ਅੱਗ ਵਰਗੀ ਸ਼ਾਇਰੀ Agg Wrgi Shayri

ਅੱਗ ਵਰਗੀ ਸ਼ਾਇਰੀ Agg Wrgi Shayri

Share

This Page is All About Outstanding Poetry!!

24/05/2025
28/10/2024

ਥਕਾਵਟ ਹੋਣ ਤੇ ਮਾਂ ਯਾਦ ਆਉਂਦੀ ਆ,
ਤੇ
ਧੱਕੇ ਖਾਂਦੀ ਨੂੰ ਪਿਓ !
- Neel Kamal

30/08/2024
29/08/2024

ਜ਼ਰੂਰ ਆਇਓ

15/07/2024

ਪੰਜਾਬੀ ਦੀਆਂ ਦੁਰਲੱਭ ਪੁਸਤਕਾਂ ਦੇ ਨਾਮ? ਕਿਰਪਾ ਕਰਕੇ ਕੁਮੈਂਟਾਂ ਵਿੱਚ ਲਿਖਦੇ ਰਹੋ! 🙏

08/07/2024

20 ਜੁਲਾਈ, 2024 ਨੂੰ ਚੰਡੀਗੜ੍ਹ ਵਿਖੇ ਬੀਬਾ ਫਾਊਂਡੇਸ਼ਨ ਵੱਲੋਂ ਸੁਸ਼ੀਲ ਕੁਮਾਰ ਸ਼ੁਕਲਾ ਜੀ ਦੀ ਅਗਵਾਈ ਹੇਠ 13-16 ਸਾਲ ਉਮਰ ਦੇ ਬੱਚਿਆਂ ਨਾਲ ਕਵਿਤਾ ਲੇਖਣ ਬਾਰੇ ਇੱਕ ਰੋਜ਼ਾ ਵਰਕਸ਼ਾਪ 'ਸੀਖਮ ਸੀਖ' ਕਰਵਾਈ ਜਾ ਰਹੀ ਹੈ|
ਵਰਕਸ਼ਾਪ ਦੀ ਭਾਸ਼ਾ ਹਿੰਦੀ, ਪੰਜਾਬੀ ਰਹੇਗੀ|
ਸੁਸ਼ੀਲ ਸ਼ੁਕਲਾ ਜੀ ਬਾਲ ਮੈਗਜ਼ੀਨ 'ਇਕਤਾਰਾ' ਦੇ ਡਾਇਰੈਕਟਰ ਅਤੇ ਮੈਗਜ਼ੀਨ 'ਸਾਈਕਲ' ਤੇ 'ਪਲੂਟੋ' ਦੇ ਐਡੀਟਰ ਹਨ|
ਸਿਰਫ਼ 25 ਸੀਟਾਂ ਹਨ, ਪਹਿਲੇ 25 ਫਾਰਮ ਭਰਨ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ!

ਫ਼ਾਰਮ ਦਾ ਲਿੰਕ ਥੱਲੇ ਦਿੱਤਾ ਗਿਆ ਹੈ-
https://docs.google.com/forms/d/1aky8HBdni-yq4t5ySN8tQkM26kBDf5dpJNNOgexFWTc/viewform?ts=668af441&edit_requested=true

