01/12/2022
ਮਾਨਯੋਗ ਪ੍ਰਮੁੱਖ ਸਕੱਤਰ, ਜਲ ਸਰੋਤ ਵਿਭਾਗ,ਪੰਜਾਬ, ਮਾਨਯੋਗ ਨਿਗਰਾਨ ਇੰਜੀਨੀਅਰ ਆਈ. ਬੀ. ਸਰਕਲ ਪਟਿਆਲਾ ਅਤੇ ਕਾਰਜਕਾਰੀ ਇੰਜੀਨੀਅਰ ਸੰਗਰੂਰ ਮੰਡਲ ਆਈ. ਬੀ, ਸੰਗਰੂਰ ਅਤੇ ਉਪ ਕੁਲੈਕਟਰ ਸੰਗਰੂਰ ਜੀ ਵੱਲੋ ਸਿੰਚਾਈ ਰਕਬੇ ਵਿੱਚ ਵਾਧਾ ਕਰਨ ਹਿਤ ਅਤੇ ਜ਼ਿਮੀਂਦਾਰਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਲਈ ਪ੍ਰੇਰਿਤ ਕਰਨ ਲਈ ਜਾਰੀ ਕੀਤੀਆ ਜਾ ਰਹੀਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲੇਦਾਰ ਨਿਰਮਲ ਸਿੰਘ, ਪਟਵਾਰੀ ਰੁਪਿੰਦਰ ਸਿੰਘ, ਰਵੀ ਕੁਮਾਰ, ਅਤੇ ਬੂਟਾ ਸਿੰਘ ਵੱਲੋਂ ਮਿਤੀ 22-11-2022 ਨੂੰ ਪਿੰਡ ਥੰਮਨਗੜ ਦੇ ਜਿਮੀਦਾਰਾਂ ਨੂੰ ਨਹਿਰੀ ਖਾਲਾਂ ਦੀ ਸਾਂਭ ਸੰਭਾਲ ਅਤੇ ਨਹਿਰੀ ਪਾਣੀ ਦੀ
ਵੱਧ ਤੋਂ ਵੱਧ ਵਰਤੋਂ ਕਰਨ ਸਬੰਧੀ ਕੈਂਪ ਲਗਾਇਆ ਗਿਆ ਇਸ ਸਬੰਧੀ ਜ਼ਿਮੀਂਦਾਰਾ ਵਲੋ ਵੀ ਮਹਿਕਮਾ ਨਹਿਰ ਨੂੰ ਭਰਪੂਰ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ ਜੀ ।
ਮੋਘਾ ਨੰਬਰ 29400/TF ਤੇ ਨਹਿਰੀ ਪਾਣੀ ਦੇ ਵਾਧੇ ਹਿੱਤ ਲੱਗਭੱਗ 50 ਏਕੜ ਰਕਬੇ ਨੂੰ ਕਮਾਂਡ ਕਰਨ ਲਈ ਕੇਸ ਤਿਆਰ ਕੀਤਾ ਗਿਆ
01/12/2022
ਮਾਨਯੋਗ ਕਾਰਜਕਾਰੀ ਇੰਜੀਨੀਅਰ ਸੰਗਰੂਰ ਜੀ ਦੀ ਅਦਾਲਤ ਵਲੋਂ ਮੋਘਾ ਬੁਰਜੀ 59100 /R ਰਜ ਮਾਹੋਰਾਣਾ ਦਾ ਢਾਹਿਆ ਖਾਲ ਬਹਾਲ ਕੀਤਾ ਗਿਆ ਸੀ ਉਸ ਫੈਸਲੇ ਨੂੰ ਮੌਕੇ ਤੇ ਲਾਗੂ ਕੀਤਾ ਗਿਆ ਅਤੇ ਫੈਸਲੇ ਅਨੁਸਾਰ ਖਾਲ 1666 ਫੁਟ (7 ਕਿਲੇ) ਲੰਬਾਈ ਵਿੱਚ ਮੌਕੇ ਤੇ ਟੀਮ ਮਾਹੋਰਾਣਾ ਅਤੇ ਮੋਘੇ ਦੇ ਹਿੱਸੇਦਾਰਾਂ ਅਤੇ ਪਿੰਡ ਦੇ ਨੰਬਰਦਾਰ ਦੀ ਮੌਜੂਦਗੀ ਵਿੱਚ ਬਹਾਲ ਕੀਤਾ ਗਿਆ।
