06/11/2026
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਗੁਰੂਨਾਨਕ ਨਗਰ ਫਾਇਰਿੰਗ ਦੀ ਘਟਨਾ ਸਬੰਧੀ ਪੁਲੀਸ ਨੂੰ ਗੁੰਮਰਾਹ ਕਰਨ ਵਾਲਾ ਸਾਹਿਲ ਨਾਮ ਦਾ ਵਿਅਕਤੀ ਗ੍ਰਿਫਤਾਰ ਅਤੇ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਦੀ ਪਛਾਣ
ADCP-1 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 04.11.2026 ਦੀ ਰਾਤ ਨੂੰ ਗੁਰੂ ਨਾਨਕ ਨਗਰ, ਮੁਹੱਲਾ ਦਿੱਲੀ ਕਲੋਨੀ, ਜੋ ਕਿ ਥਾਣਾ ਡਵੀਜ਼ਨ ਨੰਬਰ 1 ਦੇ ਅਧੀਨ ਆਉਂਦਾ ਹੈ, ਵਿਖੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਸੀ। ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਤੁਰੰਤ ਮੌਕੇ 'ਤੇ ਪਹੁੰਚੀ, ਜਿੱਥੇ ਸਾਹਿਲ ਨਾਮਕ ਵਿਅਕਤੀ ਮਿਲਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਦੋ ਵਿਅਕਤੀਆਂ ਵੱਲੋਂ ਉਸ ਉੱਪਰ ਅਤੇ ਉਸ ਦੀ ਕਾਰ ਉੱਪਰ ਫਾਇਰਿੰਗ ਕੀਤੀ ਗਈ ਹੈ।
ਸਾਹਿਲ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 359/26 ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਡਵੀਜ਼ਨ ਨੰਬਰ 1 ਵਿਖੇ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ।
ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਕੁਝ ਦਿਨ ਪਹਿਲਾਂ ਸਾਹਿਲ ਅਤੇ ਦੂਜੀ ਧਿਰ ਵਿਚਕਾਰ ਇੱਕ-ਦੂਜੇ ਦੇ ਪਰਿਵਾਰ ਦੀਆਂ ਔਰਤਾਂ ਨੂੰ ਫੋਨ 'ਤੇ ਗਲਤ ਤਰੀਕੇ ਨਾਲ ਗੱਲ ਕਰਨ ਸਬੰਧੀ ਵਿਵਾਦ ਹੋਇਆ ਸੀ। ਇਸ ਤੋਂ ਇਲਾਵਾ ਦੋਵਾਂ ਧਿਰਾਂ ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵੀ ਝਗੜਾ ਚੱਲ ਰਿਹਾ ਸੀ।
ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਾਹਿਲ ਵੱਲੋਂ ਪੁਲਿਸ ਨੂੰ ਘਟਨਾ ਸਬੰਧੀ ਸਹੀ ਤੱਥ ਪੇਸ਼ ਨਹੀਂ ਕੀਤੇ ਗਏ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਕਾਰਨ ਸਾਹਿਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ADCP-1 ਨੇ ਦੱਸਿਆ ਕਿ ਫਾਇਰਿੰਗ ਕਰਨ ਵਾਲੇ ਦੋਵੇਂ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Commissionerate Police Jalandhar Arrests Sahil for Misleading Police in Connection with Guru Nanak Nagar Firing Incident; Identifies Two Individuals Involved in the Firing
ADCP-1, while sharing details of the case, stated that a firing incident took place on the night of 04.11.2026 at Guru Nanak Nagar, Mohalla Delhi Colony, falling under the jurisdiction of Police Station Division No. 1, Jalandhar.
Upon receiving information, the police team immediately reached the spot, where a person identified as Sahil was present. He informed the police that two individuals had allegedly fired shots at him and his car.
Based on Sahil's statement, FIR No. 359/26 was registered at Police Station Division No. 1 under relevant sections of law, and an investigation was initiated.
During the investigation, it was revealed that a few days prior to the incident, a dispute had arisen between Sahil and the other party over allegedly making inappropriate phone calls to each other's female family members. Additionally, a financial dispute concerning monetary transactions was also ongoing between the two parties.
Further investigation revealed that Sahil had not presented the correct facts regarding the incident and had attempted to mislead the police. Consequently, Sahil was also arrested for misleading the police.
ADCP-1 further stated that both individuals involved in the firing have been identified and will be arrested shortly.
Further investigation into the matter is underway, and appropriate legal action will be taken based on the facts that emerge during the investigation.