GPS Bhinder Kalan

GPS Bhinder Kalan

Share

Government Primary School Bhinder Kalan
ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ

Photos from ਸਾਹਿਬ-ਏ-ਕਮਾਲ's post 16/08/2022
Photos from GPS Bhinder Kalan's post 15/08/2022

ਦੋਸਤੋ
ਅੱਜ ਸਕੂਲ ਵਿੱਚ 75ਵੇਂ ਅਜ਼ਾਦੀ ਦਿਵਸ ਮੌਕੇ ਤਿਰੰਗਾ ਝੰਡਾ ਚੜਾਉਣ ਦੀ ਰਸਮ ਸਰਪੰਚ ਸਰਦਾਰ ਮੋਹਨ ਸਿੰਘ ਜੀ ਵੱਲੋਂ ਸਮੂਹ ਪੰਚਾਇਤ ਪਿੰਡ ਭਿੰਡਰ ਕਲਾਂ ,ਮੈਬਰ ,ਪਤਵੰਤੇ ਸੱਜਣਾਂ, ਸਕੂਲ ਸਟਾਫ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਕੀਤੀ ਗਈ । ਉਪਰੰਤ ਵਿਦਿਆਰਥੀਆਂ ਨੇ ਦੇਸ਼ ਭਗਤੀ ਦਾ ਸਾਹਿਤਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਲੱਡੂ ਵੰਡੇ ਗਏ । ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਾਰਿਆਂ ਦਾ ਧੰਨਵਾਦ ਜੀ।🙏🙏🙏

Photos from GPS Bhinder Kalan's post 15/07/2022

🌹🌹🌹🌹ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ ਬਲਾਕ ਧਰਮਕੋਟ 1 ਮੋਗਾ ਵਿਖੇ ਹਰਿਆਵਲ ਮੁਹਿੰਮ ਤਹਿਤ ਪੌਦੇ ਲਗਾਏ ਗਏ🌳।ਪੌਦੇ ਲਗਾਉਣ ਦੀ ਸ਼ੁਰੂਆਤ ਸਕੂਲ ਮੁਖੀ ਮੈਡਮ ਕਮਲਜੀਤ ਕੌਰ,ਮਾਸਟਰ ਅਵਤਾਰ ਸਿੰਘ ਕਪੂਰੇ,ਦਰਸਨ ਸਿੰਘ, ਜਸਪਾਲ ਸਿੰਘ, ਸੁਖਪਾਲ ਸਿੰਘ, ਅਮਰਦੀਪਪਾਲ, ਸੁਨੀਲ ਕੁਮਾਰ, ਮਨਦੀਪ ਕੌਰ, ਅਮਨ ਸ਼ਰਮਾ, ਸਵਰਨਜੀਤ ਕੌਰ, ਗੁਰਮੀਤ ਕੌਰ, ਗੱਤਕਾ ਕੋਚ ਬਲਦੇਵ ਸਿੰਘ ਬੌਬੀ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਬੋਲਦਿਆਂ ਸਕੂਲ ਮੁਖੀ ਮੈਡਮ ਕਮਲਜੀਤ ਕੌਰ ਨੇ ਆਖਿਆ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਆਪਣੇ ਪੁੱਤਰ ਧੀਆਂ ਵਾਂਗ ਕਰਨੀ ਚਾਹੀਦੀ ਹੈ । ਇਸ ਮੌਕੇ ਸੁਰਜੀਤ ਗੱਤਕਾ ਸਪੋਰਟਸ ਕਲੱਬ ਦੇ ਕੋਚ ਬਲਦੇਵ ਸਿੰਘ ਬੌਬੀ ਨੇ ਵੀ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਨੇ ਜੋ ਮੁਹਿੰਮ ਸ਼ੁਰੂ ਕੀਤੀ ਹੈ ਪੌਦੇ ਲਗਾਉਣ🌳🌳🌳 ਦੀ ਉਸ ਦਾ ਵੱਧ ਤੋਂ ਵੱਧ ਪੌਦੇ ਲਗਾਉਣ ਵਿੱਚ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਸਮੁੱਚੀ ਪ੍ਰਕਿਰਤੀ ਨੂੰ ਹਰਿਆ ਭਰਿਆ ਤੇ ਪ੍ਰਦੂਸ਼ਣ ਰਹਿਤ ਰੱਖਿਆ ਜਾ ਸਕੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪੱਤਰਕਾਰ ਕਮਲਜੀਤ ਸਿੰਘ ਕਮਲ, ਤੇਜਪਾਲ ਸਿੰਘ,ਸੁਰਜੀਤ ਸਿੰਘ ਰਾਜੂ ,ਗੋਰਾ ਤੂਰ,ਕੋਮਲਪ੍ਰੀਤ ਸਿੰਘ, ਸਾਧੂ ਸਿੰਘ ਮੈਟ੍ਰਿਕ ਤੇ ਸਮੂਹ ਸਮਹੂ ਸਟਾਫ ਮੈਂਬਰ ਹਾਜ਼ਰ ਸ਼ਨ।🌹🌹🌹🌹🌹

Photos from GPS Bhinder Kalan's post 15/07/2022

💐💐💐💐💐ਅੱਜ ਬਹੁਤ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ ਤੋਂ ਮੈਡਮ ਅਮਨ ਸ਼ਰਮਾ ਜੀ ਜੋ ਪਿਛਲੇ 3 ਸਾਲ ਤੋਂ ਆਪਣੀ ਸਰਵਿਸ ਇਸ ਸਕੂਲ ਵਿਖੇ ਨਿਭਾ ਰਹੇ ਸਨ ਇਹਨਾਂ ਦੀ ਬਦਲੀ ਇਨ੍ਹਾਂ ਦੇ ਆਪਣੇ ਜਿਲ੍ਹੇ ਬਠਿੰਡੇ ਵਿਖੇ ਹੋਣ ਤੇ ਸਮੂਹ ਸਟਾਫ ਭਿੰਡਰ ਕਲਾਂ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਮੈਡਮ ਅਮਨ ਬਹੁਤ ਹੀ ਮੇਹਨਤ ਨਾਲ ਜਿਥੇ ਬੱਚਿਆਂ ਨੂੰ ਪੜ੍ਹਾਉਂਦੇ ਸਨ ਓਥੇ ਓ ਸਕੂਲ ਦੇ ਸਰਬਪੱਖੀ ਵਿਕਾਸ ਲਈ ਵੀ ਯਤਨਸ਼ੀਲ ਰਹਿੰਦੇ ਸਨ ਸਾਡੇ ਸਕੂਲ ਕੋਲੋ ਇਕ ਹੀਰਾ ਵਿੱਛੜ ਰਿਹਾ ਏ ਅਸੀਂ ਸਾਰੇ ਇਸ ਹੀਰੇ ਦੀ ਘਾਟ ਹਮੇਸ਼ਾ ਮਹਿਸੂਸ ਕਰਦੇ ਰਹਾਗੇ।ਇਸ ਮੌਕੇ ਮੈਡਮ ਜੀ ਦੇ ਸਤਿਕਾਰ ਯੋਗ ਪਿਤਾ ਸ਼੍ਰੀ ਜਗਦੇਵ ਕੁਮਾਰ ਜੀ ਅਤੇ ਮਾਤਾ ਸ੍ਰੀਮਤੀ ਹਰਜੀਤ ਕੌਰ ਜੀ ਨੇ ਸਕੂਲ ਲਈ ਇਕ ਸਨਮਾਨ ਚਿੰਨ੍ਹ,5100 ਰੁਪਏ ਨਗਦ ਰਾਸ਼ੀ ਅਤੇ ਮਿਡ ਡੇ ਮੀਲ ਵਰਕਰਾਂ ਲਈ ਸੂਟ ਤੇ ਨਗਦ ਰਾਸ਼ੀ ਦਿਤੀ ਗਈ।ਪਰਵਾਰ ਦਾ ਇਸ ਸਨਮਾਨ ਲਈ ਸਕੂਲ ਸਟਾਫ਼ ਹਮੇਸ਼ਾ ਰਿਣੀ ਰਹੇਗਾ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਪਰਿਵਾਰ ਹਮੇਸ਼ਾ ਚੜਦੀਕਲਾ ਚ ਰਹੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਕਰੇ।💐💐💐💐💐💐

