Puneet Saji

Puneet Saji

Share

Politics itself is not a dirty word - it is our current breed of politicians who have made it dirty.

Lets Work Together For Better Future
This national demand for a change in the way our political system works has forced our anti corruption drive to enter the political arena to clean it from the inside. Aam Aadmi Party wants to make politics a noble calling once again. We want to create a system where the political leaders we elect and place in the Parliament are directly responsible to the voter

28/08/2023

ਖੋਦਿਆ ਪਹਾੜ ਨਿਕਲਿਆ ਚੂਹਾ ਉਹ ਵੀ ਮਰਿਆ | ਵਾਹ ਲੂੰਬਾ ਜੀ ਕਮਾਲ ਹੀ ਕਰਤੀ |
ਪਿਛਲੇ ਦਿਨੀਂ ਐਮ ਐਲ ਏ ਮੋਗਾ ਤੇ ਏਸੀ ਸੰਬੰਧੀ ਇਲਜਾਮ ਲਗਾਉਣ ਵਾਲੇ, ਸਮਾਂ ਆਉਣ ਤੇ ਪੁਖਤਾ ਸਬੂਤ ਪੇਸ਼ ਕਰਨ ਵਾਲੇ, ਜਥੇਬੰਦਿਆਂ ਦੇ ਸਰਕਾਰ ਨਾਲ ਸਿੰਗ ਫਸਾਉਣ ਵਾਲੇ ਲੂੰਬਾ ਜੀ ਦੀਆਂ ਸਾਰਿਆਂ ਗਲਤਫਹਮਿਆਂ ਬੀਤੇ ਦਿਨੀਂ ਅਚਾਨਕ ਦੂਰ ਹੋਗੀਆਂ|
ਸਾਰੀ ਮੀਡੀਆ ਵਿਚ ਲਾਲਾ ਲਾਲਾ ਕਰਾਕੇ ਇਕ ਇਮਾਨਦਾਰ ਲੋਕ ਹਿਤ ਦੀ ਗੱਲ ਕਰਨ ਵਾਲੇ ਐਮ ਐਲ਼ ਏ ਮੈਡਮ ਨੂੰ ਲਗਾਤਾਰ ਭੰਡ ਭੰਡ ਕੇ ਅਜ ਤੁਸੀਂ ਆਵਦੇ ਵਲੋਂ ਸਿਰਜੇ ਮਨ ਘੜਤ ਇਲਜਾਮਾਂ ਤੋਂ ਪਾਸਾ ਵੱਟ ਗਏ| ਇਸਦਾ ਸਿੱਟਾ ਤਾਂ ਫੇਰ ਆਹੀ ਨਿਕਲਿਆ ਕਿ ਤੁਸੀਂ ਆਵਦੇ ਪਬਲਿਸਿਟੀ ਸਟੰਟ ਲਈ ਜਥੇਬੰਦਿਆਂ ਨੂੰ ਵੀ ਗੁਮਰਾਹ ਕੀਤਾ|
ਐਮ ਐਲ਼ ਏ ਮੋਗਾ ਨੂੰ ਬੇਨਤੀ ਹੈ ਕਿ ਲੂੰਬਾ ਸਾਬ ਵਲੋਂ ਤੁਹਾਡੇ ਉਤੇ ਲਗਾਏ ਬੇ ਬੁਨਿਆਦ ਇਲਜਾਮਾਂ ਕਾਰਨ ਤੁਹਾਡੀ ਅਤੇ ਸਮੁਚੀ ਆਮ ਆਦਮੀ ਪਾਰਟੀ ਦੀ ਸਾਖ ਨੂੰ ਢਾਹ ਲੱਗੀ ਆ ਜਿਸਦਾ ਨਤੀਜਾ ਹਰੇਕ ਵਲੰਟੀਅਰ ਦੇ ਮਨ ਵਿਚ ਲੂੰਬਾ ਸਾਬ ਲਈ ਰੋਸ ਸੀ ਠੀਕ ਹੈ ਚਾਹੇ ਅੱਜ ਦੋਨਾਂ ਧਿਰਾਂ ਵਿਚਕਾਰ ਸਹਿਮਤੀ ਹੋ ਗਈ ਪਰ ਇਹੋ ਜੇ ਬੰਦਿਆਂ ਨੂੰ ਕੋਈ ਸਬਕ ਮਿਲੇ ਤਾਂ ਕਿ ਇਹੋ ਜੇ ਇਨਸਾਨ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਤੋਂ ਬਾਜ ਆਉਣ|

12/07/2023

Our Leader
Our Pride
Our Inspiration
Devinderjeet Singh Laddi Dhos

D- Daring
H- Hard Working
O- Open Hearted
S- Strong

Qualities defines the Name...

