03/10/2026
ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ, ਫਿਲੌਰ ਵਿਖੇ ਪੰਜਾਬ ਪੁਲਿਸ ਦੇ ਪਰਿਵਾਰ ਨਾਲ ਜੁੜੇ ਅਤੇ ਨਸ਼ਿਆਂ ਵਿਰੁੱਧ ਲੜਾਈ ਸਬੰਧੀ ਸੂਬਾ ਪੱਧਰੀ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ। ਇਸ ਮੌਕੇ ਸੂਬੇ ਦੇ ਸਾਰੇ 384 ਐਸ.ਐਚ.ਓ, 119 ਸਬ-ਡਿਵੀਜ਼ਨਲ ਡੀ.ਐਸ.ਪੀ, 28 ਸੀ.ਪੀ./ਐਸ.ਐਸ.ਪੀ, 08 ਰੇਂਜ਼ਾਂ ਦੇ ਡੀ.ਆਈ.ਜੀ./ਆਈ.ਜੀ. ਅਤੇ ਮੁੱਖ ਸਕੱਤਰ ਪੰਜਾਬ, ਸਪੈਸ਼ਲ ਡੀ.ਜੀ.ਪੀ. ਲਾਅ ਐਂਡ ਆਰਡਰ, ਵਧੀਕ ਡੀ.ਜੀ.ਪੀ. ਏ.ਐਨ.ਟੀ.ਐਫ. ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਇਸ ਵਿਚਾਰ-ਵਟਾਂਦਰੇ ਵਿੱਚ ਰੇਂਜ਼ਾਂ ਦੇ ਆਈ.ਜੀ, ਡੀ.ਆਈ.ਜੀ, ਸੀ.ਪੀ, ਐਸ.ਐਸ.ਪੀ, ਐਸ.ਪੀ, ਸਬ-ਡਿਵੀਜ਼ਨਲ ਡੀ.ਐਸ.ਪੀ. ਅਤੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ਨੂੰ ਛੱਡ ਕੇ ਸੂਬੇ ਦੇ ਸਾਰੇ 384 ਅਧਿਕਾਰ-ਖੇਤਰ ਵਾਲੇ ਐਸ.ਐਚ.ਓ ਸ਼ਾਮਲ ਹੋਏ, ਇਸ ਦੌਰਾਨ ਅਧਿਕਾਰੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਉਨ੍ਹਾਂ ਦੇ ਵਿਚਾਰਾਂ, ਫੀਲਡ ਤਜਰਬਿਆਂ ਅਤੇ ਸੁਝਾਵਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ। ਮਾਣਯੋਗ ਮੁੱਖ ਮੰਤਰੀ ਜੀ ਨੇ ਫੀਲਡ ਵਿੱਚ ਤਾਇਨਾਤ ਅਧਿਕਾਰੀਆਂ ਦੀ ਸਮਰਪਿਤ ਸੇਵਾ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਪੁਲਿਸ ਅਧਿਕਾਰੀਆਂ ਨੂੰ ਪੂਰੀ ਲਗਨ ਤੇ ਪੇਸ਼ੇਵਰਾਨਾ ਢੰਗ ਨਾਲ ਨਸ਼ਿਆਂ ਵਿਰੁੱਧ ਲੜਾਈ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਲਈ ਪ੍ਰੇਰਿਤ ਕੀਤਾ।
ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨਸ਼ਿਆਂ ਤੇ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਨੂੰ ਪ੍ਰਸ਼ੰਸਾ-ਪੱਤਰਾਂ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ 10 ਐਸ.ਐਚ.ਓ. ਵੀ ਸ਼ਾਮਲ ਸਨ। ਨਸ਼ਿਆਂ ਵਿਰੁੱਧ ਇਸ ਜੰਗ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਦੀ ਬਹਾਦਰੀ, ਸਮਰਪਣ ਅਤੇ ਕੁਰਬਾਨੀਆਂ ਤੇ ਪੂਰੀ ਫੋਰਸ ਨੂੰ ਮਾਣ ਹੈ।
ਇਹ ਸਨਮਾਨ ਪੰਜਾਬ ਪੁਲਿਸ ਦੇ ਹਰੇਕ ਅਧਿਕਾਰੀ ਦੇ ਉਸ ਸੰਕਲਪ ਨੂੰ ਹੋਰ ਮਜ਼ਬੂਤ ਕਰੇਗਾ ਜਿਸ ਤਹਿਤ ਉਹ ਹਿੰਮਤ, ਪੇਸ਼ੇਵਰਾਨਾ ਸੋਚ ਅਤੇ ਦ੍ਰਿੜ੍ਹ ਇਰਾਦੇ ਨਾਲ ਨਸ਼ਾ ਤਸਕਰੀ ਦੇ ਨੈੱਟਵਰਕਾਂ ਦਾ ਮੁਕਾਬਲਾ ਕਰਨ ਲਈ ਵਚਨਬੱਧ ਹਨ।
ਵਿਚਾਰ-ਵਟਾਂਦਰੇ ਤੋਂ ਬਾਅਦ, ਮਾਣਯੋਗ ਮੁੱਖ ਮੰਤਰੀ ਜੀ ਨੇ ਬੜਾ ਖਾਣਾ ਵਿੱਚ ਸ਼ਿਰਕਤ ਕੀਤੀ ਅਤੇ ਪੰਜਾਬ ਪੁਲਿਸ ਦੇ ਸਾਰੇ ਰੈਂਕਾਂ ਨਾਲ ਮਿਲ ਕੇ ਦੁਪਹਿਰ ਦਾ ਖਾਣਾ ਖਾਧਾ।
