Govtsrsecschool Sarihboys

Call Directions Contact the organization

Govtsrsecschool Sarihboys Govt School

ਨਕੋਦਰ 2 ਦੇ ਜੋਨ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਦੀਆਂ ਹਾਕੀ ਟੀਮਾਂ ਅੰਡਰ 14, ਅੰਡਰ 17 ਅਤੇ ਅੰਡਰ 19  ਵੱਲੋਂ ...
31/08/2026

ਨਕੋਦਰ 2 ਦੇ ਜੋਨ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਦੀਆਂ ਹਾਕੀ ਟੀਮਾਂ ਅੰਡਰ 14, ਅੰਡਰ 17 ਅਤੇ ਅੰਡਰ 19 ਵੱਲੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਜ਼ਿਲ੍ਹਾ ਹਾਕੀ ਟੂਰਨਾਮੈਂਟ ਵਿੱਚ (ਅੰਡਰ 19) ਵੀ ਸਕੂਲ ਹਾਕੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਸ਼੍ਰੀ ਰਾਜਿੰਦਰ ਕੁਮਾਰ ਨੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਸਮੂਹ ਸਟਾਫ਼, ਪਿੰਡ ਵਾਸੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਖਿਡਾਰੀਆਂ ਨੂੰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਅਤੇ ਦਿ੍ੜ੍ਹ ਇਰਾਦੇ ਦੀ ਲੋੜ ਤੇ ਜ਼ੋਰ ਦਿੱਤਾ। ਸ਼੍ਰੀ ਸਿਕੰਦਰ, ਸ਼੍ਰੀ ਨਵਜੀਤ ਸਿੰਘ ਅਤੇ ਸ੍ਰੀ ਹਰਪ੍ਰੀਤ ਸਿੰਘ ਸਕੂਲ ਹਾਕੀ ਕੋਚਾਂ ਦੀ ਸ਼ਲਾਘਾ ਕਰਦਿਆਂ ਸਮੂਹ ਸਟਾਫ਼ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਟੀਮ ਦੀ ਇਸ ਪ੍ਰਾਪਤੀ ਲਈ ਸ਼੍ਰੀ ਮੇਜਰ ਸਿੰਘ ਸਰੀਂਹ ਪਿੰਡ ਦੇ ਹਾਕੀ ਕੋਚ ਦੀ ਅਣਥੱਕ ਮਿਹਨਤ ਦੀ ਵੀ ਸਮੂਹ ਸਟਾਫ਼, ਪਿੰਡ ਵਾਸੀ ਅਤੇ ਵਿਦਿਆਰਥੀਆਂ ਨੇ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪਿੰਡ ਸਰਪੰਚ ਸ਼੍ਰੀ ਦਰਸ਼ਨ ਸਿੰਘ, ਮੈਂਬਰ ਪੰਚਾਇਤ ਸ਼੍ਰੀ ਕੁਲਵਿੰਦਰ ਸਿੰਘ,SMC ਕਮੇਟੀ ਦੇ ਚੇਅਰਮੈਨ ਸ਼੍ਰੀ ਪਵਨ ਕੁਮਾਰ ਨੇ ਹਾਕੀ ਟੀਮ ਨੂੰ ਵਿਸ਼ੇਸ਼ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ English Circles ਅਧੀਨ Show and Tell Activity ,Rhythm and Rhymes ,Conversation ਗ...
31/08/2026

ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ English Circles ਅਧੀਨ Show and Tell Activity ,Rhythm and Rhymes ,Conversation ਗਤੀਵਿਧੀਆਂ ਕਰਵਾਈਆਂ ਗਈਆਂ ।ਜਿਸ ਵਿੱਚ ਸਕੂਲ ਅਧਿਆਪਕ ਸ਼੍ਰੀਮਤੀ ਪੁਸ਼ਪਾ ਕੁਮਾਰੀ , ਸ਼੍ਰੀਮਤੀ ਕੁਮਾਰੀ ਕੋਮਲ ਨੇ ਵਿਦਿਆਰਥੀਆਂ ਨੂੰ ਇਹਨਾਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਗਾਈਡ ਕੀਤਾ। ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਨੇ ਇਹਨਾਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ । ‎

ਅੱਜ ਮਿਤੀ 20/08/2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਵਿਖੇ ਬਿਜ਼ਨਸ ਬਲਾਸਟਰ ਪ੍ਰੋਜੈਕਟ ਅਧੀਨ 10+2 ਦੇ ਵਿਦਿਆਰਥੀਆਂ ਵੱਲੋਂ ...
20/08/2026

ਅੱਜ ਮਿਤੀ 20/08/2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਵਿਖੇ ਬਿਜ਼ਨਸ ਬਲਾਸਟਰ ਪ੍ਰੋਜੈਕਟ ਅਧੀਨ 10+2 ਦੇ ਵਿਦਿਆਰਥੀਆਂ ਵੱਲੋਂ ਵੱਖ -ਵੱਖ ਵਸਤੂਆਂ ਦੇ ਸਟਾਲ ਲਗਾਏ ਗਏ। ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ। ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਨੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਅੱਗੇ ਤੋਂ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਉਹਨਾਂ ਵਲੋਂ ਸਮੂਹ ਸਟਾਫ਼ ਦਾ ਵੀ ਧੰਨਵਾਦ ਕੀਤਾ ਗਿਆ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ (ਲੜਕੇ) ਵਿਖੇ ਮਿਤੀ 14-08-2026 ਨੂੰ ਸਕੂਲ ਦੇ ਛੇਂਵੀ ਸ਼੍ਰੇਣੀ ਤੋਂ ਬਾਰਵੀਂ ਸ਼੍ਰੇਣੀ ਤੱਕ ਦੇ ਸਾਰੇ  ਵ...
16/08/2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ (ਲੜਕੇ) ਵਿਖੇ ਮਿਤੀ 14-08-2026 ਨੂੰ ਸਕੂਲ ਦੇ ਛੇਂਵੀ ਸ਼੍ਰੇਣੀ ਤੋਂ ਬਾਰਵੀਂ ਸ਼੍ਰੇਣੀ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਬੀਬੀ ਸੁਰਜੀਤ ਕੌਰ ਟਰੱਸਟ ਵੱਲੋਂ ਮੁਫ਼ਤ ਕਾਪੀਆਂ ਵੰਡੀਆਂ ਗਈਆਂ। ਕਾਪੀਆਂ ਦੀ ਵੰਡ ਬੀਬੀ ਸੁਰਜੀਤ ਕੌਰ ਟਰੱਸਟ ਦੇ ਪ੍ਰਧਾਨ ਅਤੇ ਸਕੱਤਰ ਸ੍ਰੀ ਜਨਕ ਰਾਜ ਜੀ, ਸ਼੍ਰੀ ਕੁਲਵਿੰਦਰ ਸਿੰਘ ਮੈਂਬਰ ਪੰਚਾਇਤ, ਸ. ਗ਼ਰੀਬ ਸਿੰਘ , ਸ਼੍ਰੀ ਲਖਵੀਰ ਸਿੰਘ, ਸ਼੍ਰੀ ਦਲਵੀਰ ਸਿੰਘ, ਜਸਵੀਰ ਸਿੰਘ ਸ਼ੀਰਾ, ਸ਼੍ਰੀ ਚਰਨਜੀਤ ਸਿੰਘ, ਸ਼੍ਰੀ ਵਿਜੈ ਕੁਮਾਰ, ਸ਼੍ਰੀ ਬੂਟਾ ਸਿੰਘ ਨੇ ਕੀਤੀ। ਇਸ ਮੌਕੇ ਸਕੂਲ ਦੇ ਇੰਚਾਰਜ ਸ਼੍ਰੀ ਰਾਜਿੰਦਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਇਸ ਸਮੇਂ ਸਕੂਲ ਦਾ ਸਮੁੱਚਾ ਸਟਾਫ ਵੀ ਹਾਜ਼ਰ ਸੀ।

ਅੱਜ ਮਿਤੀ 17/07/2026 ਨੂੰ ਐਡਵੋਕੇਟ ਸ੍ਰੀ ਮਨਰਾਜ ਸਿੰਘ ਰੰਧਾਵਾ ਜੀ ਵਾਸੀ ਗਾਰਡਨ ਕਲੋਨੀ ਨਕੋਦਰ ਵਲੋਂ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਜ...
17/07/2026

ਅੱਜ ਮਿਤੀ 17/07/2026 ਨੂੰ ਐਡਵੋਕੇਟ ਸ੍ਰੀ ਮਨਰਾਜ ਸਿੰਘ ਰੰਧਾਵਾ ਜੀ ਵਾਸੀ ਗਾਰਡਨ ਕਲੋਨੀ ਨਕੋਦਰ ਵਲੋਂ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਜਿਨ੍ਹਾਂ ਨੇ 2026 ਬੋਰਡ ਪ੍ਰੀਖਿਆਵਾਂ ਵਿੱਚ ਪਹਿਲਾ, ਦੂਜਾ ,ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ, ਨੂੰ ਕ੍ਰਮਵਾਰ ਚਾਰ ਹਜ਼ਾਰ, ਤਿੰਨ ਹਜ਼ਾਰ, ਦੋ ਹਜ਼ਾਰ ਅਤੇ ਇੱਕ ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਜੀ ਨੇ ਉਨ੍ਹਾਂ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਰਹਿਣ ਲਈ ਬੇਨਤੀ ਕੀਤੀ। ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ (ਲੜਕੇ) ਵਿਖੇ ਮਿਤੀ 13-07-2026 ਨੂੰ ਸਕੂਲ ਦੇ ਛੇਂਵੀ ਸ਼੍ਰੇਣੀ ਤੋਂ ਅੱਠਵੀਂ ਸ਼੍ਰੇਣੀ ਤਕ ਦੇ ਸਾਰੇ ਐੱਸ...
14/07/2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ (ਲੜਕੇ) ਵਿਖੇ ਮਿਤੀ 13-07-2026 ਨੂੰ ਸਕੂਲ ਦੇ ਛੇਂਵੀ ਸ਼੍ਰੇਣੀ ਤੋਂ ਅੱਠਵੀਂ ਸ਼੍ਰੇਣੀ ਤਕ ਦੇ ਸਾਰੇ ਐੱਸ ਸੀ ਵਿਦਿਆਰਥੀਆਂ ਨੂੰ ਸਕੂਲ ਯੂਨੀਫਾਰਮ ਪ੍ਰਦਾਨ ਕੀਤੀਆਂ ਗਈਆਂ। ਵਰਦੀਆਂ ਦੀ ਵੰਡ SMC ਦੇ ਚੇਅਰਮੈਨ ਸ੍ਰੀ ਪਵਨ ਕੁਮਾਰ ਨੇ ਕੀਤੀ। ਇਸ ਮੌਕੇ ਸਕੂਲ ਦੇ ਇੰਚਾਰਜ ਸ਼੍ਰੀ ਰਾਜਿੰਦਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਵੀ ਹਾਜ਼ਰ ਸੀ।

ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਮਿਤੀ 30 ਮਈ 2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ (ਲੜਕੇ) ਵਿਖੇ ਪੀ.ਟੀ.ਐਮ. ਦਾ...
30/05/2026

ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਮਿਤੀ 30 ਮਈ 2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ (ਲੜਕੇ) ਵਿਖੇ ਪੀ.ਟੀ.ਐਮ. ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਨੀਤੀ ਆਯੋਗ ਵੱਲੋਂ ਜਾਰੀ ਸਿੱਖਿਆ ਗੁਣਵੱਤਾ ਰਿਪੋਰਟ ਅਨੁਸਾਰ ਪੰਜਾਬ ਦੇ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਗਰਮੀ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਕੂਲ ਵਾਪਸੀ ਲਈ ਪ੍ਰੇਰਿਤ ਕਰਨ ਸਬੰਧੀ ਮਾਪਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੈਗਾ PTM ਵਿੱਚ ਵਿਦਿਆਰਥੀਆਂ ਦੇ ਮਾਪੇ ,ਐਸ. ਐਮ. ਸੀ.ਕਮੇਟੀ ਮੈਂਬਰ ਅਤੇ ਨਗਰ ਪੰਚਾਇਤ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਐਸ. ਐਮ. ਸੀ. ਕਮੇਟੀ ਦੇ ਚੇਅਰਮੈਨ ਸ਼੍ਰੀ ਪਵਨ ਕੁਮਾਰ, ਸ੍ਰੀ ਦਰਸ਼ਨ ਸਿੰਘ (ਸਰਪੰਚ),ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬੇ ਸ਼ਹੀਦਾਂ ਦੇ ਸਕੱਤਰ ਸ. ਗਰੀਬ ਸਿੰਘ ਅਤੇ ਸ੍ਰੀ ਕੁਲਵਿੰਦਰ ਸਿੰਘ (ਮੈਂਬਰ ਪੰਚਾਇਤ)ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਬੱਚਿਆਂ ਦੇ ਮਾਤਾ-ਪਿਤਾ ਨੂੰ ਬੱਚਿਆਂ ਦੀ ਪੜ੍ਹਾਈ ਲਈ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਕੂਲ ਸਟਾਫ਼ ਮੌਜੂਦ ਸੀ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਦਾ 10+2 ਜਮਾਤ (ਸੈਸ਼ਨ 2025-26) ਦਾ ਨਤੀਜਾ ਸ਼ਾਨਦਾਰ 100% ਰਿਹਾ ਹੈ। ਇਹ ਨਤੀਜਾ ਮਿਤੀ 13-05-20...
14/05/2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਦਾ 10+2 ਜਮਾਤ (ਸੈਸ਼ਨ 2025-26) ਦਾ ਨਤੀਜਾ ਸ਼ਾਨਦਾਰ 100% ਰਿਹਾ ਹੈ। ਇਹ ਨਤੀਜਾ ਮਿਤੀ 13-05-2026 ਨੂੰ ਐਲਾਨਿਆ ਗਿਆ। ਸਾਰੇ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਹਨ। (1) ਦੀਪਾਂਸ਼ੂ ਜੁਲਕਾ ‌‌ ਨੇ 353/500 (70.6%,) ਅੰਕਾਂ ਨਾਲ ਪਹਿਲਾ ਸਥਾਨ (2) ਹਰਮਨ ਗਿੱਲ ਨੇ 350/500 (70%) ਅੰਕਾਂ ਨਾਲ ਦੂਜਾ ਅਤੇ (3) ਸਾਗਰ ਨੇ 339/500 (67.8%) ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ । ਇਸ ਮੌਕੇ ਪਿੰਡ ਦੇ ਸਰਪੰਚ ਸ.ਦਰਸ਼ਨ ਸਿੰਘ ,ਐਸ.ਐਮ. ਸੀ. ਕਮੇਟੀ ਦੇ ਚੇਅਰਮੈਨ ਸ੍ਰੀ ਪਵਨ ਕੁਮਾਰ, ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬੇ ਸ਼ਹੀਦਾਂ ਦੇ ਸਕੱਤਰ ਸ. ਗਰੀਬ ਸਿੰਘ , ਸ੍ਰੀ ਕੁਲਵਿੰਦਰ ਸਿੰਘ ਮੈਂਬਰ ਪੰਚਾਇਤ, ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ, ਜਮਾਤ ਇੰਚਾਰਜ ਸ੍ਰੀ ਅਸ਼ੋਕ ਕੁਮਾਰ ( ਲੈਕਚਰਾਰ ਰਾਜਨੀਤੀ ਸ਼ਾਸਤਰ) ਅਤੇ ਸਮੂਹ ਸਕੂਲ ਸਟਾਫ਼ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਤਰੱਕੀ ਕਰਦੇ ਹੋਏ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕਰਨ ਦਾ ਆਸ਼ੀਰਵਾਦ ਦਿੱਤਾ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਦਾ ਦਸਵੀਂ ਜਮਾਤ (ਸੈਸ਼ਨ 2025-26) ਦਾ ਨਤੀਜਾ ਸ਼ਾਨਦਾਰ 100% ਰਿਹਾ ਹੈ। ਇਹ ਨਤੀਜਾ ਮਿਤੀ 11-05-2...
13/05/2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਦਾ ਦਸਵੀਂ ਜਮਾਤ (ਸੈਸ਼ਨ 2025-26) ਦਾ ਨਤੀਜਾ ਸ਼ਾਨਦਾਰ 100% ਰਿਹਾ ਹੈ। ਇਹ ਨਤੀਜਾ ਮਿਤੀ 11-05-2026 ਨੂੰ ਐਲਾਨਿਆ ਗਿਆ। ਸਾਰੇ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਹਨ। ਕੁੱਲ 13 ਵਿਦਿਆਰਥੀਆਂ ਵਿੱਚੋ 04 ਪਹਿਲੇ ਦਰਜੇ ਵਿਚ ਪਾਸ ਹੋਏ ਅਤੇ 09 ਵਿਦਿਆਰਥੀ ਦੂਜੇ ਦਰਜੇ 'ਚ ਪਾਸ ਹੋਏ। (1) ਪ੍ਰਿੰਸ ਸੁਨਿਆਰੇ ਨੇ 452/650 (69.53%,) ਅੰਕਾਂ ਨਾਲ ਪਹਿਲਾ (2) ਬਰਿੰਦਰਜੀਤ ਸਿੰਘ ਨੇ 407/650 (62.61%) ਅੰਕਾਂ ਨਾਲ ਦੂਜਾ ਅਤੇ (3) ਹਰਸ਼ਦੀਪ ਸਿੰਘ ਨੇ 390/650 (60%) ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ । ਇਸ ਮੌਕੇ ਪਿੰਡ ਦੇ ਸਰਪੰਚ ਸ.ਦਰਸ਼ਨ ਸਿੰਘ ,ਐਸ.ਐਮ. ਸੀ. ਕਮੇਟੀ ਦੇ ਚੇਅਰਮੈਨ ਸ੍ਰੀ ਪਵਨ ਕੁਮਾਰ, ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬੇ ਸ਼ਹੀਦਾਂ ਦੇ ਸਕੱਤਰ ਸ. ਗਰੀਬ ਸਿੰਘ , ਸ੍ਰੀ ਕੁਲਵਿੰਦਰ ਸਿੰਘ ਮੈਂਬਰ ਪੰਚਾਇਤ,ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ, ਜਮਾਤ ਇੰਚਾਰਜ ਸ੍ਰੀ ਦੀਪਕ ਸ਼ਰਮਾ (ਸਾਇੰਸ ਮਾਸਟਰ) ਅਤੇ ਸਮੂਹ ਸਕੂਲ ਸਟਾਫ਼ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਆਉਣ ਵਾਲੇ ਸਮੇਂ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਦਾ ਅੱਠਵੀਂ ਜਮਾਤ (ਸੈਸ਼ਨ 2025-26) ਦਾ ਨਤੀਜਾ ਸ਼ਾਨਦਾਰ 100% ਰਿਹਾ ਹੈ। ਇਹ ਨਤੀਜਾ ਮਿਤੀ 10-04-...
17/04/2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਲੜਕੇ ਦਾ ਅੱਠਵੀਂ ਜਮਾਤ (ਸੈਸ਼ਨ 2025-26) ਦਾ ਨਤੀਜਾ ਸ਼ਾਨਦਾਰ 100% ਰਿਹਾ ਹੈ। ਇਹ ਨਤੀਜਾ ਮਿਤੀ 10-04-2026 ਨੂੰ ਐਲਾਨਿਆ ਗਿਆ। ਸਾਰੇ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਹਨ। ਕੁੱਲ 17 ਵਿਦਿਆਰਥੀਆਂ ਵਿੱਚੋ 12 ਪਹਿਲੇ ਦਰਜੇ ਵਿਚ ਪਾਸ ਹੋਏ ਅਤੇ 05 ਵਿਦਿਆਰਥੀ ਦੂਜੇ ਦਰਜੇ 'ਚ ਪਾਸ ਹੋਏ। ਗਗਨਪ੍ਰੀਤ ਨੇ 493/600 (82.2%,) ਅੰਕਾਂ ਨਾਲ ਪਹਿਲਾ ਸਥਾਨ , ਕੁਨਾਲ ਨੇ 476/600 (79.3%) ਅੰਕਾਂ ਨਾਲ ਦੂਜਾ ਸਥਾਨ ਅਤੇ ਵਰਿੰਦਰ ਸਿੰਘ ਨੇ 437/600 (72.8%) ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸ.ਦਰਸ਼ਨ ਸਿੰਘ ,ਐਸ.ਐਮ. ਸੀ. ਕਮੇਟੀ ਦੇ ਚੇਅਰਮੈਨ ਸ੍ਰੀ ਪਵਨ ਕੁਮਾਰ, ਸ੍ਰੀ ਕੁਲਵਿੰਦਰ ਸਿੰਘ ਮੈਂਬਰ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬੇ ਸ਼ਹੀਦਾਂ ਦੇ ਸਕੱਤਰ ਸ. ਗਰੀਬ ਸਿੰਘ , ਸਕੂਲ ਇੰਚਾਰਜ ਸ੍ਰੀ ਰਾਜਿੰਦਰ ਕੁਮਾਰ, ਜਮਾਤ ਇੰਚਾਰਜ ਸ੍ਰੀਮਤੀ ਤਨੂਜਾ (ਹਿੰਦੀ ਮਿਸਟ੍ਰੈਸ) ਅਤੇ ਸਮੂਹ ਸਕੂਲ ਸਟਾਫ਼ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਆਉਣ ਵਾਲੇ ਸਮੇਂ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।

Address

Nakodar

Telephone

+911821247253

Website

Alerts

Be the first to know and let us send you an email when Govtsrsecschool Sarihboys posts news and promotions. Your email address will not be used for any other purpose, and you can unsubscribe at any time.

Contact The Organization

Send a message to Govtsrsecschool Sarihboys:

Shortcuts

Share