Photos from ਅੱਗ ਵਰਗੀ ਸ਼ਾਇਰੀ Agg Wrgi Shayri's post 30/06/2024

ਜਨਮਦਿਨ ਸ਼ੁਕਰਾਨਾ ਪੋਸਟ 3/3
ਇਸ ਵਾਰ ਜਨਮਦਿਨ 'ਤੇ ਵੈਸੇ ਸੌਮਿਆ ਨੂੰ ਮਿਲਣ ਗੁਨਹਿਰਾ ਜਾਣਾ ਸੀ, ਇਹ ਪਿਛਲੇ ਮਹੀਨੇ ਉਹਦੇ ਨਾਲ ਵਾਅਦਾ ਕੀਤਾ ਸੀ| ਪਰ ਕੰਮ ਕਰਕੇ ਇਥੋਂ ਨਿੱਕਲਣਾ ਔਖਾ ਲੱਗਿਆ, ਸੋਚਿਆ ਬਾਅਦ ਵਿੱਚ ਜਾਵਾਂਗੀ| ਪਰ ਸੌਮਿਆ ਨੇ ਇੱਕ ਦਿਨ ਵੀਡੀਓ ਪਾਈ, ਜੋ ਕਿ ਕਾਫ਼ੀ ਧੁੰਧਲੀ ਸੀ, ਪਰ ਉਸ ਵਿੱਚ ਗਾ ਰਹੇ ਮੁੰਡੇ ਦੀ ਆਵਾਜ਼ ਮੈਨੂੰ ਸਿਆਣ ਆ ਗਈ| ਪਹਿਲਾਂ ਸੋਚਿਆ ਕੋਈ ਓਸ਼ੋ ਜੈਨ ਦਾ ਗੀਤ ਗਾ ਰਿਹੈ ਤੇ ਕਿੰਨਾ ਪਿਆਰਾ ਗਾ ਰਿਹੈ। ਦੁਬਾਰਾ ਸੁਣਿਆ ਤਾਂ ਲੱਗਿਆ ਕਿ ਇਹ ਤਾਂ ਓਸ਼ੋ ਈ ਹੈ| ਮੈਂ ਇੱਕਦਮ ਪੁੱਛਣ ਲਈ ਮੈਸੇਜ ਕੀਤਾ ਤੇ ਮੂਹਰੋਂ ਫ਼ੋਨ ਈ ਆ ਗਿਆ| ਸੌਮਿਆ ਨੇ ਕਿਹਾ ਕਿ ਫ਼ੋਨ ਸਪੀਕਰ 'ਤੇ ਹੈ ਤੇ ਓਸ਼ੋ ਕੋਲੇ ਈ ਬੈਠਾ ਹੈ| ਫੇਰ ਸੌਮਿਆ ਨੇ ਲਾਲਚ ਦਿੱਤਾ ਕਿ ਹੁਣ ਆ ਜਾ, ਨਾਲੇ ਬਹਾਨੇ ਨਾਲ ਓਸ਼ੋ ਨੂੰ ਵੀ ਮਿਲ ਲਵੀਂ, ਉਹ ਚਾਰ ਕੁ ਦਿਨ ਇਥੇ ਈ ਨੇ| ਮੈਂ ਅਗਲੇ ਈ ਦਿਨ ਬੱਸ ਫੜੀ ਤੇ ਪਹੁੰਚ ਗਈ... ਇੱਕ ਰਾਤ ਰਹਿਣ ਗਈ ਸੀ ਤੇ ਚਾਰ ਦਿਨਾਂ ਬਾਅਦ ਓਸ਼ੋ ਤੇ ਸਾਂਚੀ ਦੇ ਨਾਲ ਈ ਵਾਪਿਸ ਆਈ| ਓਸ਼ੋ ਕੌਣ ਹੈ, ਕਿਵੇਂ ਦਾ ਗਾਉਂਦਾ ਹੈ, ਸੋਚਿਆ ਤੁਹਾਨੂੰ ਸਾਰਿਆਂ ਨੂੰ ਵੀ ਦੱਸਾਂ| ਲਓ ਫੇਰ ਸੁਣੋ-

