18/12/2025
Waheguru ji
Contact information, map and directions, contact form, opening hours, services, ratings, photos, videos and announcements from ਪਿੰਡ ਭਾਗੀਕੇ, Moga.
18/12/2025
Waheguru ji
17/12/2025
ਉੱਨੀ ਸੌ ਸੰਤਾਲੀ ਵਿੱਚ ਮੇਰੇ ਪਿੰਡ ਭਾਗੀਕੇ ਵਿਖੇ ਪ੍ਰਾਈਵੇਟ ਪ੍ਰਾਇਮਰੀ ਸਕੂਲ ਚਾਲੂ ਹੋ ਗਿਆ ਸੀ। ਪਿੰਡ ਦੇ ਸੂਝਵਾਨ ਵਿਅਕਤੀਆਂ ਨੇ ਉਪਰਾਲਾ ਕਰਦੇ ਹੋਏ ਪਿੰਡ ਦੇ ਬੱਚਿਆਂ ਨੂੰ ਸਕੂਲੀ ਪੜ੍ਹਾਈ ਦੀ ਲੋੜ ਮਹਿਸੂਸ ਕਰਦਿਆਂ ਅਧਿਆਪਕ ਰੱਖ ਲਿਆ ਸੀ। ਪਿੰਡ ਦੇ ਬਾਹਰਲੇ ਗੁਰਦੁਆਰੇ ਦੇ ਬਰਾਂਡੇ ਵਿੱਚ ਉੱਤਰ ਵਾਲੇ ਪਾਸੇ ਦੇ ਬਰਾਂਡੇ ਵਿਚਲੀ ਕੋਠੜੀ ਵਿੱਚ ਉੱਤਰ ਵਾਲੇ ਪਾਸੇ ਦੇ ਬਰਾਂਡੇ ਵਿੱਚ ਹੀ ਬੈਠਣ ਦਾ ਪ੍ਰਬੰਧ ਕਰ ਦਿੱਤਾ ਗਿਆ । ਜਿਹੜਾ ਅਧਿਆਪਕ ਪੜਾਉਂਦਾ ਸੀ । ਉਹ ਰਾਤ ਨੂੰ ਬਾਬੂ ਦਲੀਪ ਸਿੰਘ ਦੀ ਕੱਚੀ ਬੈਠਕ ਵਿੱਚ ਰਹਿੰਦਾ ਸੀ। ਉਨ੍ਹਾਂ ਦਾ ਨਾਂ ਰਾਮਜੀ ਦਾਸ ਸੀ ਤੇ ਉਹ ਬੁੱਟਰ ਦੇ ਰਹਿਣ ਵਾਲੇ ਸਨ। ਓਦੋਂ ਸਕੂਲਾਂ ਵਿੱਚ ਪੜ੍ਹਾਈ ਉਰਦੂ ਵਿਚ ਹੁੰਦੀ ਸੀ । ਅਸੀਂ ਪੰਦਰਾਂ ਕੁ ਮੁੰਡੇ ਪੜ੍ਹਨ ਵਾਲੇ ਹੁੰਦੇ ਸਾਂ । ਕੋਈ ਘੰਟੀ ਨਹੀਂ ਵਜਦੀ ਸੀ । ਕੋਈ ਪ੍ਰਾਰਥਨਾ ਨਹੀਂ ਹੁੰਦੀ ਸੀ । ਸਵੇਰ ਤੋਂ ਸ਼ਾਮ ਤੱਕ ਪੜ੍ਹਨ ਦਾ ਸਮਾਂ ਹੁੰਦਾ ਸੀ । ਗੁਰਦੁਆਰਾ ਸਾਹਿਬ ਦੇ ਦੱਖਣ ਵਾਲੇ ਪਾਸੇ ਦੀ ਕੋਠੜੀ ਵਿੱਚ ਗੁਰਦੁਆਰੇ ਦਾ ਗ੍ਰੰਥੀ ਰਹਿੰਦਾ ਸੀ। ਉਹ ਪੰਜਾਬੀ ਦੇ ਪੜ੍ਹਾਈ ਕਰਵਾਉਂਦਾ ਸੀ । ਉਸ ਕੋਲ ਦਸ ਕੁ ਬੱਚੇ ਪੜ੍ਹਦੇ ਸਨ । ਉਹ ਧਰਤੀ ਉੱਪਰ ਹੀ ਉਂਗਲ ਨਾਲ ਲਿਖਦੇ ਸਨ ।
