Kulwant Singh Tibba

Kulwant Singh Tibba

Share

INCHARGE : HOPE FOR MEHAL KALAN

'ਹੋਪ ਫ਼ਾਰ ਮਹਿਲ ਕਲਾਂ'(ਮਹਿਲ ਕਲਾਂ ਦੀ ਉਮੀਦ) ਇੱਕ ਸਮਾਜਸੇਵੀ ਮੁਹਿੰਮ ਹੈ।ਦੋਸਤੋ, ਮਹਿਲ ਕਲਾਂ ਦੀ ਧਰਤੀ ਇੱਕ ਇਨਸਾਫ਼ ਪਸੰਦ ਧਰਤੀ ਹੈ,ਜਿੱਥੇ ਜੁਲਮ ਅਤੇ ਅੱਤਿਆਚਾਰ ਦੇ ਖ਼ਿਲਾਫ਼ ਹਮੇਸ਼ਾ ਹੀ ਆਵਾਜ਼ ਬੁਲੰਦ ਹੁੰਦੀ ਰਹੀ ਹੈ।ਸਮਾਜਿਕ ਨਿਆਂ ਲਈ ਇਸ ਇਲਾਕੇ ਦੇ ਸੰਘਰਸ਼ਸ਼ੀਲ ਲੋਕ ਹਮੇਸ਼ਾ ਹੀ ਲਾਮਬੰਦ ਹੋ ਕੇ ਮਿੱਥੇ ਟੀਚਿਆਂ ਦੀ ਪ੍ਰਾਪਤੀ ਲਈ ਲਹੂ-ਵੀਟਵਾਂ ਸੰਘਰਸ਼ ਕਰਦੇ ਰਹੇ ਹਨ ਪਰ ਮਹਿਲ ਕਲਾਂ ਦੀ ਇਹ ਬਦਕਿਸਮਤੀ ਹੀ ਰਹੀ ਕਿ ਇਲਾਕੇ ਦੇ ਸੰਘਰਸ਼ੀ,ਅਣਖੀ ਅਤੇ ਹਿੰਮਤੀ ਲੋਕ ਹਮੇਸ਼ਾ ਹੀ ਯੋਗ, ਪਾਏਦਾਰ ਅਤੇ ਅਸੂਲਪ੍ਰ

08/09/2024

ਐੱਨਓਸੀ ਖ਼ਤਮ ਕਰਨ ਦੇ ਐਲਾਨ ਵਿੱਚ ਕਿੰਨੀ 'ਕੁ ਸੱਚਾਈ ?
ਪੈਪਰਾ ਐਕਟ ਵਿੱਚ ਪੰਜਾਬ ਸਰਕਾਰ ਨੇ ਕਿਉਂ ਕੀਤੀ ਸੋਧ ?
ਆਰਟੀਆਈ ਐਕਟੀਵਿਸਟ ਹੀਰਾ ਸਿੰਘ ਨਾਲ ਵਿਸ਼ੇਸ਼ ਗੱਲਬਾਤ
ਸੀਮਤ ਸਮੇਂ ਦਿੱਤੀ ਜਾਵੇਗੀ ਐੱਨਓਸੀ ਤੋਂ ਛੋਟ
ਸੇਲ ਡੀਡ ਲਈ ਐੱਨਓਸੀ ਅੱਜ ਵੀ ਲਾਗੂ ਹੀਰਾ ਸਿੰਘ

07/06/2024
01/02/2024
Photos from Sukhbir Singh Badal's post 15/11/2023
Photos from Kulwant Singh Tibba's post 18/10/2023

ਸਾਡੀ ਧੀ ਰਮਨਦੀਪ ਕੌਰ ਨੇ ਜੱਜ ਬਣ ਕੇ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਮੈਨੂੰ ਮਾਣ ਹੈ ਕਿ ਅਸੀਂ ਉਸ ਸਮੇਂ ਪਰਿਵਾਰ ਨਾਲ ਖੜ੍ਹੇ ਜਦੋਂ ਲੋਕ ਟਿੱਚਰਾਂ ਕਰਦੇ ਸੀ ਕਿ ਦੇਖ ਲਵਾਂਗੇ ਜਦੋਂ ਇਹ ਜੱਜ ਬਣੇਗੀ।ਜੱਜ ਦੀ ਤਿਆਰੀ ਲਈ 50 ਹਜ਼ਾਰ ਰੁਪਏ ਦੀ ਕੀਤੀ ਆਰਥਿਕ ਮੱਦਦ ਤੇ ਕਈ ਜਾਣਕਾਰ ਮੇਰੇ ਨਾਲ ਗੁੱਸੇ ਵੀ ਹੋਏ ਕਿ ਸਾਡੀ ਸਹਾਇਤਾ ਕਿਉਂ ਨਹੀਂ ਕੀਤੀ ਪਰ ਅਸੀਂ ਰਮਨਦੀਪ ਅੰਦਰ ਮੰਜ਼ਿਲ ਪ੍ਰਾਪਤੀ ਲਈ ਜਨੂੰਨ ਦੇਖਿਆ ਸੀ। ਮੈਂ ਇਸ ਧੀ ਤੋਂ ਇਹ ਵਾਅਦਾ ਲਿਆ ਕਿ ਭਵਿੱਖ ਵਿੱਚ ਲੋੜਵੰਦ ਪਰਿਵਾਰਾਂ ਦੇ ਧੀਆਂ ਪੁੱਤਾਂ ਦੀ ਮੱਦਦ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਹੈ।
ਮੇਰੇ ਦੋਸਤ ਮਿਸਤਰੀ ਨਾਹਰ ਸਿੰਘ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਨੂੰ ਮੁਬਾਰਕਬਾਦ।
- ਕੁਲਵੰਤ ਸਿੰਘ ਟਿੱਬਾ
Incharge : Hope For Mehal Kalan