ਚਮਕੀਲਾ ਸ਼ੂਟਿੰਗ ਦੇ ਅਖ਼ੀਰਲੇ ਦਿਨਾਂ ਵਿੱਚ ਸਾਡੀ ਟੀਮ ਦਾ ਮੁੱਖ ਸਹਾਇਕ ਨਿਰਦੇਸ਼ਕ ਹੈਦਰ ਇੱਕ ਗਾਣਾ ਅਕਸਰ ਵਜਾਇਆ ਕਰੇ...
हम जब दूर हो जाएंगे, लोगों की बातों में मशहूर हो जाएंगे।
ਬਹੁਤ ਅਲੱਗ ਜਿਹੀ ਤਰ੍ਹਾਂ ਦਾ ਗੀਤ... ਜਿਸ ਤਰ੍ਹਾਂ ਦੇ ਗੀਤ ਅਸੀਂ ਪੰਜਾਬੀ ਵਿੱਚ ਸੁਣਨ ਦੇ ਆਦੀ ਹਾਂ, ਉਸ ਤੋਂ ਕਾਫੀ ਵੱਖਰਾ। ਪਤਾ ਲੱਗਿਆ ਕਿ ਗਾਉਣ ਤੇ ਲਿਖਣ ਵਾਲੇ ਦਾ ਨਾਮ ਓਸ਼ੋ ਜੈਨ ਹੈ... ਫ਼ਿਲਮ ਤੋਂ ਤੁਰੰਤ ਬਾਅਦ ਮੇਰਾ ਐਕਸੀਡੈਂਟ ਹੋਣ ਕਰਕੇ ਮੈਂ ਵਿਹਲੀ ਸੀ ਤੇ ਮੈਂ ਓਸ਼ੋ ਨੂੰ ਨਿੱਠ ਕੇ ਸੁਣਿਆ। ਪਤਾ ਲੱਗਿਆ ਕਿ ਓਸ਼ੋ ਦਾ ਲਿਖਣ ਗਾਉਣ ਦਾ ਸਟਾਈਲ ਈ ਇਹੋ ਹੈ| ਓਸ਼ੋ ਦਾ ਕੰਮ ਫਾਲੋ ਕਰਨ ਲੱਗੀ| ਅੱਜ ਤੱਕ ਜਿੰਨਾ ਵੀ ਉਹਨੇ ਗਾ ਕੇ ਰਿਲੀਜ਼ ਕੀਤਾ ਹੈ, ਉਹ ਧਿਆਨ ਨਾਲ ਸੁਣਿਆ।
ਉਹਦਾ ਇੱਕ ਗਾਣਾ 'ਤੂ ਐਸਾ ਕੈਸੇ ਹੈ..." ਮੈਨੂੰ ਲੜ ਗਿਆ, ਉਸ ਗਾਣੇ ਨੂੰ ਸੌਆਂ ਵਾਰ ਸੁਣਿਆ।
ਗਾਣੇ ਦੇ ਮੁਢਲੇ ਬੋਲ ਨੇ-

तेरे साथ सब कुछ इतना आसान कैसे है
तू भी मेरे जैसा पाग़ल नादान कैसे है
तू हवा जैसे घुल जाता है मुझ में
मुझे अपना घर मिल जाता है तुझ में
कैसे, तू ऐसा कैसे है... कैसे

ਫੇਰ ਇੱਕ ਗੀਤ ਸੁਣਿਆ 'ਸ਼ਹਿਰ ਮੇਂ..." ਬੋਲ ਨੇ-
दिन से मुश्किल रातें हैं शहर में
फिर क्यों सब गांव से आते हैं शहर में...

और पढ़कर इक्क दो चार मोटी किताबें
क्यों सब ज्ञानी हो जाते हैं शहर में
फिर क्यों सब गांव से आते हैं शहर में...

ਇਸੇ ਗੀਤ ਦੀਆਂ ਲਾਈਨਾਂ ਨੇ-
ये आसमान भी डर डर के कहता है
तारे चोरी हो जाते हैं शहर में
फिर क्यों सब गांव से आते हैं शहर में...

ਫੇਰ ਇੱਕ ਗੀਤ ਸੁਣਿਆ ਜਿਸ 'ਤੇ ਮੈਂ ਮਹੀਨਿਆਂ ਬੱਧੀ ਖੜੀ ਰਹੀ... ਗਾਣੇ ਦਾ ਟਾਈਟਲ ਹੈ- 'ਖ਼ੁਦ ਸੇ'
ਲਿਖਦਾ ਹੈ-
मैंने नदियों पहाड़ों से पूछा, उन लोगों को कैसे मनाऊं,
जो उखड़े उखड़े हैं थोड़े, उन को वापिस मैं कैसे बुलाऊँ
मुझ को नदियों पहाड़ों ने बोला-
कोई भी ख़फ़ा न है तुझ से, तू ही ख़फ़ा है बस ख़ुद से
हाँ तू ही ख़फ़ा है बस ख़ुद से...