ਅੰਦਰਲੀ ਧਰਮਸ਼ਾਲਾ ਵਿੱਚ ਜਿੱਥੇ ਹੁਣ ਗੁਰਦੁਆਰਾ ਹੈ ਉੱਥੇ ਸਾਧੂ ਨਾਨਕ ਦਾਸ ਰਹਿੰਦੇ ਸਨ । ਉਦੋਂ ਇੱਥੇ ਇੱਕ ਕੋਠੜੀ ਵਿੱਚ ਇੱਕ ਥੜ੍ਹੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ । ਧਰਮਸ਼ਾਲਾ ਵਿੱਚ ਬਰਾਤ ਠਹਿਰਦੀ ਸੀ। ਇੱਕ ਵੱਡਾ ਸਾਰਾ ਤਖ਼ਤਪੋਸ਼ ਵੀ ਹੁੰਦਾ ਸੀ, ਜਿੱਥੇ ਨਿੰਮ ਦੀ ਛਾਂ ਹੇਠ ਨੇੜੇ ਦੇ ਘਰਾਂ ਦੇ ਬਜ਼ੁਰਗ ਅਰਾਮ ਕਰਦੇ ਸਨ। ਕਦੇ ਕਦੇ ਪਿੰਡ ਵਿੱਚ ਜੇ ਪੁਲਸ ਜਾਂ ਕਿਸੇ ਹੋਰ ਸਰਕਾਰੀ ਅਫ਼ਸਰ ਆਉਂਦਾ ਤਾਂ ਪਿੰਡ ਦੇ ਲੋਕ ਵੀ ਇੱਥੇ ਹੀ ਇਕੱਠ ਕਰ ਲੈਂਦੇ ਸਨ । ਸਵੇਰੇ ਸ਼ਾਮ ਬੱਚੇ ਵੀ ਇੱਥੇ ਹੀ ਖੇਡਦੇ ਸਨ । ਜਦੋਂ ਮੁੰਡੇ ਰੌਲਾ ਪਾਉਂਦੇ ਤਾਂ ਨਾਨਕ ਦਾਸ ਸਾਧੂ ਮੁੰਡਿਆਂ ਨੂੰ ਉਥੋਂ ਭਜਾ ਦਿੰਦਾ ।
ਧਰਮਸ਼ਾਲਾ ਦੇ ਬਾਹਰ ਤਿੰਨ ਚਾਰ ਫੁੱਟ ਚੌੜੀ ਤੇ ਇੰਨੀ ਕੁ ਹੀ ਉੱਚੀ ਚੌਕੜੀ ਬਣੀ ਹੋਈ ਸੀ । ਪਿੰਡ ਦੇ ਬਜ਼ੁਰਗ, ਸਿਆਣੇ , ਵਿਹਲੇ ਬੰਦੇ ਇੱਥੇ ਬੈਠੇ ਰਹਿੰਦੇ ।
ਹੁਣ ਇਹ ਚੌਕੜੀ ਨਹੀਂ ਰਹੀ । ਇੱਥੇ ਸਿਰਫ ਗੁਰਦੁਆਰੇ ਅੰਦਰ ਜਾਣ ਲਈ ਪੌੜੀਆਂ ਹਨ। ਧਰਮਸ਼ਾਲਾ ਦੀ ਥਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਗਈ ਹੈ । ਉੱਪਰ ਵੀ ਕਮਰੇ ਬਣ ਗਏ ਹਨ।
ਮੈਂ ਪ੍ਰਾਇਮਰੀ ਸਕੂਲ ਦੇ ਚਾਲੂ ਹੋਣ ਦੀ ਗੱਲ ਕਰਦਾ ਸੀ , ਜਿਹੜਾ ਬਾਹਰਲੇ ਗੁਰਦੁਆਰਾ ਸਾਹਿਬ ਵਿੱਚ ਚਾਰ ਪੰਜ ਸਾਲ ਚੱਲਿਆ, ਜਿਸ ਦਾ ਪ੍ਰਬੰਧ ਪਿੰਡ ਦੇ ਆਗੂ ਬੰਦੇ ਹੀ ਕਰਦੇ ਰਹੇ।
1947 ਦੀ ਭਾਰਤ -ਪਾਕਿਸਤਾਨ ਵੰਡ ਦੇ ਨਾਲ ਹੀ ਜਾਤੀ ਫਸਾਦ ਹੋਏ। ਕੁੱਝ ਮੁਸਲਮਾਨ ਪਿੰਡ ਛੱਡ ਕੇ ਚਲੇ ਗਏ ਤੇ ਬਹੁਤ ਸਾਰੇ ਗਰੀਬ, ਮਜ਼ਦੂਰ, ਬੱਚੇ, ਬੁੱਢੇ, ਇਸਤਰੀਆਂ ਮੌਤ ਦੇ ਘਾਟ ਉਤਾਰ ਦਿੱਤੇ ਗਏ।
ਹੁਣ ਸਕੂਲ ਵਿੱਚ ਪਹਿਲੇ ਮਾਸਟਰ ਜੀ ਨਹੀਂ ਰਹੇ ਸਨ। ਨਵੇਂ ਮਾਸਟਰ ਦੀ ਭਾਲ ਕਰਕੇ ਸ. ਸ਼ੇਰ ਸਿੰਘ ਮਾਛੀਕੇ ਨੂੰ ਸਕੂਲ ਵਿੱਚ ਅਧਿਆਪਕ ਕਾਰਜ ਲਈ ਲਿਆਂਦਾ ਗਿਆ । ਸ. ਸ਼ੇਰ ਸਿੰਘ ਨੇ 1952 ਤੱਕ ਇਸ ਸਕੂਲ ਵਿੱਚ ਪੜ੍ਹਾਇਆ । ਉਨ੍ਹਾਂ ਨੇ ਪੜ੍ਹਾਉਣ ਦੇ ਨਾਲ ਨਾਲ ਜ਼ਿੰਦਗੀ ਦੀਆਂ ਅਨਮੋਲ ਗੱਲਾਂ ਦਾ ਗਿਆਨ ਦਿੱਤਾ। ਉਹ ਬੜੇ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਬਹੁਤ ਸੂਝਵਾਨ ਵਿਅਕਤੀ ਸਨ ਜੋ ਅੰਗਰੇਜ਼ੀ ਦੀ ਮੁਹਾਰਤ ਨਾਲ ਮਲਾਇਆ ਤੋਂ ਵਾਪਸ ਆਏ ਹੋਏ ਸਨ । ਬੋਲਚਾਲ ਦਾ ਸਲੀਕਾ,ਬੱਚਿਆਂ ਨੂੰ ਬਹੁਤ ਪਿਆਰ ਕਰਨ ਵਾਲੇ ਗੁਣਾਂ ਨਾਲ ਭਰਪੂਰ ਅਧਿਆਪਕ ਸਨ। ਉਹ ਮੇਰੇ ਪਹਿਲੇ ਅਧਿਆਪਕ ਸਨ, ਜਿਨ੍ਹਾਂ ਦੇ ਪ੍ਰਭਾਵ ਦਾ ਅਸਰ ਅੱਜ ਤੱਕ ਮੇਰੇ ਜੀਵਨ ਉੱਤੇ ਹੈ। ਹਿਸਾਬ ਵਿੱਚ ਉਨ੍ਹਾਂ ਨੇ ਸਾਨੂੰ ਚੌਥੀ ਜਮਾਤ ਤੱਕ ਹੀ ਚੌਪੜ ਦੀਆਂ ਸੜਕਾਂ ਦਾ ਖੇਤਰਫਲ ਸਿਖਾ ਦਿੱਤਾ ਸੀ। ਉਹ ਆਪ ਹਰਮੋਨੀਅਮ ਵਜਾਉਂਦੇ ਤੇ ਅਸੀਂ ਸ਼ਬਦ ਬੋਲਦੇ । ਜੀਵਨ ਨੂੰ ਉਸਾਰਨ, ਸ਼ਿੰਗਾਰਨ ਲਈ ਸੱਚ ਇਮਾਨਦਾਰੀ ਸੇਵਾ ਨਿਮਰਤਾ ਮਿਲਵਰਤਨ ਵੱਡਿਆਂ ਦਾ ਸਤਿਕਾਰ ਕਰਨਾਂ ਮਾਨਵੀ ਕਦਰਾਂ ਕੀਮਤਾਂ ਦਾ ਗਿਆਨ ਹੀ ਨਹੀਂ ਦਿੱਤਾ ਸਗੋਂ ਆਦਤਾਂ ਬਣਾਉਣ ਲਈ ਚੰਗੇ ਮਨੁੱਖ ਬਣਨ ਦੀ ਲਗਨ ਲਾਉਣ ਵਾਲੇ ਮੇਰੇਪਹਿਲੇ ਗੁਰੂ ਸਨ। ਮੈਂ ਉਨ੍ਹਾਂ ਨੂੰ ਹੁਣ ਵੀ ਸੁਰਗਾਂ ਵਿੱਚ ਵਸਦਿਆਂ ਨੂੰ ਨਤਮਸਤਕ ਹਾਂ।
ਕੋਲੋਂ ਪ੍ਰਾਇਮਰੀ ਸਕੂਲ ਚਾਰ ਜਮਾਤਾਂ ਹੀ ਹੁੰਦੀਆਂ ਸਨ । ਸਾਨੂੰ 1950 ਵਿੱਚ ਗੁਰੂ ਨਾਨਕ ਖਾਲਸਾ ਹਾਈ ਸਕੂਲ ਤਖ਼ਤੂਪੁਰਾ ਵਿੱਚ ਦਾਖਲ ਕਰਵਾ ਦਿੱਤਾ ਗਿਆ । ਸਾਡਾ ਪ੍ਰਾਇਮਰੀ ਸਕੂਲ ਪ੍ਰਾਈਵੇਟ ਸੀ । ਹਾਈ ਸਕੂਲ ਤਖ਼ਤੂਪੁਰੇ ਦੇ ਮੁੱਖ ਅਧਿਆਪਕ ਸ. ਹੀਰਾ ਸਿੰਘ ਨੇ ਸਾਡਾ ਇਮਤਿਹਾਨ ਲੈ ਕੇ ਪੰਜਵੀਂ ਸ਼੍ਰੇਣੀ ਵਿੱਚ ਦਾਖਲ ਕਰ ਲਿਆ । ਮੈੰਥੋਂ ਬਿਨਾਂ ਜੁਗਿੰਦਰ ਸਿੰਘ ਪੁੱਤਰ ਭੋਲਾ ਸਿੰਘ, ਜੰਗੀਰ ਸਿੰਘ ਪੁੱਤਰ ਪਰਤਾਪ ਸਿੰਘ ਚੇਤ ਸਿੰਘ ਪੁੱਤਰ ਸਰਦਾਰਾ ਸਿੰਘ ਅੰਮ੍ਰਿਤਸਰੀਆ ਸੁਰਜੀਤ ਸਿੰਘ ਤੇ ਮਿਹਰ ਸਿੰਘ ਦੋਵੇਂ ਭਰਾ ਜੋਧਪੁਰੀਏੇ ਭਾਗੀਕੇ ਆਪਣੇ ਨਾਨਕੇ ਘਰ ਰਹਿੰਦੇ ਸਨ ।
