26/04/2026
ਸ੍ਰੀ ਆਸ਼ੂਤੋਸ਼ ਮਹਾਰਾਜ ਚਿਕਿਤਸਾ ਕੇਂਦਰ ਦੁਆਰਾ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਸਤਿਸੰਗ ਆਸ਼ਰਮ ਢਿੱਲਵਾਂ ਭੁਲੱਥ ਵਿਖੇ ਆਯੋਜਿਤ ਆਯੁਰਵੈਦਿਕ ਇਲਾਜ ਸਲਾਹ ਕੈਂਪ ਵਿੱਚ ਸ਼ਮੂਲੀਅਤ ਕਰਕੇ ਉੱਥੇ ਪਹੁੰਚੀਆਂ ਸਮੂਹ ਮਹਾਨ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਹਰਵਿੰਦਰ ਸਿੰਘ ਭਾਜਪਾ ਮੰਡਲ ਪ੍ਰਧਾਨ ਢਿੱਲਵਾਂ ਅਤੇ ਰਮਨਦੀਪ ਸਿੰਘ ਭਾਜਪਾ ਵਾਈਸ ਪ੍ਰਧਾਨ ਮੰਡਲ ਢਿੱਲਵਾਂ ਵੀ ਨਾਲ ਹਾਜ਼ਰ ਰਹੇ।
25/04/2026
ਮਾਨ ਸਾਬ੍ਹ ਜੇ ਇਹ ਸੱਤ ਚੀਜ਼ਾਂ ਵੱਧ ਪੈ ਜਾਣ ਸਬਜ਼ੀ ‘ਚ ਤਾਂ ਹਾਜ਼ਮਾ ਤੇ ਪੇਟ ਦੋਨੋਂ ਹੀ ਖ਼ਰਾਬ ਕਰ ਦਿੰਦੀਆਂ ਹਨ, ਜੋ ਕਿ ਤੁਹਾਡਾ ਹੋ ਚੁੱਕਿਆ ਹੈ !!
25/04/2026
“ਜਿੱਥੇ ਹੱਕਾਂ ‘ਤੇ ਵਾਰ ਹੋਵੇ, ਉੱਥੇ ਚੁੱਪ ਰਹਿਣਾ ਵੀ ਗੁਨਾਹ ਹੈ।”
21/04/2026
ਭਗਤੀ ਦੇ ਪੁੰਜ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ !!
ਭਗਤ ਧੰਨਾ ਜੀ ਸਮੁੱਚੀ ਮਾਨਵਤਾ ਨੂੰ ਪ੍ਰਮਾਤਮਾ ਦੀ ਸੱਚੀ ਭਗਤੀ ਅਤੇ ਕਿਰਤ ਕਰਨ ਦੀ ਸੇਧ ਦੇ ਕੇ ਮਨੁੱਖਤਾ ਲਈ ਰਾਹ ਦਸੇਰਾ ਬਣੇ ।
19/04/2026
“Mountains give us views, family gives us strength.”
19/04/2026
ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ. ਸ਼ਰਨਜੀਤ ਸਿੰਘ ਪੱਡਾ ਜੀ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਨਾਲ ਹਨ ਰਮੇਸ਼ ਸ਼ਰਮਾ ਜੀ
ਹਲਕਾ ਭੁਲੱਥ ਕਨਵੀਨਰ ਭਾਜਪਾ , ਹਰਵਿੰਦਰ ਸਿੰਘ
ਮੰਡਲ ਪ੍ਰਧਾਨ ਢਿਲਵਾਂ ਭਾਜਪਾ, ਅੰਮ੍ਰਿਤ ਸਿੰਘ ਨਡਾਲਾ ਅਤੇ ਸੰਦੀਪ ਸ਼ਰਮਾ ਭੁਲੱਥ .srinivasulu
18/04/2026
ਮੇਰੇ ਹਲਕੇ ਭੁਲੱਥ ਦੇ ਪਿੰਡ ਰਾਏਪੁਰ ਅਰਾਈਆਂ ‘ਚ ਬੀਤੇ ਕੱਲ੍ਹ ਇੱਕ ਨੌਜਵਾਨ ਦੀ ਚਿੱਟੇ ਦੇ ਓਵਰਡੋਜ਼ ਨਾਲ ਮੌਤ ਹੋ ਗਈ, ਅੱਜ ਪਰਿਵਾਰ ਨੂੰ ਮਿਲ ਕੇ ਨੌਜਵਾਨ ਦੀ ਮੌਤ ਦਾ ਦੁੱਖ ਸਾਂਝਾ ਕੀਤਾ ।
ਬਹੁਤ ਹੀ ਦੁੱਖ ਦੀ ਗੱਲ ਹੈ ਇਸ ਪਿੰਡ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਚਿੱਟੇ ਨਾਲ ਤਿੰਨ ਮੌਤਾਂ ਹੋ ਚੁੱਕੀਆਂ ਹਨ, ਇਹਨਾਂ ਮੌਤਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ “ਯੁੱਧ ਨਸ਼ੇ ਵਿਰੁੱਧ” ਦੇ ਝੂਠੇ ਪ੍ਰਚਾਰ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਅਸੀਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਲਾਕੇ ਵਿੱਚ ਫੈਲ ਰਹੇ ਨਸ਼ੇ ਦੇ ਕਾਰੋਬਾਰ ‘ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਨੌਜਵਾਨਾਂ ਨੂੰ ਬਚਾਉਣ ਲਈ ਦਿਖਾਵਿਆਂ ਨੂੰ ਤਿਆਗ ਕੇ ਸਖ਼ਤ ਕਦਮ ਚੁੱਕੇ ਜਾਣ ।
18/04/2026
ਗੁਰਮੁਖੀ ਦੇ ਦਾਨੀ ਅਤੇ ਸੇਵਾ ਦੇ ਪੁੰਜ ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ 🙏🏻
17/04/2026
ਅੱਜ ਢਿੱਲਵਾਂ ਵਿਖੇ ਸਬੱਬੀਂ ਪ੍ਰਸਿੱਧ ਪੰਜਾਬੀ ਗਾਇਕ ਮਦਨ ਮੱਦੀ ਜੀ ਨਾਲ ਮੁਲਕਾਤ ਹੋਈ, ਇਸ ਮੌਕੇ ਓਂਕਾਰ ਸਿੰਘ ਸਾਬਕਾ ਵਾਈਸ ਪ੍ਰਧਾਨ ਢਿੱਲਵਾਂ, ਮੱਖਣ ਦਮੂਲੀਆਂ, ਗੁਰਮੁੱਖ ਸਿੰਘ , ਹੰਟਰ ਤੇ ਮਨੀ ਵੀ ਨਾਲ ਮੌਜੂਦ ਸਨ । ਇਸ ਮੁਲਕਾਤ ਦੌਰਾਨ ਮਦਨ ਭਾਜੀ ਨਾਲ ਉਹਨਾਂ ਦੇ ਗਾਇਕੀ ਵਾਲੇ ਸਫ਼ਰ ਅਤੇ ਹਲਕੇ ਵਿੱਚ ਚੱਲ ਰਹੀ ਸਿਆਸੀ ਹਲਚਲ ਬਾਰੇ ਗੱਲਾਂ ਬਾਤਾਂ ਹੋਈਆਂ।