ਤੇਜਪਾਲ ਸਿੰਘ ਜਿਲੇਦਾਰ ਮਾਹੋਰਾਣਾ
ਸੰਗਰੂਰ ਮੰਡਲ ਆਈ ਬੀ
ਸੰਗਰੂਰ
01/12/2022
ਮਾਨਯੋਗਪ੍ਰਮੁੱਖ ਸਕੱਤਰ ਪੰਜਾਬ ਜੀ ਦੇ ਹੁਕਮਾਂ ਦੀ ਪਾਲਣਾ ਹਿੱਤ ਅਤੇ ਮਾਨਯੋਗ ਨਿਗਰਾਨ ਨਹਿਰ ਅਫਸਰ ਆਈ ਬੀ ਸਰਕਲ ਪਟਿਆਲਾ ਜੀ ਅਤੇ ਕਾਰਜਕਾਰੀ ਇੰਜੀਨੀਅਰ ਸੰਗਰੂਰ ਜੀ ਅਤੇ ਉਪ ਮੰਡਲ ਅਫਸਰ ਮਾਹੋਰਾਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੰਦ ਖਾਲਾ ਨੂੰ ਮੌਕੇ ਤੇ ਬਹਾਲ ਕਰਨ ਲਈ ਜਿਮੀਦਾਰਾਂ ਨੂੰ ਨਹਿਰੀ ਪਾਣੀ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਦੇ ਨਤੀਜੇ ਵਜੋਂ ਅਜ ਜਿਲੇਦਾਰੀ ਮਾਹੋਰਾਣਾ ਦੇ ਪਿੰਡ ਗੁਆਰਾ ਮੋਘਾ ਬੁਰਜੀ 31608 /R ਰਜ ਮਾਹੋਰਾਣਾ ਦਾ ਖਾਲ 5188 ਫੁਟ ( 1581 ਮੀਟਰ) ਮੌਕੇ ਤੇ ਕਿਸਾਨਾ ਦੇ ਸਹਿਯੋਗ ਨਾਲ ਬਹਾਲ ਕਰਵਾਇਆ ਗਿਆ ਅਤੇ 103 ਏਕੜ ਸੀਸੀਏ ਰਕਬਾ ਜੋ ਟਿਊਬਵੈੱਲ ਦੇ ਚਕ ਵਿੱਚੋਂ ਮੋਘੇ ਦੇ ਚੱਕ ਵਿੱਚ ਸ਼ਾਮਲ ਕੀਤਾ ਗਿਆ ਸੀ ਇਸ ਦੀ Connectivity ਨਹਿਰੀ ਚਕ ਨਾਲ ਜੋੜੀ ਗਈ। ਇਸ ਮੋਘੇ ਦੇ ਹਿੱਸੇਦਾਰਾਂ ਵਲੋਂ ਅੰਡਰਗਰਾਊਂਡ ਪਾਈਪ ਲਾਈਨ ਪਵਾਉਣ ਦੀ ਮੰਗ ਕੀਤੀ ਹੈ ਅਤੇ ਇਹ ਪਾਈਪ ਲਾਈਨ ਪਾਉਣ ਉਪਰੰਤ ਸਾਰਾ ਸੀਸੀਏ ਰਕਬਾ ਸਿੰਚਾਈ ਅਧੀਨ ਆਉਣ ਦੀ ਸੰਭਾਵਨਾ ਹੈ ਮੌਕੇ ਤੇ ਬਹਾਲ ਕੀਤੇ ਕਚੇ ਖਾਲਾ ਰਾਹੀ ਨਹਿਰੀ ਆਬਪਾਸ਼ੀ ਦੇ ਅੰਕੜੇ ਹਿਸੇਦਾਰਾਂ ਵਲੋ ਖਾਲ ਵਿੱਚ ਪਾਣੀ ਚਲਾਉਣ ਉਪਰੰਤ ਪਤਾ ਲਗੇਗਾ ਜੀ। ਇਸ ਮੌਕੇ ਹਲਕਾ ਪਟਵਾਰੀ ਮਨਪ੍ਰੀਤ ਸਿੰਘ ਅਤੇ ਟੀਮ ਮਾਹੋਰਾਣਾ ਮੌਜੂਦ ਸੀ।
ਤੇਜਪਾਲ ਸਿੰਘ
ਜਿਲੇਦਾਰ ਮਾਹੋਰਾਣਾ
01/12/2022
