06/12/2023
ਵਾਹਿਗੁਰੂ ਜੀ
ਪਿੰਡ ਕੀੜੀ (ਗੁਰਦਾਸਪੁਰ)ਦੇ ਰਹਿਣ ਵਾਲੇ ਵੀਰ ਰੁਬਿੰਦਰ ਸਿੰਘ ਦੀ ਦੋਹਾ ਕਤਰ ਦੀ ਧਰਤੀ ਤੇ ਰੋਜੀ ਰੋਟੀ ਕਮਾਉਂਦਿਆਂ ਬਿਲਡਿੰਗ ਤੋਂ ਡਿੱਗਣ ਕਾਰਨ ਪਿਛਲੇ ਦਿਨੀਂ ਮੌਤ ਹੋ ਗਈ ਜੋ ਬਹੁਤ ਹੀ ਦੁਖਦਾਇਕ ਪਰਿਵਾਰ ਲਈ ਅਸਹਿ ਹੈ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਰੂਬਿੰਦਰ ਸਿੰਘ 35ਸਾਲ ਦੀ ਉਮਰ ਵਿੱਚ ਚੱਲ ਵਸਿਆl ਕਤਰ ਦੀਆਂ ਸਿੱਖ ਸੰਗਤਾਂ ਦੇ ਯਤਨਾਂ ਸਦਕਾ ਮਿਰਤਕ ਦੇਹ 7ਦਿਸੰਬਰ2023 ਵੀਰਵਾਰ ਸਵੇਰ ਸਮੇਂ ਪਿੰਡ ਪੁੱਜੇਗੀ
16/11/2023
Live Bhai Pinderpal Singh ji In Qatar today at 16-11-2023… tomorrow morning at Birakat Al wamer logistic B area 9am to 11am … for location please contact on +974 7775 0848, +974 7764 8550
15/11/2023
ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਿਆਈ ਪੁਰਬ ਦੀ, ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬਹੁਤ ਬਹੁਤ ਵਧਾਈ।
14/11/2023
ਜਉ ਤਉ ਪ੍ਰੇਮ ਖੇਲਣ ਕਾ ਚਾਉ ।। ਸਿਰੁ ਧਰਿ ਤਲੀ ਗਲੀ ਮੇਰੀ ਆਉ ।।
ਅਨੋਖੇ ਅਮਰ ਸ਼ਹੀਦ ਤਖ਼ਤ ਸ਼੍ਰੀ ਦਮਦਮਾ ਸਾਹਿਬ, ਮਿਸਲ ਸ਼ਹੀਦਾਂ ਤਰਨਾ ਦਲ ਅਤੇ ਪੰਥ ਅਕਾਲੀ ਬੁੱਢਾ ਦਲ ਦੇ ਸਾਬਕਾ ਜਥੇਦਾਰ ਸੰਤ ਸਿਪਾਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅਦੁੱਤੀ ਮਹਾਨ ਸ਼ਹਾਦਤ ਨੂੰ ਸਨਿਮਰ ਸਿਜਦਾ।
13/11/2023
10 ਨਵੰਬਰ- ਅਰਬ ਦੇਸ਼ ਦੋਹਾ-ਕਤਰ ਦੀ ਧਰਤੀ ਤੇ ਹਰ ਸਾਲ ਦੀ ਤਰਾਂ ਪੰਜਾਬ ਸੇਵਾ ਦਲ ਦੀ ਟੀਮ ਵੱਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ, ਦੀਵਾਲੀ ਤੇ ਬੰਦੀ ਛੌੜ ਦਿਵਸ ਨੂੰ ਸਮਰਪਿਤ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਨੈਸ਼ਨਲ ਬਲੱਡ ਡੋਨੇਸ਼ਨ ਸੈਂਟਰ, ਕਤਰ ਵਿਖੇ ਲਾਇਆ ਗਿਆ। ਪੰਜਾਬ ਸੇਵਾ ਦਲ ਦੇ ਖੂਨਦਾਨ ਕੈਂਪ ਵਿੱਚ 1000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। 656 ਬਲੱਡ ਡੋਨਰ ਰਿਜਸਟਰਡ ਕੀਤੇ ਗਏ ਪਰ ਸਮੇ ਦੀ ਘਾਟ ਕਰਕੇ 400 ਦੇ ਕਰੀਬ ਲੋਕਾਂ ਨੇ ਹੀ ਖੂਨਦਾਨ ਕੀਤਾ। ਖੂਨਦਾਨ ਕੈੰਪ ਦੌਰਾਨ ਭਾਰਤੀ ਦੂਤਾਵਾਸ (Indian Embassy) ਤੋਂ Deputy Chief of Mission Mr. Sandeep Kumar ਨੇ ਉਚੇਚੇ ਤੋਰ ਤੇ ਹਾਜ਼ਰੀ ਲਗਵਾਈ ਅਤੇ ਸਮੂਹ ਪੰਜਾਬੀ ਭਾਈਚਾਰੇ ਅਤੇ ਪੰਜਾਬ ਸੇਵਾ ਦਲ ਦੀ ਟੀਮ ਦਾ ਇਸ ਮਹਾਨ ਉਪਰਾਲੇ ਲਈ ਧੰਨਵਾਦ ਕੀਤਾ । ਕਤਰ ਦੀਆਂ ਬਹੁਤ ਸਾਰੀਆਂ ਕਮੇਟੀਆਂ ਨੇ ਵੀ ਪੰਜਾਬ ਸੇਵਾ ਦਲ ਦਾ ਮਾਣ ਵਧਾਇਆ, ਉੱਨਾਂ ਵਿੱਚ Indian community benevolent Forum, Indian Sports Center ,Indian Culture Center , Sarbat Da Bhala Group UCC, Shaheed Baba Deep Singh Trust Qatar ,Misal Shaheed Baba Deep Singh Gatka Akhada , Singh Sewa Group , Nepal worker welfare Association, Punjabi Association of India, Overseas Friends Welfare Association,Telangana Gulf Smiti, Rj Nazia From 107FM Qatar, Satguru Ravidas Community Qatar,Bhagwan Valmiki Trust Qatar ਅਤੇ ਕਈ ਹੋਰ ਸ਼ਾਮਿਲ ਸਨ । ਟਰਾਂਸਪੋਰਟੇਸ਼ਨ ਦੀ ਸੇਵਾ Image company, Customer Contracting , Venture gulf , HBK & UCC Company ਵਲੋਂ ਭਾਈ ਰਣਜੀਤ ਸਿੰਘ ਅਤੇ ਸਰਬਜੀਤ ਸਿੰਘ ਦੀ ਅਗਵਾਹੀ ਚ ਹੋਈ । ਓੁਸ ਦੇ ਨਾਲ ਹੀ ਸਟੇਜ ਵੀ ਲਾਈ ਗਈ ਜਿਸ ਦੀ ਅਗਵਾਈ ਸਰਦਾਰ ਭੁਪਿੰਦਰ ਸਿੰਘ ਨੂਰਮਹਿਲ ਨੇ ਕੀਤੀ। ਜਿੱਥੇ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਚਾਨਣਾਂ ਪਾਇਆ ਗਿਆ। ਗੁਰੂ ਨਾਨਕ ਦੇਵ ਜੀ ਨਾਲ ਸੰਬਧਿਤ ਕਵਿਤਾਵਾ, ਧਾਰਮਿਕ ਗੀਤ ਵੀ ਬੋਲੇ ਗਏ। ਇਸ ਤੋ ਇਲਾਵਾ ਢਾਡੀ ਜੱਥੇ ਵੱਲੌ ਵਾਰਾਂ ਵੀ ਗਾਈਆਂ ਗਈਆਂ। ਡਾਕਟਰ ਨੰਰਿਦਰ ਜੀ (ਹਰਟ ਸਪੈਸ਼ਲਿਸਟ) ਵੱਲੋ ਖੂਨਦਾਨ ਕਰਨ ਦੇ ਫ਼ਾਇਦੇ ਦੱਸੇ ਗਏ। ਬੱਚਿਆਂ ਵੱਲੋ ਮੂਲ- ਮੰਤਰ ਦਾ ਪਾਠ ਅਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਦੱਸਿਆ ਗਿਆ। ਕਤਰ ਦੇ ਦੋਵੇਂ ਗੁਰੂਦੁਵਾਰਾ ਸਾਹਿਬ ਦੇ ਸੰਚਾਲਕ ਗਿਆਨੀ ਜਸਵੰਤ ਸਿੰਘ ਅਤੇ ਭਾਈ ਹਰਜੀਤ ਸਿੰਘ ਜੀ ਨੇ ਪੰਜਾਬ ਸੇਵਾ ਦਲ ਦੀ ਪੂਰੀ ਟੀਮ ਦੀ ਹੋਂਸਲਾ ਅਫ਼ਜ਼ਾਈ ਕੀਤੀ । ਡਾਕਟਰ ਅਮਨਪ੍ਰੀਤ ਭਾਟੀਆ ਨੇ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਉਸ ਨੂੰ ਅਸਲ ਜੀਵਨ ਵਿੱਚ ਅਪਨਾਉਣ ਲਈ ਪ੍ਰੇਰਿਆ। ਟੀਮ ਵਲੋਂ ਵਲੰਟੀਅਰ ਕਾਰਜਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਮਰਤਾ ਤੇ ਸਹਿਣਸ਼ੀਲਤਾ ਨਾਲ ਨਿਭਾਇਆ। ਗੁਰੂ ਕਾ ਲੰਗਰ ਸਵੇਰੇ 8:00 ਵਜੇ ਤੌ ਲੇ ਕੇ ਸ਼ਾਮ 6:00 ਵਜੇ ਤੱਕ ਅਤੁੱਟ ਵਰਤਾਇਆ ਗਿਆ ਜਿਸ ਦੀ ਅਗਵਾਈ ਭਾਈ ਗੁਰਪ੍ਰੀਤ ਸਿੰਘ ਵਲੋਂ ਕੀਤੀ ਗਈ । ਸਾਰੇ ਬਲੱਡ ਡੋਨਰਜ਼ ਨੂੰ ਪ੍ਰਸ਼ੰਸਾ ਪੱਤਰ ਨਾਲ ਨਿਵਾਜਿਆ ਗਿਆ। ਪੰਜਾਬ ਸੇਵਾ ਦਲ ਦੇ ਪ੍ਰਧਾਨ ਅੰਗਰੇਜ਼ ਸਿੰਘ (ਪੱਕੇ ਕਤਰ ਵਾਲੇ) ਨੇ ਸਮੁੱਚੀ ਪੰਜਾਬ ਸੇਵਾ ਦਲ ਦੀ ਟੀਮ, ਆਏ ਹੋਏ ਸਾਰੇ ਬਲੱਡ ਡੋਨਰ ਅਤੇ ਮਹਿਮਾਨਾ ਦਾ ਧੰਨਵਾਦ ਕੀਤਾ। ਊਨਾ ਕਿਹਾ ਕੇ ਇਸੇ ਤਰਾਂ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਸੇਵਾ ਦਲ ਦੀ ਟੀਮ ਸਮਾਜਿਕ ਅਤੇ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਵਿੱਚ ਯਤਨਸ਼ੀਲ ਰਹੇਗੀ।