Photos from GPS Bhinder Kalan's post 14/07/2022

ਅੱਜ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ ਵਿਖੇ ਆਤਮਾ ਸਿੰਘ,ਮੰਗਲ ਸਿੰਘਅਤੇ ਗੁਲਜ਼ਾਰ ਸਿੰਘ ਜੀ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਅੰਤਿਮ ਅਰਦਾਸ ਮੌਕੇ 3 ਪੱਖੇ ਦਾਨ ਕੀਤੇ,ਸਰਦਾਰ ਦਰਬਾਰਾ ਸਿੰਘ ਪਿਛਲੇ ਦਿਨੀਂ ਇੱਕ ਦੁਰਘਟਨਾ ਦੇ ਕਾਰਨ ਅਕਾਲਚਲਾਣਾ ਕਰ ਗਏ ਸਨ।ਪਰਮਾਤਮਾ ਬਾਪੂ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ।ਇਸ ਮੌਕੇ ਇਹਨਾਂ ਦੇ ਨਾਲ ਮੁਖਤਿਆਰ ਸਿੰਘ ਅਤੇ ਸੁਖਮੰਦਰ ਸਿੰਘ ਜੀ ਆਏ।ਸਮੂਹ ਸਟਾਫ ਭਿੰਡਰ ਕਲਾਂ ਵਲੋਂ ਪਰਵਾਰ ਦਾ ਬਹੁਤ ਬਹੁਤ ਧੰਨਵਾਦ ਜੀ।

