ਕੱਲ੍ਹ ਮੈਂ ਬਰੇਕ ਚ ਬੈਠਾ ਟਿੱਕ ਟੌਕ ਫਰੋਲ ਰਿਹਾ ਸੀ,ਅਚਾਨਕ ਇੱਕ ਵੀਡੀਓ ਸਾਮਹਣੇ ਆਉਂਦਾ ਐ। ਸਾਡੇ ਪਿੰਡ ਦੇ ਤਿੰਨ ਨੌਜਵਾਨ ਵੀਡਿਓ ਵਿੱਚ ਮੌਜੂਦ ਸਨ,ਰੈਮਪੀ ਢਿੱਲੋਂ,ਰੋਬਿਨ ਢਿੱਲੋਂ ਤੇ ਬੰਟੂ ਢਿੱਲੋਂ ਸਪੁੱਤਰ ਸਵ ਹੈੱਡ ਮਾਸਟਰ ਜੋਗਿੰਦਰ ਸਿੰਘ ਢਿੱਲੋਂ । ਸਾਡੇ ਪਿੰਡ ਦਾ ਓਹ ਪਰਿਵਾਰ ਜਿਹੜਾ ਪਿੰਡ ਦੇ ਹਰ ਸਾਂਝੇ ਕੰਮ ਲਈ ਸਭ ਤੋਂ ਪਹਿਲਾਂ ਅੱਗੇ ਆਕੇ ਦਾਨ ਕਰਦਾ। ਰੋਬਿਨ ਤੇ ਰੈਮਪੀ ਪਹਿਲਾਂ ਵਿਦੇਸ਼ ਵਿੱਚ ਵਸ ਗਏ ਪਰ ਬੰਟੂ ਨਾਲ ਅਸੀਂ ਬਹੁਤ ਵਿਚਰੇ ਆਂ। ਕਈ ਵਾਰ ਜਕਦੇ ਜਕਦੇ ਕਿਸੇ ਕੰਮ ਲਈ ਮਾਇਆ ਲੈਣ ਜਾਂਦੇ ਤਾਂ ਇਹਨਾਂ ਦੇ ਮਾਤਾ ਪਿਤਾ ਨੇ ਕਦੇ ਮੱਥੇ ਵੱਟ ਨਈਂ ਪਾਇਆ ਤੇ ਹਮੇਸ਼ਾ ਦੁਆਵਾਂ ਦਿੱਤੀਆਂ ਤੇ ਹੌਸਲਾ ਵਧਾਇਆ। ਬੰਟੂ ਵਰਗੇ ਪਹਿਲਾਂ ਸ਼ਹੀਦ ਊਧਮ ਸਿੰਘ ਨਾਮ ਦਾ ਕਲੱਬ ਚਲਾੳਂਦੇ ਸਨ ਤੇ ਜਦੋਂ ਅਸੀਂ ਏਸ ਨਾਮ ਉੱਤੇ ਕਲੱਬ ਰਜਿਸਟਰੇਸ਼ਨ ਕਰਵਾਕੇ,ਪਿੰਡ ਵਿੱਚ ਕੰਮ ਕਰਨ ਦੀ ਗੱਲ ਕਰਨ ਗਏ ਤਾਂ ਬੇਝਿਜਕ ਸਾਨੂੰ ਹਾਂ ਕਹੀ ਤੇ ਹੌਸਲਾ ਵੀ ਦਿੱਤਾ। ਨਾਲ ਹੀ ਕਿਹਾ ਕੇ ਕੋਈ ਕੰਮ ਕਰਨਾ ਹੋਏ ਤਾਂ ਜੇਕਰ ਪੈਸੇ ਦੀ ਲੋੜ ਹੋਏ ਤੇ ਸਭ ਤੋਂ ਬਾਦ ਚ ਸਾਡੇ ਘਰ ਆਕੇ ਹੁਕਮ ਕਰਨਾ ਕਿਉਂ ਜਿਹੜੇ ਘਟਦੇ ਹੋਏ ਉਹ ਅਸੀਂ ਪੂਰੇ ਕਰਕੇ ਦੇਵਾਂਗੇ। ਅੱਜ ਏਹ ਵੀਡਿਓ ਦੇਖੀ ਤਾਂ ਬੜੀ ਖੁਸ਼ੀ ਹੋਈ ਕਿ ਤਿੰਨ ਭਰਾ ਵੱਖ ਵੱਖ ਮੁਲਕਾਂ ਵਿੱਚ ਬੈਠੇ ਨੇ ਤੇ ਅੱਜ ਇਕੱਠੇ ਹੋਏ। ਅਸੀਂ ਦਿਲੋਂ ਦੁਆ ਕਰਦੇ ਹਾਂ ਕਿ ਇਹ ਪਰਿਵਾਰ ਹਮੇਸ਼ਾ ਹੱਸਦਾ ਵੱਸਦਾ ਰਹੇ। ਵਾਹਿਗੁਰੂ ਇਹਨਾਂ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ। ਤੁਹਾਡੇ ਪਰਿਵਾਰ ਦੁਆਰਾ ਦਿੱਤੇ ਹੌਸਲੇ ਤੇ ਸਹਿਯੋਗ ਨੂੰ ਅਸੀਂ ਸਦਾ ਨਮਸਕਾਰ ਕਰਦੇ ਹਾਂ।
ਕਲੱਬ ਦਾ ਸੇਵਾਦਾਰ
ਸ਼ਹੀਦ ਊਧਮ ਸਿੰਘ ਯੂਥ ਸਪੋਰਟਸ ਐਂਡ ਵੈੱਲਫੇਅਰ ਕਲੱਬ ਪਿੰਡ ਢਿੱਲਵਾਂ ਵਾਲਾ ਰਜਿ:375
ਇਹ ਸ਼ਹੀਦ ਊਧਮ ਸਿੰਘ ਯੂਥ ਸਪੋਰਟਸ ਐਂਡ ਵੈੱਲਫੇ
ਜੱਦ ਗੱਲ ਪੰਜਾਬ ਨਾਲ ਖੜਨ ਦੀ ਆਈ ਸੀ ਕਿਸਾਨੀ ਆਂਦੋਲੰਨ ਚ ਤੇ ਕੁੱਝ ਵਿਰਲੇ ਕਲਾਕਾਰ ਈ ਨਾਲ ਖੱੜੇ ਸੀ ਉਹਨਾਂ ਚੋ ਇੱਕ ਨਾਮ ਸੀ Diljit Dosanjh ..ਨਾਂ ਸਿਰਫ ਨਾਲ ਖੜਿਆ ਬਲਕਿ ਉਸ ਟਾਇਮ ਚ ਆਪਣੀ ਨੇਕ ਕਮਾਈ ਚੋ ਕਰੋੜਾਂ ਰੁਪਈਏ ਵੀ ਕਿਸਾਨਾਂ ਲਈ ਦਿੱਤਾ...
ਹੁਣ ਵਾਰੀ ਆ ਪੰਜਾਬ ਤੇ ਪੰਜਾਬੀਆਂ ਦੀ ਦਿਲਜੀਤ ਦੋਸਾਂਝ ਨਾਲ ਖੜਨ ਦੀ....
ਦਿਲਜੀਤ ਦੋਸਾਂਝ ਉਹ ਕਲਾਕਾਰ ਆ ਜਿਸਨੇ ਹਰ ਬੜੇ ਮੰਚ ਤੇ ਹਰ ਬੜੀ ਸਟੇਜ ਤੇ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਆ ਹਾਲਾਂਕਿ ਸਿਰ ਤੇ ਪੱਗ ਹੁਣ ਖਾਤਿਰ ਉਸਨੂੰ ਕਈ ਵਾਰ ਰਾਸ਼ਟਰਵਾਦੀ ਹੋਣ ਦਾ ਸਬੂਤ ਵੀ ਦੇਣਾ ਪਿਆ...
.ਮੈ ਕਹਿੰਦਾ ਫਿਲਮ ਚਾਹੇ ਜਿੱਦਾਂ ਦੀ ਵੀ ਹੋਵੇ ਪਰ ਗੱਲ ਹੁਣ ਫਿਲਮ ਦੀ ਨਹੀ ਗੱਲ ਹੁਣ ਪੰਜਾਬ ਦੇ ਪੁੱਤ ਦੇ ਨਾਲ ਖੜਨ ਦੀ ਹੈ …ਦਿਲਜੀਤ ਸਿਆਂ ਹਰ ਪੰਜਾਬੀ ਚਾਹੇ ਉਹ ਕਿਸੇ ਵੀ ਕੋਮ ਜਾ ਖਿੱਤੇ ਨਾਲ ਜੁੜਿਆ ਹੋਏ ਤੇਰੇ ਨਾਲ ਡੱਟ ਕੇ ਖੜਾ...❤️
ਬੇਨਤੀ ਹੈ ਸਾਰੇ ਜਾਣੇ ਦਿਲਜੀਤ ਦੇ ਹੱਕ ਵਿੱਚ ਇੱਕ Hastag ਚਲਾਓ
ਕਾਪੀ
01/12/2023
ਪਿੰਡ ਢਿਲਵਾਂ ਵਾਲਾ ❤️❤️
29/11/2023
ਸੱਚੀਂਓ ਬਾਹਰ ਗਈ out ਐ
Gurdeep Manalia
ਪਹਾੜੀ ਮੱਕੀ ਵਾਂਗੂ ਸੁਰਖ ਸੰਗਣਾ ਗਰੁੱਪ ਸੀ ਸਾਡਾ, ਜਦੋਂ ਕਦੇ ਦਾਈ-ਦੁੱਕਣ ਨੂੰ ਪੁਗਦੇ ਹੁੰਦੇ ਤਾਂ ਅੱਠ ਮਿਤਾਂ ਪੈ ਜਾਂਦੀਆਂ ਸੀ, ਫੇਰ ਫੈਸਲਾ ਹੁੰਦਾ ਵੀ ਦਾਈ ਕੀਹਦੇ ਸਿਰ ਪਊਗੀ.. ਪੂਰ-ਨੱਕਾਂ, ਪਿਲ-ਟਕਾ ਤੇ ਕੜਾਨੀ ਸਾਡੇ ਲਈ ਤਾਂ ਸਾਲੇ ਕਸੀਨੋ ਹੀ ਹੁੰਦੇ ਸੀ.. ਤੇ ਗੋਲੀਆਂ- ਬਾਂਟੇ ਇੱਕ ਤਰਾਂ ਦੀ ਜਾਇਦਾਦ .. ਕਦੇ ਬੋਤਲ ਚ ਪਾਕੇ ਨੱਪ ਦੇਣੀਆਂ, ਕਦੇ ਪੀਪੀ ਭਰਕੇ ਢੋਲਾਂ ਆਲੇ ਕਮਰੇ ਚ ਲਕੋ ਦੇਣੀਆਂ... ਪਰ ਅੱਜ ਸੱਚ ਦੱਸਾਂ ਤਾਂ ਬਚਪਨ ਦੀ ਦੌਲਤ ਸਬ ਕਬਾੜੀਏ ਨੂੰ ਵੇਚ ਦਿੱਤੀ ਗਈ ਐ, ਕੋਲ ਬੱਸ ਆਹ ਇੱਕ ਐਪਲ ਦਾ ਮਬੈਲ ਤੇ ਚਾਰਜਰ ਐ, ਜੀਹਦਾ ਚਾਅ ਤਾਂ ਨੀ ਚਿੜ੍ਹ ਜਰੂਰ ਐ ਕਦੇ ਕਦੇ... ਲਗਦਾ ਭੱਜੇ ਫਿਰਦੇ ਆਂ ਜਵਾਨੀ ਦੀ ਦੌਲਤ ਵੀ ਬੁਡਾਪੇ ਚ ਇਉਂ ਹੀ ਜਾਣੀ ਐ,,
