08/02/2026
ਇਲਾਕਾ ਨਿਵਾਸੀ ਸੰਗਤ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਛੇਵੇਂ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਅਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਪਿੰਡ ਪਾਂਛਟਾ ਦੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਵਿਖੇ ਅਜੋਕੇ ਸਿੱਖ ਸੰਘਰਸ਼ ਦੇ ਬਾਬਾ ਬੋਹੜ ਤੇ ਬੱਬਰ ਖਾਲਸਾ ਜਥੇਬੰਦੀ ਦੇ ਮੁਖੀ ਸ਼ਹੀਦ ਜਥੇਦਾਰ ਭਾਈ ਤਲਵਿੰਦਰ ਸਿੰਘ ਦੀ ਯਾਦ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ ਜੋ ਕੱਲ੍ਹ ਰੋਜ ਤੋਂ ਨਿਰਵਿਘਨ ਚੱਲ ਰਹੇ ਹਨ। ਆਪ ਜੀ ਆਪਣੇ ਪਰਿਵਾਰ ਸਮੇਤ ਹਾਜ਼ਰੀਆ ਭਰ ਕੇ ਗੁਰੂ ਸਾਹਿਬ ਤੇ ਸ਼ਹੀਦਾਂ ਸਿੰਘਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ। ਬੱਚਿਆਂ ਨੂੰ ਅਜੋਕੇ ਸਿੱਖ ਇਤਿਹਾਸ ਤੇ ਸੰਘਰਸ਼ ਵਾਰੇ ਜਾਣਕਾਰੀ ਦੇਣ ਲਈ ਅੱਤ ਜਰੂਰੀ ਹੈ ਕਿ ਅਸੀਂ ਆਪਣੇ ਸ਼ਹੀਦਾਂ ਸਿੰਘਾਂ ਦੇ ਜੀਵਨ ਤੋਂ ਜਾਣੂ ਹੋਈਏ।
ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਾਏ ਜਾਣਗੇ ਤੇ ਉਪਰੰਤ ਮਹਾਨ ਗੁਰਮਤਿ ਸਮਾਗਮ ਸਜਣਗੇ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਜਥੇ ਗੁਰਬਾਣੀ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਨਿਹਾਲ ਕਰਨਗੇ।
ਸੋ ਇੱਕ ਵਾਰ ਫਿਰ ਬੇਨਤੀ ਹੈ ਕਿ ਆਪ ਜੀ ਹੁੰਮ ਹੁੰਮਾ ਕੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਵਿਖੇ ਜਰੂਰ ਹਾਜ਼ਰੀਆਂ ਭਰੋ।
ਵਾਹਿਗੁਰੂ ਮਿਹਰ ਕਰਨ ਤੇ ਆਪਣੇ ਦਾਸਾਂ ਤੋਂ ਸੇਵਾਵਾਂ ਲੈਂਦੇ ਰਹਿਣ।
11/11/2025
ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਸਿੱਖਾਂ ਤੇ ਜ਼ੁਲਮ ਕਰ ਰਿਹਾ ਸੀ। ਖ਼ਬਰ 2 ਜਨਵਰੀ 1982 ਦੀ ਹੈ। ਜਦੋਂ ਮੁੱਖ ਮੰਤਰੀ ਕਪੂਰਥਲਾ ਜ਼ਿਲੇ ਦੇ ਪਿੰਡ ਪਾਂਸ਼ਟਾ ਵਿਚ ਇਕ ਉਦਘਾਟਨ ਤੇ ਕਰਨ ਆਇਆ ਸੀ। ਉਸ ਸਮੇਂ ਸਟੇਜ ਤੇ ਫਿਲਮ ਅਦਾਕਾਰ ਰਾਜ ਕਪੂਰ, ਪੰਜਾਬ ਕਾਂਗਰਸ (ਆਈ) ਦਰਸ਼ਨ ਸਿੰਘ ਕਪੂਰਥਲਾ ਅਤੇ ਪੰਜਾਬੀ ਗਾਇਕਾ ਸੁਰਿੰਦਰ ਕੌਰ ਸਮੇਤ ਲਗਭਗ 40 ਲੋਕ ਬੈਠੇ ਸਨ। ਲਾਗੇ ਪਿੰਡ ਦੇ ਨੌਜਵਾਨ ਇਕਬਾਲ ਸਿੰਘ ਜਿਸ ਨੂੰ ਦਲ ਖਾਲਸਾ ਦਾ ਮੈਂਬਰ ਦੱਸਿਆ ਗਿਆ ਹੈ ਦਰਬਾਰਾ ਸਿੰਘ ਨੂੰ ਚਾਹਟਾ ਛਕਾ ਦਿੱਤਾ ਸੀ।