Photos from GPS Bhinder Kalan's post 08/04/2022

ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ ਵਿਖੇ ਬੀ.ਪੀ. ਈ. ਓ ਧਰਮਕੋਟ 1 ਤੋਂ ਗੁਰਪ੍ਰੀਤ ਸਿੰਘ ਅਤੇ ਕਾਉਂਟੈਂਟ ਸ. ਜਗਸੀਰ ਸਿੰਘ, ਬਲਾਕ ਕੋਆਰਡੀਨੇਟਰ ਸਤੀਸ਼ ਕੁਮਾਰ ਦੀ ਸਰਪ੍ਰਸਤੀ ਹੇਠ ਸਾਲਾਨਾ ਨਤੀਜਾ ਸਮਾਰੋਹ ਦਾ ਆਯੋਜਨ ਕੀਤਾ ਗਿਆ । ਸਮਾਗਮ ਦੌਰਾਨ ਪਿੰਡ ਭਿੰਡਰ ਖੁਰਦ ਦੇ ਵਸਨੀਕ ਪਰਵਾਸੀ ਭਾਰਤੀ ਤੇ ਉੱਘੇ ਸਮਾਜਸੇਵੀ ਰਛਪਾਲ ਸਿੰਘ ਮਿੱਠੂ ਬਰਾੜ ਵੱਲੋਂ ਆਪਣੀ ਪੂਜਨੀਕ ਸਵਰਗੀ ਮਾਤਾ ਜਸਵੰਤ ਕੌਰ ਜੀ ਦੀ ਯਾਦ ਨੂੰ ਤਾਜ਼ਾ ਤਾਜ਼ਾ ਰੱਖਦਿਆਂ ਸਕੂਲ ਦੇ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮਾਸਟਰ ਅਵਤਾਰ ਸਿੰਘ ਕਪੂਰੇ ਨੇ ਉਕਤ ਦਾਨੀ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਆਸ ਪ੍ਰਗਟ ਕੀਤੀ ਕਿ ਉਹ ਆਉਣ ਵਾਲੇ ਸਮੇਂ ਦੌਰਾਨ ਵੀ ਇਸੇ ਤਰ੍ਹਾਂ ਸਕੂਲ ਨੂੰ ਆਪਣਾ ਵਡਮੁੱਲਾ ਯੋਗਦਾਨ ਦਿੰਦੇ ਰਹਿਣਗੇ । ਇਸ ਮੌਕੇ ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਬੋਲਦੇ ਹੋਏ ਆਖਿਆ ਕੀ ਸਰਕਾਰੀ ਵਿੱਦਿਅਕ ਅਦਾਰੇ ਪਰਵਾਸੀ ਭਾਰਤੀ, ਸਮਾਜ ਸੇਵੀ ਅਤੇ ਪਿੰਡ ਦੇ ਸਹਿਯੋਗ ਦੇ ਨਾਲ ਹੀ ਚਲਦੇ ਹਨ ਜੇਕਰ ਪਿੰਡ ਦੇ ਸਮੂਹ ਲੋਕ ਏਕੇ ਦਾ ਸਬੂਤ ਦਿੰਦੇ ਹੋਏ ਸਰਕਾਰੀ ਸਕੂਲਾਂ ਨੂੰ ਆਪਣਾ ਪੂਰਨ ਸਹਿਯੋਗ ਦੇਣ ਤਾਂ ਦੁਕਾਨਾਂ ਬਣਾ ਕੇ ਲੁੱਟ ਰਹੇ ਪ੍ਰਾਈਵੇਟ ਸਕੂਲ ਆਪਣੇ ਆਪ ਹੀ ਬੰਦ ਹੋ ਜਾਣਗੇ ।ਇਸ ਮੌਕੇ ਸਕੂਲੀ ਬੱਚਿਆਂ ਨੇ ਗਿੱਧਾ ਭੰਗੜਾ, ਕੋਰੀਓਗਰਾਫੀ,ਕਵਿਤਾਵਾਂ ਅਤੇ ਸਕਿੱਟਾਂ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਹੰਤ ਬਲਰਾਜ ਦਾਸ,ਸਰਪੰਚ ਮੋਹਣ ਸਿੰਘ ਭਿੰਡਰ ਕਲਾਂ, ਨੌਂ ਨਿਹਾਲ ਸਿੰਘ, ਸੁਰਜੀਤ ਸਿੰਘ ਪੰਚ, ਬਲਜਿੰਦਰ ਸਿੰਘ ਪੰਚ,ਲਛਮਣ ਸਿੰਘ ਪੰਚ,ਲਖਵੀਰ ਸਿੰਘ ਪੰਚ, ਜਗਸੀਰ ਸਿੰਘ ਜੱਗੀ ਸਿੱਧੂ,ਇੰਦਰਪਾਲ ਸਿੰਘ, ਬਲਦੇਵ ਸਿੰਘ ਬੌਬੀ ਗੱਤਕਾ ਕੋਚ, , ਬਲਵਿੰਦਰ ਸਿੰਘ ਪੰਚ, ਗੁਰਮੇਲ ਸਿੰਘ ਮੱਲ੍ਹੀ,ਅਵਤਾਰ ਸਿੰਘ,ਸਕੂਲ ਮੁਖੀ ਮੈਡਮ ਕਮਲਜੀਤ ਕੌਰ ਮਾਸਟਰ ਦਰਸ਼ਨ ਸਿੰਘ ਧਰਮਕੋਟ ਜਸਪਾਲ ਸਿੰਘ ਸੁਖਪਾਲ ਸਿੰਘ ਅਮਰਦੀਪ ਗੋਪਾਲ ਮੈਡਮ ਮਨਦੀਪ ਕੌਰ ਰੌਲੀ ਗੁਰਵਿੰਦਰ ਕੌਰ ਸਵਰਨਜੀਤ ਕੌਰ,ਬਲਜਿੰਦਰ ਕੌਰ ਗੁਰਮੀਤ ਕੌਰ ਪ੍ਰਨੀਤ ਕੌਰ ਸਾਧੂ ਸਿੰਘ ਮੈਟ੍ਰਿਕ ਸਮਾਜ ਸੇਵੀ ਜਸਵੀਰ ਸਿੰਘ ਫੌਜੀ ਡਾ ਨਛੱਤਰ ਸਿੰਘ ਆਦਿ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ । ਸਮਾਗਮ ਦੇ ਅੰਤ ਸਮੇਂ ਮਾਸਟਰ ਅਵਤਾਰ ਸਿੰਘ ਕਪੂਰੇ ਨੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾਨੀ ਸੱਜਣਾ ਦਾ ਧੰਨਵਾਦ ਕਰਦੇ ਹੋਏ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ

28/01/2022
01/01/2022

🌹🌹🌹🌹🌹🌹🌹
ਖੁਸ਼-ਆਮਦੀਦ--੨੦੨੨
ਨਵਾਂ ਚੜਿਆ ਸਾਲ ਮੁਬਾਰਕ!
ਪ੍ਰਮਾਤਮਾ ਕਰੇ ਆਉਣ ਵਾਲਾ ਨਵਾਂ ਵਰ੍ਹਾ ਤੁਹਾਡੇ ਘਰ ਦੀ ਦਹਿਲੀਜ਼ ਉੱਤੇ ਪਿਆਰ ਭਰੀ ਦਸਤਕ ਦੇਵੇ! ਖ਼ੁਸ਼ੀਆਂ ਦੇ ਹਾਸੇ ਖੇੜੇ ਤੁਹਾਡੇ ਘਰ ਦੀਆਂ ਬਰੂਹਾਂ ਮੱਲ੍ਹਣ! ਚੜ੍ਹਦੇ ਸੂਰਜ ਦੀ ਪਹਿਲੀ ਸੁਨਹਿਰੀ ਕਿਰਨ ਤੁਹਾਡੇ ਚਾਂਦੀ ਰੰਗੇ ਵਿਹੜੇ ਵਿੱਚ ਸੁੱਖ ਸ਼ਾਂਤੀ ਦਾ ਪੈਗਾਮ ਲੈਕੇ ਆਏ!
ਸ਼ੁਭ ਇੱਛਾਵਾਂ ਸਹਿਤ

