28/05/2026
ਸ਼ੰਕਰਾ ਅੱਖਾਂ ਦੇ ਹਸਪਤਾਲ ਵੱਲੋਂ ਅੱਖਾਂ ਦੇ ਚੈਕ ਅੱਪ ਕੈਂਪ ਵਿੱਚ ਚਿੱਟੇ ਮੋਤੀਏ ਦੇ ਫਰੀ ਅਪਰੇਸ਼ਨ ਕੀਤੇ ਜਾਣਗੇ ਕੈਂਪ ਦਾ ਸਥਾਨ ਗੁਰਦੁਆਰਾ ਜਨਮ ਅਸਥਾਨ ਬਾਬਾ ਗੁਰਦਿੱਤਾ ਜੀ ਡਰੋਲੀ ਭਾਈ
ਮਿਤੀ 29 ਮਈ 2026 ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ
15/05/2026
ਅੰਤਰ ਰਾਸ਼ਟਰੀ ਪਰਿਵਾਰ ਦਿਵਸ(International Family Day) ਆਉ ਆਪਣੇ ਘਰਾਂ ਵਿੱਚ ਸਾਂਝੇ ਪਰਿਵਾਰਾਂ ਦਾ ਜੋੜ ਬਣਾਈਏ।
ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇੱਕ ਦੂਜੇ ਦਾ ਸਤਿਕਾਰ ਕਰੀਏ! ਮੋਬਾਈਲ ਨੂੰ ਛੱਡ ਕੇ ਪਰਿਵਾਰ ਵਿੱਚ ਇੱਕ ਦੂਜੇ ਨਾਲ ਗੱਲਾਂ ਕਰੀਏ ਅਤੇ ਬੱਚਿਆਂ ਨੂੰ ਧਾਰਮਿਕ ਵਿਰਸੇ ਨਾਲ ਜੋੜੀਏ
15/05/2026
ਜੇਠ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ #ਸਿੱਖੀ
10/05/2026
ਮਾਂ ਦਿਵਸ
ਮਾਂ ਇੱਕ ਅਜਿਹੀ ਸਿਰਜਣਹਾਰੀ ਹੈ ਜਿਸਦੀ ਹਸਤੀ ਨੂੰ ਨਾਸਤਿਕ ਵੀ ਸਲਾਮ ਕਰਦੇ ਹਨ! ਮਰਨ ਦੇ ਲਈ ਬਹੁਤ ਸਾਰੇ ਰਾਹ ਹੁੰਦੇ ਹਨ, ਪਰ ਜਨਮ ਦਾ ਇੱਕ ਹੀ ਰਾਹ ਹੁੰਦਾ ਹੈ ਉਹ ਹੈ ਮਾਂ
ਵਾਹਿਗੁਰੂ ਸਾਰੀਆਂ ਮਾਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੰਦਰੁਸਤੀਆਂ ਬਖਸ਼ਣ
#ਮਾਂ #ਮਾਵਾਂ
06/05/2026
ਹਾਥੀ ਬਦਲੇ ਸ਼ੇਰ ਭੇਜਾਂਗੇ ਫਰਮਾਉਣ ਵਾਲੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ, ਕਿਰਪਾਨ ਦੇ ਧਨੀ , ਹੁਕਮ ਦੇ ਪੁਜਾਰੀ ਧੰਨ ਧੰਨ ਬਾਬਾ ਬਚਿੱਤਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ
ਬਾਬਾ ਬਚਿੱਤਰ ਸਿੰਘ ਜੀ ਦਾ ਜਨਮ 1664 ਈਸਵੀ ਵਿੱਚ ਪਿੰਡ ਪਧਿਆਣਾ (ਜਲੰਧਰ) ਵਿਖੇ ਪਿਤਾ ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਮਾਤਾ ਧੰਨ ਧੰਨ ਮਾਤਾ ਸੀਤੋ ਮਾਈ ਜੀ ਦੀ ਕੁੱਖੋਂ ਹੋਇਆ