ਗੁਰੂ ਨਾਨਕ ਖਾਲਸਾ ਹਾਈ ਸਕੂਲ ਤਖ਼ਤੂਪੁਰਾ 1948 ਵਿੱਚ ਇਲਾਕੇ ਦੇ ਸਾਬਕਾ ਫ਼ੌਜੀਆਂ ਤੇ ਬਹੁਤ ਸਾਰੇ ਸੇਵਾ ਭਾਵਨਾ ਤੇ ਕੌਮੀ ਪਿਆਰਿਆਂ ਦੀ ਮਿਹਨਤ ਨਾਲ ਬਣਾਇਆ ਗਿਆ ਸੀ । ਗੁਰਦੁਆਰਾ ਨਾਨਕਸਰ ਇਤਿਹਾਸਿਕ ਸਿੱਖ ਗੁਰਦੁਆਰਾ ਹੈ । ਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ ਗੁਰਦੁਆਰੇ ਦੇ ਨਾਂ ਕਾਫ਼ੀ ਜ਼ਮੀਨ ਸੀ ਤਾਂ ਨੜਿਨਵੇਂ ਸਾਲ ਲਈ ਲੀਜ਼ ਤੇ ਜ਼ਮੀਨ ਲੈ ਕੇ ਸਕੂਲ ਬਣਾਇਆ ਸੀ। ਸ.ਹੀਰਾ ਸਿੰਘ ਸੰਸਥਾਪਕ ਅਧਿਆਪਕ , ਉੱਚਾ ਆਦਰਸ਼ ਵਾਲੇ ਪ੍ਰਭਾਵਸ਼ਾਲੀ ਸਖਸ਼ੀਅਤ ਸਨ ।
ਸੂਬੇਦਾਰ ਕਟਾਰ ਸਿੰਘ ਤਖ਼ਤੂਪੁਰਾ ਸਕੂਲ ਦੇ ਪ੍ਰਧਾਨ ਸਨ। ਸੂਬੇਦਾਰ ਪ੍ਰਤਾਪ ਸਿੰਘ ਤਖ਼ਤੂਪੁਰਾ, ਸ. ਮਿੱਤ ਸਿੰਘ ਕੁੱਸਾ, ਸ. ਦਲੀਪ ਸਿੰਘ ਭਾਗੀਕੇ, ਸ. ਗੁਲਜ਼ਾਰ ਸਿੰਘ ਬੌਡੇ ਤੇ ਇਲਾਕੇ ਦੀਆਂ ਹੋਰ ਅਨੇਕ ਸਿਰਕੱਢ ਸਖਸ਼ੀਅਤਾਂ ਦਾ ਏਸ ਸੰਸਥਾ ਨੂੰ ਅਸ਼ੀਰਵਾਦ ਪ੍ਰਾਪਤ ਸੀ।
ਇੱਥੇ ਪੰਦਰਾਂ ਤੋਂ ਵੱਧ ਕੱਚੇ ਕਮਰੇ ਸਨ ਤੇ ਸਾਰਿਆਂ ਦੇ ਅੱਗੇ ਕੱਚਾ ਬਰਾਂਡਾ ਸੀ। ਕਮਰਿਆਂ ਦੇ ਸਾਹਮਣੇ ਵਿਸ਼ਾਲ ਗਰਾਊਂਡ ਸੀ।
1951 - 52 ਵਿੱਚ ਸ. ਹੀਰਾ ਸਿੰਘ ਜੀ ਮੁੱਖ ਅਧਿਆਪਕ ਕਿਸੇ ਨਿੱਜੀ ਕਾਰਨਾਂ ਕਰਕੇ ਸਕੂਲ ਛੱਡ ਕੇ ਚਲੇ ਗਏ । ਨਾਲ ਦੇ ਨਾਲ ਪ੍ਰਬੰਧਕਾਂ ਨੇ ਸ. ਹਰਚੰਦ ਸਿੰਘ ਬਰਾੜ ਐਮ.ਏ. ਐਮ.ਐੱਡ. ਖਾਈ ਵਾਲੇ ਜੋ ਕਿ ਇਲਾਕੇ ਦੀ ਮਿੱਟੀ ਨਾਲ ਜੁੜੇ ਹੋਏ ਸਨ ਅਤੇ ਬਹੁਤ ਉਤਸ਼ਾਹੀ ਮਨੁੱਖ ਸਨ ਨੂੰ ਸਕੂਲ ਦੇ ਮੁੱਖ ਅਧਿਆਪਕ ਵਜੋਂ ਲਿਆਂਦਾ ਗਿਆ । ਇਸ ਤੋਂ ਪਹਿਲਾਂ ਉਹ ਨਾਥੋਵਾਲ ਖਾਲਸਾ ਹਾਈ ਸਕੂਲ (ਲੁਧਿਆਣਾ) ਵਿਖੇ ਮੁੱਖ ਅਧਿਆਪਕ ਸਨ। ਉਨ੍ਹਾਂ ਤੋਂ ਬਿਨਾਂ ਸਰਦਾਰ ਅਮਰ ਸਿੰਘ ਰਣਸੀਂਹ ਕਲਾਂ ਵਾਲੇ ਵੀ ਇੱਥੇ ਅਧਿਆਪਕ ਸਨ ਜਿਨ੍ਹਾਂ ਨੂੰ ਇਲਾਕੇ ਵਾਲੇ ਓਦੋਂ ਵੀ ਗਿਆਨੀ ਜੀ ਕਹਿੰਦੇ ਰਹੇ ਜਦੋਂ ਉਹ ਉੱਨਤੀ ਦੀਆਂ ਸਿਖਰਾਂ ਛੋਹ ਅੰਮ੍ਰਿਤਸਰ ਯੂਨੀਵਰਸਿਟੀ ਵਿੱਚ ਡੀਨ ਦੇ ਅਹੁਦੇ ਤੇ ਪਹੁੰਚ ਗਏ ਸਨ । ਸਮੁੱਚੇ ਪ੍ਰਬੰਧ ਵਿੱਚ ਬਜ਼ੁਰਗ ਫ਼ੌਜੀ, ਰਿਟਾਇਰਡ ਅਫ਼ਸਰਾਂ, ਇਲਾਕੇ ਦੇ ਨਵੇਂ ਵਿਚਾਰਾਂ ਨਾਲ ਲੈਸ ਹੋਣਹਾਰ ਅਧਿਆਪਕਾਂਦੇ ਸਹਿਯੋਗ ਨਾਲ ਕੱਚੇ ਕੋਠੇ ਪੱਕੀ ਪੜ੍ਹਾਈ ਕਰਨ ਦਾ ਅਖਾੜਾ ਬਣ ਗਿਆ। ਵੀਹ ਤੋਂ ਵੱਧ ਪਿੰਡਾਂ ਦੇ ਮੁੰਡੇ ਸਕੂਲ ਵਿੱਚ ਵਿਦਿਆ ਪ੍ਰਾਪਤ ਕਰ ਰਹੇ ਸਨ। ਸਮੁੱਚੀ ਟੀਮ ਨੇ ਇਸ ਇਲਾਕੇ ਵਿੱਚ ਅਜਿਹੀ ਜ਼ਿੰਦਗੀ ਧੜਕਨ ਲਾ ਦਿੱਤੀ ਜਿਹੜੀ ਜੀਵਨ ਦੇ ਵੱਖ ਵੱਖ ਖੇਤਰਾਂ ਵਿੱਚ ਉੱਚੀਆਂ ਪਦਵੀਆਂ ਤੇ ਪਹੁੰਚ ਕੇ ਇਲਾਕੇ ਦੀ ਸ਼ਾਨ ਤੇ ਮਾਣ ਨੂੰ ਚਾਰ ਚੰਨ ਲਾਉਂਦੇ ਰਹੇ।
ਮੈਨੂੰ ਯਾਦ ਹੈ 1954 ਵਿੱਚ ਡੀ. ਸੀ . ਸਾਹਿਬ ਫਿਰੋਜ਼ਪੁਰ ਨੂੰ ਜਦੋਂ ਬੁਲਾਇਆ ਗਿਆ ਤਾਂ ਸੰਸਥਾ ਦੀ ਚੜ੍ਹਤ ਦੀ ਸਿਖਰ ਸੀ। ਉਸ ਫੰਕਸ਼ਨ ਵਿੱਚ ਇਲਾਕਾ ਨਿਵਾਸੀਆਂ ਨੂੰ ਪੱਕੀ ਇਮਾਰਤ ਬਣਾਉਣ ਦਾ ਸੁਨੇਹਾ ਦਿੰਦੀ ਕਵਿਤਾ ਵੱਡੇ ਇਕੱਠ ਨੂੰ ਸੰਬੋਧਨ ਹੁੰਦਿਆਂ ਮੈੰ ਮੇਹਰ ਸਿੰਘ ਯੋਧਪੁਰੀਏ ਦੇਸਾਥ ਨਾਲ ਬੋਲੀ ਸੀ । ਜਿਹੜੀ ਇਸ ਤਰ੍ਹਾਂ ਸੀ:-
ਉੱਠ ਖੜ੍ਹ ਪੇਂਡੂ ਉਹ ਵੀਰਾ ਸੁੱਤਿਆ ਤੂੰ,
ਦੁਨੀਆਂ ਜਾਗ ਪਈ ਹੈ ਆ ਗਈ ਤੇਰੀ ਵਾਰੀ ।
ਗਹਿਣਾ ਵਿੱਦਿਆ ਦਾ ਪਾ ਚੜ੍ਹਦੇ ਨੇ ਵਿੱਚ ਕਾਰਾਂ ਦੇ,
ਵਿੱਚ ਅਸਮਾਨਾਂ ਦੇ ਲਾਉਂਦੇ ਫਿਰਨ ਉਡਾਰੀ ।
ਘਰ ਤਾਂ ਤੇਰੇ ਦੇ ਵਿੱਚ ਸੋਮਾਂ ਖੁੱਲ੍ਹ ਗਿਆ ਵਿਦਿਆ ਦਾ,
ਨਾਨਕਸਰ ਨੂੰ ਅੱਜ ਹੈ ਦੁਨੀਆਂ ਜਾਣਦੀ ਸਾਰੀ ।
ਕੱਚੇ ਕੋਠੇ ਇੱਥੇ ਸ਼ੋਭਾ ਹੈ ਨਹੀਂ ਦਿੰਦੇ ਬਈ,
ਪੱਕੀ ਬਿਲਡਿੰਗ ਦੀ ਤੂੰ ਕਰਦੇ ਨਵੀਂ ਉਸਾਰੀ।
ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਹੈ,
ਇਹੋ ਗੱਲ ਜੀ ਬਾਬੇ ਨਾਨਕ ਨੇ ਪੁਕਾਰੀ ।
ਹੁਣ ਪੜ੍ਹੇ ਬਾਝ ਨਹੀਂ ਸਰਦਾ ਬਈ,
ਮੁੰਡਾ ਭੇਜੋ ਸਕੂਲ ਘਰ-ਘਰ ਦਾ ਬਈ,
ਮੈਂ ਮਿੰਨਤਾਂ ਤੇਰੀਆਂ ਕਰਦਾ ਬਈ,
ਤੁਸੀਂ ਪਾ ਲਉ ਕਦਰ ਹੁਣ ਵਿੱਦਿਆ ਦੀ । .... ਚਲਦਾ (ਛਪਾਈ ਅਧੀਨ ਸਵੈਜੀਵਨੀ ਵਿਚੋਂ )
ਜੋਗਿੰਦਰ ਸਿੰਘ ਸਿੱਧੂ
10/04/2023
Good job
23/08/2022
ਖੇਡ ਪਰੇਮੀਅਾ ਲੲੀ ਖੁਲਾ ਸੱਦਾ..
ਮੂੰਗੀ ਤੇ ਐਮ ਐਸ ਪੀ ਦੇਣਾ!