ਚੱਪੇ ਦੀ ਚੋਟ ਖੇਡਦੇ ਹੁੰਦੇ ਤਾਂ "ਰਲੂਏ" ਬਹੁਤ ਪੈਣੇ .. ਪਰ ਇੱਕ ਦਿਨ ਸੋਚਾਂ ਵੀ ਮਨਾਂ ਕੜਾਨੀ ਤਾਂ ਬਹੁਤ ਵੱਡਾ ਸਬਕ ਸੀ ਇੱਕ, ਜਿੰਦਗੀ ਚ ਵੀ ਚੱਪੇ ਦੀ ਚੋਟ ਤੋਂ ਹਿੱਲਗੇ ਤਾਂ ਰਲੂਆ ਬਹੁਤ ਭਾਰਾ ਪੈਂਦਾ...ਉਰੇ ਤਾਂ ਰਲੂਆ ਅਗਲੀ ਮਿੱਤ ਚ adjust ਵੀ ਨੀ ਹੁੰਦਾ,, ਹੁਣ ਲਗਦਾ ਬੰਦੇ ਦਾ ਬਹੁਤ ਕੁਛ ਬਚਪਨ ਹੀ ਤੈਅ ਕਰ ਦਿੰਦਾ.. ਮੈਂ ਪਿਲ-ਟਕਾ ਖੇਡਦਾ ਹੋਇਆ ਆਵਦੀ ਗੋਲੀ ਜਮਾਂ ਪਿੱਲ ਦੇ ਨੇੜੇ ਤੇੜੇ ਹੀ ਰੱਖਦਾ ਵੀ ਰਿਸਕ ਘੱਟ ਐ.. ਓਹੀ ਮੇਰੀ ਜਿੰਦਗੀ ਚ ਹੋਇਆ ਮੈਂ ਪਿੰਡ ਦੇ ਨੇੜੇ ਤੇੜੇ ਹੀ ਰਿਹਾ ਪੱਕਾ ਆਵਦੀ ਪਿੱਲ ਛੱਡ ਨੀ ਸਕਿਆ.... ਐਵੇਂ ਹੀ ਹਰੇਕ ਦਾ ਕੁਛ ਨਾ ਕੁਛ ਜੁੜਦਾ ਹੁੰਦਾ ਬਚਪਨ ਤੋਂ.. ਡੰਗਰਾਂ ਆਲੇ ਵੇਹੜੇ ਇੱਕ ਕਰਿੱਕਟ ਦਾ ਮੈਚ ਲਾਉਂਦੇ ਹੁੰਦੇ ਸੀ, ਓਥੇ ਸਬ ਤੋਂ ਕੱਬਾ ਰੂਲ ਹੁੰਦਾ ਵੀ "ਬਾਹਰ ਗਈ out ਐ" ਜੀਹਨੂੰ ਮੇਰਾ ਇੱਕ ਮਿੱਤਰ ਨਾ ਮੰਨਦਾ, ਆਏ ਵਾਰੀ ਰੋਂਡ ਪਿੱਟਦਾ ... ਬਥੇਰਾ ਕਹਿਣਾ ਓਏ ਮੰਨਜਾ ਰੱਬ ਤਾਂ ਦੇਖਦਾ! ਪਰ ਨਾਂ ਜੀ ,,
