Wild Home Society

Wild Home Society

Share

Animal rescue. From Moga Punjab

15/11/2023

ਵਾਇਲਡ ਹੋਮ ਸੋਸਾਇਟੀ ਜਿੱਥੇ ਅਸੀ ਹਰ ਤਰਾਂ ਦੇ ਜੀਵਾਂ ਨੂੰ ਰਹਿਣ ਬਸੇਰਾ, ਆਜ਼ਾਦੀ, ਖਾਣਾ, ਸਹੂਲਤਾਂ ਆਦਿ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿੱਥੇ ਸਾਡੇ ਕੋਲ ਗਾਵਾਂ, ਢੱਠੇ, ਕੁੱਤੇ, ਬਾਂਦਰ, ਪੰਛੀ (ਜਿਹਨਾਂ ਚ ਕਬੂਤਰ, ਤੋਤੇ, ਬਗਲੇ, ਬੱਤਖਾਂ, ਚਿੜੀਆਂ ਆਦਿ) , ਇੱਥੋ ਤਕ ਕੇ ਉਹ ਇਨਸਾਨ ਜਿਹਨਾਂ ਕੋਲ ਰਹਿਣ ਲਈ ਪ੍ਰਬੰਧ ਨਹੀਂ ਉਹਨਾਂ ਦੀ ਸੇਵਾ ਸੰਭਾਲ ਦਾ ਜਿੰਮਾ ਲਿਯਾ ਜਾਂਦਾ। ਵਾਇਲਡ ਹੋਮ ਸੋਸਾਇਟੀ ਦਾ ਮੁੱਖ ਮੰਤਵ ਜੰਗਲ ਬਣਾਉਣਾ ਹੈ। ਜੋ ਕੇ ਕੁਦਰਤ ਦੇ ਨਿਯਮਾ ਅਨੁਸਾਰ ਚੱਲਦਾ ਹੋਵੇ। ਇਸਦੀ ਸ਼ੁਰੂਆਤ ਅਸੀਂ ਮੋਗਾ ਦੇ ਧਰਮਕੋਟ ਤਹਿਸੀਲ ਦੇ ਇੱਕ ਬਹੁਤ ਹੀ ਸੋਹਣੇ ਪਿੰਡ ਕਿਸ਼ਨਪੁਰਾ ਕਲਾਂ ਤੋਂ ਕਰ ਰਹੇ ਹਾਂ। ਕਿਸ਼ਨਪੁਰਾ ਕਲਾਂ ਨੇ ਪਿੰਡ ਦੀ 10 ਕਿੱਲੇ ਜ਼ਮੀਨ ਗਊਸ਼ਾਲਾ ਦੇ ਨਾਮ ਕਰਕੇ ਜਿੱਥੇ ਬਹੁਤ ਮਹਾਨ ਕੰਮ ਕੀਤਾ ਉਥੇ ਹੀ ਇੱਕ ਉਦਾਹਰਣ ਵੀ ਬਣੇ ਕੇ ਏਦਾਂ ਹੀ ਹਰ ਪਿੰਡ ਆਪਣੀ ਕੁਝ ਜ਼ਮੀਨ ਜਾਨਵਰਾਂ ਲਈ ਛੱਡੇ ਤਾਂ ਓਹਨਾ ਦਾ ਰਹਿਣ ਸਹਿਣ ਉਹਨਾਂ ਦੇ ਅਨੁਕੂਲ ਬਣੇ। ਉਹਨਾਂ ਨੂੰ ਸਿਰਫ ਜੰਗਲ ਚਾਹੀਦੇ ਤੇ ਜਿੰਨੀ ਜਰੂਰਤ ਜਾਨਵਰਾਂ ਨੂੰ ਜੰਗਲ ਦੀ ਹੈ ਓਨੀ ਹੀ ਜਰੂਰਤ ਇਨਸਾਨਾ ਨੂੰ ਵੀ ਹੈ। ਹਰ ਪਿੰਡ ਚ ਜੰਗਲ ਹੋਵੇ ਤਾਂ ਪਿੰਡ ਚ ਕਿਸੇ ਦੀ ਮੌਤ ਬੀਮਾਰੀ ਨਾਲ ਨਾ ਹੋਵੇ। ਸ਼ੁਰੂਆਤੀ ਦੌਰ ਥੋੜਾ ਔਖਾ ਹੁੰਦਾ। ਕਿਉਂ ਕੇ ਜੰਗਲ ਦੀ ਸ਼ੁਰੂਆਤ ਹੋ ਚੁੱਕੀ ਐ। ਜਾਨਵਰ ਵੀ ਆ ਰਹੇ ਤੇ ਸ਼ੁਰੁਆਤ ਵਿੱਚ ਉਹਨਾਂ ਲਈ ਸ਼ੈਡ, ਭੋਜਨ , ਫ਼ੀਡ, ਗੁੜ, ਠੰਡ ਤੋਂ ਬਚਾ ਲਈ ਕੱਪੜੇ ਜਾਂ ਕੰਬਲ, ਤਰਪਾਲਾਂ ਆਦਿ ਦੀ ਬਹੁਤ ਲੋੜ ਹੈ। ਹਰ ਇਨਸਾਨ ਦਾ ਜਿੰਮਾ ਬਣਦਾ ਕੁਦਰਤ ਦਾ ਸਾਥ ਦੇਣ ਦਾ। ਸਾਨੂੰ ਥੋਡੇ ਸਾਥ ਦੀ ਲੋੜ ਹੈ। ਕੋਈ ਜਿਵੇਂ ਵੀ ਮਦਦ ਕਰਨਾ ਚਾਹੁੰਦਾ ਜਰੂਰ ਕਰੋ।
ਸੋਸਾਇਟੀ ਦਾ ਨਾਮ, ਖ਼ਾਤਾ ਨੰਬਰ, ਮੁੱਖ ਸੇਵਾਦਾਰ ਦਾ ਗੂਗਲ ਪੇ ਨੰਬਰ, ਸੋਸਾਇਟੀ ਦਾ ਨੰਬਰ ਸ਼ੇਅਰ ਕਰਦੇ ਹਾਂ। ਥੋੜੇ ਚੋ ਥੋੜਾ ਦਸਵੰਧ ਰੱਬ ਦੇ ਕਾਰਜ਼ ਲਈ ਜਰੂਰ ਕਢਿਓ। ਕੁਦਰਤ ਮਿਹਰ ਕਰੇ।
Wild home society Gaushala , Kishanpura kalan, DHARAMKOT moga (Punjab) india.
HDFC BANK
AC NO. 50100627302499
IFSC - HDFC0000200
Contact: mukh sewadar
080543 00369
G pay, phone pe paytm number: 9915290091