29/06/2023

ਮੌਕਾਪ੍ਰਸਤ ਲੋਕਾਂ ਵੱਲੋਂ ਸਮਾਜ ਸੇਵਾ ਦੇ ਨਾਂ 'ਤੇ ਬਲੈਕਮੇਲ ਕਰਨ ਦੀਆਂ ਕਈ ਉਦਾਹਰਣਾਂ ਹਨ, ਜਿਵੇਂ ਕਿ
ਬੈਂਸ ਭਰਾ, ਲੱਖਾ ਕਿਸਮ ਦੇ ਲੋਕ ।
ਖਾਸ ਤੌਰ 'ਤੇ ਸੋਸ਼ਲ ਮੀਡੀਆ 'ਤੇ ਜਾਅਲੀ ਪੋਸਟਾਂ/ਸੋਧਿਆ ਝੂਠ ਅਤੇ ਤੱਥਾਂ ਰਾਹੀਂ ਸਰਕਾਰੀ ਕਰਮਚਾਰੀ ਯਾ ਸਰਕਾਰੀ ਨੁਮਾਇੰਦਿਆਂ ਨੂੰ ਬਦਨਾਮ ਕਰਨਾ ਕੋਈ ਨਵਾਂ ਰੁਝਾਨ ਨਹੀਂ ਹੈ...!!

ਸਭ ਨੂੰ ਪਤਾ ਮੋਗੇ ਜਿਲ੍ਹੇ ਵਿੱਚ ਮਹਿੰਦਰ ਪਾਲ ਲੂੰਬਾ MLA ਟਿਕਟ ਤੇ ਅੱਖ ਰੱਖਦਾ ਸੀ 2017 ਚ ਵੀ, ਤੇ 2022 ਚ ਵੀ...

ਮਹਿੰਦਰ ਪਾਲ ਲੂੰਬਾ ਡਿਊਟੀ ਕਰਦਾ ਹੈ ਯਾਂ ਸਮਾਜ ਸੇਵਾ ਦੇ ਨਾਮ ਤੇ ਆਪਣੀ ਕੋਝੀ ਰਾਜਨੀਤੀ ਚਮਕਾ ਰਿਹਾ ਹੈ,
ਬੱਚੇ ਦੀ ਅੱਖ ਵੀ ਆਸਾਨੀ ਨਾਲ ਪਰਖ ਲਵੇਗੀ, ਇੱਕ ਵਿਅਕਤੀ ਕਿਹੋ ਜਿਹੀ ਡਿਊਟੀ ਕਰ ਰਿਹਾ ਹੈ..ਜਦੋਂ ਕਿ ਇੱਕ ਤੋਂ ਵੱਧ ਸ਼ਿਕਾਇਤਾਂ ਹੋਣ, ਇੱਕ ਤੋਂ ਵੱਧ ਤਬਾਦਲੇ, ਸੇਵਾ ਤੋਂ ਮੁਅੱਤਲ ਉਹ ਵੀ 3 ਵੱਖ-ਵੱਖ ਸਰਕਾਰਾਂ ਵਿੱਚ....!!!

ਇਹ ਸਭ ਕੁਝ ਪੁਰਾਣਾ ਹੋ ਰਿਹਾ ਹੈ ਲੋਕ ਸਮਝਦਾਰ ਨੇ...!!!

Photos from Puneet Saji's post 08/12/2022

ਨਾਲ ਅੱਜ ਵੀ ਖੜੇ ਆ ਨਾਲ ਕੱਲ ਵੀ ਖੜਾਂਗੇ ਸਾਡੇ ਜਿਨਾਂ ਨਾਲ ਦਿਲ ਮਿਲਦੇ |
ਵੱਡਾ ਵੀਰ ਘਾਤੀ, ਸੂਦ ਸਾਬ ਅਤੇ ਤੀਰਥ ਦੌਲਤਪੁਰਾ

