28/10/2026
ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ਵਿੱਚ ਚਿੱਟਾ ਅਕਾਲੀ ਦਲ ਅਤੇ ਬੀਜੇਪੀ ਦੀ ਦਸ ਸਾਲ ਦੀ ਸਰਕਾਰ ਵੇਲੇ ਆਇਆ ਸੀ। 2007 ਤੋਂ 2017 ਦੇ ਵਿਚਕਾਰ। ਅਕਾਲੀ ਦਲ ਦਾ ਮੰਤਰੀ ਮਜੀਠੀਆ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਸੀ। ਮਜੀਠੀਆ ਇੰਨਾ ਤਾਕਤਵਰ ਸੀ ਕਿ ਕਿਸੇ ਦੀ ਹਿੰਮਤ ਨਹੀਂ ਸੀ ਉਸ ਦੇ ਖ਼ਿਲਾਫ਼ ਬੋਲਣ ਦੀ। ਉਸੇ ਮਜੀਠੀਆ ਨੂੰ ਭਗਵੰਤ ਮਾਨ ਨੇ ਜੇਲ੍ਹ ਭੇਜਿਆ ਅਤੇ ਉਸੇ ਮਜੀਠੀਆ ਦੇ ਖ਼ਿਲਾਫ਼ ਅੱਜ ਕੋਰਟ ਵਿੱਚ ਚਾਰਜਸ਼ੀਟ ਦਾਖਲ ਹੋ ਗਈ ਹੈ। ਪੂਰਾ ਪੰਜਾਬ ਭਗਵੰਤ ਮਾਨ ਨੂੰ ਉਨ੍ਹਾਂ ਦੀ ਹਿੰਮਤ ਅਤੇ ਦਲੇਰੀ ਲਈ ਵਧਾਈ ਦਿੰਦਾ ਹੈ। ਚਾਰਜਸ਼ੀਟ ਵਿੱਚ ਲਿਖਿਆ ਹੈ ਕਿ ਕਿਵੇਂ ਮਜੀਠੀਆ ਨੇ ਨਸ਼ਾ ਵੇਚ ਕੇ 736 ਕਰੋੜ ਰੁਪਏ ਕਮਾ ਕੇ ਆਪਣੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏ। ਇਸ ਚਾਰਜਸ਼ੀਟ ਤੋਂ ਬਾਅਦ ਮਜੀਠੀਆ ਸਾਰੀ ਉਮਰ ਜੇਲ੍ਹ ਵਿੱਚ ਸੜੇਗਾ।
ਅੱਜ ਪੰਜਾਬ ਵਿੱਚ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਨੂੰ ਭਗਵੰਤ ਮਾਨ ਨੇ ਕਾਫ਼ੀ ਘੱਟ ਕਰ ਦਿੱਤਾ ਹੈ। ਜ਼ਿਆਦਾਤਰ ਨਸ਼ਾ ਹੁਣ ਗੁਜਰਾਤ ਤੋਂ ਆਉਂਦਾ ਹੈ। ਹੁਣ ਅਮਿਤ ਸ਼ਾਹ ਅਤੇ ਮਜੀਠੀਆ ਮਿਲ ਗਏ ਹਨ। ਜੇਕਰ ਬੀਜੇਪੀ ਅਤੇ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਬਹੁਤ ਵੱਡੀ ਮਾਤਰਾ ਵਿੱਚ ਗੁਜਰਾਤ ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਵੇਚਿਆ ਜਾਵੇਗਾ। ਭਗਵੰਤ ਮਾਨ ਨੇ ਆਪਣੀ ਜਾਨ ਦਾਅ 'ਤੇ ਲਾ ਕੇ ਨਸ਼ੇ ਖ਼ਿਲਾਫ਼ ਜੋ ਜੰਗ ਲੜੀ ਹੈ, ਉਹ ਬੰਦ ਹੋ ਜਾਵੇਗੀ। ਸਾਡਾ ਪੰਜਾਬ ਫਿਰ ਤੋਂ ਨਸ਼ਿਆਂ ਵਿੱਚ ਡੁੱਬ ਜਾਵੇਗਾ। ਇਨ੍ਹਾਂ ਲੋਕਾਂ ਤੋਂ ਬਚ ਕੇ ਰਹਿਣਾ ਹੈ।