Rajinder Singh

  • Home
  • Rajinder Singh
Directions

Rajinder Singh Vidhan Sabha Halka Incharge Congress Kartarpur, Punjab.

🏏 ਪਿੰਡ ਚਿੱਟੀ ਵਿਖੇ ਪੰਜਵੇਂ ਲੈਦਰ ਕ੍ਰਿਕਟ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤਅੱਜ ਪਿੰਡ ਚਿੱਟੀ, ਹਲਕਾ ਨਕੋਦਰ ਵਿਖੇ ਕਰਵਾਏ ਗਏ ਪੰ...
01/11/2026

🏏 ਪਿੰਡ ਚਿੱਟੀ ਵਿਖੇ ਪੰਜਵੇਂ ਲੈਦਰ ਕ੍ਰਿਕਟ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ

ਅੱਜ ਪਿੰਡ ਚਿੱਟੀ, ਹਲਕਾ ਨਕੋਦਰ ਵਿਖੇ ਕਰਵਾਏ ਗਏ ਪੰਜਵੇਂ ਲੈਦਰ ਕ੍ਰਿਕਟ ਟੂਰਨਾਮੈਂਟ ਵਿੱਚ ਸ. ਰਾਜਿੰਦਰ ਸਿੰਘ (ਰਿਟਾਇਰਡ SSP), ਹਲਕਾ ਇੰਚਾਰਜ ਕਾਂਗਰਸ ਪਾਰਟੀ, ਕਰਤਾਰਪੁਰ ਅਤੇ ਡਾ. ਨਵਜੋਤ ਸਿੰਘ ਦਹੀਆ, ਹਲਕਾ ਇੰਚਾਰਜ ਨਕੋਦਰ ਕਾਂਗਰਸ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਉਪ ਪ੍ਰਦਾਨ ਕੰਵਰ ਸਰਾਏ ਵੀ ਮੁੱਖ ਤੌਰ ਤੇ ਹਾਜ਼ਰ ਰਹੇ।

ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਖੇਡਾਂ ਨੌਜਵਾਨਾਂ ਨੂੰ ਅਨੁਸ਼ਾਸਨ, ਮਿਹਨਤ ਅਤੇ ਆਪਸੀ ਭਾਈਚਾਰੇ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹਨ।

ਇਸ ਸ਼ਾਨਦਾਰ ਖੇਡ ਸਮਾਗਮ ਦੇ ਆਯੋਜਨ ਲਈ ਸਮੂਹ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਅਤੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੇ ਬਿਹਤਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ।

ਵੱਲੋਂ:
ਸ. ਰਾਜਿੰਦਰ ਸਿੰਘ (SSP Retd.) ਹਲਕਾ ਇੰਚਾਰਜ, ਕਾਂਗਰਸ, ਕਰਤਾਰਪੁਰ

01/11/2026

🏏 ਪਿੰਡ ਸਿੰਘਾਂ ਵਿਖੇ ਸਿੰਘਾਂ ਸਪੋਰਟਸ ਅਕੈਡਮੀ ਅਤੇ ਸਿੰਘਾਂ ਨਰਸਿੰਗ ਕਾਲਜ, ਜਲੰਧਰ ਵੱਲੋਂ ਸਵਰਗਵਾਸੀ ਸ. ਪਰਗਟ ਸਿੰਘ ਸ਼ੇਰਗਿੱਲ ਜੀ ਦੀ ਯਾਦ ਵਿੱਚ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਮੂਲੀਅਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।

ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਪ੍ਰਬੰਧਕਾਂ ਦਾ ਧੰਨਵਾਦ ਅਤੇ ਸਵਰਗਵਾਸੀ ਸ. ਪਰਗਟ ਸਿੰਘ ਸ਼ੇਰਗਿੱਲ ਜੀ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ। 🙏

ਪਿੰਡ ਮੰਨਣਾ ਵਿਖੇ 4 ਨਵੰਬਰ ਦੀ ਸੰਗਰੂਰ ਮਹਾ ਰੈਲੀ ਸਬੰਧੀ ਮੀਟਿੰਗਅੱਜ ਪਿੰਡ ਮੰਨਣਾ ਵਿਖੇ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਕਾਂਗਰਸ ਦੀ ਮਹ...
01/11/2026