Photos from Puneet Saji's post 14/06/2022

ਸਿੱਧੂ ਮੂਸਵਾਲੇ ਦੀ ਯਾਦ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਏ ਗਏ|

Photos from Puneet Saji's post 06/05/2022

ਮਾਨਯੋਗ ਪ੍ਰੋ. ਸਾਧੂ ਸਿੰਘ ਜੀ,ਸਾਬਕਾ ਐੱਮ ਪੀ ਆਮ ਆਦਮੀ ਪਾਰਟੀ ਹਲਕਾ ਫਰੀਦਕੋਟ ਦੇ ਗ੍ਰਹਿ ਵਿਖੇ, ਬਹੁਤ ਹੀ ਨੇਕ ਰੂਹ ਅਤੇ ਸੂਝਵਾਨ ਵਿਦਵਾਨ, ਨਾਲ ਉਹਨਾਂ ਦੇ ਬੇਟੇ ਬਾਈ ਰਾਜਪਾਲ ਰਾਜਾ ਨਾਲ ਮੁਲਾਕਾਤ ਦੌਰਾਨ

Photos from Puneet Saji's post 02/05/2022

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਡੇਰਾ ਪ੍ਰੇਮੀਆਂ ਖ਼ਿਲਾਫ਼ ਚੱਲ ਰਹੇ ਕੇਸ ਵਿੱਚ ਚਾਰ ਘੰਟੇ ਲੰਬੀ ਚੱਲੀ ਬਹਿਸ ਤੋਂ ਬਾਅਦ ਜੱਜ ਸਾਬ ਨੇ 12-5-22 ਨੂੰ ਫੈਸਲਾ ਸੁਰੱਖਿਅਤ ਰੱਖਿਆ ਇਸ ਮੌਕੇ ਇਸ ਕੇਸ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਮੁੱਖ ਗਵਾਹ ਗੁਰਸੇਵਕ ਸਿੰਘ ਫੌਜੀ ਅਤੇ ਸਰਕਾਰ ਵੱਲੋਂ ਗਠਿਤ ਕੀਤੀ ਗਈ ਐਸਆਈਟੀ ਦੇ ਜਾਂਚ ਅਧਿਕਾਰੀ ਇੰਸਪੈਕਟਰ ਇਕਬਾਲ ਹੁਸੈਨ ਜਿਨ੍ਹਾਂ ਨੇ ਇਨ੍ਹਾਂ ਕੇਸਾਂ ਦੇ ਦੋਸ਼ੀਆਂ ਨੂੰ ਲੱਭਣ ਲਈ ਅਹਿਮ ਰੋਲ ਨਿਭਾਇਆ ਸੀ! ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਗੁਰੂ ਸਾਹਿਬ ਇੰਸਪੈਕਟਰ ਇਕੱਬਾਲ ਹੁਸੈਨ ਅਤੇ ਸਾਥੀ ਅਫਸਰਾਂ ਤੇ ਆਪਣੀ ਕਿਰਪਾ ਬਣਾਈ ਰੱਖਣ ਜਿਨਾਂ ਦੀ ਮਿਹਨਤ ਸਦਕਾ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕਟਿਹਰੇ ਚ ਖੜਾ ਕੀਤਾ|

03/01/2021

ALWAYS STAND WITH OUR FARMER BROTHERS ..
SUPPORT FARMERS..