ਮਾਨਯੋਗ ਪ੍ਰਮੁੱਖ ਸਕੱਤਰ, ਜਲ ਸਰੋਤ ਵਿਭਾਗ,ਪੰਜਾਬ, ਮਾਨਯੋਗ ਨਿਗਰਾਨ ਇੰਜੀਨੀਅਰ ਆਈ. ਬੀ. ਸਰਕਲ ਪਟਿਆਲਾ ਅਤੇ ਕਾਰਜਕਾਰੀ ਇੰਜੀਨੀਅਰ ਸੰਗਰੂਰ ਮੰਡਲ ਆਈ. ਬੀ, ਸੰਗਰੂਰ ਅਤੇ ਉਪ ਕੁਲੈਕਟਰ ਸੰਗਰੂਰ ਜੀ ਵੱਲੋ ਸਿੰਚਾਈ ਰਕਬੇ ਵਿੱਚ ਵਾਧਾ ਕਰਨ ਹਿਤ ਅਤੇ ਜ਼ਿਮੀਂਦਾਰਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਲਈ ਪ੍ਰੇਰਿਤ ਕਰਨ ਲਈ ਜਾਰੀ ਕੀਤੀਆ ਜਾ ਰਹੀਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲੇਦਾਰ ਨਿਰਮਲ ਸਿੰਘ,ਪਟਵਾਰੀ ਬੂਟਾ ਸਿੰਘ, ਪਟਵਾਰੀ ਹਰਵਿੰਦਰ ਸਿੰਘ ਅਤੇ ਪਟਵਾਰੀ ਗੁਰਸੇਵਕ ਸਿੰਘ ਵੱਲੋਂ ਮਿਤੀ 01-12-2022 ਨੂੰ ਪਿੰਡ ਕੋਟਦੁਨਾ ਦੇ ਮੋਘਾ ਨੰਬਰ 23084/L ਤੇ ਲੱਗਭੱਗ 500 ਫੁੱਟ ਜਿਮੀਦਾਰਾਂ ਦੀ ਸਹਿਮਤੀ ਨਾਲ ਖਾਲ ਬਹਾਲ ਕਰਵਾਇਆ ਗਿਆ । ਜਿਲੇਦਾਰੀ ਜੋਗਾ ਸਬ ਡਿਵੀਜ਼ਨ ਹਰੀਗੜ
18/11/2022
ਮਾਨਯੋਗ ਪ੍ਰਮੁੱਖ ਸਕੱਤਰ ਜੀ ਦੇ ਹੁਕਮਾਂ ਦੀ ਪਾਲਣਾ ਹਿੱਤ ਅਤੇ ਨਿਗਰਾਨ ਇੰਜੀਨੀਅਰ ਸਰਕਲ ਆਈ ਬੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਕਾਰਜਕਾਰੀ ਇੰਜਨੀਅਰ ਸੰਗਰੂਰ ਜੀ ਅਤੇ ਉਪ ਮੰਡਲ ਅਫਸਰ ਮਾਹੋਰਾਣਾ ਜੀ ਦੀ ਅਗਵਾਈ ਵਿੱਚ ਅਜ ਮਿਤੀ 11-11-22 ਨੂੰ ਨਹਿਰੀ ਵਿਭਾਗ ਦੀ ਜ਼ਮੀਨ ਰਦ ਮਾਈਨਰ 48500/R ਰਜ ਮਾਹੋਰਾਣਾ ਦੀ ਜਮੀਨ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਕੇ 13037 ਫੁੱਟ ਲੰਬਾਈ ਲਗਭਗ 4 ਕਿਲੋਮੀਟਰ ਜੋ ਕਿ ਪਿਛਲੇ 60 ਸਾਲਾਂ ਤੋਂ ਨਜਾਇਜ਼ ਕਬਜੇ ਵਿੱਚ ਸਨ ਨੂੰ ਨਜਾਇਜ਼ ਕਬਜੇ ਤੋਂ ਛੁਡਵਾਇਆ ਗਿਆ ਅਤੇ ਮੌਕੇ ਤੇ ਕਬਜਾ ਲੈ ਲਿਆ ਗਿਆ ਹੈ ਇਸ ਰਦ ਮਾਈਨਰ ਨੂੰ ਮੁੜ ਸੁਰਜੀਤ ਕਰਕੇ ਲਗਭਗ 2100 ਏਕੜ ਰਕਬੇ ਨੂੰ ਨਹਿਰੀ ਸੀਸੀਏ ਅਧੀਨ ਲਿਆਕੇ ਪਿੰਡਾਂ ਨੂੰ ਨਹਿਰੀ ਪਾਣੀ ਦੇਣ ਲਈ ਹਲਕਾ ਮਾਹੋਰਾਣਾ ਦੇ ਪਟਵਾਰੀ ਮਨਪ੍ਰੀਤ ਸਿੰਘ ਵਲੋਂ ਚੱਕਬੰਦੀ ਤਿਆਰ ਕੀਤੀ ਜਾ ਰਹੀ ਹੈ ਜੋ ਅੰਤਿਮ ਪੜਾਅ ਤੇ ਹੈ ।