17/10/2023

ਪਿਆਰੇ ਦੋਸਤੋ, ਕੁੱਝ ਸਮਾਂ ਕੱਢ ਕੇ ਮੇਰੀ ਇਸ ਇੰਟਰਵਿਓ ਨੂੰ ਜਰੂਰ ਸੁਣੋ ਤੇ ਅੱਗੇ ਸ਼ੇਅਰ ਕਰੋ ਤਾਂ ਕਿ ਮਜ਼ਦੂਰਾਂ ਦੇ ਹੱਕ ਦੀ ਆਵਾਜ਼ ਸਰਕਾਰ ਤੱਕ ਪੁੱਜ ਸਕੇ।
ਕੁਲਵੰਤ ਸਿੰਘ ਟਿੱਬਾ
In Charge Hope For Mehal Kalan
www.kulwantsinghtibba.com

Photos from Kulwant Singh Tibba's post 02/10/2023

ਪਿੰਡ ਵਜੀਦਕੇ ਕਲਾਂ ਵਿਖੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਸੁਖਵਿੰਦਰ ਸਿੰਘ ਸੁੱਖੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਮ੍ਰਿਤਕ ਸੁਖਵਿੰਦਰ ਦੀ ਦਾਦੀ ਅਮਰ ਕੌਰ ਅਤੇ ਪਿਤਾ ਕੇਵਲ ਸਿੰਘ ਦੋਵਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ। ਪੀੜਤ ਪਰਿਵਾਰ ਦੀ ਵਿੱਤੀ ਸਹਾਇਤਾ ਲਈ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨਾਲ ਤਾਲਮੇਲ ਕੀਤਾ ਅਤੇ ਖਸਤਾ ਹਾਲ ਮਕਾਨ, ਬਾਥਰੂਮ ਆਦਿ ਦੇ ਨਿਰਮਾਣ ਕਰਵਾਉਣ ਸਮੇਤ ਨੋ ਕਲੇਮ ਬੋਨਸ ਤਹਿਤ ਵਿੱਤੀ ਮੱਦਦ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ।
- ਕੁਲਵੰਤ ਸਿੰਘ ਟਿੱਬਾ
ਇੰਚਾਰਜ : ਹੋਪ ਫਾਰ ਮਹਿਲ ਕਲਾਂ
www.kulwantsinghtibba.com

Photos from Kulwant Singh Tibba's post 22/09/2023

ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ "ਹੋਪ ਫ਼ਾਰ ਮਹਿਲ ਕਲਾਂ" ਵੱਲੋਂ ਸ਼ੁਰੂ ਕੀਤੀ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਚੁਹਾਨਕੇ ਕਲਾਂ ਵਿਖੇ ਮੀਟਿੰਗ ਕੀਤੀ ਗਈ। ਲੋਕ ਹਿੱਤਾਂ ਲਈ ਸਾਡੀ ਟੀਮ ਹਮੇਸ਼ਾ ਯਤਨਸ਼ੀਲ ਰਹੇਗੀ, ਇਹੀ ਸਾਡਾ ਸੰਕਲਪ ਹੈ।
- ਕੁਲਵੰਤ ਸਿੰਘ ਟਿੱਬਾ
ਇੰਚਾਰਜ ਹੋਪ ਫਾਰ ਮਹਿਲ ਕਲਾਂ

www.kulwantsinghtibba.com

11/09/2023

ਸਰਦਾਰ ਇਕਬਾਲ ਸਿੰਘ ਝੂੰਦਾਂ ਜੀ ਨੂੰ ਸੰਗਰੂਰ ਲੋਕ ਸਭਾ ਇੰਚਾਰਜ ||
ਹਾਈਕਮਾਨ ਦਾ ਬਹੁਤ ਬਹੁਤ ਧੰਨਵਾਦ ।

30/08/2023
Want your business to be the top-listed Government Service in Sangrur?

Click here to claim your Sponsored Listing.

Location

Telephone

Address


VPO TIBBA
Sangrur
148025