ਪਿੰਡ ਮੰਨਣਾ ਵਿਖੇ 4 ਨਵੰਬਰ ਦੀ ਸੰਗਰੂਰ ਮਹਾ ਰੈਲੀ ਸਬੰਧੀ ਮੀਟਿੰਗ

ਅੱਜ ਪਿੰਡ ਮੰਨਣਾ ਵਿਖੇ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਕਾਂਗਰਸ ਦੀ ਮਹਾ ਰੈਲੀ ਸਬੰਧੀ ਅਹਿਮ ਮੀਟਿੰਗ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ ਜੀ, ਤਲਵਿੰਦਰ ਸਿੰਘ ਕਾਕਾ ਜੀ, ਸਰਪੰਚ ਨਰੇਸ਼ ਕੁਮਾਰ ਜੀ ਅਤੇ ਸਮੂਹ ਪੰਚਾਇਤ ਤੋਂ ਇਲਾਵਾ ਲਾਡੀ ਸਰਪੰਚ (ਨੁੱਸੀ), ਕੰਵਲਜੀਤ ਸਿੰਘ (ਕਾਨਪੁਰ), ਰਾਏ ਕੁਮਾਰ (ਬੁਲੰਦਪੁਰ) ਅਤੇ ਦੀਪਾ ਸਰਪੰਚ (ਬੱਲਾਂ) ਜੀ ਵੀ ਮੌਜੂਦ ਰਹੇ। ਸਾਰਿਆਂ ਨਾਲ ਰੈਲੀ ਵਿੱਚ ਸ਼ਮੂਲੀਅਤ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ।

ਵੱਲੋਂ:
ਸ. ਰਾਜਿੰਦਰ ਸਿੰਘ (SSP Retd.)
ਹਲਕਾ ਇੰਚਾਰਜ, ਕਾਂਗਰਸ, ਕਰਤਾਰਪੁਰ

01/11/2026

ਹਲਕਾ ਕਰਤਾਰਪੁਰ (ਬਲਾਕ-2) ਦੇ ਪਿੰਡ ਸਿੰਘਾਂ ਵਿਖੇ ਸਲਾਨਾ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਿਰਕਤਅੱਜ ਪਿੰਡ ਸਿੰਘਾਂ (ਲੱਲੀਆਂ) ਵਿਖੇ ਸਿੰਘਾਂ ਸਪੋਰਟਸ...
31/10/2026

ਹਲਕਾ ਕਰਤਾਰਪੁਰ (ਬਲਾਕ-2) ਦੇ ਪਿੰਡ ਸਿੰਘਾਂ ਵਿਖੇ ਸਲਾਨਾ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਿਰਕਤ

ਅੱਜ ਪਿੰਡ ਸਿੰਘਾਂ (ਲੱਲੀਆਂ) ਵਿਖੇ ਸਿੰਘਾਂ ਸਪੋਰਟਸ ਅਕੈਡਮੀ ਅਤੇ ਸਿੰਘਾਂ ਨਰਸਿੰਗ ਕਾਲਜ, ਜਲੰਧਰ ਵੱਲੋਂ ਸਵਰਗਵਾਸੀ ਸ. ਪਰਗਟ ਸਿੰਘ ਸ਼ੇਰਗਿੱਲ ਜੀ ਦੀ ਮਿੱਠੀ ਯਾਦ ਵਿੱਚ ਕਰਵਾਏ ਗਏ ਸਲਾਨਾ ਕ੍ਰਿਕਟ ਟੂਰਨਾਮੈਂਟ ਵਿੱਚ ਮੁੱਖ ਤੌਰ ‘ਤੇ ਸ਼ਿਰਕਤ ਕੀਤੀ ਅਤੇ ਖੇਡ ਦਾ ਆਨੰਦ ਮਾਣਿਆ।
ਇਸ ਮੌਕੇ ਸਾਡੇ ਨਾਲ ਬਲਾਕ ਪ੍ਰਧਾਨ ਮੋਤਾ ਸਿੰਘ, ਜਸਬੀਰ ਸਿੰਘ ਸੀਰਾ ਗਾਖਲ (ਜਨਰਲ ਸਕੱਤਰ, DCC), ਕੁਲਵਿੰਦਰ ਸਿੰਘ ਸਿੱਧੂ (ਜਨਰਲ ਸਕੱਤਰ, DCC), ਯੋਗਾ ਸਿੰਘ (ਬਲਾਕ ਯੂਥ ਪ੍ਰਧਾਨ), ਹਿੰਮਤ ਸਿੰਘਾ (ਹਲਕਾ ਕਰਤਾਰਪੁਰ ਯੂਥ ਪ੍ਰਧਾਨ), ਸੁਖਵਿੰਦਰ ਸਿੰਘ (ਸਾਬਕਾ ਸਰਪੰਚ, ਪਿੰਡ ਸਿੰਘਾਂ), ਬਲਵੀਰ ਸਿੰਘ (ਪੰਚ), ਜੱਸਾ ਨਿੱਜਰ ਅਤੇ ਕਾਲਾ ਮੀਰਪੁਰ ਜੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਟੂਰਨਾਮੈਂਟ ਦੌਰਾਨ ਸਵਰਗਵਾਸੀ ਸ. ਪਰਗਟ ਸਿੰਘ ਸ਼ੇਰਗਿੱਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਅਜਿਹੇ ਸ਼ਾਨਦਾਰ ਖੇਡ ਸਮਾਗਮ ਦੇ ਸਫਲ ਆਯੋਜਨ ਲਈ ਸਮੂਹ ਪ੍ਰਬੰਧਕ ਕਮੇਟੀ ਨੂੰ ਲੱਖ-ਲੱਖ ਮੁਬਾਰਕਬਾਦ!

ਵੱਲੋਂ:
ਸ. ਰਾਜਿੰਦਰ ਸਿੰਘ (ਰਿਟਾਇਰਡ SSP)
ਹਲਕਾ ਇੰਚਾਰਜ, ਕਾਂਗਰਸ ਪਾਰਟੀ, ਕਰਤਾਰਪੁਰ

#

ਅੱਜ ਹਲਕਾ ਕਰਤਾਰਪੁਰ ਦੇ ਪਿੰਡ ਰਾਏਪੁਰ ਵਿਖੇ ਡੇਰਾ ਸੰਤ ਬਾਬਾ ਜੋੜੇ ਵਾਲੇ, ਸੰਤ ਮਹਾਪੁਰਸ਼ ਬਾਬਾ ਨਿਰਮਲ ਦਾਸ ਜੀ ਦੇ ਅਸਥਾਨ ਵਿਖੇ ਐਸ.ਪੀ.ਡੀ.ਐਮ....
31/10/2026

ਅੱਜ ਹਲਕਾ ਕਰਤਾਰਪੁਰ ਦੇ ਪਿੰਡ ਰਾਏਪੁਰ ਵਿਖੇ ਡੇਰਾ ਸੰਤ ਬਾਬਾ ਜੋੜੇ ਵਾਲੇ, ਸੰਤ ਮਹਾਪੁਰਸ਼ ਬਾਬਾ ਨਿਰਮਲ ਦਾਸ ਜੀ ਦੇ ਅਸਥਾਨ ਵਿਖੇ ਐਸ.ਪੀ.ਡੀ.ਐਮ.ਸੀ ਹਸਪਤਾਲ ਵਿੱਚ ਲਗਾਏ ਗਏ ਮੁਫ਼ਤ ਅੱਖਾਂ ਦੇ ਜਾਂਚ ਕੈਂਪ ਦੇ ਉਦਘਾਟਨ ਸਮਾਗਮ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਦਮ ਸ਼੍ਰੀ ਸ. ਪਰਗਟ ਸਿੰਘ ਜੀ ਦੀ ਧਰਮ ਪਤਨੀ ਸ੍ਰੀਮਤੀ ਬਰਿੰਦਰ ਪ੍ਰੀਤ ਕੌਰ ਜੀ ਨਾਲ ਹਾਜ਼ਰੀ ਲਗਾਈ ਅਤੇ ਅਰਦਾਸ ਕੀਤੀ।

ਇਸ ਮੌਕੇ ਡੇਰੇ ਵੱਲੋਂ ਮੈਡਮ ਸੰਤੋਸ਼ ਜੀ, ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ ਜੀ, ਅਰਵਿੰਦ ਢੰਡਾ (ਚੇਅਰਮੈਨ ਅਸ.ਸੀ ਵਿੰਗ), ਦਰਸ਼ਨ ਫੌਜੀ ਜੀ, ਅਮਰਪਾਲ ਢਿੱਲੋਂ ਜੀ, ਦੀਪਾ ਸਰਪੰਚ ਬੱਲਾਂ, ਕਰਤਾਰਪੁਰ ਦੇ ਸੀਨੀਅਰ ਆਗੂ ਭਲਵਾਨ ਜੀ, ਦਿਆਲ ਪੁਰੀ ਜੀ, ਮਨਵੀਰ ਜੀ, ਰਾਜੇਸ਼ ਭੱਟੀ, ਅਮਰਪਾਲ ਸਿੰਘ ਗਿੱਲ, ਸਰਪੰਚ ਮੋਖੇ, ਕੁਲਦੀਪ ਸਿੰਘ ਸਰਪੰਚ ਨੂਰਪੁਰ, ਬਲਵੀਰ ਸਿੰਘ ਸਿੰਘਪੁਰੀਆ ਰਾਏਪੁਰ, ਯੂ.ਕੇ. ਤੋਂ ਸੁੱਚਾ ਸਿੰਘ ਜੀ, ਡਾ. ਸਰੋਜ ਸਾਹਿਬ ਅਤੇ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਸਿੱਧੂ ਸਾਹਿਬ ਸਮੇਤ ਇਲਾਕੇ ਦੇ ਪੰਚਾਂ-ਸਰਪੰਚਾਂ ਅਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਇਸ ਨੇਕ ਉਪਰਾਲੇ ਲਈ ਡੇਰਾ ਪ੍ਰਬੰਧਕਾਂ ਅਤੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਵੱਲੋਂ: ਸ. ਰਾਜਿੰਦਰ ਸਿੰਘ (SSP Retd.) ਹਲਕਾ ਇੰਚਾਰਜ, ਕਾਂਗਰਸ, ਕਰਤਾਰਪੁਰ

‼️ ਝਾੜੂ ਨੂੰ ਲੱਗਾ ਵੱਡਾ ਝਟਕਾ!‼️ਹਲਕਾ ਕਰਤਾਰਪੁਰ ਵਾਰਡ ਨੰਬਰ 1 ਤੋਂ ਕਈ ਆਗੂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲਹਲਕਾ ਕਰਤਾਰਪੁਰ ਵਾ...
30/10/2026

‼️ ਝਾੜੂ ਨੂੰ ਲੱਗਾ ਵੱਡਾ ਝਟਕਾ!‼️

ਹਲਕਾ ਕਰਤਾਰਪੁਰ ਵਾਰਡ ਨੰਬਰ 1 ਤੋਂ ਕਈ ਆਗੂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ

ਹਲਕਾ ਕਰਤਾਰਪੁਰ ਵਾਰਡ ਨੰਬਰ 1 ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੇਵਿੰਦਰ ਕੁਮਾਰ, ਰਮਨ ਕੁਮਾਰ, ਲਵਪ੍ਰੀਤ ਚੌਹਾਨ ਅਤੇ ਸੋਨੂੰ ਚੌਹਾਨ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।

ਇਸ ਮੌਕੇ ਵਾਰਡ ਨੰਬਰ 1 ਦੇ ਇੰਚਾਰਜ ਸ. ਜਗਮੋਹਨ ਸਿੰਘ ਹੈਪੀ ਜੀ ਦੀ ਮਿਹਨਤ ਅਤੇ ਯਤਨਾਂ ਸਦਕਾ ਇਨ੍ਹਾਂ ਸਾਥੀਆਂ ਨੇ ਕਾਂਗਰਸ ਪਾਰਟੀ ਨਾਲ ਜੁੜਨ ਦਾ ਫੈਸਲਾ ਕੀਤਾ। ਇਸ ਮੌਕੇ ਹਲਕਾ ਕਰਤਾਰਪੁਰ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਵੀ ਮੌਜੂਦ ਰਹੀ, ਜਿਸ ਵਿੱਚ ਸ਼ਹਿਰੀ ਪ੍ਰਧਾਨ ਸ. ਬਾਲ ਮੁਕੰਦ ਜੀ, ਰੇਨੂ ਸੇਠ ਜੀ ਜ਼ਿਲਾ ਮਹਿਲਾ ਪ੍ਰਧਾਨ, ਸ਼ਹਿਰੀ ਮਹਿਲਾ ਪ੍ਰਧਾਨ ਸ਼੍ਰੀਮਤੀ ਹਰਬੰਸ ਕੌਰ ਜੀ, ਕਾਰਜਕਾਰੀ ਪ੍ਰਧਾਨ ਅੰਜੂ ਜੀ, ਕੌਂਸਲਰ ਡਿੰਪਲ ਜੀ, ਜ਼ਿਲ੍ਹਾ ਚੇਅਰਮੈਨ ਐੱਸ.ਸੀ. ਵਿੰਗ ਸ. ਅਰਵਿੰਦ ਢੱਢਾ ਜੀ ਅਤੇ ਯੂਥ ਪ੍ਰਧਾਨ ਰੁਪਿੰਦਰ ਕੁਮਾਰ ਬੋਨੀ ਜੀ ਸ਼ਾਮਲ ਸਨ।

