤੀ ਤੇ ਅਗਲੇ ਦਿਨ ਦੀ ਵਿਊਂਤਬੰਦੀ ਬਣਾਉਣੀ ਸ਼ੁਰੂ ਕਰ ਦਿੱਤੀ।

04/06/2023

ਨਿਹਕਾਮੀ ਹੋ ਕੇ ਮਹਾਨ ਸੇਵਾ ਕਮਾਉਣ ਵਾਲੇ ਅਤੇ ਪਦਮ ਸ਼੍ਰੀ ਐਵਾਰਡ ਵਾਪਸ ਕਰਨ ਵਾਲੇ ਧੰਨ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆ ਜੀ।
🌼🌼🙏🙏
ਪਦਮ ਸ੍ਰੀ ਮੋੜਨ ਲੱਗਿਆ ਰਾਸ਼ਟਰਪਤੀ ਨੂੰ ਚਿੱਠੀ ਵਿੱਚ ਬਿਆਨ ਕੀਤਾ ਦਰਦ

ਸ੍ਰੀ ਦਰਬਾਰ ਸਾਹਿਬ ਦੇ ਇਕ ਗ੍ਰੰਥੀ ਨੂੰ ਫੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲੈ ਗਏ ਅਤੇ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ। ਗ੍ਰੰਥੀ ਸਿੰਘ ਦੇ ਹੱਥਾਂ ’ਤੇ ਬੰਦੂਕ ਦੇ ਬੰਟ ਮਾਰ ਕੇ ਫੌਜੀਆਂ ਨੇ ਉਸ ਦੀ ਮਾਰ-ਕੁਟਾਈ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਇਕ ਹੋਰ ਗ੍ਰੰਥੀ ਦੇ ਬੱਟ ਮਾਰੇ ਅਤੇ ਉਸ ਦੇ ਹੱਥਾਂ ਨੂੰ ਸੋਜਾਂ ਚਾੜ੍ਹੀਆਂ।
3 ਜੂਨ 1984 ਵਾਲੇ ਦਿਨ ਪੀਲੀਆਂ ਪੱਗਾਂ ਅਤੇ ਕ੍ਰਿਪਾਨਾਂ ਵਾਲੇ ਦੋ ਸਿੰਘ ਬਟਾਲੇ ਦੇ ਬੱਸ ਅੱਡੇ ਤੋਂ ਉਤਰੇ ਤਾਂ ਉਹਨਾਂ ਨੂੰ ਫੌਜੀਆਂ ਨੇ ਕ੍ਰਿਪਾਨਾਂ ਲਾਹੁਣ ਲਈ ਕਿਹਾ ਪਰ ਉਹਨਾਂ ਕ੍ਰਿਪਾਨਾਂ ਲਾਹੁਣ ਤੋਂ ਇਨਕਾਰ ਕਰ ਦਿੱਤਾ। ਉਸੇ ਵੇਲੇ ਫੌਜੀਆਂ ਨੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ। ਇਕ ਨਿਹੰਗ ਸਿੰਘ ਨੂੰ ਗੁਮਟਾਲਾ ਜੇਲ੍ਹ ਦੇ ਲਾਗੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਗਿਆ ਕਿਉਂਕਿ ਉਸ ਨੇ ਕ੍ਰਿਪਾਨ ਦੇਣ ਤੋਂ ਇਨਕਾਰ ਕੀਤਾ ਸੀ। ....

ਇਕ ਤਿਆਰ ਬਰ ਤਿਆਰ ਸਿੰਘ ਕਿੱਤਿਆਂ (ਸ੍ਰੀ ਅੰਮ੍ਰਿਤਸਰ ਦਾ ਇਕ ਇਲਾਕਾ) ਵਿਚ ਆਪਣੇ ਮਕਾਨ ਦੀ ਛੱਤ ਦੇ ਖੜ੍ਹਾ ਸੀ। ਉਸ ਨੂੰ ਫੌਜੀਆਂ ਨੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਕਿਉਂਕਿ ਉਸ ਨੇ ਪੀਲੀ ਪੱਗ ਬੰਨ੍ਹੀ ਹੋਈ ਸੀ।

-ਭਗਤ ਪੂਰਨ ਸਿੰਘ ਜੀ

03/06/2023

੩ ਜੂਨ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ, ਕਈ ਸੰਗਤਾ ਨਮਸਤਕ ਹੋਵਣ ਲਈ ਆਈਆਂ ਸਨ ਪਰ ਵਾਪਸ ਘਰਾਂ ਨੂੰ ਨਹੀਂ ਪਰਤੀਆ..........🙏🙏