ਖ਼ੈਰ ਹੁਣ ਤੱਕ ਮੈਂ ਇਹੀ ਗਾਣਾ ਸਭ ਤੋਂ ਜ਼ਿਆਦਾ ਸੁਣਦੀ ਹਾਂ, ਸ਼ਾਇਦ ਇਹ ਗਾਣੇ ਤੋਂ ਵੱਧ ਹੈ ਮੇਰੇ ਲਈ...
ਓਸ਼ੋ ਤੇ ਸਾਂਚੀ ਨੂੰ ਮਿਲ ਕੇ ਇੱਕ ਪਲ ਲਈ ਵੀ ਮਹਿਸੂਸ ਨਹੀਂ ਹੋਇਆ ਕਿ ਪਹਿਲੀ ਮੁਲਾਕਾਤ ਹੈ| ਉਹ ਮੇਰੇ ਨਾਲ ਦੇ ਈ ਜੀਅ ਨੇ, ਬੱਸ ਮਿਲਣਾ ਬਾਕੀ ਸੀ| ਤੇ ਤੁਹਾਨੂੰ ਸਭ ਨੂੰ ਮਿਲਵਾਉਣਾ ਬਾਕੀ ਸੀ| ਇਹ ਸਭ ਲਿਖਦਿਆਂ ਤੇ ਤੁਹਾਡੀ ਸੰਗੀਤ ਲਾਇਬ੍ਰੇਰੀ ਵਿੱਚ ਓਸ਼ੋ ਦਾ ਇਜ਼ਾਫ਼ਾ ਕਰਦਿਆਂ ਮੈਨੂੰ ਅਥਾਹ ਖ਼ੁਸ਼ੀ ਹੋ ਰਹੀ ਹੈ| ਤੁਸੀਂ ਵੀ ਇਹਨਾਂ ਦਾ ਸੰਗੀਤ ਮਾਣੋ| ਆਪਾਂ ਬਹੁਤ ਜਲਦ ਓਸ਼ੋ ਹੋਰਾਂ ਨੂੰ ਪੰਜਾਬ ਬੁਲਾ ਕੇ ਵੀ ਸੁਣਾਂਗੇ|

ਫ਼ਿਲਹਾਲ Osho Jain ਦਾ ਯੂਟਿਊਬ ਫਰੋਲ ਸਕਦੇ ਹੋ!
ਲਿੰਕ ਇਹ ਹੈ - https://youtube.com/?si=ljtC8VXYGGR3BdGV

30/06/2024

ਟੁੱਟ ਭੱਜ ਨੂੰ ਹੀ ਸਭਿਅਤਾ
ਆਖਦੇ ਨੇ
ਪਿੰਡ ਤਾਂ ਇੱਕ ਵੱਡੀ ਤੰਦ ਵਾਲ਼ੇ
ਪਿੰਡੇ ਦਾ ਨਾਂ ਹੁੰਦੈ।
ਸ਼ਹਿਰਾਂ ਦੇ ਪਿੰਡੇ ਨਹੀਂ,
ਜਾਮੇ ਹੁੰਦੇ ਨੇ।
- ਈਸ਼ਵਰ ਦਿਆਲ ਗੌੜ ⁠(ਕਿਤਾਬ - ਸੁਰਮੇਦਾਨੀ)