ਇਸ ਤੋਂ ਇਲਾਵਾ ਸ. ਮਨਜੀਤ ਜੀ, ਲੀਗਲ ਸੈੱਲ ਇੰਚਾਰਜ ਸ. ਵਰਿੰਦਰ ਸ਼ਰਮਾ ਜੀ, ਜਨਰਲ ਸਕੱਤਰ ਸ. ਬਾਵਾ ਜੀ, ਸ. ਭਲਵਾਨ ਜੀ, ਸ. ਖਾਲਸਾ ਜੀ, ਪਰਵੀਨ ਜੀ ਅਤੇ ਸ. ਦਲਜੀਤ ਸਿੰਘ ਜੀ ਸਮੇਤ ਹੋਰ ਕਾਂਗਰਸੀ ਸਾਥੀ ਵੀ ਮੌਜੂਦ ਰਹੇ।

ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਕੰਮਕਾਜ ਪ੍ਰਤੀ ਆਪਣੀ ਨਿਰਾਸ਼ਾ ਜ਼ਾਹਰ ਕੀਤੀ। ਸਾਲ 2022 ਦੀਆਂ ਚੋਣਾਂ ਦੌਰਾਨ ਕੀਤੇ ਵੱਡੇ-ਵੱਡੇ ਵਾਅਦੇ ਪੂਰੇ ਨਾ ਹੋਣ ਕਾਰਨ ਲੋਕਾਂ ਵਿੱਚ ਨਿਰਾਸ਼ਾ ਹੈ।

ਸਰਕਾਰ ਦੀ ਅਸਲੀਅਤ ਲੋਕਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਪਾਰਟੀ 2027 ਵਿੱਚ ਆਪਣੇ ਦਮ ’ਤੇ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਅਤੇ ਲੋਕਾਂ ਦੀ ਪੂਰੀ ਇਮਾਨਦਾਰੀ ਤੇ ਸਮਰਪਣ ਨਾਲ ਸੇਵਾ ਕਰਨ ਲਈ ਵਚਨਬੱਧ ਹੈ।

ਵੱਲੋਂ:
ਸ. ਰਾਜਿੰਦਰ ਸਿੰਘ (SSP Retd.)
ਹਲਕਾ ਇੰਚਾਰਜ, ਕਾਂਗਰਸ, ਕਰਤਾਰਪੁਰ

ਅੱਜ ਜਲੰਧਰ ਕਾਂਗਰਸ ਭਵਨ ਵਿਖੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਜੀ ਅਤੇ ਸਾਬਕਾ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਜੀ ਦੀ...
30/10/2026

ਅੱਜ ਜਲੰਧਰ ਕਾਂਗਰਸ ਭਵਨ ਵਿਖੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਜੀ ਅਤੇ ਸਾਬਕਾ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਜੀ ਦੀ ਅਗਵਾਈ ਹੇਠ ਅਹਿਮ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ 4 ਨਵੰਬਰ 2026 ਨੂੰ ਸੰਗਰੂਰ ਵਿਖੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਅਗਵਾਈ ਹੇਠ ਹੋਣ ਵਾਲੀ ਕਾਂਗਰਸ ਦੀ ਮਹਾ ਰੈਲੀ ਦੀਆਂ ਤਿਆਰੀਆਂ ਅਤੇ ਜਥੇਬੰਦਕ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਸ. ਰਾਜਿੰਦਰ ਸਿੰਘ (SSP Retd.)
ਹਲਕਾ ਇੰਚਾਰਜ, ਕਾਂਗਰਸ, ਕਰਤਾਰਪੁਰ

Address

H. No: 18/52 Garden Colony, GTB Nagar

144001

Website

Alerts

Be the first to know and let us send you an email when Rajinder Singh posts news and promotions. Your email address will not be used for any other purpose, and you can unsubscribe at any time.

Shortcuts

  • Want your organization to be the top-listed government service?

Share