3 ਜੂਨ 1984 ਰਾਤ 10 ਵਜੇ ਹਰਿਮੰਦਰ ਸਾਹਿਬ ਦੇ ਸਮੁੱਚੇ ਕੰਪਲੈਕਸ ਵਿੱਚ ਤ9 ਤੂਫ਼ਾਨ ਤੋਂ ਪਹਿਲਾ ਦੀ ਸ਼ਾਂਤੀ।
ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦਰਬਾਰ ਸਾਹਿਬ ਦੀ ਪਰਕਰਮਾ, ਲੰਗਰ ਅਤੇ ਸਰਾਵਾਂ ਵਿੱਚ ਮੌਜੂਦ ਹੈ। ਇਨ੍ਹਾਂ ਵਿੱਚ ਬੱਚੇ, ਬੀਬੀਆਂ, ਬੁੱਢੇ ਅਤੇ ਜਵਾਨ ਸਨ। ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹਨੇਰਾ ਹੈ।

ਲੋਕਾਂ ਵਿੱਚ ਇਹ ਖਦਸ਼ਾ ਹੈ ਕਿ ਕੁਝ ਹੋਣ ਵਾਲਾ ਹੈ ਲੇਕਿਨ ਕਿਹੋ ਜਿਹਾ ਹੋਵੇਗਾ ਇਸਦੀ ਉਨ੍ਹਾਂ ਨੂੰ ਕੋਈ ਭਿਣਕ ਨਹੀਂ। ਇਹ ਗੁਰੂ ਦੇ ਸਹਾਰੇ ਅਤੇ ਵਿਸ਼ਵਾਸ ਵਿੱਚ ਇਸ ਪਵਿੱਤਰ ਧਰਤੀ ਤੇ ਬੈਠੇ ਹਨ। 3 ਜੂਨ ਦੀ ਰਾਤ ਨੂੰ ਲੰਗਰ ਬਣਿਆ ਅਤੇ ਸੰਗਤਾਂ ਨੇ ਛਕਿਆ। ਕੁਝ ਕੁ ਲੋਕਾਂ ਨੂੰ ਛੱਡ ਕੇ ਕਿਸੇ ਨੂੰ ਨਹੀਂ ਪਤਾ ਕਿ ਇਕ ਹੋਰ ਘੱਲੂਘਾਰਾ ਹੋਣ ਜਾ ਰਿਹਾ ਹੈ ਜੋ ਪਿਛਲੇ ਸਾਰੇ ਘੱਲੂਘਾਰਿਆਂ ਅਤੇ ਸਿੱਖਾਂ ਦੇ ਕਤਲੇਆਪਾਂ ਨੂੰ ਫਿੱਕਾ ਪਾ ਦੇਵੇਗਾ.......

03/06/2023

ਜਰਨਲ ਸੁਬੇਗ ਸਿੰਘ ਜੀ ਨੂੰ ਪੱਤਰਕਾਰ ਨੇ ਪੁੱਛਿਆ ਜੇ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੁਸੀਂ ਕੀ ਕਰੋਗੇ ??
ਜਰਨਲ ਸਾਹਿਬ ਨੇ ਕਿਹਾ ਢੁਕਵਾਂ ਜਵਾਬ ਦੇਵਾਂਗੇ!

ਪੱਤਰਕਾਰ ਨੇ ਫਿਰ ਸਵਾਲ ਕੀਤਾ ਅਫਸਰ ਲੱਗਣ ਸਮੇਂ ਤੁਸੀਂ ਸਹੁੰ ਨਹੀ ਖਾਧੀ ਸੀ ਕਿ ਤੁਸੀਂ ਭਾਰਤੀ ਫੌਜ਼ ਦੇ ਵਫਦਾਰ ਰਹੋਗੇ? ਕੀ ਹੁਣ ਓ ਸਹੁੰ ਤੋੜ ਦਿਓਗੇ?