ਸਰਕਾਰੀ ਬੱਸਾਂ ਦਾ ਦਿੱਲੀ ਏਅਰ ਪੋਰਟ ਜਾਣਾ
ਟਰਾਂਸਪੋਰਟ ਮਾਫੀਆ ਤੇ ਕੰਟਰੌਲ
ਇੱਕ ਜੁਲਾਈ ਤੋ 300 ਯੂਨਿਟ ਮਹੀਨਾ ਫਰੀ ਹਰੇਕ ਪਰਿਵਾਰ ਨੂੰ
130 ਗੈਂਗਸਟਰ ਫੜ ਕੇ ਅੰਦਰ ਸੁੱਟੇ
ਲਰਨਿੰਗ ਲੈਸੰਸ ਅੋਨਲਾਇਨ ਕਰਨਾ
ਵੱਡੇ ਮੱਗਰਮੱਛਾਂ ਵੱਲੋਂ ਦੱਬੀ ਪੰਚਾਇਤੀ ਜਮੀਨ ਛਡਵਾਉਣਾ
ਕਰੱਪਟ ਮੰਤਰੀਆ ਦਾ ਜੇਲ੍ਹ ਜਾਣਾ
ਤਹਿਸੀਲਾਂ ‘ਚੋਂ ਰਿਸਵਤ ਖਤਮ ਕਰਨੀ। ਕੰਮ ਆਨਲਾਈਨ ਕਰਨਾ
ਜੀਰੀ ਦੀ ਸਿੱਧੀ ਬਿਜਾਈ ਕਰਨ ਵਾਲੇ ਜਿਮੀਦਾਰਾਂ ਨੂੰ 1500 ਏਕੜ ਗਿਫਟ ਦੇਣ ਦਾ ਐਲਾਨ ਕਰਨਾ
ਸਰਾਬ ਮਾਫੀਆ ਨੂੰ ਨੱਥ ਪਾਉਣਾ
ਰੇਤ ਮਾਫੀਆ ਖਤਮ ਕਰਨਾ
ਗਰਾਮ ਸਭਾਵਾਂ ਮੁੜ-ਸੁਰਜੀਤ ਕਰਨੀਆਂ
ਤਿੰਨ ਮਹੀਨੇ ਵਿਚ ਇਹ ਕੀਤੇ ਕੰਮਾ ਨੂੰ ਪੰਜਾਬ ਦੇ ਲੋਕ ਜੇ ਕੰਮ ਨੀ ਸਮਝਦੇ ਫੇਰ ਇਹਨਾ ਲਈ ਕਾਲੀ ਕਾਗਰਸੀ ਹੀ ਠੀਕ ਸੀ
ਧੰਨਵਾਦ 🙏🙏🙏
ਸੇਅਰ ਜਰੂਰ ਕਰੋ
12/06/2022
ਕੱਲੵ ਮੇਰੇ ਇੱਕ ਸੱਜਣ ਜਿਸ ਦਾ ਆਪਣਾ ਪ੍ਰਾਈਵੇਟ ਸਕੂਲ ਹੈ ਨੇ ਆਪਣੇ ਸਕੂਲ ਵਿੱਚ ਸਕੂਲ ਦੀ ਛੱਤ ਦੇ ਪਾਣੀ ਦੀ ਨਿਕਾਸੀ ਵਾਲੇ ਪਰਨਾਲਿਆ ਰਾਹੀ ਮੀਂਹ ਦੇ ਪਾਣੀ ਨੂੰ ਧਰਤੀ ਥੱਲੇ Recharge ਕਰਨ ਲਈ ਹਰੇਕ ਪਰਨਾਲੇ ਅੱਗੇ ਪਾਰਕ ਵਿੱਚ 220 ਲੀਟਰ ਦੇ 6 ਡਰੰਮ ਧਰਤੀ ਵਿੱਚ ਗੱਡੇ।
ਉਹਨਾਂ ਨੇ ਪਹਿਲਾ ਪਲਾਸਟਿਕ ਦੇ 6ਡਰੰਮ ਲਏ। ਉਹਨਾ ਵਿੱਚ ਮੋਰੀਆ ਕੀਤੀਆ। 6ਫੁੱਟ ਡੂੰਘਾ ਤੇ 4×4 ਫੁੱਟ ਦਾ ਟੋਇਆ ਪੁਟਿਆ। 