Happy New Year 2022

29/12/2021

💐💐💐💐ਉੱਘੇ ਸਮਾਜ ਸੇਵੀ ਜਗਜੀਤ ਸਿੰਘ ਸਰਾਂ ਦੀ ਸਪੁੱਤਰੀ ਸ਼ਰਨਦੀਪ ਕੌਰ ਪੰਧੇਰ ਤੇ ਸੁਖਜਿੰਦਰ ਸਿੰਘ ਪੰਧੇਰ ਵੱਲੋਂ ਆਪਣੀ ਸਮਾਜ ਸੇਵਾ ਦੀ ਪਿਰਤ ਨੂੰ ਅੱਗੇ ਤੋਰਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ ਦੇ ਲੋੜਵੰਦ ਬੱਚਿਆਂ ਨੂੰ ਬੂਟ ਜੁਰਾਬਾਂ ਅਤੇ ਵਰਦੀਆਂ ਵੰਡੀਆਂ । ਇਸ ਮੌਕੇ ਸਮਾਜ ਸੇਵੀ ਜਗਜੀਤ ਸਿੰਘ ਸਰਾਂ ਦੇ ਸਮੂਹ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਮਾਸਟਰ ਅਵਤਾਰ ਸਿੰਘ ਕਪੂਰੇ ਨੇ ਆਸ ਪ੍ਰਗਟ ਕੀਤੀ ਕਿ ਇਹ ਦਾਨੀ ਪਰਿਵਾਰ ਹਮੇਸ਼ਾ ਹੀ ਸਕੂਲ ਦੇ ਲੋੜਵੰਦ ਅਤੇ ਪੜ੍ਹਾਈ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਲਈ ਮਾਣ ਸਨਮਾਨ ਕਰਦਾ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਯੋਧ ਸਿੰਘ ਯੋਧਾ (ਪ੍ਰਧਾਨ) ਰਘਵੀਰ ਸਿੰਘ,ਸੁਖਦੀਪ ਸਿੰਘ ,ਗੁਰਚਰਨ ਸਿੰਘ ਚਰਨਾ,ਠਾਣਾ ਸਿੰਘ, ਲਾਲ ਸਿੰਘ,ਸਕੂਲ ਮੁਖੀ ਕਮਲਜੀਤ ਕੌਰ, ਮਾਸਟਰ ਅਵਤਾਰ ਸਿੰਘ ਕਪੂਰੇ,ਮਾਸਟਰ ਦਰਸ਼ਨ ਸਿੰਘ ਧਰਮਕੋਟ,ਜਸਪਾਲ ਸਿੰਘ,ਅਮਰਦੀਪਪਾਲ ਸ਼ਰਮਾ ਸੁਖਪਾਲ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।💐💐💐💐