Photos from ਅੱਗ ਵਰਗੀ ਸ਼ਾਇਰੀ Agg Wrgi Shayri's post 23/06/2024

ਟੈਰਾ ਪੋਇਟਿਕਾ ਬੀੜ (ਹਿਮਾਚਲ) ਦੇ ਨੇੜੇ ਗੁਨਹਿਰ ਪਿੰਡ ਦੇ ਨੇੜੇ ਪਹਾੜ ‘ਤੇ ਬਣਿਆ ਬਹੁਤ ਪਿਆਰਾ ਜਿਹਾ ਮੱਡ ਹਾਊਸ (ਮਿੱਟੀ ਦਾ ਘਰ) ਹੈ| ਬਹੁਤ ਸੋਹਣੇ ਤੇ ਅਲੱਗ ਤਰ੍ਹਾਂ ਦੇ ਤਿੰਨ-ਚਾਰ ਕਮਰੇ ਨੇ ਤੇ ਇੱਕ ਸਾਂਝਾ ਕਮਰਾ (dormitory) ਹੈ| ਪ੍ਰਾਈਵੇਟ ਕਮਰਿਆਂ ਤੇ ਡੋਰਮ ਦੇ ਕਿਰਾਏ ਵਿੱਚ ਕਾਫੀ ਅੰਤਰ ਹੈ| ਬਜਟਡ ਯਾਤਰੀ ਵੀ ਇੱਥੇ ਆਉਂਦੇ ਰਹਿੰਦੇ ਹਨ| ਸ਼ੋਰ-ਸ਼ਰਾਬੇ ਤੋਂ ਬੇਹੱਦ ਦੂਰ ਹੈ... ਵਗਦੇ ਪਾਣੀ ਤੇ ਤਰ੍ਹਾਂ ਤਰ੍ਹਾਂ ਦੇ ਪੰਛੀਆਂ ਦੀਆਂ ਆਵਾਜਾਂ ਇੱਥੋਂ ਦਾ ਸਾਊਂਡਸਕੇਪ ਨੇ|
ਸੌਮਿਆ ਕੁਲ Saumya Kulshreshtha ਇਸ ਜਗਾਹ ਦੀ ਕਰਤਾ ਧਰਤਾ ਹੈ| ਘਰ ਵਿੱਚ ਕਿਤਾਬਾਂ ਦੀ ਭਰਪੂਰ ਹਾਜ਼ਰੀ ਸੌਮਿਆ ਨਾਲ ਰੂ-ਬ-ਰੂ ਕਰਵਾਉਣ ਲਈ ਕਾਫ਼ੀ ਹੈ| ਖਾਣਾ ਬਣਿਆ ਬਣਾਇਆ ਮਿਲ ਜਾਂਦਾ ਹੈ... ਪਿੰਡ ਵਿੱਚੋਂ ਹੀ ਦੋ ਔਰਤਾਂ ਖਾਣਾ ਬਣਾਉਣ ਆਉਂਦੀਆਂ ਹਨ! ਖਾਣੇ ‘ਚੋਂ ਉਹਨਾਂ ਦਾ ਪਿਆਰ ਖ਼ੂਬ ਮਹਿਕਦਾ ਹੈ| ਇਹ ਘਰ ਬਣਵਾਇਆ ਵੀ ਪਿੰਡ ਦੀਆਂ ਔਰਤਾਂ ਤੋਂ ਹੀ ਹੈ, ਹਾਂ ਆਰਕੀਟੈਕਟ ਫਰੈਂਚ ਹੈ| ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਬਾਕਮਾਲ ਘਰ ਹੈ|
ਤੁਸੀਂ ਇੱਥੇ ਛੁੱਟੀਆਂ ਮਨਾਉਣ (ਰੌਲੇ ਰੱਪੇ ਵਾਲੀ ਜਗਾਹ ਨਹੀਂ ਹੈ), ਕੰਮ ਕਰਨ ਜਾਂ ਆਪਣੇ ਆਪ ਨਾਲ ਵਕ਼ਤ ਬਿਤਾਉਣ ਆ ਸਕਦੇ ਹੋ| ਇੱਥੇ Artist Residencies, Workshops ਆਦਿ ਵੀ ਹੋ ਸਕਦੀਆਂ ਨੇ... ਕੁਝ ਹੋਈਆਂ ਵੀ ਨੇ!
ਬਾਕੀ ਜਾਣਕਾਰੀ ਲਈ ਤੁਸੀਂ ਪੇਜ Terra Poetica - A Boutique Himalayan Stay ‘ਤੇ ਰਾਬਤਾ ਕਰ ਸਕਦੇ ਓ! ਬੁਕਿੰਗ ਜ਼ਰਾ ਪਹਿਲਾਂ ਕਰਨਾ!
ਸੱਚ ਹਾਂ, ਇਸ ਘਰ ਦੀ ਕੋਈ ਚਾਰਦੀਵਾਰੀ ਨਹੀਂ ਹੈ...

Want your business to be the top-listed Government Service in Mumbai?

Click here to claim your Sponsored Listing.

Location

Category

Address


Mumbai
400065