2ਫੁੱਟ ਦੀ ਇੱਕ ਪਰਤ ਰੇਤੇ ਦੀ ਪਾਈ ਗਈ । ਫਿਰ ਉਸ ਵਿੱਚ ਡਰੰਮ ਰੱਖਿਆ ਗਿਆ। ਡਰੰਮ ਦੇ ਆਲੇ ਦੁਆਲੇ ਰੋੜੇ ਪੱਥਰ ਭਰ ਦਿੱਤੇ ਗਏ। ਪਰਨਾਲੇ ਵਿੱਚ ਦੋ ਜੁਇੰਟ ਲਗਾ ਕੇ ਇੱਕ ਲੋਹੇ ਅਤੇ ਦੂਜਾ ਨਾਈਲੋਨ ਦਾ ਫਿਲਟਰ ਲਾਇਆ ਗਿਆ। ਇੱਕ ਅਨੁਮਾਨ ਅਨੁਸਾਰ ਇੱਕ ਡਰੰਮ ਦਿਨ ਵਿੱਚ 880Cubic Litre ਪਾਣੀ ਧਰਤੀ ਵਿੱਚ Recharge ਕਰ ਸਕਦਾ ਹੈ। ਵੀਰੇ ਇਸ ਕਾਰਜ਼ ਲਈ ਸਾਡੀ ਟੀਮ ਤੁਹਾਨੂੰ ਦਿਲੋਂ ਸਿੱਜਦਾ ਕਰਦੀ ਹੈ।ਸਾਡੇ ਵੱਲੋਂ ਇੱਕ ਬੇਨਤੀ ਆ ਜੀ ਜਦੋਂ ਵੀ ਤੁਸੀ ਕੋਈ ਇਸ ਤਰਾਂ ਦਾ ਪ੍ਰੋਜੈਕਟ ਤਿਆਰ ਕਰੋ ਤਾਂ ਇਸ ਗਲ ਦਾ ਧਿਆਨ ਜਰੂਰ ਰੱਖੋ ਛੱਪੜਾ ਘਰਾਂ ਦਾ ਗੰਦਾ ਕੈਮੀਕਲ ਯੁਕਤ ਪਾਣੀ ਧਰਤੀ ਚ' ਨ ਭੇਜਿਆ ਜਾਵੇ ਨਹੀ ਤਾ ਇਹ ਕੈਂਸਰ ਅਤੇ ਕਾਲੇ ਪੀਲੀਏ ਅਤੇ ਹੋਰ ਬਿਮਾਰੀਆ ਨੂੰ ਸੱਦਾ ਦੇਣ ਹੈ ਅਤੇ ਦੂਜੇ ਆਪਣੇ ਖੂਹੀ ਦੀ ਡੂੰਘਾਈ ਰੇਤਲੀ ਪਰਤ ਤੱਕ ਜਰੂਰ ਕਰੋ। ਇਸ ਪੋਸਟ ਨੂੰ ਜਰੂਰ ਸ਼ੇਅਰ ਕਰਿਓ ਤਾਂ ਜੋ ਕੁਦਰਤ ਦੀ ਚਿੰਤਾਂ ਕਰਨ ਵਾਲੇ ਹਰੇਕ ਸੱਜਣ ਕੋਲ ਪਹੁੰਚ ਜਾਵੇ।
ਸਾਡੀ ਮਾਲਵਾ ਬੈਲਟ ਵਿੱਚ ਬਹੁਤ ਸਾਰੀ ਫੈਕਟਰੀ, ਕੀਟ ਨਾਸ਼ਕ ਬਣਾਉਣ ਵਾਲੀਆ ਕੰਪਨੀਆਂ ਥੌੜੇ ਜਿਹੇ ਪੈਸੇ ਬਚਾਉਣ ਲਈ ਬਿਨਾ ਟ੍ਰੀਟ ਕੀਤਾ ਅਣਸੌਧਿਆ ਕੈਮੀਕਲ ਯੁਕਤ ਦੂਸ਼ਿਤ ਪਾਣੀ ਧਰਤੀ ਹੇਠ ਬੋਰਵੈਲ ਰਾਹੀ ਜਾਂ ਨਾਲਿਆ ਰਾਹੀ ਨਹਿਰਾਂ ਵਿੱਚ ਭੇਜ ਰਹੇ ਨੇ। ਜੋ ਲੋਕਾਂ ਦੇ ਸਿਹਤ ਨਾਲ ਸਰਾਸਰ ਖਿਲਵਾੜ ਅਤੇ ਕੈਂਸਰ , ਕਾਲੇ ਪੀਲੀਏ ਦਾ ਮੁੱਖ ਕਾਰਣ ਬਣ ਰਿਹਾ ਹੈ। ਤੇ ਸਾਡੀਆ ਸਰਕਾਰ ਦਾ ਕੋਈ ਵੀ ਚੈੱਕ ਨਹੀ। ਇਸ ਲਈ ਅਸੀ ਖੁਦ ਟੀਮਾਂ ਬਣਾਕੇ ਇਸ ਤਰਾ ਦੀਆ ਫੈਕਟਰੀਆ ਦੀ ਲਿਖਤੀ ਸ਼ਿਕਾਇਤ ਸੰਬੰਧਤ ਮਹਿਕਮਿਆਂ ਨੂੰ ਕਰੀਏ ਤਾਂ ਜੋ ਬਾਪੂ ਪੰਜਾਬ ਸਿਓ ਦੀ ਹੋਂਦ ਨੂੰ ਬਚਾ ਸਕੀਏ।
#ਸਤਬੀਰਸਿੰਘ
ਕੰਮ ੲੇਸੇ ਕਰੋ ਜੋ ਲੋਕ ਸਿਫਤਾਂ ਕਰਣ..
