MLA Dalbir Singh Tong

Call Directions Website Contact the organization

MLA Dalbir Singh Tong MLA | Baba Bakala Sahib | Aam Aadmi Party - Punjab

08/10/2026

ਮਾਵਾਂ-ਭੈਣਾਂ ਦੀ ਸੇਵਾ ਵਿੱਚ ਹਰ ਪਲ ਯਤਨਸ਼ੀਲ CM ਭਗਵੰਤ ਮਾਨ, ਇਹਨਾਂ ਮਾਵਾਂ ਦੀ ਖ਼ੁਸ਼ੀ ਤੇ ਬੇਸ਼ਕੀਮਤੀ ਦੁਆਵਾਂ ਸਬੂਤ ਹਨ ਕਿ CM ਮਾਨ ਦੀ ਸੇਵਾ ਕਾਮਯਾਬ ਹੋ ਰਹੀ ਹੈ

08/10/2026

ਮਾਨ ਸਰਕਾਰ ਹੱਲ ਕਰ ਰਹੀ ਪਰਾਲ਼ੀ ਪ੍ਰਬੰਧਨ ਦਾ ਮਸਲਾ!
CM ਭਗਵੰਤ ਮਾਨ ਨੇ ਦੱਸਿਆ ਕਿ ਲਹਿਰਾਗਾਗਾ ਨੇੜੇ ਲੱਗਿਆ ਜਰਮਨੀ ਦੀ ਕੰਪਨੀ ਦਾ ਪਲਾਂਟ 50,000 ਏਕੜ ਪਰਾਲ਼ੀ ਤੋਂ ਗੈਸ ਬਣਾ ਰਿਹਾ ਹੈ। ਪੰਜਾਬ 'ਚ ਅਜਿਹੇ ਹੋਰ ਪਲਾਂਟ ਸਥਾਪਿਤ ਹੋਣ ਜਾ ਰਹੇ ਹਨ ਜਿਹਨਾਂ ਰਾਹੀਂ ਕਿਸਾਨਾਂ ਨੂੰ ਪਰਾਲ਼ੀ ਜਲਾਉਣ ਦੀ ਲੋੜ ਨਹੀਂ ਪਵੇਗੀ, ਉਲਟਾ ਕਮਾਈ ਹਾਸਲ ਹੋਵੇਗੀ

ਬੀਤੇ ਕੱਲ੍ਹ ਬਾਬਾ ਬਕਾਲਾ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸਾਥੀ ਸੂਬੇਦਾਰ ਸ. ਹਰਜੀਤ ਸਿੰਘ ਜੀ ਦੇ 23 ਸਾਲਾ ਨੌਜਵਾਨ ਪੁੱਤਰ ਸ. ਗੁਰਸੇਵਕ ਸਿੰਘ ਜ...
08/10/2026

ਬੀਤੇ ਕੱਲ੍ਹ ਬਾਬਾ ਬਕਾਲਾ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸਾਥੀ ਸੂਬੇਦਾਰ ਸ. ਹਰਜੀਤ ਸਿੰਘ ਜੀ ਦੇ 23 ਸਾਲਾ ਨੌਜਵਾਨ ਪੁੱਤਰ ਸ. ਗੁਰਸੇਵਕ ਸਿੰਘ ਜੀ ਦੀ ਬੇਵਕਤੀ ਮੌਤ ਉਪਰੰਤ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਭਰ ਜਵਾਨੀ ਵਿੱਚ ਪੁੱਤਰ ਦਾ ਇਸ ਤਰ੍ਹਾਂ ਵਿਛੜ ਜਾਣਾ ਪਰਿਵਾਰ ਲਈ ਬੇਹੱਦ ਦੁਖਦਾਈ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸਮੂਹ ਪਰਿਵਾਰ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਤੇ ਭਾਣਾ ਮੰਨਣ ਦਾ ਬਲ ਬਖ਼ਸ਼ਣ।

ਰਾਜਾ ਸਰਪੰਚ ਨਿੱਜਰ ਜੀ ਨੂੰਜਨਮਦਿਨ ਦੀਆਂ ਲੱਖ-ਲੱਖ ਵਧਾਈਆਂ!ਵਾਹਿਗੁਰੂ ਜੀ ਤੰਦਰੁਸਤੀ, ਲੰਮੀ ਉਮਰ ਅਤੇ ਚੜ੍ਹਦੀ ਕਲਾ ਬਖ਼ਸ਼ਣ। ਤੁਹਾਡਾ ਜੀਵਨ ਖੁਸ਼...
08/10/2026

ਰਾਜਾ ਸਰਪੰਚ ਨਿੱਜਰ ਜੀ ਨੂੰ
ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ!

