12/11/2026
ਆਪਣੇ ਆਸ-ਪਾਸ ਨਰਕ ਕੱਟ ਰਹੇ ਵਕਤ ਦੇ ਮਾਰਿਆਂ ਵੱਲ ਵੀ ਜ਼ਰੂਰ ਮਾਰਿਆ ਕਰੋ ਝਾਤ
ਥੋੜ੍ਹਾ ਜਿਹਾ ਪਿਆਰ ਤੇ ਸੇਵਾ ਦੇਖੋ, ਕਿੰਨੀ ਜਲਦੀ ਬਦਲ ਦਿੰਦੀ ਹੈ ਇਨਸਾਨ ਦੇ ਹਾਲਾਤ
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call: 97803-00071
Call/WhatsApp: 01615200071
Watch rescue video: https://www.facebook.com/reel/3017563895270398
ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 05-11-2026 ਨੂੰ ਇੱਕ ਬਜ਼ੁਰਗ ਬਾਪੂ ਜੀ ਰਾਜੂ (ਪੱਕਾ ਨਾਮ ਕੁਕੂ ਸਿੰਘ), ਪੁੱਤਰ ਕਰਨੈਲ ਸਿੰਘ ਦੀ ਸੇਵਾ ਦਾ ਮੌਕਾ ਦਾਣਾ ਮੰਡੀ, ਮੋਗਾ ਤੋਂ ਮਿਲਿਆ। ਇੱਥੇ ਬਾਪੂ ਜੀ ਬੇਹੱਦ ਮਾੜੇ ਹਾਲਾਤਾਂ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਸਨ। ਬਾਪੂ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਬੱਚਾ ਜਦੋਂ ਤਿੰਨ ਸਾਲ ਦਾ ਸੀ, ਉਦੋਂ ਹੀ ਇਸ ਦੁਨੀਆ ਤੋਂ ਚਲਾ ਗਿਆ ਸੀ। ਬਾਪੂ ਜੀ ਦੇ ਭੈਣ-ਭਰਾ ਵੀ ਹਨ। ਬਾਪੂ ਜੀ ਪਹਿਲਾ ਆਪਣੇ ਭਾਣਜੇ ਕੋਲ ਰਹਿੰਦੇ ਸਨ ਜਿਸ ਕਾਰਨ ਉਨ੍ਹਾਂ ਦੇ ਆਧਾਰ ਕਾਰਡ 'ਤੇ ਪਿੰਡ ਕੋਟ ਸੁਖੀਆ, ਜ਼ਿਲ੍ਹਾ ਫਰੀਦਕੋਟ ਦਾ ਪਤਾ ਹੈ। ਬਾਪੂ ਜੀ ਆਪਣੇ ਜੱਦੀ ਪਿੰਡ ਦਾ ਨਾਮ ਚੌਧਰੀਵਾਲਾ, ਤਹਿਸੀਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਦੱਸਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਵਿਆਹ ਪਿੰਡ ਤਲਵੰਡੀ ਭੰਗੇਰੀਆਂ (ਮੋਗਾ) ਵਿਖੇ ਹੋਇਆ ਸੀ।
ਬਾਪੂ ਜੀ ਪਹਿਲਾਂ ਰਿਕਸ਼ਾ ਚਲਾ ਕੇ ਖੁਦ ਹੀ ਆਪਣਾ ਗੁਜ਼ਾਰਾ ਕਰਦੇ ਸਨ, ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਅਧਰੰਗ ਹੋ ਗਿਆ, ਜਿਸ ਕਾਰਨ ਉਹ ਕੰਮ ਕਰਨ ਤੋਂ ਅਸਮਰੱਥ ਹੋ ਗਏ। ਇਸ ਤੋਂ ਬਾਅਦ ਬਾਪੂ ਜੀ ਟਰਾਈਸਾਈਕਲ ਦੀ ਮਦਦ ਨਾਲ ਆਪਣਾ ਜੀਵਨ ਬਤੀਤ ਕਰਨ ਲੱਗੇ। ਬਾਪੂ ਜੀ ਦੀਆਂ ਦੋਵੇਂ ਪੈਰਾਂ 'ਤੇ ਇਸ ਸਮੇਂ ਵੱਡੇ-ਵੱਡੇ ਜ਼ਖ਼ਮ ਹੋ ਚੁੱਕੇ ਸਨ, ਜਿਨ੍ਹਾਂ ਵਿੱਚ ਕੀੜੇ ਵੀ ਪਏ ਹੋਏ ਹਨ, ਬਾਥਰੂਮ ਵਾਲੀ ਥਾਂ 'ਤੇ ਵੀ ਵੱਡਾ ਜਖਮ ਹੈ। ਬਾਪੂ ਜੀ ਦੇ ਹਾਲਾਤ ਬੇਹੱਦ ਤਰਸਯੋਗ ਸਨ। ਅਪਾਹਜ ਹੋਣ ਕਾਰਨ ਬਾਪੂ ਜੀ ਚੱਲ-ਫਿਰ ਵੀ ਨਹੀਂ ਸਕਦੇ ਸਨ ਅਤੇ ਟਰਾਈਸਾਈਕਲ 'ਤੇ ਹੀ ਦਾਣਾ ਮੰਡੀ ਵਿੱਚ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਸਨ। ਅਰਦਾਸ ਕਰਿਓ ਕਿ ਬਾਪੂ ਜੀ ਸੁਪਨਿਆਂ ਦੇ ਘਰ ਵਿਖੇ ਰਹਿ ਕੇ ਜਲਦੀ ਤੰਦਰੁਸਤ ਹੋ ਜਾਣ, ਉਨ੍ਹਾਂ ਦੀਆਂ ਲੱਤਾਂ ਦੇ ਜ਼ਖ਼ਮ ਠੀਕ ਹੋ ਜਾਣ ਅਤੇ ਉਹ ਆਪਣਾ ਆਉਣ ਵਾਲਾ ਜੀਵਨ ਖੁਸ਼ੀਆਂ ਅਤੇ ਤੰਦਰੁਸਤੀ ਵਾਲਾ ਬਤੀਤ ਕਰਨ।