22/04/2020

ਕਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਲੜਨ ਲਈ ਜਿੱਥੇ ਡਾਕਟਰਾਂ ਅਤੇ ਪੁਲਿਸ ਪ੍ਰਸ਼ਾਸਨ ਦਾ ਵਡਮੁੱਲਾ ਯੋਗਦਾਨ ਹੈ ।ਜਿੱਥੇ ਸਰਕਾਰ ਨੇ ਇਹਨਾਂ ਦੋਵਾਂ ਅਧਾਰਿਆਂ ਨੂੰ ਮਾਲੀ ਮਦਦ ਦਾ ਐਲਾਨ ਕੀਤਾ ਜੋ ਕਿ ਜਰੂਰੀ ਵੀ ਸੀ ਕਿਉਂ ਕਿ ਇਹ ਦੋਨੇ ਅਦਾਰੇ ਲੋਕਾਂ ਲਈ ਆਪਣੀਆਂ ਕੀਮਤੀ ਜਾਨਾਂ ਦਾਅ ਤੇ ਲਾਕੇ ਆਪਣੇ ਘਰਾਂ ਤੋਂ ਬਾਹਰ ਹਨ । ਉਥੇ ਹੀ ਲੋਕਤੰਤਰ ਦਾ ਚੌਥਾ ਥੰਮ੍ਹ ਮੀਡੀਆ ਦਾ ਵੀ ਇਸ ਮਹਾਂ ਮਾਰੀ ਵਿੱਚ ਆਪਣੀਆਂ ਸੇਵਾਵਾਂ ਦੇਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਚਾਹੇ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰਾਨਿਕ ਮੀਡੀਆ ਇਹ ਲੋਕ ਵੀ ਸਵੇਰ ਤੋਂ ਸ਼ਾਮ ਤੱਕ ਕਵਰੇਜ ਵਿੱਚ ਲੱਗੇ ਹੋਏ ਹਨ ।ਲੋਕਾਂ ਨੂੰ ਵੀ ਮੀਡੀਆ ਤੋਂ ਹੀ ਆਸ ਹੁੰਦੀ ਹੈ ਕਿ ਅੱਜ ਕੋਈ ਸੁਖ ਦਾ ਸੁਨੇਹਾ ਆਓ ਜਾਂ ਕੋਈ ਵੀ ਜਾਣਕਾਰੀ ਉਹ ਆਮ ਲੋਕਾਂ ਤੱਕ ਮੀਡੀਆ ਰਾਹੀਂ ਹੀ ਪਹੁੰਚਦੀ ਹੈ ।ਚਾਹੇ ਅੱਜ ਸੋਸ਼ਲ ਮੀਡੀਆ ਦਾ ਦੌਰ ਹੈ ਪਰ ਜਮੀਨੀ ਤੌਰ ਤੇ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ।ਇਹ ਵੀ ਆਪਣੀਆਂ ਜਾਨਾਂ ਦਾਅ ਤੇ ਲਾਕੇ ਆਪਣੇ ਘਰਾਂ ਤੋਂ ਬਾਹਰ ਰਹਿ ਕੇ ਕਵਰੇਜ ਵਿੱਚ ਲੱਗੇ ਹੋਏ ਹਨ ।ਸਰਕਾਰ ਨੂੰ ਬੇਨਤੀ ਹੈ ਕਿ ਪੱਤਰਕਾਰ ਭਾਈਚਾਰੇ ਵੱਲ ਵੀ ਧਿਆਨ ਦਿੰਦੇ ਹੋਏ ਮਾਲੀ ਮਦਦ ਦਾ ਐਲਾਨ ਕੀਤਾ ਜਾਵੇ ਤਾਂ ਕਿ ਮੀਡੀਆ ਦੇ ਹੌਂਸਲੇ ਵਿੱਚ ਵਾਧਾ ਹੋਵੇ ਤਾਂ ਜੋ ਇਹ ਲੋਕ ਵੀ ਇਸ ਮਹਾਂਮਾਰੀ ਦੇ ਦੌਰ ਵਿਚ ਹੋਰ ਵੀ ਜਿਆਦਾ ਲੱਗਨ ਨਾਲ ਕੰਮ ਕਰ ਸਕਣ ।

12/04/2020

ਕੈਪਟਨ ਸਾਬ ਕਾਠ ਦੀ ਹਾਂਡੀ ਇਕੋ ਵਾਰ ਚੜ੍ਹਦੀ ਹੈ ਗੱਲੀਂ ਬਾਤੀਂ ਨਾ ਸਾਰੋ। ਬੇਨਤੀ ਹੈ ਕਿ ਲੋਕਾਂ ਨੂੰ ਸੰਬੋਧਨ ਕਰਨ ਲਈ ਪੰਜਾਬੀ ਭਾਸ਼ਾ ਦੀ ਵਰਤੋਂ ਕਰੋ ਤਾਂ ਕਿ ਆਮ ਲੋਕ ਸਮਝ ਸਕਣ ਦੂਜਾ ਮੱਧ ਵਰਗੀ ਲੋਕਾਂ ਦਾ ਵੀ ਸੋਚੋ ਉਹ ਤਾਂ ਆਪਣੀਆਂ ਮੁਸ਼ਕਲਾਂ ਬਿਆਨ ਵੀ ਨਹੀਂ ਕਰ ਸਕਦੇ ।

Want your business to be the top-listed Government Service in Moga?

Click here to claim your Sponsored Listing.

Location

Category

Website

Address


Moga
142001