Vaid jagdish sharma yadgar munch

Call Directions Contact the organization

Vaid jagdish sharma yadgar munch selected posts from -ਵੈਦ ਜਗਦੀਸ਼ ਸ਼ਰਮਾ ਯਾਦਗਾਰੀ ਮੰਚ -vaid jagdish sharma memorial munch

join_share_supprt_permote


ਸਾਹਿਤਿਕ ਖੇਤਰ ਵਿੱਚ ਵੀ ਰੈਗਿੰਗ ਦਾ ਚਲਣ ਹੈ , ਏਸ ਤਥ ਨੂੰ ਇਨਕਾਰਿਆ ਨਹੀਂ ਜਾ ਸਕਦਾ ,ਏਸ ਵਗਦੀ ਰੈਗਿੰਗ ਹਨੇਰੀ ਦੇ ਖਿਲਾਫ਼ ਹਾ ਦਾ ਨਾਹਰਾ ਹੈ ਇਹ ਕਿਰਨਾ ਦਾ ਕ਼ਾਬੀਲਾ

 #ਸਾਦਰ_ਸੱਦਾ
09/10/2026

#ਸਾਦਰ_ਸੱਦਾ

06/10/2026
ਨਗਰ ਹੈ ਬੋਲਿਆਂ ਦਾ ਇਹ,ਕਿਸੇ ਨੂੰ ਕੀ ਸੁਣਾਵਾਂ ਮੈਂ?ਬਹਾਰਾਂ ਲੋਚੀਆਂ, ਅਕਸਰ ਸਿਰੇ ਪਾਈਆਂ ਬਲਾਵਾਂ ਮੈਂ,ਨਾ ਗੌਤਮ ਬੁੱਧ 'ਤੇ ਨਾ ਈਸਾ ਹੀ ਬਣਿਆ ਗਿ...
05/10/2026

ਨਗਰ ਹੈ ਬੋਲਿਆਂ ਦਾ ਇਹ,ਕਿਸੇ ਨੂੰ ਕੀ ਸੁਣਾਵਾਂ ਮੈਂ?
ਬਹਾਰਾਂ ਲੋਚੀਆਂ, ਅਕਸਰ ਸਿਰੇ ਪਾਈਆਂ ਬਲਾਵਾਂ ਮੈਂ,

ਨਾ ਗੌਤਮ ਬੁੱਧ 'ਤੇ ਨਾ ਈਸਾ ਹੀ ਬਣਿਆ ਗਿਆ ਜਿਸ ਤੋਂ.
ਉਹੀ ਇਨਸਾਫ ਕਰ ਕਹਿੰਦੈ ਲਵਾਂ ਭਾਰੀ ਸਜ਼ਾਵਾਂ ਮੈਂ.

ਮੇਰੇ ਜਜ਼ਬਾਤ ਮੇਰੇ ਨਾਲ ਨੇ ਦੁਨੀਆਂ ਪਰ੍ਹੇ ਜਾਵੇ,
ਗਏ ਬਣਵਾਸ ਬੇਸ਼ੱਕ ਰਾਮ,ਪਰ ਧਰੀਆਂ ਖੜਾਂਵਾਂ ਮੈਂ.

ਰਈਸੀ ਤੇ ਫਕੀਰੀ ਜਦ ਕਦੇ ਕਿਧਰੇ ਕਿਤੇ ਉਲਝੇ,
ਫਕੀਰੀ ਦੀ ਸੁਣੀ ਹੈ ਤੇ ਰਈਸੀ ਨੂੰ ਸੁਣਾਵਾਂ ਮੈਂ.

ਉਲਟ ਰੌ ਤਰਣ ਦੀ ਕੋਸ਼ਿਸ਼ ਰਹੂ ਮੇਰੀ, ਮੇਰੇ ਅਪਣੇ,
ਫਟਣ ਫਿੱਫਰੇ ਮੇਰੇ, ਬੇਸ਼ੱਕ ਹੀ ਦੁਨੀਆ ਤੋਂ ਜਾਂਵਾਂ ਮੈ.

ਦੀਪ ਜ਼ੀਰਵੀ
#ਦਿਲ_ਡਾਇਰੀ_ਦੁਨੀਆਂ

ਰਾਮ ਰਾਮ ਜੀ ਮੇਰਾ ਜਨਮ ਦਿਨ — ਯਾਦਾਂ ਤੋਂ ਸ਼ੁਕਰਾਨੇ ਤੱਕਅੱਜ ਜਨਮ ਦਿਨ ਹੈ ਮੇਰਾ,ਮੈਂ ਉਮਰ ਦੇ ਸਾਲ ਨਹੀਂ ਗਿਣਦਾ—ਮੈਂ ਉਹ ਪਲ ਯਾਦ ਕਰਦਾ ਹਾਂਜਿਨ੍...
05/10/2026

ਰਾਮ ਰਾਮ ਜੀ

ਮੇਰਾ ਜਨਮ ਦਿਨ — ਯਾਦਾਂ ਤੋਂ ਸ਼ੁਕਰਾਨੇ ਤੱਕ

ਅੱਜ ਜਨਮ ਦਿਨ ਹੈ ਮੇਰਾ,
ਮੈਂ ਉਮਰ ਦੇ ਸਾਲ ਨਹੀਂ ਗਿਣਦਾ—
ਮੈਂ ਉਹ ਪਲ ਯਾਦ ਕਰਦਾ ਹਾਂ
ਜਿਨ੍ਹਾਂ ਨੇ ਮੈਨੂੰ ਮੈਂ ਬਣਾਇਆ।

ਬਚਪਨ ਵਿੱਚ ਹੀ
ਮੇਰੇ ਤੋਂ ਛੋਟਾ ਭਰਾ ਹੈਪੀ
ਸਾਡੀਆਂ ਯਾਦਾਂ ਵਿੱਚ ਰਹਿ ਗਿਆ।
ਉਸ ਦੀ ਕਮੀ ਦਾ ਦਰਦ
ਸਮੇਂ ਨੇ ਘਟਾਇਆ ਨਹੀਂ,
ਬਸ ਚੁੱਪ ਕਰ ਦਿੱਤਾ।

ਫਿਰ 1993 ਵਿੱਚ
ਡੈਡੀ ਚਲੇ ਗਏ—
ਤੇ ਘਰ ਦੀ ਇੱਕ ਵੱਡੀ ਛਾਂ
ਹਮੇਸ਼ਾ ਲਈ ਘੱਟ ਹੋ ਗਈ।

ਅਪ੍ਰੈਲ 2025 ਵਿੱਚ
ਮਾਂ ਵੀ ਵਿਛੜ ਗਈ।
ਉਸ ਤੋਂ ਬਾਅਦ ਸਮਝ ਆਇਆ
ਕਿ ਮਾਂ ਦੇ ਜਾਣ ਨਾਲ
ਇਨਸਾਨ ਦੀ ਉਮਰ ਨਹੀਂ ਵਧਦੀ,
ਉਸ ਦੇ ਅੰਦਰਲਾ ਬੱਚਾ
ਚੁੱਪ ਹੋ ਜਾਂਦਾ ਹੈ।

ਇਨ੍ਹਾਂ ਵਿਛੋੜਿਆਂ ਦੇ ਬਾਵਜੂਦ
ਜ਼ਿੰਦਗੀ ਨੇ ਮੇਰੇ ਹੱਥ ਖਾਲੀ ਨਹੀਂ ਛੱਡੇ।

ਮੇਰੇ ਨਾਲ ਇੱਕ ਨੇਕ ਜੀਵਨ-ਸਾਥੀ ਹੈ—
ਜਿਸਨੇ ਰਾਹ ਦੀ ਧੁੱਪ-ਛਾਂ
ਮੇਰੇ ਨਾਲ ਸਾਂਝੀ ਕੀਤੀ।
ਉਸਦਾ ਸਾਥ ਮੇਰੇ ਲਈ
ਕਿਸੇ ਵੱਡੀ ਦੌਲਤ ਤੋਂ ਘੱਟ ਨਹੀਂ।

ਮੇਰੇ ਬੱਚੇ—
ਮੇਰੀਆਂ ਅੱਖਾਂ ਵਿੱਚ ਭਵਿੱਖ,
ਮੇਰੇ ਦਿਲ ਵਿੱਚ ਉਮੀਦ।
ਉਨ੍ਹਾਂ ਨੂੰ ਵਧਦਾ ਵੇਖ ਕੇ
ਲੱਗਦਾ ਹੈ ਜਿਵੇਂ
ਜ਼ਿੰਦਗੀ ਆਪਣਾ ਅਰਥ
ਅੱਗੇ ਲਿਖ ਰਹੀ ਹੋਵੇ।

ਚੰਗੇ ਰਿਸ਼ਤੇ,
ਪਿਆਰ ਕਰਨ ਵਾਲੇ ਆਪਣੇ,
ਅਤੇ ਜੀਵਨ ਵਿੱਚ ਮਿਲੀ ਇੱਜ਼ਤ—
ਇਹ ਸਭ ਵੀ
ਰੱਬ ਦੀਆਂ ਬਖ਼ਸ਼ਿਸ਼ਾਂ ਨੇ।

ਇਸ ਲਈ ਅੱਜ
ਮੇਰੇ ਮਨ ਵਿੱਚ
ਸ਼ਿਕਵਾ ਘੱਟ, ਸ਼ੁਕਰਾਨਾ ਵੱਧ ਹੈ।

ਜੋ ਚਲੇ ਗਏ—
ਉਨ੍ਹਾਂ ਲਈ ਦਿਲ ਵਿੱਚ ਪਿਆਰ ਹੈ।
ਜੋ ਨਾਲ ਨੇ—
ਉਨ੍ਹਾਂ ਲਈ ਦਿਲ ਵਿੱਚ ਕਦਰ ਹੈ।
ਅਤੇ ਜੋ ਆਉਣਾ ਹੈ—
ਉਸ ਲਈ ਰੱਬ ਉੱਤੇ ਭਰੋਸਾ ਹੈ।

ਅੱਜ ਆਪਣੇ ਜਨਮ ਦਿਨ 'ਤੇ
ਮੈਂ ਰੱਬ ਤੋਂ ਕੁਝ ਮੰਗਦਾ ਨਹੀਂ।

ਬਸ ਇੰਨਾ ਆਖਦਾ ਹਾਂ—

ਜੋ ਵਿਛੜੇ, ਉਨ੍ਹਾਂ ਨੂੰ ਸ਼ਾਂਤੀ ਦੇਈਂ,
ਜੋ ਮੇਰੇ ਕੋਲ ਨੇ, ਉਨ੍ਹਾਂ ਨੂੰ ਸੁਖ ਦੇਈਂ,
ਤੇ ਮੇਰੇ ਅੰਦਰ
ਸਾਰੀ ਉਮਰ ਸ਼ੁਕਰਾਨਾ ਰੱਖੀਂ।

ਕਿਉਂਕਿ ਆਖ਼ਰ ਵਿੱਚ
ਜੀਵਨ ਇਹ ਨਹੀਂ ਪੁੱਛਦਾ
ਕਿ ਕਿੰਨੇ ਸਾਲ ਜੀਏ—

ਸਵਾਲ ਇਹ ਰਹਿ ਜਾਂਦਾ ਹੈ
ਕਿ ਜੋ ਮਿਲਿਆ,
ਉਸਨੂੰ ਕਿੰਨੇ ਪਿਆਰ ਨਾਲ ਜੀਆ।

ਸ਼ੁਕਰੀਆ ਰੱਬ ਜੀ।

ਦੀਪ ਜੀਰਵੀ
🪷🪷🪷🪷🪷🪷🪷

05/10/2026

कैसी बातें करते हो साहब!

मैं लफ़्ज़ों से भी ना खेलूँ..

ज़माना तो दिलों से खेलता है..!

04/10/2026

ਪੰਨਾ 69
#ਦਿਲ_ਡਾਇਰੀ_ਦੁਨੀਆ
ਸਾਂਝੀ ਸੋਚ, ਸਾਂਝੀ ਰੌਸ਼ਨੀ

ਇੱਕ ਦੀਵਾ ਆਪਣੇ ਆਲੇ-ਦੁਆਲੇ ਰੌਸ਼ਨੀ ਕਰਦਾ ਹੈ।

ਪਰ ਜਦੋਂ ਸੈਂਕੜੇ ਦੀਵੇ ਇਕੱਠੇ ਜਲਣ, ਤਾਂ ਹਨੇਰਾ ਪਿੱਛੇ ਹਟਦਾ ਹੈ।

ਵਿਚਾਰ ਵੀ ਇੰਝ ਹੀ ਹਨ।

ਇੱਕ ਚੰਗਾ ਵਿਚਾਰ ਦੂਜੇ ਮਨ ਵਿੱਚ ਜਨਮ ਲੈਂਦਾ ਹੈ, ਫਿਰ ਤੀਜੇ ਤੱਕ ਪਹੁੰਚਦਾ ਹੈ।

ਇਹੀ ਸਾਂਝੀ ਸੋਚ ਦੀ ਤਾਕਤ ਹੈ।
#ਦਿਲ_ਡਾਇਰੀ_ਦੁਨੀਆ
ਅਸੀਂ ਆਪਣੀ ਗੱਲ ਕਹੀਏ, ਦੂਜੇ ਦੀ ਗੱਲ ਸੁਣੀਏ ਅਤੇ ਦੋਹਾਂ ਵਿਚਕਾਰੋਂ ਕੋਈ ਨਵੀਂ ਰਾਹਦਾਰੀ ਲੱਭੀਏ।
#ਦਿਲ_ਡਾਇਰੀ_ਦੁਨੀਆ

───

— ਦੀਪ ਜ਼ੀਰਵੀ

 #ਦਿਲ_ਡਾਇਰੀ_ਦੁਨੀਆਂਪੰਨਾ 66 ਕਲਮ ਦੀ ਜ਼ਿੰਮੇਵਾਰੀ  #ਦਿਲ_ਡਾਇਰੀ_ਦੁਨੀਆਂਕਲਮ ਸਿਰਫ਼ ਲਿਖਣ ਦਾ ਸਾਧਨ ਨਹੀਂ। ਕਲਮ ਵਿਚਾਰ ਬੀਜਦੀ ਹੈ। ਇੱਕ ਵਾਕ ਕ...
03/10/2026

#ਦਿਲ_ਡਾਇਰੀ_ਦੁਨੀਆਂ
ਪੰਨਾ 66

ਕਲਮ ਦੀ ਜ਼ਿੰਮੇਵਾਰੀ
#ਦਿਲ_ਡਾਇਰੀ_ਦੁਨੀਆਂ
ਕਲਮ ਸਿਰਫ਼ ਲਿਖਣ ਦਾ ਸਾਧਨ ਨਹੀਂ।

ਕਲਮ ਵਿਚਾਰ ਬੀਜਦੀ ਹੈ।

ਇੱਕ ਵਾਕ ਕਿਸੇ ਨੂੰ ਹੌਸਲਾ ਦੇ ਸਕਦਾ ਹੈ ਅਤੇ ਇੱਕ ਗਲਤ ਸ਼ਬਦ ਕਿਸੇ ਦਾ ਮਨ ਤੋੜ ਸਕਦਾ ਹੈ।
#ਦਿਲ_ਡਾਇਰੀ_ਦੁਨੀਆਂ

ਇਸ ਲਈ ਲਿਖਣ ਵਾਲੇ ਦੀ ਜ਼ਿੰਮੇਵਾਰੀ ਹੈ ਕਿ ਉਹ ਸ਼ਬਦਾਂ ਨੂੰ ਸਿਰਫ਼ ਸੁੰਦਰ ਨਾ ਬਣਾਏ, ਸੱਚਾ ਵੀ ਬਣਾਏ।

ਕਲਮ ਦਾ ਮਕਸਦ ਕਿਸੇ ਨੂੰ ਹਰਾਉਣਾ ਨਹੀਂ।

ਕਲਮ ਦਾ ਮਕਸਦ ਮਨੁੱਖ ਨੂੰ ਮਨੁੱਖ ਨਾਲ ਜੋੜਨਾ ਹੋਵੇ।
#ਦਿਲ_ਡਾਇਰੀ_ਦੁਨੀਆਂ
───

— ਦੀਪ ਜ਼ੀਰਵੀ

Address

9/142
Zira
142047

Telephone

09815524600

Website

Alerts

Be the first to know and let us send you an email when Vaid jagdish sharma yadgar munch posts news and promotions. Your email address will not be used for any other purpose, and you can unsubscribe at any time.

Contact The Organization

Send a message to Vaid jagdish sharma yadgar munch:

Shortcuts

Share

Category