21/12/2021

ਸਾਡੇ ਸਮਾਜ ਅੰਦਰ ਕੁਝ ਅਜਿਹੀਆਂ ਸਖਸ਼ੀਅਤਾਂ ਵੀ ਹੁੰਦੀਆਂ ਹਨ ਜੋ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਸਮਾਜ ਸੇਵੀ ਕਾਰਜਾਂ ਚ ਪਾਉਣਾ ਆਪਣਾ ਅਹਿਮ ਕਾਰਜ ਸਮਝਦੀਆਂ ਹਨ ਅਜਿਹੀ ਹੀ ਸੋਚ ਦੇ ਧਾਰਨੀ ਹਨ ਪਿੰਡ ਭਿੰਡਰ ਖੁਰਦ ਦੇ ਪਰਵਾਸੀ ਭਾਰਤੀ ਤੇ ਉੱਘੇ ਸਮਾਜ ਸੇਵੀ ਜੰਗ ਬਹਾਦਰ ਸਿੰਘ ਯੂਐਸਏ ਨੇ ਆਪਣੀ ਸਤਿਕਾਰਯੋਗ ਮਾਤਾ ਸ੍ਰੀਮਤੀ ਰਣਜੀਤ ਕੌਰ ਜੀ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ ਕਲਾ ਨੂੰ 75000 ਹਜ਼ਾਰ ਦੀ ਰਾਸ਼ੀ ਦਾਨ ਵਜੋਂ ਭੇਟ ਕੀਤੀ । ਇਹ ਰਾਸ਼ੀ ਜਗਤਾਰ ਸਿੰਘ ਜੱਗੀ ਸਿੱਧੂ ਨੇ ਸਮੂਹ ਸਕੂਲ ਸਟਾਫ ਨੂੰ ਭੇਟ ਕੀਤੀ । ਇਸ ਸਮੇਂ ਸਮੂਹ ਸਕੂਲ ਸਟਾਫ ਨੇ ਪਰਵਾਸੀ ਭਾਰਤੀ ਜੰਗ ਬਹਾਦਰ ਸਿੰਘ ਤੇ ਸਮੂਹ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਉਹ ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ ਨੂੰ ਆਪਣਾ ਬਣਦਾ ਸਹਿਯੋਗ ਦਿੰਦੇ ਰਹਿਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਮੁਖੀ ਸ੍ਰੀਮਤੀ ਕਮਲਜੀਤ ਕੌਰ,ਮਾਸਟਰ ਦਰਸ਼ਨ ਸਿੰਘ ਧਰਮਕੋਟ,ਮਾਸਟਰ ਅਵਤਾਰ ਸਿੰਘ ਕਪੂਰੇ, ਮਾਸਟਰ ਜਸਪਾਲ ਸਿੰਘ ,ਅਮਰਦੀਪਪਾਲ ਸ਼ਰਮਾ,ਸਾਧੂ ਸਿੰਘ ਆਦਿ ਹਾਜ਼ਰ ਸਨ ।

Photos from GPS Bhinder Kalan's post 27/11/2021

ਬਹੁਤ ਹੀ ਸਤਿਕਾਰਯੋਗ ਸਰਦਾਰ ਰਸ਼ਪਾਲ ਸਿੰਘ ਜੀ( ਮਿੱਠੂ ਬਰਾੜ)ਜੀ ਨੇ ਆਪਣੇ ਸਤਿਕਾਰਯੋਗ ਨਾਨਾ ਜੀ,ਜੋ ਕਿ ਪਿੰਡ ਭਿੰਡਰ ਕਲਾਂ ਦੇ ਸਾਬਕਾ ਸਰਪੰਚ ਸਂ ਕਰਤਾਰ ਸਿੰਘ ਜੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ ਦਾ ਮੇਨ ਗੇਟ ਆਪਣੇ ਸਵਰਗਵਾਸੀ ਨਾਨਾ ਜੀ ਦੀ ਯਾਦ ਵਿੱਚ ਤਿਆਰ ਕਰਵਾਓਨਾ ਹੈ ਦੇ ਲਈ ਆਪਣੀ ਨੇਕ ਕਮਾਈ ਵਿਚੋਂ 26000 ਰੁਪਏ ਸਕੂਲ ਨੂੰ ਦਾਨ ਕੀਤੇ,ਇਥੇ ਦੱਸਣਾ ਬਣਦਾ ਹੈ ਕਿ ਬਰਾੜ ਸਾਹਿਬ ਪਿਛਲੇ ਕਈ ਸਾਲਾਂ ਤੋ ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ ਨੂੰ ਲੱਖਾਂ ਰੁਪਏ ਦਾਨ ਕਰ ਚੁੱਕੇ ਹਨ ਪਰਮਾਤਮਾ ਬਾਈ ਜੀ ਨੂੰ ਲੰਬਾ ਤੰਦਰੁਸਤੀ ਭਰਿਆ ਜੀਵਨ ਬਕਸੇ,ਕਮਾਈਆਂ ਚ ਬਕਰਤ ਪਵੇ ਸਮੂਹ ਅਧਿਆਪਕ ਪਰਵਾਰ ਦਾ ਰਿਣੀ ਹੈ।ਬਹੁਤ ਬਹੁਤ ਧੰਨਵਾਦ ਜੀ।।

Want your business to be the top-listed Government Service in Moga?

Click here to claim your Sponsored Listing.

Location

Address


Bhinder Kalan
Moga
142041

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm