G.K.Singh Dhaliwal

G.K.Singh Dhaliwal

Share

This page is a medium for me to share my life's, interesting places I visit and history associated with us, our religions,regions and nation.

Photos from G.K.Singh Dhaliwal's post 16/11/2021

ਮੱਘਰ ਮਹੀਨੇ ਦੀ ਸੰਗਰਾਂਦ ਤੇ ਵਿਸੇਸ਼--:
............................................... ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ।।
ਤਿੰਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ।।
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ।।
ਸਾਧ ਜਨਾ ਤੇ ਬਾਹਰੀ ਸੇ ਰਹਿ ਇਕੇਲੜੀਆਹ ।।
ਅੰਗ 135
ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਾਰਹ- ਮਾਹਾ ਮਾਂਝ ਦੀ ਇਸ ਪਾਵਨ ਪਾਓੜੀ ਦੇ ਮਾਧਿਅਮ ਦੁਆਰਾ ਮੱਘਰ ਮਹੀਨੇ ਦੀ ਰੁੱਤ ਅਤੇ ਇਸ ਨਾਲ ਜੁੜੇ ਸਭਿਆਚਾਰ ਦੇ ਪ੍ਥਾਏ ਮਨੁੱਖ-ਮਾਤਰ ਨੂੰ ਮਨੁਖਾ ਜੀਵਨ ਰੂਪੀ ਮੱਘਰ ਮਹੀਨਾ ਪ੍ਰਭੂ ਦੇ ਨਾਮ- ਸਿਮਰਨ ਅਤੇ ਸ਼ੁਭ ਅਮਲਾਂ ਦੁਆਰਾ ਸਫਲ ਕਰਨ ਦਾ ਮਾਰਗ ਦਰਸਾਉਂਦੇ ਹਨ।ਓਨਾਂ ਦਾ ਫੁਰਮਾਨ ਹੈ ਕਿ ਮੱਘਰ ਮਹੀਨੇ ਦੀ ਠੰਡੀ ਮਿੱਠੀ ਬਹਾਰ ਵਿਚ ਜਿਹੜੇ ਜੀਵ ਪਰਮੇਸ਼ਰ ਨਾਲ ਜੁੜਦੇ ਹਨ ਓਹਨਾ ਨੂੰ ਪ੍ਰਭੂ ਮੇਲ ਅਤੇ ਸੋਭਾ ਪ੍ਰਾਪਤ ਹੁੰਦੀ ਹੈ।
ਮੱਘਰ ਦੀ ਸੰਗਰਾਂਦ ਨਾਲ ਅਜ ਸ਼ੁਰੂ ਹੋਏ ਇਸ ਮਹੀਨੇ ਦਾ ਉਤਰੀ ਭਾਰਤ ਦੇ ਆਰਥਿਕ ਅਤੇ ਸਮਾਜਿਕ ਜੀਵਨ ਵਿਚ ਬਹੁਤ ਮਹੱਤਵ ਹੈ। ਸਾਉਣੀ ਦੀ ਫਸਲ ਚੁਕਣ ਉਪਰੰਤ ਹਾੜੀ ਦੀਆਂ ਜਿਨਸਾਂ ਖੇਤਾਂ ਵਿਚ ਪੁੰਗਰਦੀਆਂ ਨਜਰ ਆਉਣ ਲਗ ਜਾਂਦੀਆਂ ਹਨ। ਕਿਸਾਨਾਂ ਦਾ ਬੀਜ-ਬਿਜਾਈ ਦਾ ਮਹਤਵਪੂਰਣ ਕੰਮ ਨਿਬੜ ਜਾਂਦਾ ਹੈ।ਪਸ਼ੂਆਂ ਦੇ ਹਰੇ-ਚਾਰੇ ਨੂੰ ਵਧਦਾ ਵੇਖ ਕਿਸਾਨ ਖੁਸ਼ ਹੁੰਦਾ ਹੈ ਕਿਓਂਕਿ ਪੇਂਡੂ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਰੋਟੀ ਪਾਣੀ ਇਸ ਨਾਲ ਹੀ ਜੁੜੀ ਹੋਈ ਹੈ। ਖੇਤੀ -ਬਾੜੀ ਦੇ ਕੰਮਾਂ ਤੋਂ ਵਿਹਲਾ ਹੋ ਕੇ ਹੀ ਕਿਸਾਨ ਮੱਘਰ ਮਹੀਨੇ ਵਿਆਹ ਸ਼ਾਦੀਆਂ ਦੇ ਰੁਝੇਵੇਂ ਵਲ ਰੁਖ ਕਰਦਾ ਹੈ। ਅਗੋਂ ਇਕ ਮਹੀਨੇ ਨੂੰ ਪੋਹ ਦਾ ਸਖਤ ਮੌਸਮ ਇੰਨਾਂ ਕਾਰਜਾਂ ਲਈ ਡਾਢਾ ਹੋ ਜਾਂਦਾ ਹੈ।ਇਸ ਤੋਂ ਪਹਿਲਾ ਕੱਤਕ ਮਹੀਨੇ 'ਚ ਖੇਤੀ ਦੇ ਰੁਝੇਵੇਂ ਹੀ ਐਨੇ ਹੁੰਦੇ ਨੇ ਕਿ ਹੋਰ ਕੁਝ ਸੁਝਦਾ ਈ ਨੀ। ਖੇਤੀ ਕਨੂੰਨਾਂ ਦੇ ਵਿਰੋਧ ਵਿਚ ਰੋਸ ਧਰਨਿਆਂ ਨੇ ਕਿਸਾਨਾਂ/ਮਜਦੂਰਾਂ ਦੀ ਮਤ ਮਾਰ ਰਖੀ ਹੈ। ਕਰੋਨਾ ਅਤੇ ਖੇਤੀ ਮਾਰੂ ਮਹੌਲ ਕਾਰਨ ਕਿਸਾਨ ਸੜਕਾਂ ,ਟੌਲ ਪਲਾਜਿਆ ਤੇ ਬੈਠੇ ਓਸ ਦਿਨ ਨੂੰ ਕੋਸ ਰਹੇ ਹਨ ਜਿਸ ਦਿਨ ਰਬ ਵਲੋਂ ਕੰਮਾਂ ਦੀ ਵੰਡ ਵੇਲੇ ਮੋਢੇ ਤੇ ਪੰਜਾਲੀ ਰਖ ਕਿਸਾਨ ਅੱਗੇ ਹੋ ਤੁਰਿਆ ਸੀ।
ਮੱਘਰ ਮਹੀਨੇ ਦੌਰਾਨ ਆਉਣ ਵਾਲੇ ਠੰਡੇ ਮੌਸਮ ਦਾ ਇੰਤਜ਼ਾਮ ਵੀ ਕਰ ਲਿਆ ਜਾਂਦਾ ਹੈ। ਕਮਾਦ ਗੁੜ ਬਨਾਓਣ ਲਈ ਤਿਆਰ ਹੋਣ ਕਾਰਣ ਹਰ ਪਿੰਡ ਵਿਚ ਘੁਲਾੜੀ (cane crusher) ਚਾਲੂ ਹੋ ਜਾਂਦੀ ਹੈ। ਭਾਵੇਂ ਮੰਡੀਕਰਨ ਨੇ ਪੇਂਡੂਆਂ ਦੀ ਗੁੜ ਤੇ ਨਿਰਭਰਤਾ ਘਟਾ ਦਿਤੀ ਹੈ ਪਰ ਅਜੇ ਵੀ ਘਰ ਦੇ ਗੁੜ ਦੀ ਬਰਕਤ ਸਮਝੀ ਜਾਂਦੀ ਹੈ। ਆਉਣ ਵਾਲੇ ਲੋਹੜੀ ਦੇ ਤਿਓਹਾਰ ਲਈ ਇਸ ਨੂੰ ਸ਼ੁਭ ਸਮਝਿਆ ਜਾਂਦਾ ਹੈ। ਇਸੇ ਮੌਸਮ ਵਿਚ ਹੀ ਤਿਲਾਂ ਤੋਂ ਪਿੰਨੀਆਂ ਬਣਾ ਕੇ ਸੌਗਾਤ ਵਜੋਂ ਰਿਸ਼ਤੇਦਾਰਾਂ ਨੂੰ ਭੇਜੀਆਂ ਜਾਂਦੀਆਂ ਹਨ। ਉਂਝ ਹਰੀ ਕਰਾਂਤੀ ਨੇ ਇਹ ਸਾਰਾ ਕੁਸ਼ ਚੰਗਾ ਕਿਸਾਨਾਂ ਦੇ ਮੂੰਹੋਂ ਖੋਹ ਲਿਆ ਹੈ ਅਤੇ ਮੰਡੀ ਨੇ ਘਰ ਬਨਣ ਵਾਲੀ ਹਰ ਦੇਸੀ ਅਤੇ ਚੰਗੀ ਵਸਤੂ ਨੂੰ ਖਤਮ ਕਰ ਦਿਤਾ ਹੈ।
ਮੱਘਰ ਮਹੀਨੇ ਬਾਗਾਂ ਵਿਚ ਲਗੇ ਕਿੰਨੂ ਅਤੇ ਮੌਸੰਮੀ ਦੇ ਫਲ ਬਹੁਤ ਖੂਬਸੂਰਤ ਲਗਦੇ ਨੇ। ਠੰਡ ਨਾਲ ਹੌਲੀ ਹੌਲੀ ਇੰਨਾਂ ਚ ਮਿਠਾਸ ਘੁਲਣ ਨਾਲ ਖਾਣ ਯੋਗ ਹੋ ਜਾਂਦੇ ਹਨ। ਕਿਸਾਨਾਂ ਦੇ ਘਰ ਸਰੋਂ ਦਾ ਸਾਗ ,ਮੇਥੇ,ਧਨੀਆ, ਪਾਲਕ ਅਤੇ ਹੋਰ ਸਬਜੀਆਂ ਚੜਦੇ ਸਿਆਲ 'ਚ ਨਾ ਵਰਨਣਯੋਗ ਲੁਤਫ ਦਿੰਦੀਆਂ ਹਨ। ਘਰ ਦਾ ਮੱਖਣ,ਲੱਸੀ ਅਤੇ ਸਾਗ ਨਾਲ ਮੱਕੀ ਦੀ ਰੋਟੀ ਆਪਣਾ ਈ ਅਨੰਦ ਦਿੰਦੀ ਐ । ਦੁਨੀਆਂ ਦਾ ਕੋਈ ਖਾਣਾ ਪੰਜਾਬੀਆਂ ਲਈ ਇਸ ਤੋਂ ਵਧ ਕੇ ਨਹੀਂ ਹੈ। ਭਾਵੇਂ ਪਿਛਲੇ ਕੁਝ ਦਹਾਕਿਆਂ ਵਿਚ ਪੇਂਡੂ ਜ਼ਿੰਦਗੀ ਵਿਚ ਨਾ ਸਲਾਹੁਣਯੋਗ ਤਬਦੀਲੀ ਆਈ ਹੈ ਪਰ ਹੁਣ ਆਰਗੈਨਿਕ ਖੇਤੀ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਮੁੜ ਹੁਲਾਰਾ ਦਿਤਾ ਹੈ।
ਮੱਘਰ ਮਹੀਨੇ ਦੀਆਂ ਐਨੀਆਂ ਸਿਫਤਾਂ ਕਾਰਨ ਹੀ ਪੇਂਡੂ ਪਰਿਵਾਰਾਂ ਵਿਚ ਬਹੁਤ ਲੋਕਾਂ ਦਾ ਨਾਮ "ਮੱਘਰ ਸਿਓਂ ਜਾਂ ਮੱਘਰ ਖਾਨ" ਰਖਿਆ ਜਾਂਦਾ ਸੀ। ਇਹ ਸੋਹਣਾ ਪੰਜਾਬੀ ਸਭਿਆਚਾਰ ਲੋਪ ਨਾ ਹੋਵੇ, ਸਾਡੀ ਸਾਰਿਆਂ ਦੀ ਖਾਹਿਸ਼ ਹੈ ਅਤੇ ਅਜ ਅਸੀਂ ਸਾਰੇ ਸਾਲ ਭਰ ਤੋਂ ਦਿਲੀ ਦੀਆਂ ਬਰੂਹਾਂ ਤੇ ਬੈਠੇ ਕਿਰਤੀ ਕਿਸਾਨਾਂ ਦੇ ਅੰਦੋਲਨ ਦੀ ਕਾਮਯਾਬੀ ਲਈ ਅਰਦਾਸ ਵਿਚ ਸ਼ਾਮਲ ਹੁੰਦੇ ਹਾਂ।

Photos from G.K.Singh Dhaliwal's post 05/11/2021

ਦੀਵਾਲੀ ਦੇ ਦੀਵੇ ਅਤੇ ਲੋਅ ਪਿਛੇ ਇਤਿਹਾਸਕ ਅਤੇ ਮਿਥਿਹਾਸਕ ਕਹਾਣੀ ਸਾਡੇ ਸਾਰਿਆਂ ਦੇ ਮਨਾ ਤੇ ਡੂੰਘੀ ਉਕਰੀ ਹੋਈ ਐ। ਛੋਟੇ ਹੁੰਦਿਆਂ ਤੋਂ ਇਹੀ ਇਕ ਤਿਓਹਾਰ ਹੈ ਜਿਹਦੀ ਅਸੀਂ ਬੇਸਬਰੀ ਨਾਲ ਉਡੀਕ ਕਰਦੇ ਰਹੇ ਆਂ।ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਦੀਵੇ, ਚੂੰਗੜੇ ਬਨਾਉਣ ਵਾਲੀ ਸਾਡੇ ਪਿੰਡ ਦੀ ਘਮਿਆਰਾਂ ਦੀ ਸੋਹਣੀ ਜਹੀ ਕੁੜੀ ਬਸ਼ੀਰਾਂ ਦੀ ਮਾਂ ਟੋਕਰਾ ਭਰ ਕੇ ਸਾਡੀ ਬੇ ਜੀ ਕੋਲ ਲਿਆਓਂਦੀ ਤੇ ਮੁੰਹ ਮੰਗੇ ਦਾਣੇ ਲੈ ਜਾਂਦੀ। ਕਿੰਨੇ ਵਰੇ ਇਹ ਸਿਲਸਲਾ ਚਲਦਾ ਰਿਹਾ।
ਅਜ ਚੰਡੀਗੜ੍ਹ ਮੈਂ ਵੇਖਿਆ ਕਿ ਦੀਵੇ ਬਨਾਉਣ ਵਾਲੇ ਮਾਯੂਸ ਨਜ਼ਰ ਆ ਰਹੇ ਸਨ। ਵਿਦੇਸ਼ੀ ਲੜੀਆਂ ਅਤੇ ਚੀਨੀ ਚੀਜਾਂ ਨੇ ਸਾਡੇ ਦਸਤਕਾਰਾਂ ਨੂੰ ਨਿਹੱਥੇ ਕਰ ਦਿਤਾ। ਕੀ ਦੀਵੇ ਬਨਾਉਣ ਵਾਲੇ ਖੂਬਸੂਰਤ ਹਥਾਂ ਦੀ ਅਸੀਂ ਪਰਵਾਹ ਕੀਤੀ? ਕੀ ਘਿਓ ਦੇ ਦੀਵੇ ਬਾਲਣ ਵਾਲੇ ਅਯੁੱਧਿਆ ਵਾਸੀਆਂ ਨੇ ਸੋਚਿਆ ਹੋਵੇਗਾ ਕਿ ਇਕ ਦਿਨ ਇੰਨਾਂ ਦੀਵਿਆਂ ਵਿਚ ਸਰੋਂ ਦਾ ਤੇਲ ਵੀ ਖਤਮ ਹੋ ਜਾਣਾ। ਆਪਣੀ ਅਮੀਰ ਸੰਸਕ੍ਰਿਤੀ ਦੀਆਂ ਬੇਜੋੜ ਪਰੰਪਰਾਵਾਂ ਨੂੰ ਜਰੂਰ ਜਿਊਂਦਾ ਰੱਖਣਾ ਚਾਹੀਦੈ।
ਗੁਰੂ ਹਰਗੋਬਿੰਦ ਸਾਹਿਬ 1619 ਵਿਚ ਅਜ ਦੇ ਦਿਨ ਅੰਮ੍ਰਿਤਸਰ ਹਰਮਿੰਦਰ ਸਾਹਿਬ ਵਿਚ ਗਵਾਲੀਅਰ ਦੇ ਕਿਲੇ ਵਿਚੋਂ ਰਿਹਾਅ ਹੋ ਕੇ ਪਹੁੰਚੇ ਸਨ। ਸਿਖ ਸੰਗਤਾਂ ਨੇ ਪੂਰੇ ਜੋਸ਼ ਨਾਲ ਘਿਓ ਦੇ ਦੀਵੇ ਬਾਲ ਕੇ ਖੁਸ਼ੀ ਮਨਾਈ ਸੀ। ਗੁਰੂ ਸਾਹਿਬ ਨੇ 52 ਹੋਰ ਬੰਦੀ ਰਾਜਿਆਂ ਨੂੰ ਜਹਾਂਗੀਰ ਦੇ ਜੁਲਮਾਂ ਦੀ ਜੇਲ ਵਿਚੋਂ ਰਿਹਾ ਕਰਵਾ ਕੇ ਵੱਡਾ ਪਰਉਪਕਾਰ ਕੀਤਾ ਸੀ।ਹਿੰਦੋਸਤਾਨ ਦੀ ਤਵਾਰੀਖ ਨੂੰ ਮੀਰੀ ਪੀਰੀ ਦੇ ਸਿਧਾਂਤ ਨੇ ਨਵਾਂ ਮੋੜ ਦਿਤਾ ਅਤੇ ਕੁਸ਼ ਹੀ ਸਮੇਂ ਵਿਚ ਅਨੰਦਪੁਰ ਸਾਹਿਬ ਵਿਖੇ ਓਹਨਾਂ ਦੇ ਪੋਤੇ ਨੇ ਖਾਲਸਾ ਸਾਜਣ ਨਾਲ ਜ਼ਮਹੂਰੀਅਤ ਨਿਜ਼ਾਮ ਦੀ ਨੀਹ ਰਖੀ। ਅਮਰੀਕਾ ,ਫਰਾਂਸ ਅਤੇ ਯੂਰਪ ਦੇ ਲੋਕਤੰਤਰ ਨੇ ਆਪਣਾ ਅਧਾਰ ਅਨੰਦਪੁਰ ਸਾਹਿਬ ਤੋਂ ਗ੍ਰਹਿਣ ਕੀਤਾ।ਐਡੀ ਵਡੀ ਤਬਦੀਲੀ ਲਈ ਯੁਗ ਪਲਟਾਊ ਵਿਚਾਂਰਾਂ ਦਾ ਉਭਾਰ ਪਵਿਤਰ ਅਨੰਦਪੁਰ ਦੀ ਧਰਤੀ ਤੋਂ ਹੋਇਆ।
ਦੀਵਾਲੀ ਵਾਲੇ ਦਿਨ ਕੋਈ ਕਿਸਾਨ /ਮਜ਼ਦੂਰ ਆਪਣੀ ਆਰਥਿਕ ਮਜਬੂਰੀ ਦੀ ਬੇਬਸੀ ਵਿਚ ਨਿਰਾਸ਼ ਨਜ਼ਰ ਨਾ ਆਵੇ। ਕੋਈ ਮਿਹਨਤਕਸ਼ ਆਪਣੇ ਪਰਿਵਾਰ ਅਤੇ ਬੱਚਿਆਂ ਲਈ ਦੀਵਾਲੀ ਦੀ ਰੌਣਕ ਵਿਚ ਸ਼ਾਮਲ ਨਾ ਹੋਵੇ ਅਤੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਵੇ , ਇਹ ਸਾਡੀ ਚਿੰਤਾ ਦਾ ਵਿਸ਼ਾ ਹੈ। ਦੀਵਾਲੀ ਦੀ ਰੌਸ਼ਨੀ ਸਾਡੇ ਸਾਰਿਆਂ ਦੇ ਮਨਾਂ ਦੇ ਖਲਾਂ ਖੂੰਜਿਆਂ ਵਿਚੋਂ ਹਨੇਰਾ ਦੂਰ ਕਰੇ ,ਇਹੀ ਸਾਡੀ ਦੁਆ ਹੈ ਅਤੇ ਦੀਵੇ ਦੀ ਲਟ ਲਟ ਬਲਦੀ ਲੋਅ ਅਗੇ ਸਾਡੀ ਅਰਦਾਸ ਵੀ ਹੈ।

Photos from G.K.Singh Dhaliwal's post 03/11/2021

ਕਿਸਾਨੀ ਅਤੇ ਔਰਤ ਸ਼ਕਤੀਕਰਨ--:
....................................... ਖੇਤੀ ਬਾੜੀ ਦਾ ਕੰਮ ਸ਼ੁਰੂ ਤੋਂ ਹੀ ਪੂਰੇ ਪਰਿਵਾਰ ਦਾ ਕੰਮ ਸਮਝਿਆ ਜਾਂਦਾ ਰਿਹੈ। ਕਿਸਾਨ ਖੁਦ ਜੇ ਖੇਤ ਵਿਚ ਫਸਲ ਬੀਜਣ ਲਈ ਪੈਲੀ ਤਿਆਰ ਕਰਦਾ ਹੈ ਤਾਂ ਸੰਭਾਲੇ ਹੋਏ ਬੀਜ ਨੂੰ ਸੰਵਾਰ ਕੇ ਬੀਜਣਯੋਗ ਬਨਾਓਣ ਦਾ ਕੰਮ ਪਰਿਵਾਰ ਦੀਆਂ ਔਰਤਾਂ ਕਰਦੀਆਂ ਹਨ। ਇਵੇਂ ਦੁਧਾਰੂ ਪਸ਼ੂਆਂ ਨੂੰ ਖਲ -ਵੜੇਵਿਆਂ ਦੀ ਸੰਨੀ ਰਲਾਓਣ ਅਤੇ ਦੁਧ ਚੋਣ ,ਸਾਂਭਣ ਤਕ ਦਾ ਕੰਮ ਸਾਰੇ ਕਿਸਾਨ ਘਰਾਂ ਵਿਚ ਔਰਤਾਂ ਕਰਦੀਆਂ ਰਹੀਆਂ ਹਨ। ਖੇਤੀ ਕੰਮਾਂ ਵਿਚ ਇਕ ਐਕਟਿਵ ਸਹਿਯੋਗੀ ਦੀ ਭੂਮਿਕਾ ਨਿਭਾਓਂਦੀਆਂ, ਬਚਿਆਂ ਨੂੰ ਸੰਭਾਲਣ ,ਸਕੂਲ ਤੋਰਣ ਅਤੇ ਆਏ -ਗਏ ਮਹਿਮਾਨਾਂ ਦੀ ਸੇਵਾ ਸੰਭਾਲ ਦਾ ਜੁੰਮਾ ਵੀ ਇੰਨਾਂ ਦਾ ਰਿਹਾ ਹੈ। ਹਾਲਾਂ ਖੇਤੀ ਖਰਚ /ਆਮਦਨ ਵਿਚ ਇੰਨਾਂ ਦੀਆਂ ਉਜਰਤਾਂ ਨੂੰ ਕਦੇ ਵੀ ਸ਼ਾਮਲ ਨਹੀਂ ਕੀਤਾ ਜਾਂਦਾ । ਉਪਰੋਂ ਵੇਖਣ ਨੂੰ ਖੇਤੀ ਮਰਦ ਕਿਸਾਨਾਂ ਦਾ ਧੰਦਾ ਸਮਝਿਆ ਜਾਂਦਾ ਹੈ ਪਰ ਵਾਸਤਿਵ ਵਿਚ ਖੇਤੀ ਬਾੜੀ ਵਿਚ ਔਰਤਾਂ ਦਾ ਯੋਗਦਾਨ ਮਰਦਾਂ ਤੋ ਵੀ ਵਧ ਰਿਹਾ।
ਪਿਛਲੇ ਪੰਜ ਦਹਾਕਿਆਂ ਵਿਚ ਹਰੀ ਕਰਾਂਤੀ ਦੀ ਕਾਮਯਾਬੀ ਦੀ ਲਿਸ਼ਕੋਰ ਛੁਪਦੇ ਸੂਰਜ ਵਰਗੀ ਸਾਬਤ ਹੋਈ। ਛੋਟੀਆਂ ਜੋਤਾਂ ਅਤੇ ਵਧਦੀ ਲਾਗਤ ਨੇ ਕਿਸਾਨ ਦੇ ਪਲੇ ਪੈਣ ਜੋਗਾ ਕੁਝ ਛਡਿਆ ਈ ਨੀ। ਦਿਹਾਤ ਵਿਚ ਸਿਖਿਆ ਅਤੇ ਸਿਹਤ ਸਹੂਲਤ ਤੋਂ ਵਾਝੇ ਕਿਸਾਨਾਂ ਦੇ ਬਚਿਆਂ ਨੂੰ ਮੁਖ ਤੌਰ ਤੇ ਫੋਜ ਦੇ ਸਿਪਾਹੀ ਜਾਂ ਦੂਜੇ ਤੀਜੇ ਦਰਜੇ ਦੀਆਂ ਨੌਕਰੀਆਂ ਦੇ ਕਾਬਲ ਹੀ ਬਣਾਇਆ। ਪੰਜਾਬੀਆਂ ਨੇ ਦੂਸਰੇ ਸੂਬਿਆਂ ਚ ਜਾ ਕੇ ਟਰਕ ਵਗੈਰਾ ਚਲਾ ਕੇ ਵੀ ਵੇਖ ਲਏ। ਬਸ, ਇਥੇ ਕੁਝ ਸੰਵਰਦਾ ਨਾ ਵੇਖ ਹੁਣ ਕਈ ਦਹਾਕਿਆਂ ਤੋਂ ਵਿਦੇਸ਼ ਵਸਣ ਲਈ ਵਹੀਰਾਂ ਘਤ ਦਿਤੀਆਂ।
ਖੇਤੀ ਕਨੂੰਨਾਂ ਵਿਰੁੱਧ ਚਲ ਰਹੇ ਅੰਦੋਲਨ ਵਿਚ ਔਰਤਾਂ ਦੀ ਸ਼ਮੂਲੀਅਤ ਜ਼ਿਕਰਯੋਗ ਹੈ। ਪੰਜਾਬ ਦੀ ਭਵਿਖ ਦੀ ਰਾਜਨੀਤੀ ਵਿਚ ਇੰਨਾਂ ਔਰਤ ਕਿਸਾਨਾਂ ਦੀ ਖਾਸ ਭੂਮਿਕਾ ਰਹੇਗੀ।ਦਿਲੀ ਦੇ ਬਾਰਡਰ ਤੇ ਸਖਤ ਮੌਸਮਾਂ ਵਿਚ ਕਿਸਾਨ ਔਰਤਾਂ ਨੇ ਮਰਦ ਅੰਦੋਲਨਕਾਰੀਆਂ ਦਾ ਪੂਰਾ ਸਾਥ ਦਿਤਾ। ਕਿਸਾਨ ਜਥੇਬੰਦੀਆਂ ਦੇ ਸਗੰਠਨ ਕਾਰਜਾਂ ਵਿਚ ਵੀ ਇੰਨਾਂ ਵਧ ਚੜ ਕੇ ਹਿਸਾ ਲਿਆ।
ਕਿਸਾਨ ਔਰਤਾਂ ਅਤੇ ਪੇੰਡੂ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਮੰਤਵ ਨਾਲ ਕੁਝ ਦਿਨ ਪਹਿਲਾਂ ਪਿੰਡ ਦੀ ਵਿਕਾਸ ਕੌਂਸਿਲ ਅਤੇ ਸੁਖਬੀਰ ਮੈਮੋਰੀਅਲ ਟਰਸਟ ਵਲੋਂ ਟ੍ਰਾਈਡੈਂਟ ਫਾਊਂਡੇਸ਼ਨ ਨਾਲ ਮਿਲ ਕੇ ਔਰਤ ਸ਼ਕਤੀਕਰਨ ਲਈ ਬਾਲ ਭਵਨ ਦੇ ਕਾਨਫਰੰਸ ਰੂਮ ਵਿਚ ਖਾਸ ਕੈਂਪ ਲਗਾਇਆ ਗਿਆ। ਲੜਕੀਆਂ ਦੀ ਮੰਗ ਅਨੁਸਾਰ ਸਿਲਾਈ, ਕਢਾਈ ਅਤੇ ਫੈਸ਼ਨ ਡਿਜ਼ਾਈਨਿੰਗ ਦਾ ਛੇ ਮਹੀਨੇ ਦਾ ਕੋਰਸ 14 ਨਵੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਟਰਸਟ ਵਲੋਂ 25 ਕੁੜੀਆਂ ਦੇ ਪਹਿਲੇ ਬੈਚ ਲਈ ਸਿਲਾਈ ਮਸ਼ੀਨਾਂ ਦਾ ਇੰਤਜਾਂਮ ਕੀਤਾ ਗਿਆ। ਹੋਰ ਖੁਸ਼ੀ ਦੀ ਗਲ ਹੋਈ ਜਦ ਟ੍ਰਾਈਡੈਂਟ ਫਾਊਂਡੇਸ਼ਨ ਵਲੋਂ ਜਲਵਾਣਾ ਪਿੰਡ ਦੇ ਇਸ ਬਾਲ ਭਵਨ ਕਾਨਫਰੰਸ ਰੂਮ ਨੂੰ ਕਲਸਟਰ ਸੈਂਟਰ ਬਣਾ ਕੇ ਇਲਾਕੇ ਦੀਆਂ ਕੁੜੀਆਂ ਲਈ ਟ੍ਰੇਨਿੰਗ ਦਾ ਸਥਾਈ ਪ੍ਰੋਗਰਾਮ ਉਲੀਕ ਦਿਤਾ ਗਿਆ।
ਕਿਰਤੀ -ਕਿਸਾਨ ਪਰਿਵਾਰਾਂ ਵਿਚ ਜੇਕਰ ਔਰਤਾਂ ਆਤਮ ਨਿਰਭਰ ਹੋ ਕੇ ਉਦਮੀਂ ਵਜੋਂ ਕੰਮ ਕਰਨਗੀਆਂ ਤਾਂ ਨਾ ਕੇਵਲ ਪਰਿਵਾਰਾਂ ਦੀ ਆਮਦਨ ਵਧੇਗੀ ਸਗੋਂ ਭਵਿਖ ਦੀਆਂ ਪੀੜੀਆਂ ਵੀ ਕਿਰਤ ਮੁਖੀ ਹੋ ਕੇ ਚੰਗਾ ਜੀਵਨ ਜਿਓਣ ਦੇ ਸਮਰਥ ਹੋ ਸਕਣਗੀਆਂ।

Photos 31/05/2017
Photos from G.K.Singh Dhaliwal's post 13/09/2015

ਬਿਹਾਰ ਅਸੈਂਬਲੀ ਚੋਣਾ ਐਲਾਨਣ ਨਾਲ ਮੈਨੂੰ ਪੰਜ ਸਾਲ ਪਹਿਲਾਂ ਵਾਲੀਆਂ ਚੋਣਾ ਵਿਚ ਛਪਰਾ ਜ਼ਿਲੇ ਵਿਚ ਬਤੌਰ ਅਬਜ਼ਰਵਰ ਨਿਭਾਈ ਡਿਉਟੀ ਯਾਦ ਆ ਗਈ ।ਚੋਣ ਕਮਿਸ਼ਨ ਵਲੋ ਹਦਾਇਤਾਂ ਸਨ ਕਿ ਆਰਥਿਕ ਤੌਰ ਤੇ ਗਰੀਬ ਪੇਂਡੂ ਇਲਾਕਿਆਂ ਦੇ ਵੋਟਰਾਂ ਵਲ ਖਾਸ ਧਿਆਨ ਦਿਤਾ ਜਾਵੇ ਤਾਂ ਜੋ ਬਿਨਾ ਭੈਅ ਤੋਂ ਵੋਟ ਪਾ ਸਕਣ।ਕਈ ਥਾਈਂ ਮੈਂ ਕਿਰਤੀਆਂ ਦੇ ਕਚੇ ਘਰਾਂ ਅਗੇ ਗਡੀ ਖਲੋ ਕੇ ਬੜੇ ਧੀਰਜ ਅਤੇ ਨਿਮਰਤਾ ਨਾਲ ਪੁਛਿਆ ਕਿ ਕੋਈ ਬਾਹੂਬਲੀ ਵੋਟਾ ਸਬੰਧੀ ਡਰਾ ਧਮਕਾ ਤਾਂ ਨਹੀਂ ਰਹੇ? ਸਭ ਦਾ ਆਤਮ ਵਿਸ਼ਵਾਸ ਨਾਲ ਭਰਿਆ ਉਤਰ ਸੁਣ ਕੇ ਕਿ ਸਰ ਬਾਹੂ ਬਲੀਆਂ ਦਾ ਸਮਾਂ ਹੁਣ ਲਥ ਗਿਆ ਹੈ , ਮੈਨੂੰ ਤਸਲੀ ਅਤੇ ਖੁਸ਼ੀ ਹੋਈ। ਸਾਡੇ ਲੋਕਤੰਤਰ ਦੀ ਸਫਲਤਾ ਦਾ ਮੁਖ ਅਧਾਰ ਇਹੀ ਹੈ।
ਚੋਣ ਡਿਊਟੀ ਵਿਚੋ ਸਮਾਂ ਕਢ ਕੇ ਮੈਂ ਮਹਾਤਮਾ ਬੁਧ ਨਾਲ ਜੁੜੇ ਬਿਹਾਰ ਵਿਚਲੇ ਸਾਰੇ ਅਸਥਾਨਾਂ ਦੇ ਦਰਸ਼ਨ ਕੀਤੇ।ਬੋਧ ਗਯਾ ਅਤੇ ਵੈਸ਼ਾਲੀ ਮਨ ਨੂੰ ਭਾਏ।ਇਨਾ ਥਾਵਾਂ ਤੇ 2400 ਸਾਲ ਪਿਛਲੇ ਵਕਤ ਵਿਚ ਜਾ ਕੇ ਮੈ ਇਉਂ ਮਹਿਸੂਸ ਕੀਤਾ ਜਿਵੇਂ ਬੁਧ ਦੇ ਪਹਿਲੇ ਪੈਰੋਕਾਰਾਂ ਵਿਚ ਸ਼ਾਮਲ ਹੋਵਾਂ ਅਤੇ ਵੈਸਾਲੀ ਚ ਸੁੰਦਰ ਸ਼ਾਹੀ ਨਰਤਕੀ ਅਮਰਪਾਲੀ ਦੇ ਬਾਗ ਵਿਚ ਆਥਣ ਦੇ ਮਹਾਤਮਾ ਬੁਧ ਲਈ ਪਰੋਸੇ ਭੋਜ ਵਿਚ ਵੀ ਬੈਠਾ ਹੋਵਾਂ।
ਚੋਣ ਡਿਊਟੀ ਸਮੇਂ ਹੀ ਦੁਸਹਿਰੇ ਦਾ ਤਿਓਹਾਰ ਛਪਰਾ ਵਿਚ ਮਨਾਇਆ।ਬੇਸ਼ੁਮਾਰ ਇਕਠ ਵੇਖਕੇ ਮਨ ਖੁਸ਼ ਹੋਇਆ।ਜੈ ਪਰਕਾਸ਼ ਨਰਾਇਣ ਜੀ ਦਾ ਪਿੰਡ ਅਤੇ ਸਮਾਰਕ ਵੇਖੀ। ਨਾਲ ਹੀ ਗੁਆਂਢ ਵਿਚ ਬਲੀਆ ਜਿਲੇ ਵਿਚ ਮਰਹੂਮ ਪਰਧਾਨ ਮੰਤਰੀ ਚੰਦਰ ਸ਼ੇਖਰ ਦਾ ਘਰ ਵੇਖਿਆ। ਗੰਗਾ ਕਿਨਾਰੇ ਰਹਿੰਦੇ ਲੋਕ ਸਧਾਰਨ ਅਤੇ ਪਵਿਤਰ ਲਗੇ। ਮੇਰਾ ਵੀ ਇਸੇ ਕਿਨਾਰੇ ਇਕ ਕੁਟੀਆ ਬਨਾਉਣ ਨੂੰ ਜੀ ਕੀਤਾ।ਪਰ ਚੋਣ ਡਿਊਟੀ ਦਾ ਸਮਾਂ ਹੀ ਚਾਰ ਹਫਤਿਆਂ ਦਾ ਸੀ।ਕਦੇ ਕਦੇ ਹੁਣ ਵੀ ਜਦ ਛਪਰਾ ਅਤੇ ਪਟਨਾ ਤੋਂ ਟੈਲੀਫੋਨ ਆਓਂਦਾਂ ਤਾਂ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਨੂੰ ਜੀ ਕਰਦਾ ਜਿਥੇ ਦਸਮ ਪਾਤਸ਼ਾਹ ਨੇ ਅਵਤਾਰ ਧਾਰਿਆ।ਆਓ ਬਿਹਾਰ ਦੀਆਂ ਸ਼ਾਤੀਪੂਰਣ ਅਤੇ ਲੋਕ ਪਖੀ ਕਾਮਯਾਬ ਚੋਣਾਂ ਲਈ ਕਾਮਨਾ ਕਰੀਏ।

Photos from G.K.Singh Dhaliwal's post 13/09/2015

ਰੋਜ਼ ਗਾਰਡਨ ਲੁਧਿਆਣੇ ਹਰ ਰੋਜ ਕੋਈ ਪੰਜ ਤੋਂ ਸਤ ਹਜ਼ਾਰ ਲੋਕ ਸੈਰ ਕਰਨ ਆਉਂਦੇ ਨੇ।ਵੀਕ ਐਂਡ ਵਾਲੇ ਦਿਨਾਂ ਇਥੇ ਮੇਲੇ ਵਰਗਾ ਮਹੌਲ ਬਣ ਜਾਂਦਾ ਹੈ।ਬਚੇ ,ਨੌਜਵਾਨ ਅਤੇ ਸੀਨੀਅਰ ਸਿਟੀਜਨ ਆਪਣੇ ਮਨਾਭਾਉਂਦੇ ਸਾਥ ਨਾਲ ਲੰਮਾ ਸਮਾਂ ਬਤਾਂਓਂਦੇ ਹਨ।ਕੋਈ ਤੇਈ ਕੁ ਏਕੜ ਵਿਚ ਵਾਕਿਆ ਇਹ ਗਾਰਡਨ ਚਾਲੀ ਸਾਲ ਪੁਰਾਣਾ ਹੈ।ਪਿਛਲੇ ਸਮੇਂ ਵਿਚ ਸਾਂਭ ਸੰਭਾਲ ਤੋਂ ਬਿਨਾ ਕੋਈ ਬਹੁਤਾ ਇਸ ਵਿਚ ਸਹੂਲਤਾਂ ਦਾ ਵਾਧਾ ਨਹੀ ਹੋ ਸਕਿਆ।
ਪਿਛੇ ਜਿਹੇ ਸੈਰ ਕਰਦਿਆਂ ਮੈਂ ਵੇਖਿਆ ਕਿ ਨੌਜਵਾਨ ਬੜੀ ਸ਼ਿਦਤ ਨਾਲ ਬਡਮੈਂਟਿਨ ਕਚੇ ਗਰਾਉਂਡ ਵਿਚ ਖੇਡ ਰਹੇ ਹਨ।ਹਰ ਰੋਜ ਉਨਾਂ ਨੂੰ ਗਰਾਉਂਡ ਤੇ ਨਵੀਆਂ ਲਾਈਨਾਂ ਲਾਉਣੀਆਂ ਪੈਂਦੀਆਂ ਹਨ।ਕੁਝ ਹੀ ਦਿਨਾਂ ਵਿਚ ਅਸੀਂ ਦੋ ਪਕੇ ਗਰਾਉਂਡ ਤਿਆਰ ਕਰਕੇ ਉਨਾਂ ਦੇ ਸਪੁਰਦ ਕਰ ਦਿਤੇ।ਓਹ ਹੈਰਾਨ ਸਨ ਕਿ ਬਿਨਾਂ ਮੰਗਿਆਂ ਉਨਾਂ ਨੂੰ ਇਹ ਸਹੂਲਤ ਕਿਵੇਂ ਮਿਲ ਗਈ ?
ਬਚਿਆਂ ਲਈ ਖੇਡਾਂ ਦੀ ਵਿਸ਼ੇਸ ਕਾਰਨਰ ਤਿਆਰ ਕੀਤੀ ਜਾ ਰਹੀ ਹੈ ।ਬਜੁਰਗਾਂ ਦੀ ਸੈਰ ਲਈ ਖਾਸ ਸੁਵਿਧਾਵਾਂ ਵਾਲੇ ਰਸਤੇ ਤਿਆਰ ਕੀਤੇ ਜਾ ਰਹੇ ਹਨ।ਪਾਣੀ ਦੇ ਚਸ਼ਮਿਆਂ ਅਤੇ ਫੁਹਾਰਿਆਂ ਨੂੰ ਨਵਿਆਇਆ ਜਾ ਰਿਹਾ ਹੈ।ਆਥਣ ਅਤੇ ਲੇਟ ਸੈਰ ਲਈ ਹੋਰ ਫੁਟ ਲਾਈਟਾਂ ਦਾ ਪਰਬੰਧ ਹੋ ਰਿਹਾ ਹੈ।ਗੁਸਲਖਾਨੇ ਹੋਰ ਤਿਆਰ ਕੀਤੇ ਜਾ ਰਹੇ ਹਨ ਅਤੇ ਪੁਰਾਣਿਆਂ ਨੂੰ ਚੰਗੇ ਸਫਾਈ ਪਰਬੰਧ ਥਲੇ ਲਿਆਂਦਾ ਜਾ ਰਿਹਾ ਹੈ।ਕਾਰਪੋਰੇਸ਼ਨ ਦਾ ਦਰਿੜ ਇਰਾਦਾ ਹੈ ਕਿ ਦੀਵਾਲੀ ਤੋਂ ਪਹਿਲਾਂ ਇਹ ਸਾਰੇ ਕੰਮ ਸੰਪੂਰਣ ਕਰਕੇ ਰੋਜ਼ ਗਾਰਡਨ ਨੂੰ ਨਵੇਂ ਰੂਪ ਵਿਚ ਲੋਕ ਅਰਪਨ ਕੀਤਾ ਜਾ ਸਕੇ।

Photos from G.K.Singh Dhaliwal's post 01/09/2015

ਕਾਰਪੋਰੇਸ਼ਨ ਵਲੋ ਲੁਧਿਆਣਾ ਸ਼ਹਿਰ ਲਈ ਪਹਿਲੀ ਏਅਰਕੰਡੀਸ਼ਨ ਲਾਇਬਰੇਰੀ ਗੁਰੂ ਨਾਨਕ ਭਵਨ ਵਿਖੇ ਸਥਾਪਤ ਕਰਕੇ ਇਕ ਨਵੀ ਸ਼ੁਰੂਆਤ ਕੀਤੀ ਗਈ ਹੈ।ਸਾਲ 2000 ਤੋਂ ਚਾਲੀ ਲਖ ਨਾਲ ਬਣੀ ਇਮਾਰਤ ਕਿਤਾਬਾਂ ਅਤੇ ਇੰਨਾਂ ਦੇ ਪਰੇਮੀਆਂ ਦਾ ਇੰਤਜ਼ਾਰ ਕਰਦੀ ਕਰਦੀ ਥਕ ਗਈ ਸੀ।ਪਿਛਲੇ ਦਸ ਸਾਲਾਂ ਵਿਚ ਇਕ ਪੈਸਾ ਵੀ ਲੋਕਾਂ ਦੀ ਮਾਨਸਿਕ ਭੁਖ ਬੁਝਾਉਣ ਲਈ ਖਰਚ ਨਹੀ ਕੀਤਾ ਗਿਆ ।ਪਿਛਲੇ ਮਹੀਨੇ NBT ਵਲੋਂ ਲਗਾਈ ਕਿਤਾਬਾਂ ਦੀ ਪਰਦਰਸ਼ਨੀ ਦਾ ਅਰੰਭ ਕਰਦੇ ਵਕਤ ਜਦ ਮੇਰੇ ਵਲੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਸਾਰੇ ਟਾਈਟਲਾਂ ਦੀਆਂ ਦੋ ਦੋ ਕਾਪੀਆਂ ਖਰੀਦਣ ਦਾ ਹੁਕਮ ਦਿਤਾ ਤਾ ਇਕ ਵਾਰ ਤਾਂ ਪਰਬੰਧਕਾਂ ਨੂੰ ਹੈਰਾਨੀ ਜਿਹੀ ਹੋਈ। ਹੁਣ ਕਾਰਪੋਰੇਸ਼ਨ ਦੇ ਸਲਾਨਾ ਬਜਟ ਵਿਚ ਵੀਹ ਲਖ ਰੁਪੈ ਕਿਤਾਬਾਂ ਅਤੇ ਲਾਇਬਰੇਰੀਆਂ ਦੀਆਂ ਇਮਾਰਤਾਂ ਲਈ ਵੀ ਰਖਵਾ ਦਿਤੇ ਹਨ।ਆਉਂਦੇ ਸਮੇਂ ਵਿਚ ਸ਼ਹਿਰ ਦੇ ਹੋਰ ਹਿਸਿਆਂ ਵਿਚ ਵੀ ਲਾਇਬਰੇਰੀਆਂ ਸਥਾਪਤ ਕਰਨ ਦੀ ਤਜਵੀਜ ਹੈ।
ਸ਼ਹਿਰ ਦਾ ਕੂੜਾ ਚੁੱਕਣ ਦੇ ਸਾਰੇ ਉਪਰਾਲੇ ਕਰਨ ਦੇ ਬਾਵਜੂਦ ਪੂਰੀ ਸਫਲਤਾ ਨਾ ਮਿਲਣ ਤੇ ਮੈਂ ਸੋਚਿਆ ਕਿ ਗਲੀਆਂ ਮੁਹੱਲਿਆਂ ਦਾ ਕੂੜਾ ਵੀ ਤਾਹੀਓਂ ਚੁਕਿਆ ਜਾਵੇਗਾ ਜੇਕਰ ਪਹਿਲਾਂ ਸਾਡੇ ਮਨਾਂ ਦਾ ਕੂੜ ਦੂਰ ਹੋਵੇ।ਕਿਤਾਬਾਂ ਸਾਡੇ ਲਈ ਰੌਸ਼ਨੀ ਦਾ ਭੰਡਾਰ ਹਨ।ਖੁਸ਼ੀ ਦੇ ਸਮੇ ਮਨੋਰੰਜਨ ਹਨ ,ਬਿਪਤਾ ਵੇਲੇ ਸਹਾਰਾ ਹਨ ਅਤੇ ਸਾਨੂੰ ਆਪਣੀ ਵਿਰਾਸਤ ਤੋਂ ਜਾਣੂ ਕਰਾਓਦੀਆਂ ਹਨ।ਜਿੰਨਾਂ ਘਰਾਂ ਅਤੇ ਜਿਸ ਸਮਾਜ ਵਿਚ ਕਿਤਾਬਾਂ ਦੀ ਬੇਕਦਰੀ ਹੈ ਉਸ ਦਾ ਭਵਿੱਖ ਵੀ ਰੁਲਿਆ ਰਵੇਗਾ। ਲਾਇਬਰੇਰੀਆਂ ਤੋ ਬਿਨਾ ਸਮਾਜ ਅੰਨੇ ਵਿਆਕਤੀ ਵਰਗਾ ਹੈ ਜਿਸਨੂੰ ਤੁਰਨ ਲਈ ਹੋਰਾਂ ਦਾ ਸਹਾਰਾ ਲੈਣਾ ਪੈਂਦਾ ਹੈ।
ਕਹਿੰਦੇ ਸਮਾਜ ਦਾ surface ਵਿਕਾਸ ਕੁਝ ਦਹਾਕਿਆਂ ਵਿਚ ਹੋ ਜਾਂਦਾ ਹੈ ਜਦ ਕਿ ਸਮਾਜਿਕ ਵਿਕਾਸ ਸੈਕੜੇ ਸਾਲ ਲੈਂਦਾ ਹੈ।ਇਸ ਵਿਕਾਸ ਦੀ ਸਿਖਰ ਓਹ ਛੂੰਹਦੇ ਹਨ ਜਿਹੜੇ ਵਿਦਿਆ ਨੂੰ ਤਰਜੀਹ ਦਿੰਦੇ ਹਨ। ਸਾਡੇ ਘਰਾਂ ਅਤੇ ਆਲੇ ਦੁਆਲੇ ਵਿਚ ਪੜਨ ਸਭਿਆਚਾਰ ਦੇ ਖਤਮ ਹੋ ਰਹੇ ਰੁਝਾਨ ਨੂੰ ਠਲਣ ਲਈ ਕਿਤਾਬਾਂ ਨਾਲ ਮਹਬਤ ਕਰਨੀ ਜ਼ਰੂਰੀ ਹੈ। ਆਓ ਆਪਣੇ ਘਰਾਂ ਵਿਚ ਵੀ ਬਜਟ ਦਾ ਥੋੜਾ ਹਿੱਸਾ ਮਾ ਬੋਲੀ ਦੀਆਂ ਕਿਤਾਬਾਂ ਲਈ ਰਾਖਵਾਂ ਕਰਕੇ ਪੰਜਾਬੀ ਲੇਖਕਾਂ ਨੂੰ ਉਤਸ਼ਾਹਿਤ ਕਰੀਏ।ਨੋਬਲ ਇਨਾਮ ਦੇ 115 ਸਾਲਾਂ ਦੇ ਇਤਿਹਾਸ ਵਿਚ ਸਾਹਿਤ ਦੇ ਖੇਤਰ ਵਿਚ ਅਜੇ ਤਕ ਇਕ ਵੀ ਪੰਜਾਬੀ ਦੀ ਕਿਤਾਬ ਨਾਮਜਦ ਨਹੀ ਹੋਈ ਜਦ ਕਿ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 15 ਕਰੋੜ ਹੈ ਅਤੇ ਇਹ ਵਿਸ਼ਵ ਦੀ ਬਾਹਰਵੀਂ ਵਡੀ ਭਾਸ਼ਾ ਹੈ।ਕੀ ਇਸ ਸਭ ਕੁਝ ਲਈ ਅਸੀਂ ਸਾਰੇ ਜ਼ਿੰਮੇਵਾਰ ਨਹੀ ਹਾਂ ?

26/08/2015

ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਜਿਸਨੂੰ ਗੁਰੂ ਸਾਹਿਬਾਨ, ਰਿਸ਼ੀਆਂ ਮੁਨੀਆਂ ਅਤੇ ਪੀਰਾਂ ਪੈਗੰਬਰਾਂ ਦੀ ਚਰਨ ਛੋਹ ਪ੍ਰਾਪਤ ਹੋਈ ਹੈ, ਕਿਤੇ ਵੀਰਾਨ ਨਾ ਹੋ ਜਾਵੇ। ਭਾਵੇਂ ਦੂਰ ਦੀਆਂ ਹਰੀਆਂ ਚਰਾਂਦਾਂ ਚੰਗੀਆਂ ਲਗਦੀਆਂ ਨੇ ਪਰ ਮਾਂ ਭੂਮੀ ਦਾ ਵਿਯੋਗ ਬਹੁਤ ਡਾਢਾ ਹੁੰਦਾ ਹੈ। ਡਾਲਰਾਂ ਨਾਲ ਭਰੀਆਂ ਜੇਬਾਂ ਵਾਲਿਆਂ ਨੂੰ ਮੈਂ ਹਵਾਈ ਅਡਿਆਂ ਤੇ ਵਿਲਕਦੇ ਵੇਖਿਆ ਹੈ। ਜਦ ਕਦੀ ਬੇਬੇ ਦੀਆਂ ਕੰਧੋਲੀਆਂ ਯਾਦ ਆਉਂਦੀਆਂ ਨੇ ਤਾਂ ਵਿਦੇਸ਼ ਬੈਠਿਆਂ ਦੇ ਗਚ ਭਰ ਆਉਂਦੇ ਨੇ। ਦੁਨੀਆਂ ਗਲੋਬਲ ਹੋ ਗਈ ਇਹਦਾ ਫਾਇਦਾ ਸਾਰੀਆਂ ਪੜੀਆਂ ਲਿਖੀਆਂ ਕੌਮਾਂ ਨੂੰ ਹੋ ਰਿਹਾ।ਅਸੀਂ ਸਮੁਚੀ ਪੰਜਾਬੀ ਕੌਮ ਨੂੰ ਸਮਰਥ ਬਨਾਉਣ ਦੀਆਂ ਵਿਉਤਾਂ ਬਣਾਈਏ ਤਾ ਜੋ ਧੜਾ ਧੜ ਹੋ ਰਹੇ ਪਰਵਾਸ (exodus) ਨੂੰ ਥੰਮ ਸਕੀਏ।
ਜੇਕਰ ਪਰਵਾਸ ਦਾ ਇਹ ਵਰਤਾਰਾ ਨਿਰੰਤਰ ਇਸੇ ਤਰਾਂ ਜਾਰੀ ਰਿਹਾ ਤਾਂ ਸਮਾਂ ਦੂਰ ਨਹੀਂ ਕਿ ਪੰਜਾਬ ਸਿਖ ਮਿਨਾਰਟੀ ਸੂਬਾ ਹੋ ਜਾਵੇਗਾ।ਅਖੀਰ ਸਦੀਆਂ ਬਾਅਦ ਸਾਡੀ ਸੰਤਾਨ ਗੁਰੂਆਂ ਦੀ ਵਰਸੋਈ ਧਰਤੀ ਨੂੰ ਲਭਦੀ ਫਿਰੇਗੀ ਅਤੇ ਸਾਡੀ ਹਾਲਤ ਜਰਮਨੀ ਅਤੇ ਹੋਰ ਯੂਰਪੀ ਦੇਸ਼ਾਂ ਚੋਂ ਕਢੇ ਯਹੂਦੀਆਂ ਵਰਗੀ ਹੋ ਜਾਵੇਗੀ।
ਸਮੂਹ ਪੰਜਾਬੀ ਗਲੋਬਲ ਹੋਣ ਅਤੇ ਤਰੱਕੀ ਕਰਨ, ਸਾਡੀ ਇਹ ਅਰਦਾਸ ਹੈ ਪਰ ਨਾਲ ਦੋ ਹਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਜੜਾਂ ਨਾਲ ਜੁੜੇ ਰਵੋ।ਆਪਣੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਦਾ ਪਲਾ ਨਾ ਛਡਿਓ।ਸਾਡਾ ਵਸਦਾ ਰਹੇ ਪੰਜਾਬ ਬੇਲੀਓ, ਵਸਦਾ ਰਹੇ ਪੰਜਾਬ।

Want your business to be the top-listed Government Service in Sangrur?

Click here to claim your Sponsored Listing.

Location

Category

Telephone

Address


Sangrur
148001