ਤੇਜਪਾਲ ਸਿੰਘ ਬੈਨੀਪਾਲ
ਜਿਲੇਦਾਰ ਮਹੋਰਾਣਾ
ਸੰਗਰੂਰ ਡਵੀਜ਼ਨ
18/11/2022
ਮਾਣਯੋਗ ਪ੍ਰਮੁੱਖ ਸੱਕਤਰ ਜਲ ਸਰੋਤ ਵਿਭਾਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਮਿਤੀ 14-11-2022 ਨੂੰ ਹਰੀਗੜ੍ਹ ਰੈਸਟ ਹਾਊਸ ਵਿਖੇ ਜਿਲੇਦਾਰੀ ਸੰਗਰੂਰ/ਸੁਨਾਮ/ਲੌਂਗੋਵਾਲ/ਸੇਖਾ ਦਾ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਅਗਵਾਈ ਕਾਰਜਕਾਰੀ ਇੰਜੀਨੀਅਰ ਸ਼੍ਰੀ ਸੁਖਜੀਤ ਸਿੰਘ, ਡਿਪਟੀ ਕੁਲੈਕਟਰ ਸ਼੍ਰੀ ਅਰੁਣ ਕੁਮਾਰ ਜੀ ਵਲੋਂ ਕੀਤੀ ਗਈ । ਇਸ ਕੈਂਪ ਵਿੱਚ CCA ਰਕਬਾ ਵਧਾਉਣ ਅਤੇ ਬੰਦ/ਢਹਿ ਚੁੱਕੇ ਖਾਲਾਂ ਨੂੰ ਮੁੜ ਚਾਲੂ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਰੇਕ ਹਲਕਾ ਪਟਵਾਰੀ ਨੂੰ ਇੱਕ ਮੋਘੇ ਦੇ ਚੱਕ ਵਿੱਚ ਬੰਦ/ਢਹਿ ਚੁੱਕੇ ਖਾਲਾਂ ਨੂੰ ਮੁੜ ਚਾਲੂ ਕਰਨ ਸਬੰਧੀ ਟੀਚਾ ਦਿੱਤਾ ਗਿਆ ਤਾਂ ਜੌ CCA ਰਕਬਾ ਵਧਾਇਆ ਜਾ ਸਕੇ ।
18/11/2022
ਮਾਨਯੋਗ ਪ੍ਰਮੁੱਖ ਸਕੱਤਰ ਜੀ ਦੇ ਹੁਕਮਾ ਦੀ ਪਾਲਣਾ ਕਰਦੇ ਹੋਏ ਜ਼ਿਲੇਦਾਰੀ ਸੰਗਰੂਰ ਐਟ ਲੱਡਾ ਵੱਲੋਂ ਮਾਨਯੋਗ ਕਾਰਜਕਾਰੀ ਇੰਜੀਨੀਅਰ ਸੰਗਰੂਰ ਅਤੇ ਉੱਪ ਮੰਡਲ ਅਫ਼ਸਰ ਲੱਡਾ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਪਿੰਡ ਮਦੇਵੀ ਅਤੇ ਪਿੰਡ ਬੁਰਜ ਦੇ ਲੋਕਾਂ ਦੀ ਮੰਗ ਤੇ ਪਿੰਡ ਵਿਚ ਨਹਿਰੀ ਪਾਣੀ ਪਹੁੰਚਾਉਣ ਲਈ ਤੇ ਸੀਸੀਏ ਰਕਬਾ ਵਧਾਉਣ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਦੇ ਵਾਸੀਆਂ ਦੀਆਂ ਮੰਗਾਂ ਸੁਣ ਕੇ ਉਹਨਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਧੋ ਵੱਧ ਸੁਚਾਰੂ ਢੰਗ ਨਾਲ ਨਹਿਰੀ ਪਾਣੀ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਗਿਆ। ਇਸ ਸਮੇ ਜ਼ਿਲੇਦਾਰ ਸੰਤੋਸ਼ ਕੁਮਾਰ ਤੇ, ਏ ਆਰ ਸੀ ਹਾਕਮ ਸਿੰਘ ਜੀ ਸਮੇਤ ਜ਼ਿਲੇਦਾਰੀ ਦੇ ਕਈ ਪਟਵਾਰੀ ਵੀ ਮੌਜੂਦ ਸਨ।
18/11/2022
ਮਾਨਯੋਗ ਪ੍ਰਮੁੱਖ ਸਕੱਤਰ ਜੀ ਦੇ ਹੁਕਮਾ ਦੀ ਪਾਲਣਾ ਕਰਦੇ ਹੋਏ ਜ਼ਿਲੇਦਾਰੀ ਲੌਂਗੋਵਾਲ ਵੱਲੋਂ ਮਾਨਯੋਗ ਕਾਰਜਕਾਰੀ ਇੰਜੀਨੀਅਰ ਸੰਗਰੂਰ ਅਤੇ ਉੱਪ ਮੰਡਲ ਅਫ਼ਸਰ ਲੱਡਾ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਮੰਡਲ ਨਹਿਰ ਅਫ਼ਸਰ ਸੰਗਰੂਰ ਜੀ ਦੀ ਅਗਵਾਈ ਵਿੱਚ ਅੱਜ ਮਿਤੀ 12-11-2022 ਨੂੰ ਪਿੰਡ ਹੀਰੋ ਕਲਾਂ ਦੇ ਲੋਕਾਂ ਦੀ ਨਹਿਰੀ ਪਾਣੀ ਦੀ ਮੰਗ ਤੇ ਸੀਸੀਏ ਰਕਬਾ ਵਧਾਉਣ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਦੇ ਵਾਸੀਆਂ ਦੀਆਂ ਮੰਗਾਂ ਸੁਣ ਕੇ ਉਹਨਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਧੋ ਵੱਧ ਸੁਚਾਰੂ ਢੰਗ ਨਾਲ ਨਹਿਰੀ ਪਾਣੀ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਗਿਆ। ਇਸ ਸਮੇ ਜ਼ਿਲੇਦਾਰ ਕੁਲਵੰਤ ਸਿੰਘ, ਹਲਕਾ ਪਟਵਾਰੀ ਜਸਪਾਲ ਸਿੰਘ ਮਾਨ ਸਮੇਤ ਜ਼ਿਲੇਦਾਰੀ ਦੇ ਕਈ ਪਟਵਾਰੀ ਵੀ ਮੌਜੂਦ ਸਨ। ਇਸ ਕੈਂਪ ਦੇ ਦੌਰਾਨ ਮੰਡਲ ਨਹਿਰ ਅਫ਼ਸਰ ਸੰਗਰੂਰ ਜੀ ਵੱਲੋਂ ਹੀਰੋ ਕਲਾਂ ਰੈਸਟ ਹਾਊਸ ਦਾ ਮੌਕਾ ਦੇਖਿਆ ਗਿਆ ਅਤੇ ਮਹਿਕਮਾ ਨਹਿਰ ਦੀ ਜਮੀਨ ਉਪਰੋ ਨਾਜਾਇਜ਼ ਕਬਜ਼ਾ ਹਟਾਉਣ ਲਈ ਜ਼ਿਮੀਂਦਾਰਾ ਨੂੰ ਪਾਬੰਦ ਕੀਤਾ ਗਿਆ।