17/06/2025
ਗੜਸ਼ੰਕਰ ਤੋ ਆਦਮਪੁਰ ਨਹਿਰ ਵਾਲੇ ਰੋੜ ਤੇ ਪੇਦੇ ਸਥਿਤ ਪਿੰਡ ਪਾਂਸ਼ਟਾ ਵਿਖੇ ਹੋਇਆ ਭਿਆਨਕ ਐਕਸੀਡੈਂਟ, ਥਾਰ ਗੱਡੀ ਜਾ ਕੇ ਨਹਿਰ ਵਿਚ ਗਿਰ ਗਈ । ਨਹਿਰ ਦਾ ਪਾਣੀ ਐਨਾ ਤੇਜ ਸੀ ਕਿ ਗੱਡੀ ਨੂੰ ਅੱਧਾ ਕਿਲੋਮੀਟਰ ਵਹਾ ਕੇ ਲੈ ਗਿਆ ਆਪਣੇ ਨਾਲ । ਪਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਪਰਿਵਾਰ ਦੇ ਸਾਰੇ ਜੀ ਬਚ ਗਏ। ਗੱਡੀ ਦਾ ਸੀਸਾ ਤੋੜਕੇ ਸਾਰੇ ਪ੍ਰੀਵਾਰ ਨੂੰ ਬਾਹਰ ਕੱਢ ਲਿਆ ਗਿਆ। ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ। ਕਿਸੇ ਨੂੰ ਵੀ ਤੱਤੀ ਵਾਹ ਨਾ ਲੱਗਣ ਦੇਣੀ ਜੀ ,
03/06/2025
ਸਤਕਾਰਤ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਆਪ ਸਮੂਹ ਸਾਧ ਸੰਗਤ ਜੀ ਦੇ ਚਰਣਾਂ ਵਿੱਚ ਸਨਿਮਰ ਬੇਨਤੀ ਹੈ ਕਿ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਥ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਅਤੇ ਜੂਨ 84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਤ ਸ਼ਹੀਦ ਬਾਬਾ ਦੀਪ ਸਿੰਘ ਸਿੱਖ ਸੇਵਾ ਵੈਲਫੇਅਰ ਸੁਸਾਇਟੀ (ਰਜਿ) ਪਾਂਸ਼ਟਾ ਵਲੋਂ ਗੁਰੂਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮਿਤੀ 4/06/25 ਤੋਂ 6/06/25 ਤੱਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ "ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ" ਦੇ ਅਖੰਡ ਪਾਠ ਕਰਵਾਏ ਜਾ ਰਹੇ ਹਨ।
ਮਿਤੀ 04/06/25 ਅਰੰਭ ਸ਼੍ਰੀ ਅਖੰਡ ਪਾਠ ਸਾਹਿਬ ਸਵੇਰ 8 ਵਜੇ।
ਮਿਤੀ 06/06/25 ਭੋਗ ਸ਼੍ਰੀ ਅਖੰਡ ਪਾਠ ਸਾਹਿਬ ਸਵੇਰ 7 ਵਜੇ।
ਇਸ ਉਪਰੰਤ ਸ਼ਹੀਦਾਂ ਦੀ ਯਾਦ ਵਿੱਚ ਸਭਾ ਵਲੋਂ ਬਿਸਤ ਦੁਆਬ ਨਹਿਰ ਤੇ ਠੰਡੇ ਜਲ ਦੀ ਛਬੀਲ ਲਗਾਈ ਜਾਵੇਗੀ।
ਸਮੂਹ ਸੰਗਤ ਨੇ ਸ਼ਮੂਲੀਅਤ ਕਰਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ ਜੀ।