ਖੈਰ ! ਅਸੀਂ ਜਵਾਨ ਜੇ ਹੋਗੇ , ਕੱਚਾ ਕਾਲਜ ਰੋਡ ਬਰਨਾਲਾ ਬੈਅ ਹੀ ਲੈਲਿਆ ਸੀ , ਹੁਣ ਓਹੀ ਪਹਾੜੀ ਮੱਕੀ ਦਾ ਬਦਲਕੇ ਕਮਾਦ ਵਾਂਗੂ ਸੋਲਾਂ ਸਤਾਰਾਂ ਜਾਣੇਆਂ ਦਾ ਥੱਬਾ ਜਿਹਾ ਬਣਗਿਆ.. ਦਬਕੇ, ਲਲਕਰੇ, ਥਾਪੀਆਂ, ਜਵਾਨੀ ਹਰ ਥਾਂ ਆਂਏ ਹੀ ਪੁੱਛਦੀ "ਤੇਰਾ ਦੇਣਾ ਕੀ ਐ? ਵੈਸਪੇ, ਬੁਲਟ ਪਿੰਡੋਂ ਸ਼ੂਕਦੇ ਹੀ ਜਾਣੇ.. ਨਾ ਸੈਲਫੀ, ਨਾ ਰੀਲ, ਬੱਸ ਪਰਧਾਨਗੀ ਦੇ ਪੋਸਟਰ ਹੀ ਹੁੰਦੇ.. ਸ਼ਾਇਦ ਸਾਨੂੰ ਸਬ ਨੂੰ ਲਗਦਾ ਸੀ ਬੀ ਏਹ ਸਮਾਂ ਖੜ ਗਿਐ, ਰੱਬ ਵੀ ਮਸ਼ਕਰੀ ਹੱਸਦਾ ਸੀ, ਓਹਨੇ ਚੁਟਕੀ ਮਾਰੀ ਤਾਂ ਹਲਾਤ ਬਦਲ ਗਏ, ਓਹੀ ਕਮਾਦ ਦਾ ਥੱਬਾ ਪੋਰੀ ਪੋਰੀ ਕਰਕੇ ਕਬੀਲਦਾਰੀ ਦੀ ਘੁਲਾੜੀ ਵਿੱਚੇ ਪੀੜ ਤਾ... ਕੋਈ ਬਾਹਰ ਟਰੱਕ ਤੇ, ਕੋਈ ਬੈਂਕ ਚ, ਕੋਈ ਖੇਤ ਚ, ਕੋਈ ਮੇਰੇ ਵਰਗਾ ਮਬੈਲ ਚ, ਨਵੇਂ ਗਰੁੱਪ ਬਣ ਚੁੱਕੇ ਨੇ... ਪਹਾੜੀ ਮੱਕੀ expire ਹੋ ਚੁੱਕੀ ਐ.. ਮੇਰਾ ਓਹੀ ਜਿੱਦੀ ਮਿੱਤਰ ਪਿੱਛੇ ਜਿਹੇ ਬਾਹਰੋਂ ਆਇਆ ਨੌਂ ਸਾਲ ਮਗਰੋਂ... ਛੇ ਦਿਨ ਮੈਨੂੰ ਫੋਨ ਕੀਤੇ, ਹਾਰਕੇ ਸਕੌਚ ਲੈਕੇ ਕੱਲਾ ਹੀ ਮੋਟਰ ਤੇ ਬਹਿਗਿਆ ... ਅੱਗੇ ਓਹਦੀ ਜੁਬਾਨੀ..
