10/11/2026
4 ਸਾਲ ਬੀਤ ਗਏ, ਪਰ ਪਰਾਲੀ ਦਾ ਮਸਲਾ ਜਿਉਂ ਦਾ ਤਿਉਂ! 🎭
2022 ਵਿੱਚ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਖ਼ਤਮ ਕਰਨ ਲਈ ਇੱਕ ਸਾਲ ਦਾ ਸਮਾਂ ਮੰਗਿਆ ਸੀ। ਪਰ ਅੱਜ 4 ਸਾਲ ਬਾਅਦ ਵੀ ਪਰਾਲੀ ਦੇ ਧੂੰਏਂ ਨਾਲ ਪੰਜਾਬ ਦੀ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਇੱਕ ਦਿਨ ਵਿੱਚ 1,152 ਤੋਂ ਵੱਧ ਥਾਵਾਂ ’ਤੇ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਣ ’ਤੇ ਸਵਾਲ ਉੱਠ ਰਹੇ ਹਨ ਕਿ ਆਖ਼ਰ ਸਰਕਾਰ ਦੇ ਵਾਅਦੇ ਕਿੱਥੇ ਗਏ?
ਵਿਰੋਧ ਵਿੱਚ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ, ਹੁਣ ਸੱਤਾ ਵਿੱਚ ਆ ਕੇ ਜਵਾਬ ਕਦੋਂ ਦੇਣਗੇ?
ਦਿੱਲੀ ਤੋਂ ਪੰਜਾਬ ਤੱਕ ਵਾਅਦੇ ਤਾਂ ਬਹੁਤ ਹੋਏ, ਹੁਣ ਜਵਾਬਦੇਹੀ ਦੀ ਵਾਰੀ ਹੈ!