ਜਰਨਲ ਜੀ ਨੇ ਕਿਹਾ ਜਿਸ ਦੀ ਸਹੁੰ ਚੁਕੀ ਜਾਵੇ ਉਸ ਤੋਂ ਵੱਡਾ ਕੌਣ ਹੁੰਦਾ ਜਿਸ ਲਈ ਸਹੁੰ ਚੁਕੀ ਜਾਵੇ ਮੇਰਾ ਗੁਰੂ ਭਾਰਤ ਤੋਂ ਵੱਡਾ ਹੈ ਇਸ ਲਈ ਜੇ ਫੌਜ ਗੁਰੂ ਬਾਬੇ ਵਿਰੁੱਧ ਹਥਿਆਰ ਚੁਕੇਗੀ ਤਾਂ ਮੈ ਫੌਜ ਵਿਰੁੱਧ ਹਥਿਆਰ ਚੁੱਕਾਗਾ।

ਉਹਨਾਂ ਏਵੀ ਕਿਹਾ ਦੇਸ਼ ਲਈ ਅਨੇਕਾਂ ਲੜਾਈਆਂ ਲੜੀਆਂ ਨੇ ਪਰ ਹੁਣ ਆਪਣੇ ਗੁਰੂ ਲਈ ਆਪਣੇ ਧਰਮ ਲਈ ਜਾਨ ਵਾਰ ਦਿਆਂਗਾ।
ਜੋ ਵਾਕਿਆ ਹੀ ਉਹਨਾਂ ਵਾਰ ਵੀ ਦਿੱਤੀ।

ਪ੍ਰਣਾਮ ਵੀਹਵੀਂ ਸਦੀ ਦੇ ਇਸ ਮਹਾਨ ਜਰਨੈਲ ਨੂੰ🙏🏽

ਗੁਰੂ ਦੇ ਬੋਲ ਹਨਃ
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ 🙏🙏🙏

21/12/2022

7 ਪੋਹ 21 ਦਸੰਬਰ 1704

ਸਿਰਸਾ ਦਰਿਆ ਦੇ ਕੰਢੇ ਪਰਿਵਾਰ ਦਾ ਵਿਛੋੜਾ।

ਪੋਹ ਮਹੀਨੇ ਦੀ ਠੰਡੀ ਰਾਤ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਉਹਨਾਂ ਦੇ ਸਿੱਖਾਂ ਨੇ ਹਿੰਦੂ ਪਹਾੜੀ ਰਾਜਿਆਂ ਅਤੇ ਮੁਗਲ ਸ਼ਾਸਕਾਂ ਦੇ ਭਰੋਸੇ 'ਤੇ, ਅਨੰਦਪੁਰ ਸਾਹਿਬ ਦਾ (ਕਿਲਾ) ਕਿਲ੍ਹਾ ਛੱਡ ਦਿੱਤਾ, ਕਿ ਜੇ ਉਹ ਕਿਲ੍ਹਾ ਛੱਡਣ ਲਈ ਤਿਆਰ ਹੋ ਗਏ, ਤਾਂ ਕੋਈ ਨੁਕਸਾਨ ਨਹੀ ਪਹੁੰਚਾਇਆ ਜਾਵੇਗਾ ਅਤੇ ਉਨ੍ਹਾਂ ਦੀ ਯਾਤਰਾ ਵਿੱਚ ਰੁਕਾਵਟ ਨਹੀਂ ਆਵੇਗੀ। ਹਿੰਦੂ ਰਾਜਿਆਂ ਅਤੇ ਮੁਗਲ ਸ਼ਾਸਕਾਂ ਨੇ ਇਸ ਲਈ ਪਵਿੱਤਰ ਗਊ (ਗਊ-ਮਾਤਾ) ਅਤੇ ਕੁਰਾਨ (ਮੁਸਲਮਾਨਾਂ ਦੀ ਪਵਿੱਤਰ ਕਿਤਾਬ) ਦੀ ਸਹੁੰ (ਧਾਰਮਿਕ ਹਸਤੀ 'ਤੇ ਜਿਸ ਨੂੰ ਉਹ ਸਭ ਤੋਂ ਵੱਧ ਸਤਿਕਾਰ ਦਿੰਦੇ ਹਨ) ਚੁੱਕੀਆਂ ਸਨ।