ਮੈਨੂੰ ਸਾਡੀਆਂ ਵੱਟਾਂ ਨੇ ਸਿਆਣਿਆ ਹੀ ਨਾ, ਸ਼ਾਇਦ ਬਜੁਰਗ ਹੋ ਗਈਆਂ, ਠੇਕੇਦਾਰ ਤਾਂ ਪੋਚ ਦਿੰਦਾ ਹੋਊ ਮੇਰੇ ਵਾਂਗੂ ਨਿਗਾਹ ਤਾਂ ਨੀ ਨਾ ਬਣੌਂਦਾ ਹੋਣਾ, ਇੱਕ ਮੇਰੇ ਬਾਬੇ ਦੀ ਲਾਈ ਟਾਹਲੀ ਸੀ, ਓਹਦੀ ਜੜ ਚ ਮੈਂ ਇੱਕ ਤਬੀਤ ਨੱਪਕੇ ਗਿਆ ਸੀ ਆਵਦੇ ਗਲ ਚੋਂ ਲਾਹਕੇ, ਓਥੇ ਨਿਉਲਾ ਖੁੱਡ ਪੱਟਕੇ ਤਿੰਨ ਮੰਜਲੀ ਘਰ ਛੱਤੀ ਬੈਠਾ ਸੀ, underground ਨੱਕੇ ਮੈਂ ਬਾਹਰੋਂ ਡਾਲਰ ਭੇਜਕੇ ਹੀ ਕਰਾਏ ਸੀ, ਅੱਜ ਪੱਟਕੇ ਨੱਕੇ ਆਲੀ ਪਲੇਟ ਦੇਖਣ ਨੂੰ ਸਾਲਾ ਬਹੁਤ ਜੀਅ ਕਰਦਾ, ਪਰ ਠੇਕੇ ਆਲਾ ਬਾਈ ਗੁੱਸਾ ਕਰਜੂ, ਜਦ ਨੂੰ ਇੱਕ ਬਿਹਾਰੀ ਦਾ ਨੰਗ ਤੜੰਗਾ ਜਵਾਕ ਰਲੂਆ ਬਣਕੇ ਲੰਗ ਗਿਆ, ਜੀਅ ਕਰੇ ਕੜਾਨਾ ਲਾਦੇਆਂ !! ਪਰ ਜਵਾਕ ਦਾ ਕੀ ਕਸੂਰ ਐ, ਮਨਾਂ ਮੈਂ ਏਹ ਕੀ ਕਰਲਿਆ ਆਵਦੇ ਹੱਥੀਂ, ਬਲੈਕ ਲੇਬਲ ਵੀ ਮੋਟਰ ਤੇ ਓਪਰਾ ਕਰ ਰਹੀ ਸੀ, ਅਸਲ 'ਚ ਮੋਟਰ ਤੇ duty free ਨੀ tension free ਆਲਾ ਸੌਦਾ ਚੱਲਦਾ,
ਮੈਂ ਮਨਾਲੀਏ ਦਾ ਤੇ ਦੋ ਚਾਰ ਹੋਰ ਫੋਨ ਨੰਬਰ ਡੈਲ ਕਰਦੇ ਕਰਦੇ ਨੇ ਪੌਣੀ ਬੋਤਲ ਨੂੰ ਕੀੜੇਆਂ ਦਾ ਭੌਣ ਦਖਾ ਦਿੱਤਾ, ਤੇ ਦਲੇਰ ਜਿਹਾ ਹੋਕੇ ਲਲਕਾਰਾ ਮਾਰਿਆ, ਪਤਾ ਨੀ ਹੁਣ ਸੁਣਨ ਆਲੇ ਦੱਸ ਸਕਦੇ ਨੇ ਵੀ ਲਲਕਰਾ ਸੀ ਜਾਂ ਹੌਂਕਾ ਜਾਂ ਚੀਕ, ਓਦਣ ਮੇਰੇ ਖੇਤ ਆਲੇ ਬਾਬੇ ਦੀ ਸਮਾਧ ਚੋਂ ਪਹਿਲ਼ੀ ਵੇਰਾਂ ਅਵਾਜ ਸੁਣੀ, ਅੱਗੇ ਬੀਬੀ- ਪਾਪੇ ਹੁਣਾਂ ਤੋਂ ਹੀ ਸੁਣਦੇ ਹੁੰਦੇ ਸੀ ਏਹਦੇ ਬਾਰੇ ਬੀ , ਬਾਬਾ ਨੱਕਾ ਬਦਲਣ ਵੇਲੇ ਸਮਾਧ ਤੋਂ ਬੋਲਕੇ ਠਾਲ ਦਿੰਦਾ, ਅਖੇ ਬਾਬਾ ਕਹੇ ! ਓਏ ਸ਼ੋਹਰਾ ਬਾਹਣ ਛੱਡਕੇ ਬਰਫ ਖਰੀਦ ਲੀ ਹੁਣ ਚੰਘਿਆੜਾਂ ਜੀਆਂ ਨਾ ਮਾਰ !! ਮੇਰੇ ਸਾਲੇ ਨੂੰ ਐਥੀ ਨੱਪਦੂੰ, ਮਖਿਆ ਬਾਬਾ ਗਲਤੀ ਕੀ ਹੋਗੀ, ਅਖੇ ਜੀਮਦਾਰ ਦੀ ਗਲਤੀ ਤਾਂ ਓਦਣ ਹੀ ਸ਼ੁਰੂ ਹੋ ਜਾਂਦੀ ਐ ਜਿੱਦਣ ਖੇਤ ਬਿਨਾਂ ਕੰਮ ਤੋਂ ਜਾਣਾ ਛੱਡ ਦਿੰਦਾ, ਤੂੰ ਤਾਂ ਕਰਾਏ ਤੇ ਦੇਕੇ ਤੁਰਗਿਆ, ਹੁਣ ਕੀ ਭਾਲਦਾਂ ਵੇਲਾ ਟੱਪ ਗਿਆ, ਜਾਹ ਸੌਂਜਾ ਜਾਕੇ ਤੇ ਬਿਹਾਰੀ ਟੱਬਰ ਨੂੰ ਵੀ ਸੌਣ ਦੇ, ਜਵਾਕ ਦਿਨ ਦੇ ਹੰਬੇ ਪਏ ਨੇ, ਮੇਰੇ ਨਾਈਕੀ ਦੇ ਬੂਟ ਆਲੇ ਠੀਕੇ✅ ਤੇ ਖੱਬਲ ਚਿੰਬੜ ਗਿਆ, ਜਿਮੇਂ ਕਹਿੰਦਾ ਹੋਵੇ ਠੀਕ ਨੀ ਬਾਈ ਗਲਤ❌ ਕੀਤਾ ਤੂੰ, ਮੈਂ ਮੋਰਗੇਜਾਂ ਦੀ ਕਿਸ਼ਤ ਮੋੜਦਾ ਮੋੜਦਾ ਖੇਤਾਂ ਦਾ ਡਫਾਲਟਰ ਹੋ ਚੁੱਕਿਆਂ,
ਐਨਾ ਕੁਛ ਕੱਠਾ ਬੋਲਕੇ ਓਹ ਅੱਧ- ਰੋਇਆ ਜਾ ਹੋਗਿਆ, ਸਾਲੀ ਜੱਟਾਂ ਦੇ ਮੁੰਡਿਆਂ ਦੀ ਸਮੱਸਿਆ ਕੇਹੜਾ ਇੱਕ ਆ, ਜਾਂ ਤਾਂ ਰੋਂਦੇ ਨੀ ਜਾਂ ਚੰਗਿਆੜ ਛੱਡਾਂਗੇ, ਮੇਰੀ ਭੁੱਬ ਨਿਕਲ ਗੀ ਮਖਿਆ
"ਦੀਸ਼ੇਆ ਤੂੰ ਨਿੱਕਾ ਹੁੰਦਾ ਤਾਂ ਕਦੇ ਨਹੀਂ ਮੰਨਿਆ, ਅੱਜ ਤਾਂ ਮੰਨਜਾ ਯਾਰਾ........ ਵੀ ਬਾਹਰ ਗਈ out ਐ" .......... ਮਨਾਲੀਆ
Click here to claim your Sponsored Listing.
Location
Category
Address
Dhilwan Wala
Moga
142057