ਅਸੀਂ ਸਾਰੇ ਮਿਲ ਕੇ ਨਸ਼ਾ-ਮੁਕਤ, ਸੁਰੱਖਿਅਤ ਅਤੇ ਮਹਿਫੂਜ਼ ਪੰਜਾਬ ਦੀ ਸਿਰਜਣਾ ਲਈ ਵਚਨਬੱਧ ਹਾਂ।
𝐇𝐨𝐧’𝐛𝐥𝐞 𝐂𝐡𝐢𝐞𝐟 𝐌𝐢𝐧𝐢𝐬𝐭𝐞𝐫 𝐏𝐮𝐧𝐣𝐚𝐛, 𝐭𝐨𝐝𝐚𝐲 𝐣𝐨𝐢𝐧𝐞𝐝 𝐭𝐡𝐞 𝐏𝐮𝐧𝐣𝐚𝐛 𝐏𝐨𝐥𝐢𝐜𝐞 𝐟𝐚𝐦𝐢𝐥𝐲 𝐚𝐭 𝐌𝐚𝐡𝐚𝐫𝐚𝐣𝐚 𝐑𝐚𝐧𝐣𝐢𝐭 𝐒𝐢𝐧𝐠𝐡 𝐏𝐮𝐧𝐣𝐚𝐛 𝐏𝐨𝐥𝐢𝐜𝐞 𝐀𝐜𝐚𝐝𝐞𝐦𝐲, 𝐏𝐡𝐢𝐥𝐥𝐚𝐮𝐫, 𝐟𝐨𝐫 𝐚 𝐬𝐭𝐚𝐭𝐞-𝐥𝐞𝐯𝐞𝐥 𝐢𝐧𝐭𝐞𝐫𝐚𝐜𝐭𝐢𝐨𝐧 𝐰𝐢𝐭𝐡 𝐀𝐥𝐥 𝟑𝟖𝟒 𝐒𝐇𝐎𝐬, 𝟏𝟏𝟗 𝐒𝐮𝐛-𝐝𝐢𝐯𝐢𝐬𝐢𝐨𝐧𝐚𝐥 𝐃𝐒𝐏𝐬, 𝟐𝟖 𝐂𝐏𝐬/𝐒𝐒𝐏𝐬, 𝟎𝟖 𝐑𝐚𝐧𝐠𝐞 𝐃𝐈𝐆𝐬/𝐈𝐆𝐬, & 𝐬𝐞𝐧𝐢𝐨𝐫 𝐨𝐟𝐟𝐢𝐜𝐞𝐫𝐬, 𝐢𝐧𝐜𝐥𝐮𝐝𝐢𝐧𝐠 𝐂𝐡𝐢𝐞𝐟 𝐒𝐞𝐜𝐫𝐞𝐭𝐚𝐫𝐲, 𝐒𝐩𝐞𝐜𝐢𝐚𝐥 𝐃𝐆𝐏 𝐋𝐚𝐰 & 𝐎𝐫𝐝𝐞𝐫, 𝐀𝐝𝐝𝐢𝐭𝐢𝐨𝐧𝐚𝐥 𝐃𝐆𝐏 𝐀𝐍𝐓𝐅 𝐚𝐧𝐝 𝐨𝐭𝐡𝐞𝐫𝐬 𝐨𝐧 𝐏𝐮𝐧𝐣𝐚𝐛’𝐬 𝐟𝐢𝐠𝐡𝐭 𝐚𝐠𝐚𝐢𝐧𝐬𝐭 𝐝𝐫𝐮𝐠𝐬 𝐮𝐧𝐝𝐞𝐫 #𝐘𝐮𝐝𝐡𝐍𝐚𝐬𝐡𝐢𝐚𝐧𝐕𝐢𝐫𝐮𝐝𝐡.
The interaction was attended by Range IGs, DIGs, CPs, SSPs, SPs, Sub -Divisional DSPs, All 384 jurisdictional SHOs in the State, except those on emergent duty, for a direct exchange of views, field-level experiences and suggestions. The Hon’ble CM appreciated the dedicated efforts of officers at the cutting edge of policing and their valuable contribution to the ongoing campaign against drugs. He exhorted the police officers to work with dedication and professionalism, leaving no stone unturned in the fight against drugs.
Officers who have demonstrated outstanding performance in strengthening law & order and taking decisive action against drugs and crime were honoured with commendations and cash rewards, including the 10 best-performing SHOs. The bravery, dedication and sacrifices of Punjab Police personnel in this war against drugs are a source of pride for the entire force.
This recognition will further strengthen the resolve of every Punjab Police officer to confront drug networks with courage, professionalism and determination.
After the interactions,the Hon’ble Chief Minister participated in bada khana, and had lunch with all ranks of Punjab Police.
Together, we remain committed to building a drug-free, safer and more secure .