ਬਹੁਤ ਵਾਧੀਅਾ ੳੁਪਰਾਲਾ
27/02/2022
ਗਰਾਮ ਪੰਚਾਇਤ ਭਾਗੀਕੇ ਵੱਲੋਂ ਤਿਆਰ ਕੀਤਾ ਗਿਆ ਮੈਰਿਜ ਪੈਲੇਸ ਚਾਲੂ ਹੋ ਗਿਆ ਹੈ। ਚਾਹਵਾਨ ਸੱਜਣ ਮਿੱਤਰ ਪਾਰਟੀਆਂ ਤੇ ਵਿਆਹ ਲਈ ਜਾ ਰਿੰਗ ਸਰਮਣੀ ਆਦਿ ਦੇ ਪਰੋਗਰਾਮ ਦੀ ਬੁਕਿੰਗ ਲਈ ਗਰਾਮ ਪੰਚਾਇਤ ਨਾਲ ਸੰਪਰਕ ਕਰ ਸਕਦੇ ਹੋ।
19/02/2022
ਪਿਆਰੇ ਪਿੰਡ ਵਾਸੀੳੁ.. ਇਸ ਵਾਰ ਤੁਹਾਨੂੰ ਮੌਕਾ ਮਿਲ ਰਿਹਾ ਸਿਸਟਮ ਨੂੰ ਬਦਲਣ ਦਾ, ਇੱਕ ਵਾਰ- ਸਿਰਫ਼ ਇੱਕ ਵਾਰ ਰਿਵਾਇਤੀ ਪਾਰਟੀਆਂ ਨੂੰ ਛੱਡਕੇ AAP ਨੂੰ ਵੋਟ ਕਰੋ। ਜਿੱਥੇ ਅਸੀਂ ਪਿਛਲੇ 70 ਸਾਲ ਤੋਂ ਪੁਰਾਣੀਆਂ ਪਾਰਟੀਆਂ ਦੇ ਰਾਜ ਹੰਢਾ ਚੁੱਕੇ ਹਾਂ, ਓਥੇ ਸਾਨੂੰ ਇਹਨਾਂ ਵੱਲੋਂ ਕੀਤੇ ਪੰਜਾਬ, ਪੰਜਾਬੀਅਤ ਅਤੇ ਸਾਡੀ ਨੌਜਵਾਨ ਪੀੜੀ ਦੇ ਸ਼ੋਸ਼ਣ ਦਾ ਵੀ ਭਲੀ-ਭਾਂਤ ਅੰਦਾਜ਼ਾ ਹੈ। ਕਿਰਪਾ ਕਰਕੇ ਫੋਕੀਆਂ ਸ਼ੌਹਰਤਾਂ ਜਾਂ ਫੇਰ ਕਿਸੇ ਹੋਰ ਤਰੀਕੇ ਬਣਾਈ ਕੱਟੜਤਾ ਨੂੰ ਪਰੇ ਰੱਖ ਕੇ AAP ਨੂੰ ਇੱਕ ਮੌਕਾ ਜ਼ਰੂਰ ਦਿਓ। ਜੇ ਤੁਸੀਂ ਇਹ ਵੀ ਸੋਚਦੇ ਹੋ ਕਿ ਇਹ ਦੁੱਧ ਦੇ ਧੋਤੇ ਨਹੀਂ ਤਾਂ ਵੀ ਇਹ ਜ਼ਰੂਰ ਸੋਚੋ ਕਿ ਇਹ ਬਾਂਕੀਆਂ ਨਾਲ਼ੋਂ ਵਧੇਰੇ ਚੰਗੇ ਨੇ। ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਇਲਾਕੇ ਵਿੱਚ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਵੀ ਚੰਗਾ ਹੋਵੇ ਪਰ ਇਹ ਨਾ ਭੁੱਲਣਾ ਕਿ ਜਿਸ ਰੁੱਖ ਦੀ ਜੜ ਹੀ ਮਾੜੀ ਹੋਵੇ ਉਹਦੇ ਤੋਂ ਫਲ਼ ਦੀ ਉਮੀਦ ਰੱਖਣਾ ਮੂਰਖਤਾ ਹੈ। AAP ਹਮੇਸ਼ਾਂ ਹੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਰਹੀ ਹੈ ਜਿਸ ਕਰਕੇ ਆਪਣੇ ਪੈਸੇ ਦਾ ਸਹੀ ਥਾਂ ਇਸਤੇਮਾਲ ਹੋਣ ਦੀ ਉਮੀਦ ਵਧੇਰੇ ਹੈ। ਆਪਣੇ ਪੰਜਾਬ ਨੂੰ ਮੁੜ ਰਾਹ ਤੇ ਲਿਆਉਣ ਲਈ ਮੈਨੂੰ AAP ਤੋਂ ਯੋਗ ਹੋਰ ਕੋਈ ਨਹੀਂ ਜਾਪਦਾ। ਅਖੀਰ ਵਿੱਚ ਫੇਰ ਬੇਨਤੀ ਕਰਦਾਂ ਹਾਂ ਕਿ ਆਪਣੇ ਆਉਣ ਵਾਲੇ ਭਵਿੱਖ ਨੂੰ ਨਜ਼ਰ-ਅੰਦਾਜ਼ ਨਾ ਕਰਦੇ ਹੋਏ ਆਮ ਆਦਮੀ ਪਾਰਟੀ ਨੂੰ ਚੁਣੀਏ। ਹੋ ਸਕਦਾ ਆਪਣੀਆਂ ਪੁਰਾਣੀਆਂ ਤੁਰੀਆਂ ਆਉਂਦੀਆਂ ਮੁਸ਼ਕਲਾਂ ਨੂੰ ਠੱਲ ਪੈ ਜਾਵੇ ਕਿਉਂਕਿ ਅਕਾਲੀ-ਕਾਂਗਰਸੀ ਤਾਂ ਬੜੇ ਚਿਰਾਂ ਤੋਂ ਉਹੀ ਗਲੀਆਂ-ਨਾਲੀਆਂ, ਸੜਕਾਂ, ਲਾਇਟਾਂ ਵਿੱਚ ਉਲ਼ਝਾਕੇ ਆਪਣੀਆਂ ਪ੍ਹਾਪਰਟੀਆਂ ਵਿੱਚ ਚੋਖਾ ਵਾਧਾ ਕਰਦੇ ਰਹੇ ਨੇ। ਉਮੀਦ ਕਰਦਾਂ ਹਾਂ ਕਿ ਤੁਸੀਂ ੲਿਸ ਮੁਹਿੰਮ ਵਿੱਚ ਪਾਰਟੀ ਦਾ ਸਾਥ ਦੇਵੋਂਗੇ॥
ਧੰਨਵਾਦ ਸਾਹਿਤ
Please vote for AAP