7 ਪੋਹ ਦੇ ਅੰਮ੍ਰਿਤ ਵੇਲੇ, ਗੁਰੂ ਜੀ ਨੇ ਸਿੱਖਾਂ ਨੂੰ ਆਸਾ ਦੀ ਵਾਰ ਦਾ ਪਾਠ ਕਰਨ ਦਾ ਹੁਕਮ ਦਿੱਤਾ। ਇਹ ਇਸ ਪ੍ਰਾਰਥਨਾ ਦੇ ਵਿਚਕਾਰ ਸੀ ਕਿ ਉਹਨਾਂ ਨੂੰ ਧੋਖਾ ਦਿੱਤਾ ਗਿਆ ਅਤੇ ਮੁਗਲਾਂ ਅਤੇ ਹਿੰਦੂ ਸ਼ਾਸਕਾਂ ਦੁਆਰਾ ਹਮਲਾ ਕੀਤਾ ਗਿਆ ਜਦੋਂ ਉਹ ਸਿਰਸਾ ਨਦੀ ਨੂੰ ਪਾਰ ਕਰ ਰਹੇ ਸਨ। ਹਮਲੇ ਦੌਰਾਨ, ਬਹੁਤ ਸਾਰੇ ਮਹਾਨ ਸਿੱਖ ਜਾਨਾਂ ਚਲੀਆਂ ਗਈਆਂ ਅਤੇ ਮਹੱਤਵਪੂਰਨ ਸਿੱਖ ਇਤਿਹਾਸ ਦਰਿਆ ਵਿੱਚ ਵਹਿ ਗਿਆ।
ਗੁਰੂ ਸਾਹਿਬ ਦਾ ਪਰਿਵਾਰ ਵੱਖ ਹੋਇਆ:

▪ ਇਹ ਸਥਾਨ ਹੁਣ ਪਰਵਾਰ ਵਿਛੋੜਾ ਵਜੋਂ ਜਾਣਿਆ ਜਾਂਦਾ ਹੈ। ਮਾਤਾ ਗੁਜਰੀ ਦੋ ਛੋਟੇ ਪੋਤਰਿਆਂ ਦੇ ਨਾਲ, ਗੁਰੂ ਪਰਿਵਾਰ ਦੇ ਰਸੋਈਏ, ਗੰਗੂ, ਇੱਕ ਕਸ਼ਮੀਰੀ ਪੰਡਿਤ ਦੇ ਨਾਲ, ਮੋਰਿੰਡਾ ਦੇ ਨੇੜੇ ਆਪਣੇ ਪਿੰਡ ਸਹੇੜੀ ਲਈ ਗਏ।

▪ ਗੁਰੂ ਦੀ ਮਹਿਲ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਵੱਲ ਰਵਾਨਾ ਹੋਏ।

▪ ਗੁਰੂ ਗੋਬਿੰਦ ਸਿੰਘ ਦੋ ਵੱਡੇ ਸਾਹਿਬਜ਼ਾਦਿਆਂ, 5 ਪੰਜ ਪਿਆਰਿਆਂ ਅਤੇ 40 ਸਿੱਖਾਂ ਨਾਲ ਚਮਕੌਰ ਵੱਲ ਚੱਲ ਪਏ ਅਤੇ 21 ਦਸੰਬਰ ਦੀ ਦੁਪਹਿਰ ਨੂੰ ਉੱਥੇ ਪਹੁੰਚੇ। ਦੋਵੇਂ ਰੋਪੜ ਜ਼ਿਲ੍ਹੇ ਵਿੱਚ ਹਨ।

07/06/2022

ਜੂਨ ' ਦੀ ਸਵੇਰ ਨੂੰ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਉਪਰੋਂ ਹੇਠ ਲਿਆ ਕੇ ਪ੍ਰਕਾਸ਼ ਕੀਤਾ ਤੇ ਮਹਾਂ ਵਾਕ ਲਿਆ। ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਉੱਤਰੀ ਤੇ ਦੱਖਣੀ ਬਾਹੀ ਦੇ ਦਰਵਾਜ਼ੇ ਬੰਦ ਸਨ ਤੇ ਸਾਹਮਣਾ ਤੇ ਪਿਛਲਾ ਦਰਵਾਜ਼ਾ ਖੁਲਾ ਸੀ, ਪਰ ਪਰਦੇ ਸੁੱਟੇ ਹੋਏ ਸਨ। ਅਰਦਾਸ ਤੋਂ ਥੋੜੀ ਦੇਰ ਬਾਅਦ ਰਾਗੀ ਅਵਤਾਰ ਸਿੰਘ ਦੇ ਗੋਲੀ ਲੱਗੀ ਤੇ ਉਹ ਜ਼ਖਮੀ ਹੋ ਗਿਆ। ਇੱਕ ਹੋਰ ਗੋਲੀ ਦੱਖਣੀ ਬਾਹੀ ਵੱਲੋਂ ਆਈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਿ ਵਾਲੇ ਪਾਸੇ ਵੱਜ ਕੇ ਸੁਖਮਨੀ ਸਾਹਿਬ ਦੇ ਪੱਤਰਿਆਂ ਤਕ ਪਹੁੰਚ ਗਈ। ਇਹ ਹੱਥਲਿਖਤ ਬੀੜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ੧੮੮੭ ਬਿਕਰਮੀ ਦੀ ਲਿਖੀ ਹੋਈ ਹੈ।

ਸਿਪਾਹੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਜੁੱਤੀਆਂ ਲੈ ਕੇ ਖੁੱਲ੍ਹੇਆਮ ਘੁੰਮਦੇ ਰਹੇ। ਸ਼ਰਾਬ ਪੀਣ ਦੇ ਨਾਲ-ਨਾਲ ਸਿਗਰਟ ਵੀ ਪੀ ਰਹੇ ਸਨ। ਸੈਂਟਰਲ ਲਾਇਬ੍ਰੇਰੀ ਕੰਪਲੈਕਸ ਨੂੰ ਰਹੱਸਮਈ ਢੰਗ ਨਾਲ ਸਾੜ ਦਿੱਤਾ ਗਿਆ, ਜਿਸ ਵਿਚ ਲਗਭਗ ੨੦,੦੦੦ ਦੁਰਲੱਭ ਅਤੇ ਕੀਮਤੀ ਦਸਤਾਵੇਜ਼ ਸਨ ਅਤੇ ਗੁਰੂਆਂ ਦੇ ਆਪਣੇ ਹੱਥੀਂ ਲਿਖੇ ੨੫੦੦ ਸਰੂਪ ਸਨ, ਜੋ ਸਦਾ ਲਈ ਹੁਣ ਗਾਇਬ ਹੋ ਗਏ ਹਨ।

05/06/2022

ਬਰਾੜ ਨੂੰ ਲਗਦਾ ਸੀ ਖਬਰੇ ਟੈਂਕਾ ਨੂੰ ਦੇਖਕੇ ਸਿੰਘ ਡੋਲ ਜਾਣਗੇ, ਉਹ ਕਹਿੰਦਾ ਸੀ ਪੀ ਜਦੋਂ ਗਾੜੀ ਟੈਂਕ ਲਿਆਕੇ ਖੜੇ ਕਰੀਦੇ ਤਾਂ ਬੜੇ ਬੜੇ ਜਰਨੈਲਾਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ, ਬੜੇ ਬੜੇ ਸੂਰਮੇ ਟੈਂਕਾਂ ਦੀ ਗੜਗੜਾਹਟ ਅੱਗੇ ਝੁਕ ਜਾਂਦੇ, ਫੇਰ ਇਹ ਗਿਣਤੀ ਦੇ ਸਿੱਖ ਕੀ ਚੀਜ ਨੇ

ਬਰਾੜ ਚੋਟੀ ਦਾ ਅਫਸਰ ਸੀ ਪਰ ਸਿਗਾ ਅਨਾੜੀ, ਜਿਹੜੇ ਟੈਂਕਾ ਦੀ ਦੇਹਸ਼ਤ ਦੀ ਗਲ ਕਰਦਾ ਸੀ ਓਹਨਾਂ ਟੈਂਕਾਂ ਦਾ ਸਿੱਖ ਬੱਚੀਆਂ ਨੇ ਛੱਡਿਆ ਕੱਖ ਨੀ, ਬਰਾੜ ਦੀ ਮੂਰਖਤਾ ਤੇ ਹਾਸਾ ਆਉਂਦਾ ਜਿਹੜਾ ਸਮਝ ਬੈਠਾ ਕੇ ਸਿੱਖ ਟੈਂਕ ਵੇਖ ਘਾਬਰ ਜਾਣਗੇ, ਆਏਥੇ ਤਾਂ ੬-੭ ਸਾਲ ਦੀਆਂ ਨਿੱਕੀਆਂ ਬੱਚੀਆਂ ਤਕ ਨੇ ਟੈਂਕਾ ਦੀ ਗਰਜ ਨਾਲੋ ਉੱਚੇ ਜੈਕਾਰੇ ਲਾ ਕੇ ਸ਼ਹੀਦੀ ਪ੍ਰਾਪਤ ਕਰੀ, ਨਾਲੇ ਜਦੋਂ ਇਹ ਕਰਾਮਾਤ ਵਰਤੀ ਲੱਤਾਂ ਤਾ ਬਰਾੜ ਦੀਆਂ ਕੰਬੀਆਂ, ਐਮੀ ਥੋੜੀ ਆਵਦੀ ਕਤਾਬ ਚ ਲਿਖ ਬੈਠਾ, "ਅਸੀਂ ਜੋ ਚਾਹਿਆ ਸੀ ਓਦਾਂ ਕਰਵਾਈ ਨਹੀਂ ਹੋ ਸਕੀਂ", ਕੋਟਿ ਕੋਟਿ ਪ੍ਰਣਾਮ ਆ ਬੀਬੀ ਸਤਨਾਮ ਕੌਰ ਅਤੇ ਬੀਬੀ ਵਾਹਿਗੁਰੂ ਕੌਰ ਦੀ ਸ਼ਹਾਦਤ ਨੂੰ🙏🙏🌼🌼

04/06/2022

ਨਿਹਕਾਮੀ ਹੋ ਕੇ ਮਹਾਨ ਸੇਵਾ ਕਮਾਉਣ ਵਾਲੇ ਅਤੇ ਪਦਮ ਸ਼੍ਰੀ ਐਵਾਰਡ ਵਾਪਸ ਕਰਨ ਵਾਲੇ ਧੰਨ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆ ਜੀ।
🌼🌼🙏🙏
ਪਦਮ ਸ੍ਰੀ ਮੋੜਨ ਲੱਗਿਆ ਰਾਸ਼ਟਰਪਤੀ ਨੂੰ ਚਿੱਠੀ ਵਿੱਚ ਬਿਆਨ ਕੀਤਾ ਦਰਦ

ਸ੍ਰੀ ਦਰਬਾਰ ਸਾਹਿਬ ਦੇ ਇਕ ਗ੍ਰੰਥੀ ਨੂੰ ਫੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲੈ ਗਏ ਅਤੇ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ। ਗ੍ਰੰਥੀ ਸਿੰਘ ਦੇ ਹੱਥਾਂ ’ਤੇ ਬੰਦੂਕ ਦੇ ਬੰਟ ਮਾਰ ਕੇ ਫੌਜੀਆਂ ਨੇ ਉਸ ਦੀ ਮਾਰ-ਕੁਟਾਈ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਇਕ ਹੋਰ ਗ੍ਰੰਥੀ ਦੇ ਬੱਟ ਮਾਰੇ ਅਤੇ ਉਸ ਦੇ ਹੱਥਾਂ ਨੂੰ ਸੋਜਾਂ ਚਾੜ੍ਹੀਆਂ।
3 ਜੂਨ 1984 ਵਾਲੇ ਦਿਨ ਪੀਲੀਆਂ ਪੱਗਾਂ ਅਤੇ ਕ੍ਰਿਪਾਨਾਂ ਵਾਲੇ ਦੋ ਸਿੰਘ ਬਟਾਲੇ ਦੇ ਬੱਸ ਅੱਡੇ ਤੋਂ ਉਤਰੇ ਤਾਂ ਉਹਨਾਂ ਨੂੰ ਫੌਜੀਆਂ ਨੇ ਕ੍ਰਿਪਾਨਾਂ ਲਾਹੁਣ ਲਈ ਕਿਹਾ ਪਰ ਉਹਨਾਂ ਕ੍ਰਿਪਾਨਾਂ ਲਾਹੁਣ ਤੋਂ ਇਨਕਾਰ ਕਰ ਦਿੱਤਾ। ਉਸੇ ਵੇਲੇ ਫੌਜੀਆਂ ਨੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ। ਇਕ ਨਿਹੰਗ ਸਿੰਘ ਨੂੰ ਗੁਮਟਾਲਾ ਜੇਲ੍ਹ ਦੇ ਲਾਗੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਗਿਆ ਕਿਉਂਕਿ ਉਸ ਨੇ ਕ੍ਰਿਪਾਨ ਦੇਣ ਤੋਂ ਇਨਕਾਰ ਕੀਤਾ ਸੀ।
-ਭਗਤ ਪੂਰਨ ਸਿੰਘ ਜੀ

Want your business to be the top-listed Government Service in Moga?

Click here to claim your Sponsored Listing.

Location

Category

Telephone

Address


Moga
Moga
142001