ਵਾਹਿਗੁਰੂ ਜੀ ਤੰਦਰੁਸਤੀ, ਲੰਮੀ ਉਮਰ ਅਤੇ ਚੜ੍ਹਦੀ ਕਲਾ ਬਖ਼ਸ਼ਣ। ਤੁਹਾਡਾ ਜੀਵਨ ਖੁਸ਼ੀਆਂ ਤੇ ਕਾਮਯਾਬੀਆਂ ਨਾਲ ਭਰਿਆ ਰਹੇ।

ਅੱਜ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਸ੍ਰੀ ਸਰਬਜੀਤ ਸਿੰਘ ਬੱਲ ਜੀ ਦੇ ਉੱਦਮ ਸਦਕਾ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਜ...
07/10/2026

ਅੱਜ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਸ੍ਰੀ ਸਰਬਜੀਤ ਸਿੰਘ ਬੱਲ ਜੀ ਦੇ ਉੱਦਮ ਸਦਕਾ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਪੇਂਡੂ ਹਲਕਿਆਂ ਦੇ ਸਮੂਹ ਮਾਣਯੋਗ ਵਿਧਾਇਕ ਸਾਹਿਬਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬਾਨ, ਬਲਾਕ ਸੰਮਤੀ ਚੇਅਰਮੈਨ ਤੇ ਮੈਂਬਰ ਸਾਹਿਬਾਨ ਅਤੇ ਸਰਪੰਚ ਸਾਹਿਬਾਨ ਵੀ ਹਾਜ਼ਰ ਰਹੇ।

ਭਾਜਪਾ ਵੱਲੋਂ ਕੇਂਦਰੀ ਏਜੰਸੀਆਂ ED ਅਤੇ CBI ਦੀ ਦੁਰਵਰਤੋਂ ਕਰਕੇ ਲੋਕਤੰਤਰ ਨੂੰ ਲਾਈ ਜਾ ਢਾਹ ਖ਼ਿਲਾਫ਼ ਆਮ ਆਦਮੀ ਪਾਰਟੀ ਜ਼ਿਲਾ ਅੰਮ੍ਰਿਤਸਰ ਟੀਮ ਵੱ...
07/10/2026

ਭਾਜਪਾ ਵੱਲੋਂ ਕੇਂਦਰੀ ਏਜੰਸੀਆਂ ED ਅਤੇ CBI ਦੀ ਦੁਰਵਰਤੋਂ ਕਰਕੇ ਲੋਕਤੰਤਰ ਨੂੰ ਲਾਈ ਜਾ ਢਾਹ ਖ਼ਿਲਾਫ਼ ਆਮ ਆਦਮੀ ਪਾਰਟੀ ਜ਼ਿਲਾ ਅੰਮ੍ਰਿਤਸਰ ਟੀਮ ਵੱਲੋਂ ਭਾਜਪਾ ਦੇ ਰਾਜ ਸਭਾ ਮੈਂਬਰ ਤਰੁਨ ਚੁੱਗ ਦੇ ਘਰ ਦੇ ਬਾਹਰ ਤਿੱਖਾ ਰੋਸ ਪ੍ਰਦਰਸ਼ਨ ਕੀਤਾ।
Bhagwant Mann Arvind Kejriwal Manish Sisodia

ਆਪਣੇ ਘਰ ਦੀ ਮਾਲਕੀ, ਆਪਣੇ ਨਾਂ—ਮਾਨ ਸਰਕਾਰ ਨੇ ਨਿਭਾਇਆ ਵਾਅਦਾ!ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਿੰਡਾਂ ਦੀ ਲਾਲ ਲਕੀਰ ...
07/10/2026

ਆਪਣੇ ਘਰ ਦੀ ਮਾਲਕੀ, ਆਪਣੇ ਨਾਂ—ਮਾਨ ਸਰਕਾਰ ਨੇ ਨਿਭਾਇਆ ਵਾਅਦਾ!

ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਿੰਡਾਂ ਦੀ ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਮਾਲਕੀ ਹੱਕ ਦੇਣ ਦਾ ਕੀਤਾ ਵਾਅਦਾ ਪੂਰਾ ਕਰਦਿਆਂ, ਅੱਜ ‘ਮੇਰਾ ਘਰ ਮੇਰੇ ਨਾਂ’ ਪ੍ਰੋਗਰਾਮ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਕਰਤਾਰਪੁਰ ਵਿਖੇ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕਾਂ ਦੇ ਸਰਟੀਫਿਕੇਟ ਸੌਂਪੇ ਗਏ।

ਆਪਣੇ ਘਰ ਆਪਣੇ ਨਾਂ ਹੋਣ ਦੀ ਖੁਸ਼ੀ ਪਿੰਡ ਵਾਸੀਆਂ ਦੇ ਚਿਹਰਿਆਂ ’ਤੇ ਸਾਫ਼ ਝਲਕ ਰਹੀ ਸੀ। ਲੋਕਾਂ ਨੂੰ ਉਨ੍ਹਾਂ ਦਾ ਹੱਕ ਤੇ ਪਰਿਵਾਰਾਂ ਨੂੰ ਭਰੋਸਾ ਦੇਣ ਲਈ ਮਾਨ ਸਰਕਾਰ ਵਚਨਬੱਧ ਹੈ।

Address

Rayya

Alerts

Be the first to know and let us send you an email when MLA Dalbir Singh Tong posts news and promotions. Your email address will not be used for any other purpose, and you can unsubscribe at any time.

Contact The Organization

Send a message to MLA Dalbir Singh Tong:

Shortcuts

Share