23/08/2017
ਮੈਂ ਆਪਣੇ ਪ੍ਰੇਮੀ ਭੈਣਾਂ-ਭਰਾਵਾਂ ਨੂੰ ਇੱਕ ਬੇਨਤੀ ਕਰਦਾਂ ਹਾਂ ਕਿ ਭਰਾਵੋ ਤੁਸੀਂ ਬਾਲ-ਬੱਚਿਆਂ ਵਾਲੇ, ਕਬੀਲਦਾਰ, ਆਮ ਲੋਕ ਹੋਂ ! ਜਿੱਥੇ ਮਰਜ਼ੀ ਤੁਰੇ ਫਿਰੇ ਪਰ ਜਿਸ ਦਿਨ ਕੋਈ ਦੁੱਖ-ਮੁਸੀਬਤ ਆਈ ਤਾਂ ਆਵਦਾ ਘਰ-ਪਰਿਵਾਰ ਈ ਕੰਮ ਆਊ ! ਆਪਣੇ ਜੁਆਕਾਂ ਵੱਲ ਦੇਖਕੇ ਸੋਚਿਓ ! ਤੁਹਾਡੇ ਤੋਂ ਬਿਨਾਂ ਇਹਨਾਂ ਨੂੰ ਕੀਹਨੇ ਪੁੱਛਣੈ ?ਤੁਸੀਂ ਭਾਵਨਾਵਾਂ ਦੇ ਵੇਗ 'ਚ ਕੋਈ ਵੀ ਗਲਤ ਕਦਮ ਨਾਂ ਉਠਾਇਓ ! ਜੇ ਡੇਰੇ ਵੱਲੋਂ ਕੋਈ ਵੀ ਤੁਹਾਨੂੰ 25 ਅਗਸਤ ਦੇ ਫੈਸਲੇ ਦਾ ਵਿਰੋਧ ਕਰਨ ਲਈ ਕਿਤੇ ਜਾਣ ਵਾਸਤੇ ਕਹਿੰਦਾ ਹੈ ਤਾਂ ਉਸਨੂੰ ਇੱਕੋ ਈ ਗੱਲ ਕਹੋ ਕਿ ਤੋੜ-ਭੰਨ ਜਾਂ ਕੋਈ ਹੋਰ ਨੁਕਸਾਨ ਕਰਨ ਵੇਲੇ ਸਭ ਤੋਂ ਮੂਹਰੇ ਬਾਬੇ ਦਾ ਆਵਦਾ ਪੁੱਤ, ਧੀਆਂ, ਜਵਾਈ ਲੱਗਣ, ਉਸ ਤੋਂ ਬਾਅਦ ਡੇਰੇ ਦੇ ਸਾਰੇ ਪ੍ਰਬੰਧਕ ਅੱਗੇ ਲੱਗਣ, ਫੇਰ ਇਹ 45 ਮੈਂਬਰ, 15 ਮੈਂਬਰ, 7 ਮੈਂਬਰ, ਸਾਰੇ ਭੰਗੀਦਾਸ ਲੱਗਣ..ਉਸ ਤੋਂ ਬਾਅਦ ਆਮ ਸੰਗਤ ਲੱਗੇ ! ਪਰ ਇਹ ਅਜਿਹਾ ਨਹੀਂ ਕਰਨਗੇ ! ਬਾਬੇ ਦੇ ਆਵਦੇ ਟੱਬਰ ਦਾ ਇੱਕ ਵੀ ਜੀਅ ਸੜਕ ਤੇ ਨਹੀਂ ਆਵੇਗਾ, ਕੋਈ ਪ੍ਰਬੰਧਕ ਨਹੀਂ ਆਵੇਗਾ, ਰਾਜਨੀਤਕ ਵਿੰਗ ਅਤੇ 45 ਮੈਂਬਰ ਪੁਲਿਸ ਨਾਲ ਗੰਢ-ਤੁੱਪ ਕਰਕੇ ਕਿਤੇ ਨਾਂ ਕਿਤੇ ਪਹਿਲਾਂ ਈ ਗ੍ਰਿਫਤਾਰ ਹੋ ਜਾਣਗੇ! ਪੁਲਿਸ ਦੀਆਂ ਗੋਲੀਆਂ ਨਾਲ ਮਰੋਂਗੇ ਤੁਸੀਂ.. ਆਮ ਲੋਕ !! ਸੋਚੋ ਕੁਛ ਇਸ ਬਾਰੇ.. ਅਕਲ ਨੂੰ ਹੱਥ ਮਾਰੋ.. ਆਪੋ-ਆਪਣੇ ਘਰੇ ਰਹੋ..ਕੰਮ-ਧੰਦਾ ਕਰੋ ! ਐਵੇਂ ਕਿਸੇ ਮਗਰ ਲੱਗਕੇ ਕਿਤੇ ਮੀਟਿੰਗ ਜਾਂ ਨਾਮ-ਚਰਚਾ ਆਦਿ ਤੇ ਨਾਂ ਜਾਇਓ.. ਨਹੀਂ ਤਾਂ ਪਿੱਛੋਂ ਪਛਤਾਵੇ ਤੋਂ ਬਿਨਾਂ ਕੁਛ ਨੀਂ ਮਿਲਣਾ! ਤੁਸੀਂ ਮੇਰੇ ਆਪਣੇ ਭੈਣ-ਭਰਾ ਹੋਂ.. ਬੇਨਤੀ ਕਰਨੀ ਫਰਜ਼ ਸਮਝਿਆ.. ਸੋ ਫਰਜ਼ ਨਿਭ੍ਹਾ ਦਿੱਤਾ.. ਅੱਗੇ ਤੁਹਾਡੀ ਮਰਜ਼ੀ.. ਰੱਬ ਰਾਖਾ... 🚩 🚩