02/10/2023

Road accident is everyday show now so sad for cows and citezens, and feeling shame for government that can’t control these accidents. ਹਰ ਰੋਜ਼ ਦਾ ਮੰਜ਼ਰ ਬਣ ਗਿਆ ਇਹ। ਹਰ ਰੋਜ਼ ਗਊ ਦਾ ਐਕਸੀਡੈਂਟ ਹੋਇਆ ਹੁੰਦਾ ਇੰਨੇ ਏਰੀਆ ਦੇ ਵਿੱਚ। ਮਨੋਜ ਅਰੋੜਾ ਵਰਗੇ ਲੱਗੇ ਰਹਿੰਦੇ ਸਾਰਾ ਦਿਨ ਇਹਨਾ ਨੂੰ ਚੱਕਦੇ ਇਲਾਜ਼ ਕਰਦੇ। ਪਰ ਕਦ ਤੱਕ ਇਹ ਮੰਜ਼ਰ ਇਸੇ ਤਰਾਂ ਚਲਦਾ ਰਹੇਗਾ। ਗਊਆਂ ਨੂੰ ਉਹਨਾਂ ਦੀਆਂ ਜਗਾਹ ਦਿੱਤੀਆਂ ਜਾਣ ਜਲਦ ਤੋਂ ਜਲਦ ਤਾਂ ਜੋ ਸੜਕ ਤੇ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ।

10/08/2023

ਵਾਇਲਡ ਹੋਮ ਸੋਸਾਇਟੀ ਵੱਲੋਂ: ਮੋਗਾ ਕਾਰਪੋਰੇਸ਼ਨ ਨੂੰ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਮੋਗਾ ਸ਼ਹਿਰ ਵਿੱਚ ਫਿਰ ਰਹੇ ਜਾਨਵਰਾਂ ਨੂੰ ਫੜ ਕੇ ਵਾਇਲਡ ਹੋਮ ਸੋਸਾਇਟੀ ਗਊਸ਼ਾਲਾ ਕਿਸ਼ਨਪੁਰਾ ਕਲਾਂ, ਹਲਕਾ ਧਰਮਕੋਟ, ਜਿਲਾ ਮੋਗਾ ਵਿਖੇ ਭੇਜਿਆ ਜਾਵੇ। ਜਿੰਨਾ ਦੀ ਸੰਭਾਲ ਦਾ ਪੁਖਤਾ ਹੱਲ ਸਾਡੇ ਕੋਲ ਹੈ। ਗਾਵਾਂ ਢੱਠਿਆਂ ਦੀ ਤਾਦਾਦ ਸ਼ਹਿਰ ਵਿੱਚ ਜਿਆਦਾ ਹੋਣ ਕਰਕੇ ਆਏ ਦਿਨ ਕੋਈ ਨਾਂ ਕੋਈ ਦੁਰਘਟਨਾ ਹੋ ਰਹੀ ਹੈ। ਜੀਹਦੇ ਵਿੱਚ ਜਾਨਵਰਾਂ ਤੇ ਇਨਸਾਨਾਂ ਦੋਹਾਂ ਦਾ ਨੁਕਸਾਨ ਹੋ ਰਿਹਾ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡੀ ਅਪੀਲ ਤੇ ਜਲਦ ਹੀ ਕਾਰਪੋਰੇਸ਼ਨ ਮੋਗਾ ਵੱਲੋਂ ਗੌਰ ਕੀਤਾ ਜਾਵੇਗਾ। ਧੰਨਵਾਦ🙏

Want your business to be the top-listed Government Service in Moga?

Click here to claim your Sponsored Listing.

Location

Telephone

Address


Moga
142001