11/11/2022
ਮਾਈਨਰ ਨੰਬਰ 1 ਰਜ ਬਰਨਾਲਾ ਮੋਘਾ ਬੁਰਜੀ 4912/ L ਦਾ ਢਾਹਿਆ ਖਾਲ ਮੌਕੇ ਤੇ ਕਾਰਜਕਾਰੀ ਇੰਜੀਨੀਅਰ ਸੰਗਰੂਰ ਜੀ ਵਲੋ ਬੀਡੀਪੀਉ ਧੂਰੀ ਜੀ ਦੇ ਸਹਿਯੋਗ ਨਾਲ ਮਨਰੇਗਾ ਤਹਿਤ ਬਹਾਲ ਕਰਵਾਉਣ ਲਈ ਮਿਤੀ 02/11/22 ਨੂੰ ਮੌਕੇ ਤੇ ਜਾਕੇ ਇਸ ਖਾਲ ਨੂੰ ਬਹਾਲ ਕਰਵਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਸਨ ਜਿਨਾ ਦੀ ਪਾਲਣਾ ਹਿੱਤ ਅਜ ਮਿਤੀ 09-11-22 ਨੂੰ ਇਸ ਖਾਲ ਨੂੰ ਮੌਕੇ ਤੇ ਬਹਾਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਮੌਕੇ ਬੀਡੀਪੀਉ ਧੂਰੀ ਦੀ ਟੀਮ ਅਤੇ ਸ਼ੈਕਸ਼ਨ ਮਾਹੋਰਾਣਾ ਦੀ ਟੀਮ ਪੁਸ਼ਪਿੰਦਰ ਸ਼ਰਮਾ ਹਲਕਾ ਪਟਵਾਰੀ ਦੀ ਅਗਵਾਈ ਵਿੱਚ ਮੌਜੂਦ ਸੀ
ਜਿਲੇਦਾਰ ਮਾਹੋਰਾਣਾ
11/11/2022
ਮਾਈਨਰ ਨੰਬਰ 1 ਰਜ ਬਰਨਾਲਾ ਮੋਘਾ ਬੁਰਜੀ 4912/ L ਦਾ ਢਾਹਿਆ ਖਾਲ ਮੌਕੇ ਤੇ ਕਾਰਜਕਾਰੀ ਇੰਜੀਨੀਅਰ ਸੰਗਰੂਰ ਜੀ ਵਲੋ ਬੀਡੀਪੀਉ ਧੂਰੀ ਜੀ ਦੇ ਸਹਿਯੋਗ ਨਾਲ ਮਨਰੇਗਾ ਤਹਿਤ ਬਹਾਲ ਕਰਵਾਉਣ ਲਈ ਮਿਤੀ 02/11/22 ਨੂੰ ਮੌਕੇ ਤੇ ਜਾਕੇ ਇਸ ਖਾਲ ਨੂੰ ਬਹਾਲ ਕਰਵਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਸਨ ਜਿਨਾ ਦੀ ਪਾਲਣਾ ਹਿੱਤ ਅਜ ਮਿਤੀ 10-11-22 ਨੂੰ ਇਸ ਖਾਲ ਨੂੰ ਮੌਕੇ ਤੇ ਬਹਾਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਮੌਕੇ ਬੀਡੀਪੀਉ ਧੂਰੀ ਦੀ ਟੀਮ ਅਤੇ ਸ਼ੈਕਸ਼ਨ ਮਾਹੋਰਾਣਾ ਦੀ ਟੀਮ ਮੌਜੂਦ ਸੀ
ਤੇਜਪਾਲ ਸਿੰਘ ਬੈਨੀਪਾਲ
ਜਿਲੇਦਾਰ ਮਾਹੋਰਾਣਾ
ਸੰਗਰੂਰ ਮੰਡਲ ਆਈ ਬੀ
ਸੰਗਰੂਰ